ਸੁਨਾਮ (ਰਮੇਸ਼ ਗਰਗ) : ਸਥਾਨਕ ਪਟਿਆਲਾ ਰੋਡ ਤੇ ਜਗਦੀਸ਼ ਕੰਪਲੈਕਸ ਵਿੱਚ ਆਮ, ਜੀ, ਮਲਟੀਸਪੈਸ਼ਲਿਸ਼ਟੀ ਹਸਪਤਾਲ ਦੀ ਸੁ਼ਰੁਆਤ ਕੀਤੀ ਗਈ ਹੈ ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਪੀ, ਏ ਸੰਜੀਵ ਕਾਂਸਲ ਮੁੱਖ ਮਹਿਮਾਨ,ਰੋਟਰੀ ਦੇ ਸਾਬਕ ਗਵਰਨਰ ਘਨਸਾ਼ਮ ਕਾਂਸਲ ਤੇ ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਵਿਸੇ਼ਸ਼ ਮਹਿਮਾਨ ਵਜੋਂ ਸਾ਼ਮਲ ਹੋਏ ਅਤੇ ਇਨ੍ਹਾਂ ਤਿੰਨਾ ਨੇ ਹਸਪਤਾਲ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਬੋਲਦਿਆਂ ਤਿੰਨਾ ਨੇ ਪ੍ਰਬੰਧਕਾਂ ਦਾ ਇਸ ਸ਼ਹਿਰ ਵਿੱਚ ਅਜੇਹਾ ਵਧੀਆ ਹਸਪਤਾਲ ਖੋਹਲਣ ਤੇ ਧੰਨਵਾਦ ਕੀਤਾ ਤੇ ਵਧਾਈ ਦਿੱਤੀ।
ਇਸ ਮੌਕੇ ਤੇ ਡਾ, ਸਿੰਘ ਅਤੇ ਡਾ, ਅਰੁਣ ਜਿੰਦਲ ਨੇ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਨੂੰ ਸਸਤੀਆਂ ਤੇ ਵਧੀਆ ਸਹੂਲਤਾਂ ਦੇਣਗੇ ਤੇ ਲੋਕਾਂ ਦੀ ਸੇਵਾ ਕਰਨਗੇ। ਇਸ ਮੌਕੇ ਤੇ ਉਪਰੋਕਤ ਤੋਂ ਇਲਾਵਾ ਕ੍ਰਿਸ਼ਨ ਸੰਦੋਹਾ, ਰਾਮ ਲਾਲ ਰਾਮਾ ਆਲਮਪੁਰ,ਸਿ਼ਵ ਜਿੰਦਲ, ਜਨਕ ਰਾਜ ਫੀਡ ਵਾਲੇ, ਰਾਕੇਸ਼ ਗਰਗ, ਵੇਦ ਕਪੂਰ, ਚਮਕੌਰ ਸਿੰਘ ਸਰਪੰਚ, ਯਾਦਵਿੰਦਰ ਨਿਰਮਾਣ, ਡਾ, ਪਿਆਰਾ ਸਿੰਘ ਸਮੇਤ ਸ਼ਹਿਰ ਨਿਵਾਸੀ ਤੇ ਸਟਾਫ ਮੈਂਬਰ ਹਾਜਰ ਹਨ।