ਪ੍ਰੀਤ ਪੱਤੀ
ਖਰੜ - ਖਰੜ ਦੇ ਸੈਕਟਰ 126 ਛੱਜੂ ਮਾਜਰਾ ਦੇ ਵੈਸਟਰਨ ਟਾਵਰਜ ਦੀ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਨੂੰ ਖਰੜ ਦੇ ਐਸਡੀਐਮ ਵੱਲੋਂ ਭੰਗ ਕਰ ਦਿੱਤਾ ਗਿਆ ਸੀ ਤੇ ਨਾਈਬ ਤਹਿਸੀਲਦਾਰ ਅਕਸ਼ੈ ਕੁਦਰਾ ਨੂੰ ਬਤੌਰ ਪ੍ਰਬੰਧਕ ਨਿਯੁਕਤ ਕੀਤਾ ਗਿਆ ਹੈ । ਪ੍ਰਬੰਧਕ ਨੇ ਹੁਕਮ ਜਾਰੀ ਕਰਦਿਆਂ ਸੁਸਾਇਟੀ ਦੇ ਰੋਜ਼ਾਨਾ ਪ੍ਰਬੰਧ , ਸ਼ਿਕਾਇਤਾਂ ਦਾ ਨਿਪਟਾਰਾ ਤੇ ਬਿਲਡਰ ਨਾਲ ਤਾਲਮੇਲ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਨੂੰ ਧਿਆਨ 'ਚ ਰੱਖਦੇ ਹੋਏ ਜਦੋਂ ਤੱਕ ਨਵੇਂ ਪ੍ਰਧਾਨ ਤੇ ਸੁਸਾਇਟੀ ਮੈਂਬਰਾਂ ਦੀ ਚੋਣ ਨਹੀਂ ਹੁੰਦੀ ਉਦੋਂ ਤੱਕ ਸੁਸਾਇਟੀ ਨੂੰ ਚਲਾਉਣ ਲਈ ਸੱਤ ਮੈਂਬਰੀ ਕਮੇਟੀ ਨਿਯੁਕਤ ਕੀਤੀ ਹੈ। ਜਿਸ 'ਚ ਨਰਿੰਦਰ ਜੈਤਿਕ , ਕੁਲਦੀਪ ਕੱਕੜ , ਪਲਵੀ ਪਟਿਆਲ, ਤਰੁਣ ਗੁਪਤਾ, ਧਨਜੀਤ ਓਬਰਾਏ , ਅਮਰਦੀਪ ਅਤੇ ਜਸਲੀਨ ਨੂੰ ਮੈਂਬਰ ਵਜੋਂ ਲਿਆ ਗਿਆ ਹੈ।
ਐਸਡੀਐਮ ਖਰੜ ਵੱਲੋਂ ਭੰਗ ਕੀਤੇ ਮੈਂਬਰਾਂ ਨੂੰ ਹਦਾਇਤ ਦਿੱਤੀ ਹੈ ਕਿ ਆਦੇਸ਼ ਦੀ ਕਾਪੀ ਮਿਲਣ ਦੇ ਤਿੰਨ ਦਿਨ ਦੇ ਅੰਦਰ ਅੰਦਰ ਅਧਿਕਾਰਤ ਦਸਤਾਵੇਜ, ਰਿਕਾਰਡ , ਖਾਤਿਆਂ ਦੇ ਲੇਜ਼ਰ , ਸਟੋਰ ਦੀਆਂ ਚਾਬੀਆਂ , ਸੋਸਾਇਟੀ ਨਾਲ ਸੰਬੰਧਿਤ ਕੋਈ ਵੀ ਦਸਤਾਵੇਜ ਸੱਤ ਮੈਂਬਰੀ ਕਮੇਟੀ ਨੂੰ ਸੌਂਪ ਦਿੱਤੇ ਜਾਣ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ ਤੇ ਅਗਲੇ ਨਿਰਦੇਸ਼ਾਂ ਤੱਕ ਲਾਗੂ ਰਹਿਣਗੇ।