ਖਰੜ (ਪ੍ਰੀਤ ਪੱਤੀ) : ਅਗਰਵਾਲ ਸਭਾ ਖਰੜ ਵੱਲੋਂ ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਚੰਦਰ ਦੀ ਪ੍ਰੇਰਕ ਜੀਵਨ ਗਾਥਾ ਤੇ ਸ੍ਰੀ ਰਾਮ ਕਥਾ ਸ੍ਰੀ ਰਾਮ ਭਵਨ ਖਰੜ ਵਿਖੇ ਕਰਵਾਈ ਜਾ ਰਹੀ ਹੈ। ਜਿਸ ਨੂੰ ਰਿਟੇਲ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਖਰੜ ਅਤੇ ਹੋਰ ਐਸੋਸੀਏਸ਼ਨਾਂ ਵੱਲੋਂ ਵੀ ਪੂਰੀ ਤਰ੍ਹਾ ਸਹਿਯੋਗ ਪ੍ਰਦਾਨ ਕੀਤਾ ਗਿਆ । ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਭਾਰਤ ਦੀ ਮਸ਼ਹੂਰ ਅਤੇ ਪ੍ਰਸਿੱਧ ਕਥਾਵਾਚਕ ਭੈਣ ਅੰਜਲੀ ਆਰੀਆ ਦੁਆਰਾ ਸ੍ਰੀ ਰਾਮ ਕਥਾ ਦਾ ਗੁਣ-ਗਾਣ ਸੁਣਿਆ । ਭੈਣ ਅੰਜਲੀ ਆਰੀਆ ਦੁਆਰਾ ਸ੍ਰੀ ਰਾਮ ਕਥਾ ਸੁਣ ਕੇ ਸਾਰੇ ਭਗਤ ਮੰਤਰ ਮੁਗਧ ਹੋਏ।
ਇਸ ਮੌਕੇ ਵਿਸ਼ੇਸ਼ ਲੰਗਰ ਸੇਵਾ ਵਿੱਚ ਦੁੱਧ ਬਦਾਮ , ਕੇਕ ਅਤੇ ਜਲੇਬੀ ਵਰਗੀ ਚੀਜ਼ਾਂ ਭਗਤਾਂ ਨੂੰ ਪਿਆਰ ਨਾਲ ਵੰਡੀਆਂ ਗਈਆਂ । 06 ਦਸੰਬਰ 2025 ਤੋਂ 12 ਦਸੰਬਰ 2025 ਤੱਕ ਲਗਾਤਾਰ ਭਗਤਾਂ ਲਈ ਅਟੁੱਟ ਲੰਗਰ ਵੀ ਵਰਤਾਇਆ ਗਿਆ।
ਇਸਤਰੀ ਅਗਰਵਾਲ ਸਭਾ ਵੱਲੋਂ 31000 ਦੀਵਿਆਂ ਦਾ ਦੀਪ -ਮਹਾਉਸਤਵ ਵੀ ਆਯੋਜਿਤ ਕੀਤਾ ਗਿਆ । ਜਿਸ ਨਾਲ ਪੂਰੇ ਮਾਹੌਲ ਵਿੱਚ ਰੋਸ਼ਨੀ ਅਤੇ ਭਗਤੀ ਦਾ ਖੂਬਸੂਰਤ ਦ੍ਰਿਸ਼ ਨਜ਼ਰ ਆਇਆ । ਸ਼ਾਨਦਾਰ ਆਤਿਸ਼ਬਾਜੀ ਸ਼ੋ ਨੇ ਸਮਾਗਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ । ਅੱਗਰਵਾਲ ਸਭਾ ਦੇ ਪ੍ਰਧਾਨ ਰਵੀ ਗੁਪਤਾ ਅਤੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਮੰਗਲ ਵੱਲੋਂ ਦੱਸਿਆ ਗਿਆ ਕਿ ਐਸੋਸੀਏਸ਼ਨ ਦੇ ਮੈਂਬਰਾਂ ਨੇ ਬੜੀ ਸ਼ਰਧਾ ਨਾਲ ਬਿਆਸ ਪੂਜਾ ਸਾਂਝੇ ਤੌਰ ਤੇ ਕੀਤੀ ਅਤੇ ਸਾਰੇ ਪ੍ਰਬੰਧਾਂ ਵਿੱਚ ਪੂਰਾ ਸਹਿਯੋਗ ਦਿੱਤਾ ਜਿਸ ਕਾਰਨ ਸਾਰਾ ਸਮਾਗਮ ਬੜੀ ਸੁਚਾਰੂਤਾ ਨਾਲ ਸਪੰਨ ਹੋਇਆ। ਉਹਨਾਂ ਕਿਹਾ ਕਿ ਅਸੀਂ ਸਾਰੇ ਹਮੇਸ਼ਾ ਉਨਾਂ ਧਾਰਮਿਕ ਅਤੇ ਸੰਸਕਾਰਕ ਸਮਾਗਮਾਂ ਦਾ ਸਹਿਯੋਗ ਕਰਦਾ ਰਹੇਗਾ ਜੋ ਭਾਰਤੀ ਸੱਭਿਆਚਾਰ ਪ੍ਰੇਮ ਅਤੇ ਭਗਵਾਨ ਸ਼੍ਰੀ ਰਾਮ ਦੀ ਹੈ ਸਿੱਖਿਆਵਾਂ ਖਾਸ ਕਰ ਮਰਿਆਦਾ ਵਿੱਚ ਰਹਿ ਕੇ ਕਰਮ ਕਰਨ ਦਾ ਸੰਦੇਸ਼ ਦਿੰਦੇ ਹਨ ਇਸ ਤਰਹਾਂ ਦੇ ਸਮਾਗਮ ਖਰੜ ਦੇ ਵਪਾਰਕ ਭਾਈਚਾਰੇ ਵਿੱਚ ਏਕਤਾ ਪਿਆਰ ਭਾਈਚਾਰਾ ਅਤੇ ਸਦਭਾਵਨਾ ਨੂੰ ਹੋਰ ਮਜਬੂਤ ਕਰਦੇ ਹਨ। ਇਸ ਮੌਕੇ ਤੇ ਇਸਤਰੀ ਅੱਗਰਵਾਲ ਸਭਾ ਦੇ ਕਿਰਨ ਗਰਗ, ਰਿੰਕੀ ਗਰਗ , ਮੋਨਿਕਾ ਗਰਗ ਸੁਨੀਤਾ ਗੁਪਤਾ, ਸੁਸ਼ਮਾ ਕਾਂਸਲ , ਏਕਤਾ ਗੁਪਤਾ, ਗੀਤਿਕਾ ਗੁਪਤਾ , ਪੂਨਮ ਸਿੰਗਲਾ , ਸ਼ਿਲਪਾ ਗਰਗ ਸਮੇਤ ਬਹੁਤ ਸਾਰੇ ਮੈਂਬਰ ਮੌਜੂਦ ਸਨ।
ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਰਵੀ ਗੁਪਤਾ , ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਮੰਗਲ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਅਮਨਦੀਪ ਗਰਗ , ਪ੍ਰੋਗਰਾਮ ਦੇ ਸਹਿਯੋਜਕ ਸਾਹਿਲ ਗਰਗ ਅੱਗਰਵਾਲ, ਵਿਕਾਸ ਗੁਪਤਾ, ਜਤਿੰਦਰ ਗੁਪਤਾ , ਵਿਸ਼ਵ ਬਂਧੂ ਆਰੀਆ , ਅਰੁਣ ਜਿੰਦਲ , ਸੁਭਾਸ਼ ਅੱਗਰਵਾਲ , ਜੈਪਾਲ ਅੱਗਰਵਾਲ , ਐਡਵੋਕੇਟ ਦਵਿੰਦਰ ਗੁਪਤਾ , ਵਿਕਾਸ ਸਿੰਗਲਾ, ਅਰੁਣ ਜਿੰਦਲ , ਸੰਦੀਪ ਅੱਗਰਵਾਲ, ਗੌਰਵ ਗਰਗ ਸਮੇਤ ਸਾਰੇ ਮੈਂਬਰ ਹਾਜ਼ਰ ਸਨ।