Thursday, April 23, 2026
BREAKING
ਐਮ.ਪੀ. ਮਲਵਿੰਦਰ ਸਿੰਘ ਕੰਗ ਵੱਲੋਂ ਵਾਹਘਾ ਬਾਰਡਰ ਰਾਹੀਂ ਵਪਾਰ ਮੁੜ ਸ਼ੁਰੂ ਕਰਨ ਦੀ ਵਕਾਲਤ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਖਰੜ ਦੇ ਸਕੂਲ ਵਿੱਚ ਜਾਗਰੂਕਤਾ ਸੈਮੀਨਾਰ; ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਅਪੀਲ ਓਮ ਇਨਕਲੇਵ ਵੈਲਫੇਅਰ ਸੋਸਾਇਟੀ (ਰਜਿ.) ਵਿਖੇ ਸਰਬਸੰਮਤੀ ਨਾਲ ਪਵਨ ਮਨੋਚਾ ਨੂੰ ਸੁਸਾਇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਨਾਰਾਇਣਾ ਈ-ਟੈਕਨੋ ਸਕੂਲ, ਮੋਹਾਲੀ ਨੇ ਸੀਬੀਐਸਈ 2026 ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪੰਜਾਬ ਵਿੱਚ ਬੇਅਦਬੀ ਵਿਰੋਧੀ ਕਾਨੂੰਨ ਲਾਗੂ ਕਰਨ ਲਈ ਸਪੀਕਰ ਸੰਧਵਾਂ ਦਾ ਵਿਸ਼ੇਸ਼ ਸਨਮਾਨ ਪੰਜਾਬ ਸਰਕਾਰ ਵੱਲੋਂ ਆਸ਼ਰਿਤ ਬੱਚਿਆਂ ਲਈ 35.50 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ; 2.36 ਲੱਖ ਤੋਂ ਵੱਧ ਬੱਚਿਆਂ ਨੂੰ ਲਾਭ: ਡਾ. ਬਲਜੀਤ ਕੌਰ ਮੰਡੀਆਂ ਵਿੱਚ ਸੁਵਿਧਾਵਾਂ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਡਿਪਟੀ ਸਪੀਕਰ ਰੌੜੀ ਸਰਹੱਦ ਪਾਰੋਂ ਚੱਲ ਰਹੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼; 900 ਗ੍ਰਾਮ ਆਈਸੀਈ ਅਤੇ 5 ਪਿਸਤੌਲਾਂ ਸਮੇਤ ਤਿੰਨ ਮੁਲਜ਼ਮ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੇ ਮਾਣ ਭੱਤੇ ਵਧਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦੇ ਨਿਰਦੇਸ਼ ਪੰਜਾਬ ਕਿਰਤ ਭਲਾਈ ਬੋਰਡ ਨੇ 7831 ਉਦਯੋਗਿਕ ਕਾਮਿਆਂ ਨੂੰ 17.11 ਕਰੋੜ ਰੁਪਏ ਦੇ ਲਾਭ ਦਿੱਤੇ: ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ

ਰਾਸ਼ਟਰੀ

‘ਆਧਾਰ’ ਪਛਾਣ ਦਾ ਸਬੂਤ, ਨਾਗਰਿਕਤਾ ਦਾ ਨਹੀਂ : ਸੁਪਰੀਮ ਕੋਰਟ

09 ਸਤੰਬਰ, 2025 05:44 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਬਿਹਾਰ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ’ਚ ਵੋਟਰਾਂ  ਦੀ ਪਛਾਣ ਨੂੰ ਯਕੀਨੀ ਬਣਾਉਣ ਲਈ ਆਧਾਰ  ਕਾਰਡ ਨੂੰ 12ਵੇਂ ਨਿਰਧਾਰਤ ਦਸਤਾਵੇਜ਼ ਵਜੋਂ ਸ਼ਾਮਲ ਕਰਨ ਦਾ  ਸੋਮਵਾਰ ਨਿਰਦੇਸ਼ ਦਿੱਤਾ। ਇਸ ਸਮੇਂ ਬਿਹਾਰ ’ਚ  ਐੱਸ. ਆਈ. ਆਰ. ਲਈ 11 ਨਿਰਧਾਰਤ ਦਸਤਾਵੇਜ਼ ਹਨ ਜੋ ਵੋਟਰਾਂ ਨੂੰ ਆਪਣੇ ਫਾਰਮਾਂ  ਨਾਲ ਜਮ੍ਹਾ ਕਰਨੇ ਪੈਂਦੇ ਹਨ। ਜਸਟਿਸ ਸੂਰਿਆਕਾਂਤ ਤੇ ਜਸਟਿਸ ਜੋਇਮਲਿਆ ਬਾਗਚੀ ਦੀ ਬੈਂਚ ਨੇ ਸਪੱਸ਼ਟ ਕੀਤਾ ਕਿ ‘ਆਧਾਰ’ ਨਾਗਰਿਕਤਾ ਦਾ ਸਬੂਤ ਨਹੀਂ ਹੋਵੇਗਾ। 

ਕਮਿਸ਼ਨ ਵੋਟਰ ਸੂਚੀ ’ਚ ਨਾਂ ਸ਼ਾਮਲ ਕਰਨ ਲਈ ਵੋਟਰ ਵੱਲੋਂ ਜਮ੍ਹਾ ਕੀਤੇ ਗਏ ਆਧਾਰ ਕਾਰਡ ਨੰਬਰ ਦੀ ਪ੍ਰਮਾਣਿਕਤਾ ਦਾ ਪਤਾ ਲਾ ਸਕਦਾ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਕੋਈ ਵੀ ਨਹੀਂ ਚਾਹੁੰਦਾ ਕਿ ਚੋਣ ਕਮਿਸ਼ਨ ਵੋਟਰ ਸੂਚੀ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸ਼ਾਮਲ ਕਰੇ। ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਸਿਰਫ਼ ਅਸਲੀ ਨਾਗਰਿਕਾਂ ਨੂੰ ਹੀ ਵੋਟ ਪਾਉਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਜਿਹੜੇ  ਵਿਅਕਤੀ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਅਸਲੀ ਹੋਣ ਦਾ ਦਾਅਵਾ ਕਰਦੇ ਹਨ, ਨੂੰ ਵੋਟਰ ਸੂਚੀ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ।

ਬੈਂਚ ਨੇ ਚੋਣ ਕਮਿਸ਼ਨ ਨੂੰ ‘ਆਧਾਰ’ ਨੂੰ ਪਛਾਣ ਦੇ ਸਬੂਤ ਵਜੋਂ ਪ੍ਰਵਾਨ ਕਰਨ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰਨ ਲਈ ਕਿਹਾ। ਕਮਿਸ਼ਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਰਾਕੇਸ਼ ਦਿਵੇਦੀ ਨੇ ਦਲੀਲ ਦਿੱਤੀ ਕਿ ਡਰਾਫਟ ਵੋਟਰ ਸੂਚੀ ’ਚ ਸ਼ਾਮਲ 7.24 ਕਰੋੜ ਵੋਟਰਾਂ ’ਚੋਂ 99.6 ਫੀਸਦੀ ਨੇ ਦਸਤਾਵੇਜ਼ ਜਮ੍ਹਾ ਕਰਵਾ ਦਿੱਤੇ ਹਨ। ਪਟੀਸ਼ਨਕਰਤਾਵਾਂ ਦੀ ‘ਆਧਾਰ’ ਨੂੰ 12ਵੇਂ ਦਸਤਾਵੇਜ਼ ਵਜੋਂ ਸ਼ਾਮਲ ਕਰਨ ਦੀ ਬੇਨਤੀ ਕੋਈ  ਮੰਤਵ  ਪੂਰਾ ਨਹੀਂ ਕਰੇਗੀ। ਬੈਂਚ ਨੇ ਆਧਾਰ ਐਕਟ 2016 ਤੇ ਲੋਕ ਪ੍ਰਤੀਨਿਧਤਾ ਐਕਟ ਦੇ ਉਪਬੰਧਾਂ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਇਹ ਨਾਗਰਿਕਤਾ ਦਾ ਸਬੂਤ ਨਹੀਂ ਹੈ ਪਰ ਇਸ ਨੂੰ ਪਛਾਣ ਦੇ ਸਬੂਤ ਵਜੋਂ ਮੰਨਿਆ ਜਾ ਸਕਦਾ ਹੈ।

1 ਸਤੰਬਰ ਨੂੰ ਸਿਆਸੀ ਪਾਰਟੀਆਂ  ਵੱਲੋਂ  ਦਾਇਰ ਕੀਤੀਆਂ ਗਈਆਂ ਕੁਝ ਅਰਜ਼ੀਆਂ ਦੀ ਸੁਣਵਾਈ ਦੌਰਾਨ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਬਿਹਾਰ ’ਚ  ਐੱਸ. ਆਈ. ਆਰ.  ਮੁਹਿੰਮ  ਅਧੀਨ ਤਿਆਰ ਕੀਤੀ ਗਈ ਡਰਾਫਟ ਵੋਟਰ ਸੂਚੀ ’ਚ ਦਾਅਵੇ, ਇਤਰਾਜ਼ ਅਤੇ ਸੁਧਾਰ 1 ਸਤੰਬਰ ਤੋਂ ਬਾਅਦ ਵੀ ਦਾਇਰ ਕੀਤੇ ਜਾ ਸਕਦੇ ਹਨ ਪਰ ਇਨ੍ਹਾਂ ’ਤੇ ਵੋਟਰ ਸੂਚੀਆਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ  ਹੀ ਵਿਚਾਰ ਕੀਤਾ ਜਾਵੇਗਾ।

Have something to say? Post your comment

ਅਤੇ ਰਾਸ਼ਟਰੀ ਖਬਰਾਂ

CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਦੂਜੇ ਸੈਸ਼ਨ ਦੀ ਡੇਟਸ਼ੀਟ ਦਾ ਹੋ ਗਿਆ ਐਲਾਨ

CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਦੂਜੇ ਸੈਸ਼ਨ ਦੀ ਡੇਟਸ਼ੀਟ ਦਾ ਹੋ ਗਿਆ ਐਲਾਨ

WB ਚੋਣਾਂ : ਭਾਜਪਾ ਉਮੀਦਵਾਰ ਅਗਨੀਮਿੱਤਰਾ ਪਾਲ 'ਤੇ ਹਮਲਾ, ਹਮਲਾਵਰਾਂ ਨੇ ਕਾਰ 'ਤੇ ਸੁੱਟੇ ਪੱਥਰ

WB ਚੋਣਾਂ : ਭਾਜਪਾ ਉਮੀਦਵਾਰ ਅਗਨੀਮਿੱਤਰਾ ਪਾਲ 'ਤੇ ਹਮਲਾ, ਹਮਲਾਵਰਾਂ ਨੇ ਕਾਰ 'ਤੇ ਸੁੱਟੇ ਪੱਥਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਜੈਰਾਮ ਰਮੇਸ਼ ਦਾ ਵੱਡਾ ਬਿਆਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਜੈਰਾਮ ਰਮੇਸ਼ ਦਾ ਵੱਡਾ ਬਿਆਨ

CM ਰੇਖਾ ਗੁਪਤਾ ਦਾ ਹਸਪਤਾਲ 'ਚ ਅਚਨਚੇਤ ਛਾਪਾ, ਭਿਆਨਕ ਗਰਮੀ ਨੂੰ ਲੈ ਕੇ ਦਿੱਤੇ ਸਖ਼ਤ ਨਿਰਦੇਸ਼

CM ਰੇਖਾ ਗੁਪਤਾ ਦਾ ਹਸਪਤਾਲ 'ਚ ਅਚਨਚੇਤ ਛਾਪਾ, ਭਿਆਨਕ ਗਰਮੀ ਨੂੰ ਲੈ ਕੇ ਦਿੱਤੇ ਸਖ਼ਤ ਨਿਰਦੇਸ਼

PM ਮੋਦੀ ਨੇ ਤਾਮਿਲਨਾਡੂ, ਪੱਛਮੀ ਬੰਗਾਲ ਦੇ ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟ ਪਾਉਣ ਦੀ ਕੀਤੀ ਅਪੀਲ

PM ਮੋਦੀ ਨੇ ਤਾਮਿਲਨਾਡੂ, ਪੱਛਮੀ ਬੰਗਾਲ ਦੇ ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟ ਪਾਉਣ ਦੀ ਕੀਤੀ ਅਪੀਲ

ਪੱਛਮੀ ਬੰਗਾਲ ਚੋਣਾਂ: ਕਈ ਪੋਲਿੰਗ ਬੂਥਾਂ 'ਤੇ EVM ਮਸ਼ੀਨਾਂ ਖ਼ਰਾਬ, ਕਈ ਥਾਵਾਂ 'ਤੇ ਵਾਪਰੀਆਂ ਹਿੰਸਕ ਘਟਨਾਵਾਂ

ਪੱਛਮੀ ਬੰਗਾਲ ਚੋਣਾਂ: ਕਈ ਪੋਲਿੰਗ ਬੂਥਾਂ 'ਤੇ EVM ਮਸ਼ੀਨਾਂ ਖ਼ਰਾਬ, ਕਈ ਥਾਵਾਂ 'ਤੇ ਵਾਪਰੀਆਂ ਹਿੰਸਕ ਘਟਨਾਵਾਂ

ਪੈਟਰੋਲ ਪੰਪਾਂ 'ਤੇ ਬਦਲੇ ਨਿਯਮ, ਹੁਣ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ, ਸਰਕਾਰ ਦਾ ਸਖ਼ਤ ਫ਼ੈਸਲਾ

ਪੈਟਰੋਲ ਪੰਪਾਂ 'ਤੇ ਬਦਲੇ ਨਿਯਮ, ਹੁਣ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ, ਸਰਕਾਰ ਦਾ ਸਖ਼ਤ ਫ਼ੈਸਲਾ

ਦਿੱਲੀ ਪੁਲਸ ਨੇ ਗੈਰ-ਕਾਨੂੰਨੀ LPG ਰੈਕੇਟ ਦਾ ਕੀਤਾ ਪਰਦਾਫਾਸ਼, 137 ਸਿਲੰਡਰ ਕੀਤੇ ਗਏ ਜ਼ਬਤ

ਦਿੱਲੀ ਪੁਲਸ ਨੇ ਗੈਰ-ਕਾਨੂੰਨੀ LPG ਰੈਕੇਟ ਦਾ ਕੀਤਾ ਪਰਦਾਫਾਸ਼, 137 ਸਿਲੰਡਰ ਕੀਤੇ ਗਏ ਜ਼ਬਤ

ਮਿਰਜ਼ਾਪੁਰ ਹਾਦਸੇ 'ਚ 11 ਲੋਕਾਂ ਦੀ ਮੌਤ, PM ਮੋਦੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਦੇ ਮੁਆਵਜ਼ੇ ਦਾ ਐਲਾਨ

ਮਿਰਜ਼ਾਪੁਰ ਹਾਦਸੇ 'ਚ 11 ਲੋਕਾਂ ਦੀ ਮੌਤ, PM ਮੋਦੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਦੇ ਮੁਆਵਜ਼ੇ ਦਾ ਐਲਾਨ

ਇਰਾਨ ਨੇ ਫੜ ਲਿਆ ਭਾਰਤੀ ਜਹਾਜ਼ ! ਹੋਰਮੁਜ਼ 'ਚ ਫਾਇਰਿੰਗ ਮਗਰੋਂ ਵਿਗੜ ਗਏ ਹਾਲਾਤ

ਇਰਾਨ ਨੇ ਫੜ ਲਿਆ ਭਾਰਤੀ ਜਹਾਜ਼ ! ਹੋਰਮੁਜ਼ 'ਚ ਫਾਇਰਿੰਗ ਮਗਰੋਂ ਵਿਗੜ ਗਏ ਹਾਲਾਤ