Sunday, October 25, 2026
BREAKING
• "ਸਾਡੇ ਘਰਾਂ 'ਤੇ ਚੱਲ ਰਹੀਆਂ ਨੇ ਗੋਲੀਆਂ..." ਫਾਇਰਿੰਗ ਮਗਰੋਂ ਪਹਿਲੀ ਵਾਰ ਰੋਹਿਤ ਸ਼ੈੱਟੀ ਨੇ ਤੋੜੀ ਚੁੱਪੀ • ਫ੍ਰੈਂਚ ਓਪਨ ਬੈਡਮਿੰਟਨ: ਫਾਈਨਲ 'ਚ ਪੀ.ਵੀ. ਸਿੰਧੂ ਦੀ ਹਾਰ, ਦੱਖਣੀ ਕੋਰੀਆ ਦੀ ਆਨ ਸੇ ਯੰਗ ਨੇ ਜਿੱਤਿਆ ਖ਼ਿਤਾਬ • ਹਰਮਨਪ੍ਰੀਤ ਅਤੇ ਦੀਪਤੀ ਦੇ ਸੈਂਕੜੇ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 329 ਦੌੜਾਂ ਦਾ ਟੀਚਾ • ਆਲਰਾਊਂਡਰ ਵਜੋਂ ਵਰਕਲੋਡ ਸੰਭਾਲਣਾ ਵੱਡੀ ਚੁਣੌਤੀ : ਨੀਤੀਸ਼ ਕੁਮਾਰ ਰੈੱਡੀ • ਮਸ਼ਹੂਰ ਕੰਪਨੀ 12,000 ਨੌਕਰੀਆਂ 'ਚ ਕਰੇਗੀ ਕਟੌਤੀ, ਕਰ'ਤਾ ਐਲਾਨ • 4 ਨਵੰਬਰ ਪੰਜਾਬ ਆਉਣਗੇ ਰਾਹੁਲ ਗਾਂਧੀ ! ਸੰਗਰੂਰ ਜ਼ਿਲ੍ਹੇ ਦਾ ਕਰਨਗੇ ਦੌਰਾ • PM ਮੋਦੀ ਨੇ RBI ਦੇ 169 ਕਰੋੜ ਦੇ ਡਾਟਾ ਸੈਂਟਰ ਦਾ ਕੀਤਾ ਉਦਘਾਟਨ, ਕਿਹਾ– 'ਵਿਕਾਸ ਸਾਡੀ ਤਰਜੀਹ' • ਭਾਰਤ ਨੇ ਸਾਊਦੀ ਅਰਬ 'ਚ ਆਪਣੇ ਨਾਗਰਿਕਾਂ ਲਈ ਇਕ ਹੋਰ ਐਡਵਾਇਜ਼ਰੀ ਕੀਤੀ ਜਾਰੀ • ਝੋਟਾ ਕਤਲ ਕਾਂਡ ਦੀ ਜਾਂਚ ਤੇਜ਼, CBI ਦੀਆਂ 3 ਟੀਮਾਂ ਵੱਖ-ਵੱਖ ਪਹਿਲੂਆਂ ਦੀ ਕਰ ਰਹੀਆਂ ਜਾਂਚ • ਹਲਕਾ ਖਰੜ ਦੇ ਪਿੰਡ ਕਰੌਰਾ, ਸਿਓਂਕ, ਬਦਰਪੁਰ ਤੇ ਹਸਨਪੁਰ ਵਿੱਚ ਚੈਅਰਮੈਨ ਗੋਲਡੀ ਵੱਲੋਂ ਵਿਕਾਸ ਕਾਰਜ ਸ਼ੁਰੂ

ਬਾਜ਼ਾਰ

ਊਰਜਾ ਖੇਤਰ 'ਚ ਭਾਰਤ ਦਾ ਵੱਡਾ ਉਛਾਲ, 2026 ’ਚ 170 ਅਰਬ ਡਾਲਰ ਨਿਵੇਸ਼ ਦਾ ਅੰਦਾਜ਼ਾ

29 ਮਈ, 2026 05:36 PM

ਨਵੀਂ ਦਿੱਲੀ : ਭਾਰਤ ਦਾ ਊਰਜਾ ਖੇਤਰ ਤੇਜ਼ ਬਦਲਾਅ ਅਤੇ ਰਿਕਾਰਡ ਨਿਵੇਸ਼ ਦੇ ਦੌਰ ’ਚੋਂ ਲੰਘ ਰਿਹਾ ਹੈ। ਅੰਤਰਰਾਸ਼ਟਰੀ ਊਰਜਾ ਏਜੰਸੀ (ਆਈ. ਈ. ਏ.) ਦੀ ਤਾਜ਼ਾ ਰਿਪੋਰਟ ਅਨੁਸਾਰ ਦੇਸ਼ ’ਚ ਊਰਜਾ ਖੇਤਰ ’ਚ ਨਿਵੇਸ਼ ਸਾਲ 2026 ’ਚ ਵਧ ਕੇ ਰਿਕਾਰਡ 170 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਸਕਦਾ ਹੈ। ਸੋਲਰ ਊਰਜਾ, ਤੇਲ ਸੋਧ, ਬਿਜਲੀ ਢਾਂਚੇ ਅਤੇ ਊਰਜਾ ਭੰਡਾਰਨ ’ਚ ਤੇਜ਼ੀ ਨਾਲ ਹੋ ਰਹੇ ਨਿਵੇਸ਼ ਨੂੰ ਇਸ ਦਾ ਪ੍ਰਮੁੱਖ ਆਧਾਰ ਮੰਨਿਆ ਜਾ ਰਿਹਾ ਹੈ।

ਅੰਤਰਰਾਸ਼ਟਰੀ ਊਰਜਾ ਏਜੰਸੀ (ਆਈ. ਈ. ਏ.) ਦੀ ‘ਵਿਸ਼ਵ ਊਰਜਾ ਨਿਵੇਸ਼ 2026’ ਰਿਪੋਰਟ ਮੁਤਾਬਕ ਪਿਛਲੇ 5 ਸਾਲਾਂ ’ਚ ਭਾਰਤ ’ਚ ਊਰਜਾ ਨਿਵੇਸ਼ ਔਸਤਨ 11 ਫੀਸਦੀ ਸਾਲਾਨਾ ਦਰ ਨਾਲ ਵਧਿਆ ਹੈ। ਇਸ ਦੌਰਾਨ ਸੋਲਰ ਫੋਟੋਵੋਲਟਿਕ (ਪੀ. ਵੀ.) ਖੇਤਰ ’ਚ ਨਿਵੇਸ਼ 25 ਫੀਸਦੀ ਅਤੇ ਤੇਲ ਸੋਧ ਖੇਤਰ ’ਚ 23 ਫੀਸਦੀ ਦੀ ਸਾਲਾਨਾ ਵਾਧਾ ਦਰ ਦਰਜ ਕੀਤੀ ਗਈ।

ਰਿਪੋਰਟ ਅਨੁਸਾਰ ਭਾਰਤ 2030 ਤੱਕ ਆਪਣੀ ਤੇਲ ਸੋਧ ਸਮਰੱਥਾ ’ਚ ਲੱਗਭਗ 15 ਫੀਸਦੀ ਵਾਧੇ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ। ਹਾਲਾਂਕਿ ਦੇਸ਼ ਹੁਣ ਵੀ ਦਰਾਮਦ ਕੀਤੇ ਕੱਚੇ ਤੇਲ ’ਤੇ ਕਾਫੀ ਹੱਦ ਤੱਕ ਨਿਰਭਰ ਬਣਿਆ ਹੋਇਆ ਹੈ। ਦੂਜੀ ਪਾਸੇ ਤੇਲ ਅਤੇ ਗੈਸ ਦੇ ਅਪਸਟ੍ਰੀਮ ਖੇਤਰ ’ਚ ਨਿਵੇਸ਼ 2020 ਤੋਂ ਬਾਅਦ ਔਸਤਨ 7 ਫੀਸਦੀ ਪ੍ਰਤੀ ਸਾਲ ਘਟਿਆ ਹੈ, ਜਿਸ ਦੌਰਾਨ ਸਰਕਾਰ ਨੇ ਖੋਜ ਅਤੇ ਉਤਪਾਦਨ ’ਚ ਨਵੀਂ ਪੂੰਜੀ ਆਕਰਸ਼ਿਤ ਕਰਨ ਲਈ ਨਵਾਂ ਲਾਇਸੈਂਸਿੰਗ ਢਾਂਚਾ ਲਾਗੂ ਕੀਤਾ ਹੈ।

ਆਈ. ਈ. ਏ. ਨੇ ਕਿਹਾ ਕਿ ਭਾਰਤ ਕੋਲਾ ਸਪਲਾਈ ’ਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਨਿਵੇਸ਼ਕ ਬਣ ਚੁੱਕਾ ਹੈ ਅਤੇ ਪਿਛਲੇ ਇਕ ਦਹਾਕੇ ’ਚ ਇਸ ਖੇਤਰ ’ਚ ਨਿਵੇਸ਼ 3 ਗੁਣਾ ਵਧਿਆ ਹੈ। ਸਾਲ 2026 ’ਚ ਕੋਲਾ ਸਪਲਾਈ ’ਚ ਨਿਵੇਸ਼ 13 ਅਰਬ ਡਾਲਰ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਸਰਕਾਰ 2030 ਤੱਕ ਘਰੇਲੂ ਕੋਲਾ ਉਤਪਾਦਨ ਨੂੰ ਲੱਗਭਗ ਇਕ ਅਰਬ ਟਨ ਤੋਂ ਵਧਾ ਕੇ 1.5 ਅਰਬ ਟਨ ਕਰਨਾ ਚਾਹੁੰਦੀ ਹੈ।

ਆਈ. ਈ. ਏ. ਦਾ ਮੰਨਣਾ ਹੈ ਕਿ ਊਰਜਾ ਖੇਤਰ ’ਚ ਇਹ ਵਧਦਾ ਨਿਵੇਸ਼ ਭਾਰਤ ਨੂੰ ਸਵੱਛ ਊਰਜਾ ਤਬਦੀਲੀ, ਊਰਜਾ ਸੁਰੱਖਿਆ ਅਤੇ ਲੰਮੇ ਸਮੇਂ ਦੇ ਆਰਥਿਕ ਵਿਕਾਸ ਦੇ ਟੀਚਿਆਂ ਦੀ ਦਿਸ਼ਾ ’ਚ ਮਜ਼ਬੂਤ ਅਾਧਾਰ ਪ੍ਰਦਾਨ ਕਰੇਗਾ।

 

Have something to say? Post your comment

ਅਤੇ ਬਾਜ਼ਾਰ ਖਬਰਾਂ

ਮਸ਼ਹੂਰ ਕੰਪਨੀ 12,000 ਨੌਕਰੀਆਂ 'ਚ ਕਰੇਗੀ ਕਟੌਤੀ, ਕਰ'ਤਾ ਐਲਾਨ

ਮਸ਼ਹੂਰ ਕੰਪਨੀ 12,000 ਨੌਕਰੀਆਂ 'ਚ ਕਰੇਗੀ ਕਟੌਤੀ, ਕਰ'ਤਾ ਐਲਾਨ

JIO ਦੇ IPO ਨੇ ਰਚਿਆ ਇਤਿਹਾਸ, 1 ਕਰੋੜ ਅਰਜ਼ੀਆਂ ਨਾਲ ਬਣਾਇਆ ਵਿਸ਼ਵ ਰਿਕਾਰਡ

JIO ਦੇ IPO ਨੇ ਰਚਿਆ ਇਤਿਹਾਸ, 1 ਕਰੋੜ ਅਰਜ਼ੀਆਂ ਨਾਲ ਬਣਾਇਆ ਵਿਸ਼ਵ ਰਿਕਾਰਡ

ਕਾਰੋਬਾਰੀਆਂ ਲ਼ਈ ਵੱਡੀ ਖ਼ਬਰ , 1 ਨਵੰਬਰ ਤੋਂ GST 'ਚ ਹੋਣ ਜਾ ਰਹੇ ਵੱਡੇ ਬਦਲਾਅ

ਕਾਰੋਬਾਰੀਆਂ ਲ਼ਈ ਵੱਡੀ ਖ਼ਬਰ , 1 ਨਵੰਬਰ ਤੋਂ GST 'ਚ ਹੋਣ ਜਾ ਰਹੇ ਵੱਡੇ ਬਦਲਾਅ

ICICI ਬੈਂਕ ਦੇ ਇਨ੍ਹਾਂ ਖ਼ਾਤਾਧਾਰਕਾਂ ਨੂੰ ਲੱਗੇਗਾ ਝਟਕਾ! 1 ਦਸੰਬਰ ਤੋਂ ਲਾਗੂ ਹੋਣ ਜਾ ਰਹੇ ਨਵੇਂ ਚਾਰਜ

ICICI ਬੈਂਕ ਦੇ ਇਨ੍ਹਾਂ ਖ਼ਾਤਾਧਾਰਕਾਂ ਨੂੰ ਲੱਗੇਗਾ ਝਟਕਾ! 1 ਦਸੰਬਰ ਤੋਂ ਲਾਗੂ ਹੋਣ ਜਾ ਰਹੇ ਨਵੇਂ ਚਾਰਜ

LaLiT  ਹੋਟਲ ਵਿਸਥਾਰ ਲਈ ਖ਼ਰਚ ਕਰੇਗਾ 600 ਕਰੋੜ, 5 ਸਾਲਾਂ 'ਚ ਜੋੜੇ ਜਾਣਗੇ 1,000 ਕਮਰੇ

LaLiT ਹੋਟਲ ਵਿਸਥਾਰ ਲਈ ਖ਼ਰਚ ਕਰੇਗਾ 600 ਕਰੋੜ, 5 ਸਾਲਾਂ 'ਚ ਜੋੜੇ ਜਾਣਗੇ 1,000 ਕਮਰੇ

ਪ੍ਰਾਪਰਟੀ ਟੈਕਸ ਦੇ ਲਾਗੂ ਹੋਣਗੇ ਨਵੇਂ ਨਿਯਮ, ਔਰਤਾਂ ਤੇ ਬਜ਼ੁਰਗਾਂ ਸਮੇਤ ਇਨ੍ਹਾਂ ਲੋਕਾਂ ਨੂੰ ਮਿਲ ਸਕਦੈ ਲਾਭ

ਪ੍ਰਾਪਰਟੀ ਟੈਕਸ ਦੇ ਲਾਗੂ ਹੋਣਗੇ ਨਵੇਂ ਨਿਯਮ, ਔਰਤਾਂ ਤੇ ਬਜ਼ੁਰਗਾਂ ਸਮੇਤ ਇਨ੍ਹਾਂ ਲੋਕਾਂ ਨੂੰ ਮਿਲ ਸਕਦੈ ਲਾਭ

ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਬਾਟਾ ਵਧਾਏਗਾ ਇਸ਼ਤਿਹਾਰਬਾਜ਼ੀ ਖਰਚ

ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਬਾਟਾ ਵਧਾਏਗਾ ਇਸ਼ਤਿਹਾਰਬਾਜ਼ੀ ਖਰਚ

ਤੇਜ਼ੀ ਨਾਲ ਵਧ ਰਿਹਾ ਚੀਨ ਦਾ ਐਕਸਪੋਰਟ, ਪਰ ਡਿੱਗਦੀ ਘਰੇਲੂ ਖ਼ਪਤ ਬਣੀ ਚਿੰਤਾ ਦਾ ਕਾਰਨ

ਤੇਜ਼ੀ ਨਾਲ ਵਧ ਰਿਹਾ ਚੀਨ ਦਾ ਐਕਸਪੋਰਟ, ਪਰ ਡਿੱਗਦੀ ਘਰੇਲੂ ਖ਼ਪਤ ਬਣੀ ਚਿੰਤਾ ਦਾ ਕਾਰਨ

ਰੂਸੀ ਤੇਲ ਤੋਂ ਬਣੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਵਧੀ, ਭਾਰਤ ਤੋਂ 10,800 ਕਰੋੜ ਰੁਪਏ ਦਾ ਈਂਧਨ ਵਿਦੇਸ਼ ਪਹੁੰਚਿਆ

ਰੂਸੀ ਤੇਲ ਤੋਂ ਬਣੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਵਧੀ, ਭਾਰਤ ਤੋਂ 10,800 ਕਰੋੜ ਰੁਪਏ ਦਾ ਈਂਧਨ ਵਿਦੇਸ਼ ਪਹੁੰਚਿਆ

ਸੱਤ ਮਹੀਨਿਆਂ 'ਚ ਸਭ ਤੋਂ ਤੇਜ਼ ਦੋੜੀ ਭਾਰਤੀ ਕਰੰਸੀ, 9 ਪੈਸੇ ਹੋਈ ਮਜ਼ਬੂਤ

ਸੱਤ ਮਹੀਨਿਆਂ 'ਚ ਸਭ ਤੋਂ ਤੇਜ਼ ਦੋੜੀ ਭਾਰਤੀ ਕਰੰਸੀ, 9 ਪੈਸੇ ਹੋਈ ਮਜ਼ਬੂਤ