Thursday, July 23, 2026
BREAKING
ਦੀਦ’ ਨਾਰੀ ਪੀੜਾ ਤੇ ਰੁਮਾਂਸ ਦਾ ਕਾਵਿ ਚਿੱਤਰਨ ਹੈ ਵਿਦਿਆਰਥੀ ਗੁੱਸੇ 'ਚ ਹਨ, ਇਸ ਲਈ ਕਰ ਰਹੇ ਹਨ ਪ੍ਰਦਰਸ਼ਨ : ਰਾਹੁਲ ਗਾਂਧੀ ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਪੈ ਗਿਆ ਭੜਥੂ, ਲੋਕਾਂ ਨੇ ਬੱਸ ਨੂੰ ਲਗਾ 'ਤੀ ਅੱਗ ਗਲੋਬਲ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਭੂਚਾਲ : 700 ਤੋਂ ਵਧ ਅੰਕ ਡਿੱਗਿਆ ਸੈਂਸੈਕਸ, ਜਾਣੋ ਕਾਰਨ ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ ਪੰਜਾਬ 'ਚ ਡਬਲ ਮਰਡਰ : ਦਿਓਰ-ਭਰਜਾਈ 'ਤੇ ਚੜ੍ਹਾਇਆ ਟਰੈਕਟਰ, ਜ਼ਮੀਨ ਦੇ ਰੌਲੇ ਨੇ ਪੁਆਏ ਕੀਰਨੇ ਚਿੱਕੜ 'ਚ ਨੰਗੇ ਪੈਰ ਚੱਲੇ ਵਿਰਾਟ-ਅਨੁਸ਼ਕਾ, ਆਸ਼ਰਮ ਪੁੱਜ ਕੇ ਲਿਆ ਪ੍ਰੇਮਾਨੰਦ ਮਹਾਰਾਜ ਦਾ ਆਸ਼ੀਰਵਾਦ J&K 'ਚ ਹੋ ਗਿਆ ਅੱਤਵਾਦੀ ਹਮਲਾ ! ਪੁਲਸ ਮੁਲਾਜ਼ਮ ਦੀ ਗਈ ਜਾਨ, ਸੁਰੱਖਿਆ ਫੋਰਸ ਨੇ ਘੇਰ ਲਿਆ ਪੂਰਾ ਇਲਾਕਾ ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ PGI ਦੀ ਡੈਕਸਾ ਸਕੈਨ ਮਸ਼ੀਨ ਇਕ ਮਹੀਨੇ ਤੋਂ ਬੰਦ, ਮਰੀਜ਼ ਖੱਜਲ-ਖੁਆਰ

ਪੰਜਾਬ

ਅੱਕੇ ਕਿਸਾਨਾਂ ਨੇ ਚੋਰਾਂ ਨੂੰ ਕੀਤੀ ਪੇਸ਼ਕਸ਼, 'ਚੋਰੀ ਨਾ ਕਰੋ, QR ਕੋਡ ਲਗਾ ਦਿਓ, ਅਸੀਂ ਪੈਸੇ ਪਾ ਦੇਵਾਂਗੇ’

05 ਜੂਨ, 2026 07:10 PM

ਫਰੀਦਕੋਟ : ਫਰੀਦਕੋਟ ਦੇ ਪਿੰਡ ਪੱਖੀ ਕਲਾਂ ਵਿਚ ਟਿਊਬਵੈੱਲ ਮੋਟਰਾਂ ਦੀਆਂ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਦੁਖੀ ਕਿਸਾਨਾਂ ਨੇ ਚੋਰਾਂ ਨੂੰ ਹੀ ਇਕ ਅਨੋਖੀ ਪੇਸ਼ਕਸ਼ ਕਰ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਚੋਰ ਉਨ੍ਹਾਂ ਦੀਆਂ ਮੋਟਰਾਂ ਚੋਰੀ ਕਰਨ ਦੀ ਬਜਾਏ ਖੇਤਾਂ ਵਿਚ ਆਪਣਾ ਯੂ.ਪੀ.ਆਈ. ਸਕੈਨਰ ਜਾਂ ਕਿਊ.ਆਰ. ਕੋਡ ਲਗਾ ਜਾਣ, ਉਹ ਆਪਸ ਵਿਚ ਪੈਸੇ ਇਕੱਠੇ ਕਰਕੇ ਉਨ੍ਹਾਂ ਦੇ ਖਾਤੇ ਵਿਚ ਪਾ ਦੇਣਗੇ ਪਰ ਉਨ੍ਹਾਂ ਦੀ ਖੇਤੀਬਾੜੀ ਮਸ਼ੀਨਰੀ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ। ਇਹ ਅਨੋਖੀ ਅਪੀਲ ਉਸ ਸਮੇਂ ਸਾਹਮਣੇ ਆਈ ਜਦੋਂ ਬੀਤੀ ਰਾਤ ਚੋਰਾਂ ਨੇ ਪਿੰਡ ਦੇ ਖੇਤਾਂ ਵਿਚੋਂ ਕਰੀਬ 25 ਟਿਊਬਵੈੱਲ ਮੋਟਰਾਂ ਚੋਰੀ ਕਰ ਲਈਆਂ। ਇੱਕੋ ਰਾਤ ਵਿਚ ਵੱਡੀ ਗਿਣਤੀ ਵਿਚ ਮੋਟਰਾਂ ਦੀ ਚੋਰੀ ਤੋਂ ਬਾਅਦ ਕਿਸਾਨਾਂ ਨੇ ਆਪਣਾ ਰੋਸ ਅਤੇ ਬੇਬਸੀ ਜ਼ਾਹਰ ਕਰਨ ਲਈ ਇਕ ਪੋਸਟਰ ਤਿਆਰ ਕੀਤਾ, ਜੋ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਲਵਾਈ ਦੇ ਅਹਿਮ ਦੌਰ ਵਿਚ ਮੋਟਰਾਂ ਦੀ ਚੋਰੀ ਉਨ੍ਹਾਂ ਲਈ ਵੱਡਾ ਸੰਕਟ ਬਣ ਜਾਂਦੀ ਹੈ। ਮੋਟਰਾਂ ਦੇ ਗਾਇਬ ਹੋਣ ਨਾਲ ਸਿੰਚਾਈ ਪ੍ਰਬੰਧ ਪ੍ਰਭਾਵਿਤ ਹੁੰਦਾ ਹੈ ਅਤੇ ਫ਼ਸਲਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਵਾਰ-ਵਾਰ ਹੋ ਰਹੀਆਂ ਚੋਰੀਆਂ ਦੇ ਬਾਵਜੂਦ ਨਾ ਤਾਂ ਪੁਲਸ ਅਤੇ ਨਾ ਹੀ ਪ੍ਰਸ਼ਾਸਨ ਇਸ ਸਮੱਸਿਆ ’ਤੇ ਪ੍ਰਭਾਵਸ਼ਾਲੀ ਰੋਕ ਲਗਾ ਸਕਿਆ ਹੈ। ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਹਰ ਸਾਲ ਅਜਿਹੀਆਂ ਘਟਨਾਵਾਂ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੋਟਰਾਂ ਦੀ ਚੋਰੀ ਕਾਰਨ ਫ਼ਸਲਾਂ ਦਾ ਪੂਰਾ ਚੱਕਰ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਮਾਨਸਿਕ ਤਣਾਅ ਵੀ ਵੱਧਦਾ ਹੈ। ਇਸੇ ਕਰਕੇ ਉਹ ਮਜਬੂਰੀ ਵਿਚ ਇਹ ਕਹਿਣ ਲਈ ਮਜਬੂਰ ਹੋਏ ਹਨ ਕਿ ਚੋਰ ਮੋਟਰਾਂ ਨੂੰ ਹੱਥ ਨਾ ਲਾਉਣ ਅਤੇ ਬਦਲੇ ਵਿਚ ਪੈਸੇ ਲੈ ਜਾਣ।

ਪਿੰਡ ਦੇ ਕਿਸਾਨ ਅਤੇ ਮਜ਼ਦੂਰ ਰਾਤ ਸਮੇਂ ਖੇਤਾਂ ਵਿਚ ਬਣੇ ਕੋਠਿਆਂ ਵਿਚ ਰਹਿ ਕੇ ਮੋਟਰਾਂ ਦੀ ਰਾਖੀ ਕਰਦੇ ਸਨ ਪਰ ਹੁਣ ਚੋਰੀਆਂ ਕਰਨ ਵਾਲੇ ਗਿਰੋਹਾਂ ਦੇ ਹਥਿਆਰਬੰਦ ਹੋਣ ਕਾਰਨ ਲੋਕ ਡਰ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਹਨੇਰਾ ਪੈਂਦੇ ਹੀ ਖੇਤ ਸੁੰਨੇ ਹੋ ਜਾਂਦੇ ਹਨ ਅਤੇ ਕਿਸਾਨ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਚੋਰੀਆਂ ਕਰਨ ਵਾਲੇ ਗਿਰੋਹ 10 ਤੋਂ 12 ਮੈਂਬਰਾਂ ਦੇ ਹੁੰਦੇ ਹਨ ਅਤੇ ਚੋਰੀ ਕੀਤੀਆਂ ਮੋਟਰਾਂ ਨੂੰ ਤੋੜ ਕੇ ਕਬਾੜੀਆਂ ਕੋਲ ਵੇਚ ਦਿੰਦੇ ਹਨ। ਪੁਲਸ ਅਧਿਕਾਰੀਆਂ ਮੁਤਾਬਕ ਪਹਿਲਾਂ ਵੀ ਅਜਿਹੇ ਮਾਮਲਿਆਂ ਵਿਚ ਕੁਝ ਚੋਰੀਸ਼ੁਦਾ ਮੋਟਰਾਂ ਕਬਾੜੀਆਂ ਤੋਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਕਿਸਾਨਾਂ ਦੀ ਇਹ ਅਨੋਖੀ ਅਪੀਲ ਉਨ੍ਹਾਂ ਦੀ ਬੇਬਸੀ ਅਤੇ ਖੇਤੀਬਾੜੀ ਸਾਜ਼ੋ-ਸਾਮਾਨ ਦੀ ਸੁਰੱਖਿਆ ਨੂੰ ਲੈ ਕੇ ਵਧ ਰਹੀ ਚਿੰਤਾ ਨੂੰ ਦਰਸਾਉਂਦੀ ਹੈ, ਜਿਸ ਨੇ ਇਲਾਕੇ ਵਿਚ ਕਾਨੂੰਨ-ਵਿਵਸਥਾ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਪੈ ਗਿਆ ਭੜਥੂ, ਲੋਕਾਂ ਨੇ ਬੱਸ ਨੂੰ ਲਗਾ 'ਤੀ ਅੱਗ

ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਪੈ ਗਿਆ ਭੜਥੂ, ਲੋਕਾਂ ਨੇ ਬੱਸ ਨੂੰ ਲਗਾ 'ਤੀ ਅੱਗ

ਪੰਜਾਬ 'ਚ ਡਬਲ ਮਰਡਰ : ਦਿਓਰ-ਭਰਜਾਈ 'ਤੇ ਚੜ੍ਹਾਇਆ ਟਰੈਕਟਰ, ਜ਼ਮੀਨ ਦੇ ਰੌਲੇ ਨੇ ਪੁਆਏ ਕੀਰਨੇ

ਪੰਜਾਬ 'ਚ ਡਬਲ ਮਰਡਰ : ਦਿਓਰ-ਭਰਜਾਈ 'ਤੇ ਚੜ੍ਹਾਇਆ ਟਰੈਕਟਰ, ਜ਼ਮੀਨ ਦੇ ਰੌਲੇ ਨੇ ਪੁਆਏ ਕੀਰਨੇ

ਡਿਪਟੀ ਕਮਿਸ਼ਨਰ ਸ਼੍ਰੀ ਗੁਲਪ੍ਰੀਤ ਸਿੰਘ ਔਲਖ ਵੱਲੋਂ ਨਾਗਰਿਕਾਂ ਨੂੰ “17ਵਾਂ ਅੰਤਰਾਸ਼ਟਰੀ ਮਾਈ ਟ੍ਰੀ ਡੇ” ਮਨਾਉਣ ਦੀ ਅਪੀਲ

ਡਿਪਟੀ ਕਮਿਸ਼ਨਰ ਸ਼੍ਰੀ ਗੁਲਪ੍ਰੀਤ ਸਿੰਘ ਔਲਖ ਵੱਲੋਂ ਨਾਗਰਿਕਾਂ ਨੂੰ “17ਵਾਂ ਅੰਤਰਾਸ਼ਟਰੀ ਮਾਈ ਟ੍ਰੀ ਡੇ” ਮਨਾਉਣ ਦੀ ਅਪੀਲ

ਜ਼ਿਲ੍ਹੇ ਵਿਚ ਮੂੰਹ ਢੱਕ ਕੇ ਡਰਾਈਵਿੰਗ ਕਰਨ ‘ਤੇ ਲਗਾਈ ਪਾਬੰਦੀ

ਜ਼ਿਲ੍ਹੇ ਵਿਚ ਮੂੰਹ ਢੱਕ ਕੇ ਡਰਾਈਵਿੰਗ ਕਰਨ ‘ਤੇ ਲਗਾਈ ਪਾਬੰਦੀ

ਜ਼ਿਲ੍ਹਾ ਮੈਜਿਸਟਰੇਟ ਵਲੋਂ ਸ਼ੌਰ ਪ੍ਰਦੂਸ਼ਣ ਨੂੰ ਰੋਕਣ ਲਈ ਆਦੇਸ਼ ਜਾਰੀ

ਜ਼ਿਲ੍ਹਾ ਮੈਜਿਸਟਰੇਟ ਵਲੋਂ ਸ਼ੌਰ ਪ੍ਰਦੂਸ਼ਣ ਨੂੰ ਰੋਕਣ ਲਈ ਆਦੇਸ਼ ਜਾਰੀ

ਐੱਚ.ਪੀ.ਵੀ. ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ: ਡਾ. ਹਰਪਿੰਦਰ ਸਿੰਘ

ਐੱਚ.ਪੀ.ਵੀ. ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ: ਡਾ. ਹਰਪਿੰਦਰ ਸਿੰਘ

ਖਸਰਾ-ਰੁਬੈਲਾ ਦੇ ਖ਼ਾਤਮੇ ਦੇ ਟੀਚੇ ਨੂੰ ਹਾਸਲ ਕਰਨ ਲਈ ਕੋਈ ਵੀ ਯੋਗ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ : ਐੱਸ.ਐੱਮ.ਓ ਡਾ. ਸਤਿੰਦਰਜੀਤ ਕੌਰ

ਖਸਰਾ-ਰੁਬੈਲਾ ਦੇ ਖ਼ਾਤਮੇ ਦੇ ਟੀਚੇ ਨੂੰ ਹਾਸਲ ਕਰਨ ਲਈ ਕੋਈ ਵੀ ਯੋਗ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ : ਐੱਸ.ਐੱਮ.ਓ ਡਾ. ਸਤਿੰਦਰਜੀਤ ਕੌਰ

ਅੰਮ੍ਰਿਤਸਰ 'ਚ ਇਕੋ ਦਿਨ 'ਚ 40 ਨਸ਼ਾ ਤਸਕਰ ਗ੍ਰਿਫ਼ਤਾਰ, ਇਲਾਕੇ 'ਚ ਪੈ ਗਈਆਂ ਭਾਜੜਾਂ

ਅੰਮ੍ਰਿਤਸਰ 'ਚ ਇਕੋ ਦਿਨ 'ਚ 40 ਨਸ਼ਾ ਤਸਕਰ ਗ੍ਰਿਫ਼ਤਾਰ, ਇਲਾਕੇ 'ਚ ਪੈ ਗਈਆਂ ਭਾਜੜਾਂ

ਪੰਜਾਬ 'ਚ ਖਤਰੇ ਦੀ ਘੰਟੀ! ਰਾਵੀ ਦਰਿਆ ਨੇ ਧਾਰਿਆ ਭਿਆਨਕ ਰੂਪ, ਟੁੱਟਿਆ ਅੱਧੀ ਦਰਜਨ ਪਿੰਡਾਂ ਦਾ ਸੰਪਰਕ

ਪੰਜਾਬ 'ਚ ਖਤਰੇ ਦੀ ਘੰਟੀ! ਰਾਵੀ ਦਰਿਆ ਨੇ ਧਾਰਿਆ ਭਿਆਨਕ ਰੂਪ, ਟੁੱਟਿਆ ਅੱਧੀ ਦਰਜਨ ਪਿੰਡਾਂ ਦਾ ਸੰਪਰਕ

ਅਕਾਲੀ ਦਲ (ਪੁਨਰ ਸੁਰਜੀਤ) ਨੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ 'ਚੋਂ ਕੱਢਿਆ, ਪੜ੍ਹੋ ਕਿਉਂ

ਅਕਾਲੀ ਦਲ (ਪੁਨਰ ਸੁਰਜੀਤ) ਨੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ 'ਚੋਂ ਕੱਢਿਆ, ਪੜ੍ਹੋ ਕਿਉਂ