Thursday, February 26, 2026
BREAKING
ਪੰਜਾਬ ਪਹੁੰਚੇ RSS ਮੁਖੀ ਮੋਹਨ ਭਾਗਵਤ, ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਕੀਤਾ ਪ੍ਰੇਰਿਤ ਰੇਖਾ ਗੁਪਤਾ ਨੇ ਅਰੁਣਾਚਲ ਪ੍ਰਦੇਸ਼ ਦੀਆਂ ਪੀੜਤ ਕੁੜੀਆਂ ਨਾਲ ਕੀਤੀ ਮੁਲਾਕਾਤ ਵਿਜੇ ਕੁਮਾਰ ਕਾਲਾ ਨਮਿੱਤ ਪਾਠ ਦਾ ਭੋਗ ਪਾਇਆ ਗਿਆ    ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 : ਸਮਾਗਮ ਦੇ ਬੰਦੋਬਸਤਾਂ ਲਈ ਡੀ ਸੀ, ਗਮਾਡਾ ਸੀ ਏ ਅਤੇ ਐਸ ਐਸ ਪੀ ਵੱਲੋਂ ਮੀਟਿੰਗ ਟਰੈਫਿਕ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਸਕੂਲੀ ਬੱਸਾਂ ਦੀ ਕੀਤੀ ਗਈ ਚੈਕਿੰਗ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦ ਦਾ ਟਾਕਰਾ ਕਰ ਰਹੀ ਹੈ ਪੰਜਾਬ ਪੁਲਿਸ-ਭਗਵੰਤ ਸਿੰਘ ਮਾਨ ਮਾਨ ਸਰਕਾਰ ਦਾ 0 ਤੋਂ 6 ਸਾਲ ਦੇ ਬੱਚਿਆਂ ਦੇ ਭਵਿੱਖ ਲਈ ਵੱਡਾ ਕਦਮ: 6110 ਆਂਗਨਵਾੜੀ ਅਸਾਮੀਆਂ ਲਈ ਭਰਤੀ ਰੀਲ ਦੇ ਲਈ ਲਾਈਕਸ ਅਤੇ ਫਾਲੋਅਰਸ ਨਾ ਮਿਲਣ ਤੇ ਨੌਜਵਾਨ ਜਾ ਰਹੇ ਹਨ ਡਿਪਰੈਸ਼ਨ 'ਚ ਡਰ ਤੇ ਸੰਕੋਚ ਛੱਡੋ, ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀ ਮਾਨਸਿਕ ਸਿਹਤ ਲਈ ਇਲਾਜ ਲਓ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ IDFC ਫਸਟ ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਮੁੱਖ ਸਾਜ਼ਿਸ਼ਕਰਤਾ ਸਮੇਤ 4 ਗ੍ਰਿਫਤਾਰ

ਪੰਜਾਬ

ਇਨਵੈਸਟ ਪੰਜਾਬ ਦੇ ਬੰਗਲੁਰੂ ਆਊਟਰੀਚ ਵਿਚ ਵੱਡੀ ਗਿਣਤੀ ‘ਚ ਪਹੁੰਚੇ ਨਿਵੇਸ਼ਕ: ਸੰਜੀਵ ਅਰੋੜਾ

15 ਅਕਤੂਬਰ, 2025 07:48 PM

ਚੰਡੀਗੜ੍ਹ : ਇਨਵੈਸਟ ਪੰਜਾਬ ਵੱਲੋਂ ਬੰਗਲੁਰੂ ਵਿਖੇ ‘ਇਨਵੈਸਟ ਪੰਜਾਬ ਤਹਿਤ ਕਾਰੋਬਾਰੀ ਆਗੂਆਂ ਨਾਲ ਗੱਲਬਾਤ` ਵਿਸ਼ੇ ‘ਤੇ ਕਰਵਾਈ ਗਈ ਦੋ-ਰੋਜ਼ਾ ਮਿਲਣੀ ਦੀ ਮੇਜ਼ਬਾਨੀ ਕੀਤੀ ਗਈ। ਇਸ ਮਿਲਣੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਵਾਲੀ ਟੀਮ ਨੂੰ ਉਦਯੋਗ ਜਗਤ ਦੇ ਪ੍ਰਮੁੱਖ ਆਗੂਆਂ ਤੋਂ ਸਕਾਰਾਤਮਕ ਹੁੰਗਾਰਾ ਮਿਲਿਆ।


ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪ੍ਰਮੁੱਖ ਉਦਯੋਗਪਤੀਆਂ ਨਾਲ ਉਨ੍ਹਾਂ ਦੀਆਂ ਨਿਵੇਸ਼ ਤਰਜੀਹਾਂ ਨੂੰ ਜਾਣਨ ਲਈ ਵਨ-ਟੂ-ਵਨ ਅਤੇ ਗਰੁੱਪ ਚਰਚਾਵਾਂ ਕੀਤੀਆਂ ਅਤੇ ਉਨ੍ਹਾਂ ਅੱਗੇ ਪੰਜਾਬ ਦੇ ਮਜ਼ਬੂਤ ਬੁਨਿਆਦੀ ਢਾਂਚੇ, ਪ੍ਰਗਤੀਸ਼ੀਲ ਨੀਤੀਆਂ ਅਤੇ ਪ੍ਰੋਤਸਾਹਨ ਦਾ ਖਾਕਾ ਪੇਸ਼ ਕੀਤਾ ।ਮੁੱਖ ਗੱਲਬਾਤ ਵਿੱਚ ਇੰਟਲ, ਅਰਜਸ ਸਟੀਲ, ਹਿੰਦੁਸਤਾਨ ਏਰੋਨੌਟਿਕਸ ਲਿਮਟਿਡ , ਆਈਡੀਆ ਫੋਰਜ, ਸੋਨਾਟਾ ਸਾਫਟਵੇਅਰ, ਰਾਇਲ ਆਰਚਿਡ ਹੋਟਲਜ਼, ਇੰਡੀਆ ਇਲੈਕਟ੍ਰਾਨਿਕਸ ਐਂਡ ਸੈਮੀਕੰਡਕਟਰ ਐਸੋਸੀਏਸ਼ਨ , ਆਈਈਡੀਏ ਅਤੇ ਟਿਸੌਲਵ ਨਾਲ ਜੁੜੇ ਸੀਐਕਸਓਜ ਦੇ ਸੁਸਾਇਟੀ ਆਫ਼ ਇੰਡੀਅਨ ਡਿਫੈਂਸ ਮੈਨੂਫੈਕਚਰਰਜ਼ , ਅਰਵਿੰਦ ਕੰਸਲਟੈਂਸੀ,ਯੂਐਚਪੀ,ਆਈਈਐਸਏ,ਐਸਈਐਮਆਈ, ਇਨਫਾਨੀਓਨ ਟੈਕਨਾਲੋਜੀ, ਐਸਸੀਐਲ ਅਤੇ ਉਦਯੋਗਿਕ ਵਿਕਾਸ ਲਈ ਪੰਜਾਬ ਨਾਲ ਜੁੜੀਆਂ ਹੋਰ ਕੰਪਨੀਆਂ ਸ਼ਾਮਲ ਸਨ।

 

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਇਨ੍ਹਾਂ ਉਦਯੋਗਿਕ ਆਗੂਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਰਸਮੀ ਸੱਦਾ ਦਿੱਤਾ, ਜਿਸ ਵਿੱਚ ਉਦਯੋਗਿਕ ਗਤੀਸ਼ੀਲਤਾ, ਰੁਜ਼ਗਾਰ ਉਤਪਤੀ ਅਤੇ ਕਾਰੋਬਾਰ-ਅਨੁਕੂਲ ਵਾਤਾਵਰਣ ਪ੍ਰਤੀ ਪੰਜਾਬ ਸਰਕਾਰ ਦੀ ਅਟੁੱਟ ਵਚਨਬੱਧਤਾ `ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਨੇ ਪ੍ਰਾਜੈਕਟ ਲਾਗੂਕਰਨ ਵਿਚ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਸੂਬਾ ਸਰਕਾਰ ਵੱਲੋਂ ਸੁਚਾਰੂ ਸੁਵਿਧਾ ਪ੍ਰਣਾਲੀਆਂ ਅਤੇ ਬੁਨਿਆਦੀ ਢਾਂਚੇ ਦੇ ਅੱਪਗ੍ਰੇਡਾਂ ਬਾਰੇ ਜਾਣਕਾਰੀ ਦਿੱਤੀ।


ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਇਨਵੈਸਟ ਪੰਜਾਬ ਦੇ ਰੋਡ ਸ਼ੋਅ ਦੌਰਾਨ, ਟੀਮ ਨੇ ਹੀਰੋ ਗਰੁੱਪ, ਅੰਬਰ ਇੰਟਰਪ੍ਰਾਈਜ਼, ਆਈਟੀਸੀ, ਵਰੁਣ ਬੇਵਰੇਜ ਤੋਂ ਜੈਪੁਰੀਆਜ਼, ਇੰਟਲ, ਐਚਏਐਲ, ਅਰਜਸ ਸਟੀਲ, ਮੇਦਾਂਤਾ ਹਸਪਤਾਲ, ਰਾਇਲ ਆਰਚਿਡ, ਸੋਨਾਟਾ ਸਾਫਟਵੇਅਰ, ਓ.ਐਲ.ਏ, ਆਈਡੀਆਫੋਰਜ, ਤਾਜ ਹੋਟਲਜ਼ ਲਈ ਆਈ.ਐਚ.ਸੀ.ਐਲ., ਰਾਲਸਨ, ਜੇਨਪੈਕਟ, ਮਿੰਡਾ ਗਰੁੱਪ, ਜੀਐਮਆਰ, ਨਿਊ ਹਾਲੈਂਡ, ਏਆਈਪੀਐਲ, ਦਾਵਤ ਰਾਈਸ ਗਰੁੱਪ, ਏਸੀਕੇਐਮਈ ਸੋਲਰ, ਇਨਫੋ ਐੱਜ ਸਮੇਤ ਚੋਟੀ ਦੇ ਕਾਰਪੋਰੇਟਾਂ ਨਾਲ ਭਵਿੱਖੀ ਨਿਵੇਸ਼ ਸਬੰਧੀ ਗੱਲਬਾਤ ਕੀਤੀ।


ਉਨ੍ਹਾਂ ਨੇ ਪੰਜਾਬ ਵਿੱਚ ਪਹਿਲਾਂ ਹੀ ਵਧ-ਫੁੱਲ ਰਹੇ ਅਤੇ ਫੈਲ ਰਹੇ ਬ੍ਰਾਂਡਾਂ/ਕਾਰਪੋਰੇਟਾਂ- ਜਿਵੇਂ ਨੈਸਲੇ, ਫਰੂਡੇਨਬਰਗ, ਡੈਨਨ, ਟਾਟਾ ਸਟੀਲਜ਼, ਸਨਾਤਨ ਟੈਕਸਟਾਈਲਜ਼, ਆਈਟੀਸੀ, ਹਿੰਦੁਸਤਾਨ ਲੀਵਰਜ਼, ਪੈਪਸੀਕੋ, ਵਰਬੀਓ, ਇਨਫੋਸਿਸ, ਮਹਿੰਦਰਾ, ਸੈਮੀਕੰਡਕਟਰਾਂ ਲਈ ਸੀਡੀਆਈਐਲ ਬਾਰੇ ਵੀ ਚਾਣਨਾ ਪਾਇਆ। ਉਨ੍ਹਾਂ ਕਿਹਾ ਕਿ ਹੀਰੋ, ਮੋਂਟੇ ਕਾਰਲੋ, ਕ੍ਰੀਮਿਕਾ, ਟ੍ਰਾਈਡੈਂਟ, ਸੋਨਾਲੀਕਾ ਟਰੈਕਟਰ, ਨਿਵੀਆ ਸਪੋਰਟਸ ਵਰਗੇ ਘਰੇਲੂ ਪੰਜਾਬੀ ਬ੍ਰਾਂਡ ,ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ, ਨੇ ਰਾਸ਼ਟਰ ਨਿਰਮਾਣ ਵਿੱਚ ਨਿਰੰਤਰ ਯੋਗਦਾਨ ਪਾਇਆ ਹੈ।


ਆਸਾਨ ਪਹੁੰਚ, ਆਧੁਨਿਕ ਬੁਨਿਆਦੀ ਢਾਂਚੇ ਅਤੇ ਕਿਫ਼ਾਇਤੀ ਦਰਾਂ `ਤੇ ਹੁਨਰਮੰਦ ਸਟਾਫ਼ ਦੀ ਉਪਲਬਧਤਾ ਦੇ ਨਾਲ ਮੋਹਾਲੀ ਆਈ.ਟੀ. ਸੈਮੀਕੰਡਕਟਰਜ਼ ਅਤੇ ਡੇਟਾ ਸੈਂਟਰਾਂ ਵਿੱਚ ਉੱਚ-ਤਕਨੀਕੀ ਨਿਵੇਸ਼ਾਂ ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਉਭਰਿਆ ਹੈ। ਇਨਫੋਸਿਸ ਦੀ ਵਧ ਰਹੀ ਮੌਜੂਦਗੀ ਸਦਕਾ ਇਹ ਖੇਤਰ ਕੁਸ਼ਲ ਵਿਕਾਸ ਦੇ ਮੌਕੇ ਤਲਾ਼ਸਦੀਆਂ ਪ੍ਰਮੁੱਖ ਕੰਪਨੀਆਂ ਨੂੰ ਆਕਰਸਿ਼ਤ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਾ ਮਜ਼ਬੂਤ ਅਕਾਦਮਿਕ ਵਾਤਾਵਰਨ - ਜਿਸ ਵਿੱਚ ਆਈਆਈਟੀ ਰੋਪੜ, ਆਈਐਸਬੀ, ਆਈਆਈਐਸਈਆਰ, ਥਾਪਰ, ਸੀਡੀਆਈਐਲ ਅਤੇ ਹੋਰ ਸ਼ਾਮਲ ਹਨ - ਨਾਲ ਸਿਰਫ਼ ਨਵੀਨਤਾ ਨੂੰ ਹੁਲਾਰਾ ਦੇ ਰਿਹਾ ਹੈ ਸਗੋਂ ਉੱਨਤ ਉਦਯੋਗਾਂ ਲਈ ਰਾਹ ਪੱਧਰਾ ਕਰਕੇ ਸੂਬੇ ਦੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਹੈ।

 

ਅਰੋੜਾ ਨੇ ਅੱਗੇ ਕਿਹਾ ਕਿ ਮਾਨਯੋਗ ਰਾਸ਼ਟਰੀ ਕਨਵੇਅਰ ਅਰਵਿੰਦ ਕੇਜਰੀਵਾਲ ਅਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਪੰਜਾਬ ਸਰਕਾਰ, ਗਤੀਸ਼ੀਲ ਉਦਯੋਗਿਕ ਵਿਕਾਸ ਅਤੇ ਵਿਸਤ੍ਰਿਤ ਆਰਥਿਕ ਮੌਕਿਆਂ ਨਾਲ ਲੈਸ ਇੱਕ ਨਵਾਂ ਪੰਜਾਬ ਸਿਰਜਣ ਦੀ ਸੋਚ ਨੂੰ ਅੱਗੇ ਵਧਾ ਰਹੀ ਹੈ ।ਨਿਵੇਸ਼ ਪੰਜਾਬ ਵੱਲੋਂ ਨਿਵੇਸ਼ਕਾਂ ਦੀ ਦਿਲਚਸਪੀ ਨੂੰ ਠੋਸ ਭਾਈਵਾਲੀ ਅਤੇ ਨਿਵੇਸ਼ਾਂ ਵਿੱਚ ਬਦਲਣ ਲਈ ਆਪਣੇ ਯਤਨ ਜਾਰੀ ਰੱਖੇ ਜਾਣਗੇ।


ਇਸ ਸਮਾਗਮ ਵਿਚ ਪੀਡੀਸੀ ਦੇ ਵਾਈਸ ਚੇਅਰਪਰਸਨ ਸੀਮਾ ਬਾਂਸਲ, ਉਦਯੋਗ ਅਤੇ ਵਣਜ ਦੇ ਸਕੱਤਰ ਕੇ.ਕੇ. ਯਾਦਵ, ਪੀ.ਐਸ.ਆਈ.ਈ.ਸੀ. ਦੇ ਮੈਨੇਜਿੰਗ ਡਾਇਰੈਕਟਰ ਸੌਰਭੀ ਮਲਿਕ, ਇਨਵੈਸਟ ਪੰਜਾਬ ਦੇ ਸੀ.ਈ.ਓ. ਅਮਿਤ ਢਾਕਾ, ਕੇ.ਪੀ.ਐਮ.ਜੀ. ਤੋਂ ਗੌਰਵ, ਇਨਵੈਸਟ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਸਮੇਤ ਪ੍ਰਮੁੱਖ ਪਤਵੰਤੇ ਮੌਜੂਦ ਸਨ।

 

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਪਹੁੰਚੇ RSS ਮੁਖੀ ਮੋਹਨ ਭਾਗਵਤ, ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਕੀਤਾ ਪ੍ਰੇਰਿਤ

ਪੰਜਾਬ ਪਹੁੰਚੇ RSS ਮੁਖੀ ਮੋਹਨ ਭਾਗਵਤ, ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਕੀਤਾ ਪ੍ਰੇਰਿਤ

ਵਿਜੇ ਕੁਮਾਰ ਕਾਲਾ ਨਮਿੱਤ ਪਾਠ ਦਾ ਭੋਗ ਪਾਇਆ ਗਿਆ   

ਵਿਜੇ ਕੁਮਾਰ ਕਾਲਾ ਨਮਿੱਤ ਪਾਠ ਦਾ ਭੋਗ ਪਾਇਆ ਗਿਆ   

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 : ਸਮਾਗਮ ਦੇ ਬੰਦੋਬਸਤਾਂ ਲਈ ਡੀ ਸੀ, ਗਮਾਡਾ ਸੀ ਏ ਅਤੇ ਐਸ ਐਸ ਪੀ ਵੱਲੋਂ ਮੀਟਿੰਗ

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 : ਸਮਾਗਮ ਦੇ ਬੰਦੋਬਸਤਾਂ ਲਈ ਡੀ ਸੀ, ਗਮਾਡਾ ਸੀ ਏ ਅਤੇ ਐਸ ਐਸ ਪੀ ਵੱਲੋਂ ਮੀਟਿੰਗ

ਟਰੈਫਿਕ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਸਕੂਲੀ ਬੱਸਾਂ ਦੀ ਕੀਤੀ ਗਈ ਚੈਕਿੰਗ

ਟਰੈਫਿਕ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਸਕੂਲੀ ਬੱਸਾਂ ਦੀ ਕੀਤੀ ਗਈ ਚੈਕਿੰਗ

ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦ ਦਾ ਟਾਕਰਾ ਕਰ ਰਹੀ ਹੈ ਪੰਜਾਬ ਪੁਲਿਸ-ਭਗਵੰਤ ਸਿੰਘ ਮਾਨ

ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦ ਦਾ ਟਾਕਰਾ ਕਰ ਰਹੀ ਹੈ ਪੰਜਾਬ ਪੁਲਿਸ-ਭਗਵੰਤ ਸਿੰਘ ਮਾਨ

ਮਾਨ ਸਰਕਾਰ ਦਾ 0 ਤੋਂ 6 ਸਾਲ ਦੇ ਬੱਚਿਆਂ ਦੇ ਭਵਿੱਖ ਲਈ ਵੱਡਾ ਕਦਮ: 6110 ਆਂਗਨਵਾੜੀ ਅਸਾਮੀਆਂ ਲਈ ਭਰਤੀ

ਮਾਨ ਸਰਕਾਰ ਦਾ 0 ਤੋਂ 6 ਸਾਲ ਦੇ ਬੱਚਿਆਂ ਦੇ ਭਵਿੱਖ ਲਈ ਵੱਡਾ ਕਦਮ: 6110 ਆਂਗਨਵਾੜੀ ਅਸਾਮੀਆਂ ਲਈ ਭਰਤੀ

ਰੀਲ ਦੇ ਲਈ ਲਾਈਕਸ ਅਤੇ ਫਾਲੋਅਰਸ ਨਾ ਮਿਲਣ ਤੇ ਨੌਜਵਾਨ ਜਾ ਰਹੇ ਹਨ ਡਿਪਰੈਸ਼ਨ 'ਚ

ਰੀਲ ਦੇ ਲਈ ਲਾਈਕਸ ਅਤੇ ਫਾਲੋਅਰਸ ਨਾ ਮਿਲਣ ਤੇ ਨੌਜਵਾਨ ਜਾ ਰਹੇ ਹਨ ਡਿਪਰੈਸ਼ਨ 'ਚ

ਡਰ ਤੇ ਸੰਕੋਚ ਛੱਡੋ, ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀ ਮਾਨਸਿਕ ਸਿਹਤ ਲਈ ਇਲਾਜ ਲਓ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਡਰ ਤੇ ਸੰਕੋਚ ਛੱਡੋ, ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀ ਮਾਨਸਿਕ ਸਿਹਤ ਲਈ ਇਲਾਜ ਲਓ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਨਵੀਆਂ ਨਿਯੁਕਤੀਆਂ, ਇਨ੍ਹਾਂ ਦੋ ਲੀਡਰਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਨਵੀਆਂ ਨਿਯੁਕਤੀਆਂ, ਇਨ੍ਹਾਂ ਦੋ ਲੀਡਰਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਗੈਂਗਸਟਰਵਾਦ ਪਿਛਲੀਆਂ ਸਰਕਾਰਾਂ ਦੀ ਦੇਣ: ਬਲਤੇਜ ਪੰਨੂ

ਗੈਂਗਸਟਰਵਾਦ ਪਿਛਲੀਆਂ ਸਰਕਾਰਾਂ ਦੀ ਦੇਣ: ਬਲਤੇਜ ਪੰਨੂ