Friday, November 27, 2026
BREAKING
• 'ਸ਼ੀਸ਼ ਮਹਿਲ' ਨੂੰ ਲੈ ਕੇ ਸੀਐਮ ਰੇਖਾ ਗੁਪਤਾ ਦਾ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ, ਕਿਹਾ- ਦਿੱਲੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗਣੀ ਚਾਹੀਦੀ ਹੈ ਸੱਚਾਈ • 'ਇੱਕੋ ਭਾਈਚਾਰੇ ਨੂੰ ਖੁਸ਼ ਕਰਨ ਲਈ ਹੋ ਰਹੀਆਂ ਜੱਜਾਂ ਦੀਆਂ ਸਿਫ਼ਾਰਸ਼ਾਂ', ਸਾਬਕਾ CJI ਬੀਆਰ ਗਵਈ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ • ਟ੍ਰੈਫਿਕ ਪੁਲਿਸ ਸੁਨਾਮ (ਰਮੇਸ਼ ਗਰਗ)ਦੇ ਨਵੇਂ ਇੰਚਾਰਜ ਬਣੇ ASI ਸਰਦਾਰ ਨਿਰਭੈ ਸਿੰਘ, ਮੁੜ ਸੰਭਾਲਿਆ ਅਹੁਦਾ • ਸਵਰਨ ਸਿੰਘ ਸਿਬੀਆਂ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਹਿਲਾਂ ਦੇ ਬੱਚਿਆਂ ਨੂੰ ਵੰਡੇ ਕੋਟ • ਸੀ-ਪਾਈਟ ਕੈਂਪ ਨਵਾਂਸ਼ਹਿਰ ਵਿਖੇ 1 ਦਸੰਬਰ ਤੋਂ ਸ਼ੁਰੂ ਹੋਵੇਗਾ ਆਰਮੀ ਅਗਨਵੀਰ ਭਰਤੀ, ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੀ ਲਿਖਤੀ ਪੇਪਰ ਦੀ ਤਿਆਰੀ ਦਾ ਪਹਿਲਾ ਬੈਚ • ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਲੜੀਵਾਰ ਮੀਟਿੰਗਾਂ, ਜਾਇਜ਼ ਮੰਗਾਂ ਜਲਦ ਪੂਰੀਆਂ ਕਰਨ ਦਾ ਦਿੱਤਾ ਭਰੋਸਾ • ਜਲੰਧਰ ਦਿਹਾਤੀ 'ਚ ਹਰਕਮਲਪ੍ਰੀਤ ਸਿੰਘ ਖੱਖ ਨੇ ਸੰਭਾਲਿਆ SSP ਦਾ ਚਾਰਜ, ਦਿੱਤਾ ਗਿਆ ਗਾਰਡ ਆਫ਼ ਆਨਰ • ਪਿਛਲੇ 5 ਸਾਲਾਂ ’ਚ ਭਾਜਪਾ ਨੇ ਮੇਰੇ ਤੋਂ ਕੋਈ ਸਿਆਸੀ ਸਲਾਹ ਨਹੀਂ ਲਈ : ਕੈਪਟਨ ਅਮਰਿੰਦਰ • ਮਹਿਲਾ ਰਾਖਵਾਂਕਰਨ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਫਿਰ ਤੋਂ ਲੋਕ ਸਭਾ ਵਿਚ ਲਿਆਂਦਾ ਜਾਵੇਗਾ ਬਿੱਲ • ਪੰਚਕੂਲਾ 'ਚ CM ਨਾਇਬ ਸੈਣੀ ਦਾ ਵੱਡਾ ਤੋਹਫ਼ਾ; ਆਸ਼ਰਮ ਨੂੰ ਦਿੱਤੇ 21 ਲੱਖ ਰੁਪਏ

ਰਾਸ਼ਟਰੀ

'ਇੱਕੋ ਭਾਈਚਾਰੇ ਨੂੰ ਖੁਸ਼ ਕਰਨ ਲਈ ਹੋ ਰਹੀਆਂ ਜੱਜਾਂ ਦੀਆਂ ਸਿਫ਼ਾਰਸ਼ਾਂ', ਸਾਬਕਾ CJI ਬੀਆਰ ਗਵਈ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ

27 ਨਵੰਬਰ, 2026 06:09 PM

ਨਵੀਂ ਦਿੱਲੀ : ਦੇਸ਼ ਦੇ ਸਾਬਕਾ ਚੀਫ਼ ਜਸਟਿਸ (CJI) ਬੀਆਰ ਗਵਈ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਪੱਤਰ ਲਿਖ ਕੇ ਉੱਚ ਨਿਆਂਪਾਲਿਕਾ 'ਚ ਨਿਯੁਕਤੀਆਂ ਤੇ ਤਬਾਦਲਿਆਂ ਦੌਰਾਨ ਯੋਗਤਾ, ਵਿਭਿੰਨਤਾ ਤੇ ਸਮਾਵੇਸ਼ ਦੇ ਸਿਧਾਂਤਾਂ ਦੀ ਲਗਾਤਾਰ ਅਣਦੇਖੀ ਕੀਤੇ ਜਾਣ 'ਤੇ ਚਿੰਤਾ ਜਤਾਈ ਹੈ। ਸਾਬਕਾ CJI ਨੇ ਦੋਸ਼ ਲਾਇਆ ਹੈ ਕਿ ਸਿਫ਼ਾਰਸ਼ਾਂ ਕਰਦੇ ਸਮੇਂ ਸਮਾਜ ਦੇ ਹੋਰ ਵਰਗਾਂ ਨੂੰ ਨਜ਼ਰਅੰਦਾਜ਼ ਕਰ ਕੇ ਕਿਸੇ ਇਕ ਵਿਸ਼ੇਸ਼ ਭਾਈਚਾਰੇ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

ਸਾਬਕਾ CJI ਗਵਈ ਨੇ ਇਹ ਪੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਵੀ ਭੇਜਿਆ ਹੈ। ਬੀਆਰ ਗਵਈ ਸੁਪਰੀਮ ਕੋਰਟ ਕਾਲੇਜੀਅਮ ਦੇ ਮੈਂਬਰ ਰਹੇ ਹਨ ਅਤੇ ਬਾਅਦ 'ਚ ਭਾਰਤ ਦੇ ਚੀਫ਼ ਜਸਟਿਸ ਵਜੋਂ ਇਸ ਦੀ ਅਗਵਾਈ ਵੀ ਕਰ ਚੁੱਕੇ ਹਨ। ਗਵਈ ਨੇ ਕਿਹਾ ਕਿ ਉਹ ਇਕ ਚਿੰਤਤ ਨਾਗਰਿਕ ਅਤੇ ਸਾਬਕਾ CJI ਵਜੋਂ ਇਹ ਪੱਤਰ ਲਿਖ ਰਹੇ ਹਨ। ਉਨ੍ਹਾਂ ਨੇ ਇਕ ਅਜਿਹੀ ਚਿੰਤਾਜਨਕ ਪ੍ਰਵਿਰਤੀ ਵੱਲ ਇਸ਼ਾਰਾ ਕੀਤਾ ਹੈ, ਜਿਸ ਨੂੰ ਸੁਧਾਰਨ ਲਈ ਸਾਰੇ ਸਬੰਧਤ ਪੱਖਾਂ ਨੂੰ ਤੁਰੰਤ ਕਦਮ ਚੁੱਕਣ ਦੀ ਲੋੜ ਹੈ।

ਨਿਆਂਇਕ ਨਿਯੁਕਤੀਆਂ 'ਤੇ ਉਠਾਏ ਸਵਾਲ
ਸਾਬਕਾ CJI ਗਵਈ ਨੇ 27 ਨਵੰਬਰ ਨੂੰ ਲਿਖੇ ਪੱਤਰ 'ਚ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁੱਦੇ ਵੱਲ ਧਿਆਨ ਦੇਣ ਅਤੇ ਢੁੱਕਵੇਂ ਕਦਮ ਚੁੱਕਣ, ਤਾਂ ਜੋ ਭਾਰਤੀ ਲੋਕਤੰਤਰ ਦੇ ਸਭ ਤੋਂ ਮਹੱਤਵਪੂਰਨ ਥੰਮ੍ਹਾਂ 'ਚੋਂ ਇਕ 'ਚ 'ਬਰਾਬਰ ਪ੍ਰਤੀਨਿਧਤਾ' ਦੇ ਸੰਵਿਧਾਨਕ ਫਰਜ਼ ਨੂੰ ਕਾਇਮ ਰੱਖਿਆ ਜਾ ਸਕੇ। ਕਾਲੇਜੀਅਮ 'ਚ ਆਪਣੇ ਕਾਰਜਕਾਲ ਨੂੰ ਯਾਦ ਕਰਦਿਆਂ ਗਵਈ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਵਿਭਿੰਨਤਾ ਅਤੇ ਸਮਾਵੇਸ਼ ਦੇ ਸਿਧਾਂਤਾਂ ਦੀ ਪਾਲਣਾ ਕੀਤੀ ਹੈ।

ਸਾਬਕਾ CJI ਨੇ ਦੱਸਿਆ ਕਿ ਜਦੋਂ ਵੀ ਉਨ੍ਹਾਂ ਨੇ ਹਾਈ ਕੋਰਟ ਅਤੇ ਸੁਪਰੀਮ ਕੋਰਟ 'ਚ ਜੱਜਾਂ ਦੀ ਨਿਯੁਕਤੀ ਲਈ ਸਿਫ਼ਾਰਸ਼ਾਂ ਕੀਤੀਆਂ ਤਾਂ ਉਨ੍ਹਾਂ ਨੇ ਹਮੇਸ਼ਾ ਇਹ ਯਕੀਨੀ ਬਣਾਇਆ ਕਿ ਸਮਾਜ ਦੇ ਵੱਖ-ਵੱਖ ਵਰਗਾਂ ਜਿਵੇਂ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ, ਹੋਰ ਪੱਛੜੇ ਵਰਗਾਂ, ਘੱਟ ਗਿਣਤੀਆਂ, ਮਹਿਲਾਵਾਂ ਅਤੇ ਹੋਰ ਵਾਂਝੇ ਭਾਈਚਾਰਿਆਂ ਨੂੰ ਉਚਿਤ ਪ੍ਰਤੀਨਿਧਤਾ ਮਿਲੇ।
ਸਾਬਕਾ CJI ਗਵਈ ਨੇ ਪੱਤਰ 'ਚ ਅੱਗੇ ਲਿਖਿਆ ਕਿ ਹਾਲ ਹੀ ਦੇ ਸਮੇਂ 'ਚ ਕੁਝ ਅਜਿਹੀਆਂ ਚਿੰਤਾਜਨਕ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਸਿਧਾਂਤਾਂ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ, 'ਮੈਨੂੰ ਇਸ ਗੱਲ ਦੀ ਡੂੰਘੀ ਚਿੰਤਾ ਹੋ ਰਹੀ ਹੈ ਕਿ ਸਿਫ਼ਾਰਸ਼ਾਂ ਕਰਦੇ ਸਮੇਂ ਸਿਰਫ਼ ਇਕ ਭਾਈਚਾਰੇ ਨੂੰ ਖੁਸ਼ ਕਰਨ ਅਤੇ ਉਸ ਨੂੰ ਲਾਭ ਪਹੁੰਚਾਉਣ 'ਤੇ ਧਿਆਨ ਦਿੱਤਾ ਜਾ ਰਿਹਾ ਹੈ।'

ਗਵਈ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਨਿਆਂਇਕ ਨਿਯੁਕਤੀਆਂ 'ਚ 'ਅਗੜੀਆਂ ਜਾਤਾਂ' (Forward Communities) ਦੇ ਉਮੀਦਵਾਰਾਂ ਨੂੰ ਸ਼ਾਮਲ ਕੀਤੇ ਜਾਣ 'ਤੇ ਕੋਈ ਇਤਰਾਜ਼ ਨਹੀਂ ਹੈ, ਪਰ ਉਨ੍ਹਾਂ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਸਮਾਜ ਦੇ ਸਾਰੇ ਵਰਗਾਂ ਵਿਚਾਲੇ ਉਚਿਤ ਸੰਤੁਲਨ ਬਣਿਆ ਰਹੇ।

ਅਦਾਲਤਾਂ 'ਚ ਨਿਯੁਕਤੀਆਂ ਦੌਰਾਨ ਜਾਤੀ ਦਾ ਰਿਕਾਰਡ ਨਹੀਂ
ਸੰਸਦੀ ਅੰਕੜਿਆਂ ਦਾ ਹਵਾਲਾ ਦਿੰਦਿਆਂ ਸਾਬਕਾ CJI ਨੇ ਕਿਹਾ ਕਿ ਮਾਰਚ 2025 'ਚ ਕੇਂਦਰੀ ਕਾਨੂੰਨ ਮੰਤਰੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, 2018 ਤੋਂ ਨਿਯੁਕਤ ਕੀਤੇ ਗਏ 715 ਹਾਈ ਕੋਰਟ ਦੇ ਜੱਜਾਂ 'ਚੋਂ ਸਿਰਫ਼ 22 ਅਨੁਸੂਚਿਤ ਜਾਤੀਆਂ, 16 ਅਨੁਸੂਚਿਤ ਜਨਜਾਤੀਆਂ, 89 ਹੋਰ ਪੱਛੜੇ ਵਰਗਾਂ ਅਤੇ 37 ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਸਨ।

ਗਵਈ ਨੇ ਅੱਗੇ ਦੱਸਿਆ ਕਿ ਜਨਵਰੀ 2021 ਤੋਂ ਜਨਵਰੀ 2026 ਵਿਚਾਲੇ ਨਿਆਂਇਕ ਨਿਯੁਕਤੀਆਂ 'ਚ ਅਗੜੀਆਂ ਜਾਤਾਂ ਦੀ ਹਿੱਸੇਦਾਰੀ ਲਗਭਗ 80 ਫ਼ੀਸਦੀ ਸੀ, ਜਦਕਿ ਹੋਰ ਪੱਛੜੇ ਵਰਗਾਂ ਦੀ ਪ੍ਰਤੀਨਿਧਤਾ ਲਗਭਗ 14 ਫ਼ੀਸਦੀ ਸੀ।
ਸੁਪਰੀਮ ਕੋਰਟ 'ਚ ਨਿਯੁਕਤੀਆਂ ਦੌਰਾਨ ਇਕ ਵਿਸ਼ੇਸ਼ ਭਾਈਚਾਰੇ ਦੀ ਪ੍ਰਤੀਨਿਧਤਾ 'ਤੇ ਵੀ ਚਿੰਤਾ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਕੁੱਲ ਆਬਾਦੀ 'ਚ ਪੰਜ ਫ਼ੀਸਦੀ ਤੋਂ ਵੀ ਘੱਟ ਹਿੱਸੇਦਾਰੀ ਰੱਖਣ ਵਾਲੇ ਇਕ ਭਾਈਚਾਰੇ ਨੂੰ ਹਾਲ ਹੀ ਦੇ ਸਮੇਂ 'ਚ ਸੁਪਰੀਮ ਕੋਰਟ 'ਚ 40 ਫ਼ੀਸਦੀ ਤੋਂ ਵੱਧ ਪ੍ਰਤੀਨਿਧਤਾ ਮਿਲੀ ਹੈ।

ਗਵਈ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਸੁਪਰੀਮ ਕੋਰਟ 'ਚ ਨਿਯੁਕਤੀਆਂ ਦੌਰਾਨ ਜਾਤੀ ਦਾ ਰਿਕਾਰਡ ਨਹੀਂ ਰੱਖਿਆ ਜਾਂਦਾ ਅਤੇ ਇਸ ਤਰ੍ਹਾਂ ਦੇ ਅੰਕੜਿਆਂ ਦੀ ਘਾਟ ਵੀ ਸਮੱਸਿਆ ਦਾ ਇਕ ਹਿੱਸਾ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

'ਸ਼ੀਸ਼ ਮਹਿਲ' ਨੂੰ ਲੈ ਕੇ ਸੀਐਮ ਰੇਖਾ ਗੁਪਤਾ ਦਾ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ, ਕਿਹਾ- ਦਿੱਲੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗਣੀ ਚਾਹੀਦੀ ਹੈ ਸੱਚਾਈ

'ਸ਼ੀਸ਼ ਮਹਿਲ' ਨੂੰ ਲੈ ਕੇ ਸੀਐਮ ਰੇਖਾ ਗੁਪਤਾ ਦਾ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ, ਕਿਹਾ- ਦਿੱਲੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗਣੀ ਚਾਹੀਦੀ ਹੈ ਸੱਚਾਈ

ਮਹਿਲਾ ਰਾਖਵਾਂਕਰਨ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਫਿਰ ਤੋਂ ਲੋਕ ਸਭਾ ਵਿਚ ਲਿਆਂਦਾ ਜਾਵੇਗਾ ਬਿੱਲ

ਮਹਿਲਾ ਰਾਖਵਾਂਕਰਨ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਫਿਰ ਤੋਂ ਲੋਕ ਸਭਾ ਵਿਚ ਲਿਆਂਦਾ ਜਾਵੇਗਾ ਬਿੱਲ

ਪਾਣੀ ਦੀ ਬੋਤਲ, ਗੁਟਖਾ-ਖੈਨੀ ਦੇ ਖਾਲੀ ਪੈਕਟ ਮੋੜੋ ਤੇ ਕਮਾਓ ਪੈਸੇ; ਦਿੱਲੀ ਸਰਕਾਰ ਸ਼ੁਰੂ ਕਰੇਗੀ ਇਹ ਨਵੀਂ ਸਕੀਮ

ਪਾਣੀ ਦੀ ਬੋਤਲ, ਗੁਟਖਾ-ਖੈਨੀ ਦੇ ਖਾਲੀ ਪੈਕਟ ਮੋੜੋ ਤੇ ਕਮਾਓ ਪੈਸੇ; ਦਿੱਲੀ ਸਰਕਾਰ ਸ਼ੁਰੂ ਕਰੇਗੀ ਇਹ ਨਵੀਂ ਸਕੀਮ

ਦਿੱਲੀ ਦੰਗਾ ਮਾਮਲਾ; ਸੁਪਰੀਮ ਕੋਰਟ ਨੇ ਸ਼ਰਜੀਲ ਇਮਾਮ ਤੇ ਉਮਰ ਖ਼ਾਲਿਦ ਨੂੰ ਨਹੀਂ ਦਿੱਤੀ ਅੰਤਰਿਮ ਜ਼ਮਾਨਤ

ਦਿੱਲੀ ਦੰਗਾ ਮਾਮਲਾ; ਸੁਪਰੀਮ ਕੋਰਟ ਨੇ ਸ਼ਰਜੀਲ ਇਮਾਮ ਤੇ ਉਮਰ ਖ਼ਾਲਿਦ ਨੂੰ ਨਹੀਂ ਦਿੱਤੀ ਅੰਤਰਿਮ ਜ਼ਮਾਨਤ

ਦੁਨੀਆ ਦੀ ਕੋਈ ਵੀ ਤਾਕਤ ਨਹੀਂ ਚਾਹੁੰਦੀ ਕਿ ਭਾਰਤ ਤਰੱਕੀ ਕਰੇ : ਮੋਹਨ ਭਾਗਵਤ

ਦੁਨੀਆ ਦੀ ਕੋਈ ਵੀ ਤਾਕਤ ਨਹੀਂ ਚਾਹੁੰਦੀ ਕਿ ਭਾਰਤ ਤਰੱਕੀ ਕਰੇ : ਮੋਹਨ ਭਾਗਵਤ

26/11 ਮੁੰਬਈ ਹਮਲਾ: ਜਿਸ ਨੂੰ ਯਾਦ ਕਰ ਅੱਜ ਵੀ ਕੰਬ ਜਾਂਦੀ ਰੂਹ, 166 ਲੋਕਾਂ ਦੀ ਹੋਈ ਸੀ ਮੌਤ

26/11 ਮੁੰਬਈ ਹਮਲਾ: ਜਿਸ ਨੂੰ ਯਾਦ ਕਰ ਅੱਜ ਵੀ ਕੰਬ ਜਾਂਦੀ ਰੂਹ, 166 ਲੋਕਾਂ ਦੀ ਹੋਈ ਸੀ ਮੌਤ

ਭਾਰਤੀ ਲੋਕਤੰਤਰ ਦੀ ਕੀਮਤੀ ਵਿਰਾਸਤ ਹੈ ਸੰਵਿਧਾਨ : PM ਨਰਿੰਦਰ ਮੋਦੀ

ਭਾਰਤੀ ਲੋਕਤੰਤਰ ਦੀ ਕੀਮਤੀ ਵਿਰਾਸਤ ਹੈ ਸੰਵਿਧਾਨ : PM ਨਰਿੰਦਰ ਮੋਦੀ

ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, CBI-ED ਜਾਂਚ ਦੇ ਹੁਕਮ ਰੱਦ

ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, CBI-ED ਜਾਂਚ ਦੇ ਹੁਕਮ ਰੱਦ

PM ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ

PM ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ

ਪਹਿਲਗਾਮ ਹਮਲੇ ਤੋਂ ਪਹਿਲਾਂ ਅਤੇ ਬਾਅਦ ਚੀਨੀ ਸੈਟੇਲਾਈਟਾਂ ’ਚ ਹੋਏ 37 ਅਸਾਧਾਰਨ ਮੈਨੂਵਰ

ਪਹਿਲਗਾਮ ਹਮਲੇ ਤੋਂ ਪਹਿਲਾਂ ਅਤੇ ਬਾਅਦ ਚੀਨੀ ਸੈਟੇਲਾਈਟਾਂ ’ਚ ਹੋਏ 37 ਅਸਾਧਾਰਨ ਮੈਨੂਵਰ