Thursday, July 30, 2026
BREAKING
ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਵਿਚ ਵੱਡਾ ਹਾਦਸਾ, ਪੰਜਾਬ ਪੁਲਸ ਦੇ ਸੀਨੀਅਰ ਮੁਲਾਜ਼ਮ ਦੀ ਮੌਤ ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼ ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦਾ ਬਿਆਨ, ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਸਾਰਕ ਕਾਨੂੰਨ ਨਹੀਂ ਹੁੰਦਾ ਲਾਗੂ ਹਟਾਏ ਜਾਣਗੇ Energy Drink ਦੇ ਲੇਬਲ, FSSAI ਦੇ ਫੈਸਲੇ ਕਾਰਨ ਵਧੀ ਕੰਪਨੀਆਂ ਦੀ ਚਿੰਤਾ 'ਪੰਜਾਬ ਬੰਦ' ਦਾ ਫਿਰੋਜ਼ਪੁਰ 'ਚ ਅਸਰ, ਕੀ ਖੁੱਲ੍ਹਾ ਅਤੇ ਕੀ ਰਿਹਾ ਬੰਦ, ਪੜ੍ਹੋ ਪੂਰੀ ਖ਼ਬਰ ਹੋਰਮੁਜ਼ 'ਚੋਂ ਨਹੀਂ ਲੰਘੇਗਾ ਕੋਈ ਜਹਾਜ਼! ਈਰਾਨ ਨੇ ਦੇ'ਤੀ ਚੇਤਾਵਨੀ ਮੱਧ ਵਰਗ ਨੂੰ ਵੱਡਾ ਝਟਕਾ ,ਪੂਰੇ ਭਾਰਤ 'ਚ ਤੇਲ, ਸਾਬਣ, ਟੀਵੀ, ਫਰਿੱਜ ਅਤੇ ਕਾਰਾਂ ਹੋ ਜਾਣਗੇ ਮਹਿੰਗੇ ਸਫਾਈ ਕਰਮਚਾਰੀਆਂ ਦੇ ਪੰਜਾਬ ਬੰਦ ਨੂੰ ਗੁਰਦਾਸਪੁਰ ’ਚ ਭਰਵਾਂ ਸਮਰਥਨ, ਬਾਜ਼ਾਰ ਰਹੇ ਮੁਕੰਮਲ ਬੰਦ ਸਫਾਈ ਸੇਵਕਾਂ ਦੇ ਹੱਕ 'ਚ 'ਪੰਜਾਬ ਬੰਦ' ਨੂੰ ਖਰੜ ਵਪਾਰ ਮੰਡਲ ਦਾ ਸਮਰਥਨ ਡੇਰਾਬੱਸੀ 'ਚ 'ਪੰਜਾਬ ਬੰਦ' ਦਾ ਪੂਰਾ ਅਸਰ, ਬਾਜ਼ਾਰ ਅਤੇ ਦੁਕਾਨਾਂ ਰਹੀਆਂ ਬੰਦ

ਰਾਸ਼ਟਰੀ

ਸਾਬਕਾ PM ਮਨਮੋਹਨ ਸਿੰਘ ਨੂੰ ਮੌਤ ਪਿੱਛੋਂ ਮਿਲਿਆ ਇਨਸਾਫ਼, ਕੋਲਾ ਘੁਟਾਲਾ ਮਾਮਲੇ 'ਚ SC ਵੱਲੋਂ 'ਕਲੀਨ ਚਿੱਟ'

30 ਜੁਲਾਈ, 2026 03:25 PM

ਉੱਚਤਮ ਅਦਾਲਤ ਨੇ ਬੁੱਧਵਾਰ ਨੂੰ ਕੋਲਾ ਬਲਾਕ ਅਲਾਟਮੈਂਟ ਮਾਮਲੇ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਰੁੱਧ ਚੱਲ ਰਹੇ ਅਪਰਾਧਿਕ ਮਾਮਲੇ ਨੂੰ ਬੰਦ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਮੁਲਜ਼ਮ ਵਜੋਂ ਤਲਬ ਕਰਨ ਵਾਲੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਦਾ 27 ਦਸੰਬਰ 2024 ਨੂੰ ਦਿਹਾਂਤ ਹੋ ਗਿਆ ਸੀ ਅਤੇ ਹੁਣ ਉਹ ਇਸ ਹਾਈ-ਪ੍ਰੋਫਾਈਲ ਅਪਰਾਧਿਕ ਮਾਮਲੇ ਵਿੱਚੋਂ ਰਸਮੀ ਤੌਰ 'ਤੇ ਬਰੀ ਹੋ ਗਏ ਹਨ।

ਸੀਬੀਆਈ ਦੀ ਕਲੋਜ਼ਰ ਰਿਪੋਰਟ ਸਵੀਕਾਰ
ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਸਾਬਕਾ ਪ੍ਰਧਾਨ ਮੰਤਰੀ ਸਿੰਘ ਅਤੇ ਹੋਰਾਂ ਨੂੰ ਕਲੀਨ ਚਿੱਟ ਦੇਣ ਸਬੰਧੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ 'ਕਲੋਜ਼ਰ ਰਿਪੋਰਟ' ਨੂੰ ਸਵੀਕਾਰ ਕਰ ਲਿਆ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਹੇਠਲੀ ਅਦਾਲਤ ਦੇ ਜੱਜ ਕੋਲ ਸੀਬੀਆਈ ਦੀ ਰਿਪੋਰਟ ਨੂੰ ਖਾਰਜ ਕਰਨ ਅਤੇ ਇਸ ਮਾਮਲੇ ਦਾ ਨੋਟਿਸ ਲੈਣ ਦਾ ਕੋਈ ਉਚਿਤ ਕਾਰਨ ਨਹੀਂ ਸੀ।

ਅਦਾਲਤ ਨੇ ਕਿਹਾ- ਨੋਟਿਸ ਲੈਣ ਦਾ ਕੋਈ ਕਾਰਨ ਨਹੀਂ ਸੀ
ਸਿਖਰਲੀ ਅਦਾਲਤ ਨੇ ਕਿਹਾ ਕਿ ਹਾਲਾਂਕਿ ਡਾ. ਸਿੰਘ ਦੇ ਅਕਾਲ ਚਲਾਣੇ ਕਾਰਨ ਇਹ ਅਪੀਲ ਖ਼ਤਮ ਮੰਨੀ ਜਾ ਸਕਦੀ ਸੀ, ਪਰ ਵਿਸ਼ੇਸ਼ ਜੱਜ ਦੁਆਰਾ ਉਨ੍ਹਾਂ ਨੂੰ ਤਲਬ ਕਰਨ ਦੇ ਪਹਿਲੂ 'ਤੇ ਵਿਚਾਰ ਕਰਨਾ ਜ਼ਰੂਰੀ ਸੀ। ਅਦਾਲਤ ਨੇ ਸੀਬੀਆਈ ਦੀਆਂ ਦੋਵੇਂ ਕਲੋਜ਼ਰ ਰਿਪੋਰਟਾਂ ਦਾ ਅਧਿਐਨ ਕਰਨ ਤੋਂ ਬਾਅਦ ਸੰਤੁਸ਼ਟੀ ਪ੍ਰਗਟਾਈ ਕਿ ਮਾਨਯੋਗ ਜੱਜ ਨੂੰ ਸੀਬੀਆਈ ਦੀ ਰਿਪੋਰਟ ਰੱਦ ਨਹੀਂ ਕਰਨੀ ਚਾਹੀਦੀ ਸੀ। ਇਸ ਦੇ ਨਤੀਜੇ ਵਜੋਂ, ਅਦਾਲਤ ਨੇ ਵਿਵਾਦਿਤ ਹੁਕਮ ਨੂੰ ਰੱਦ ਕਰਦੇ ਹੋਏ ਮਾਮਲੇ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ।

ਕੀ ਸੀ ਪੂਰਾ ਮਾਮਲਾ?
ਇਹ ਮਾਮਲਾ ਸਾਲ 2005 ਵਿੱਚ ਓਡੀਸ਼ਾ ਦੇ ਤਾਲਾਬੀਰਾ-II ਕੋਲਾ ਬਲਾਕ ਦੀ ਅਲਾਟਮੈਂਟ ਨਾਲ ਸਬੰਧਤ ਸੀ। ਉਸ ਸਮੇਂ ਕੋਲਾ ਮੰਤਰਾਲੇ ਦਾ ਵਾਧੂ ਚਾਰਜ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਲ ਹੀ ਸੀ। ਇਸ ਮਾਮਲੇ ਵਿੱਚ ਇੱਕ ਵਿਸ਼ੇਸ਼ ਅਦਾਲਤ ਨੇ ਡਾ. ਸਿੰਘ ਤੋਂ ਇਲਾਵਾ ਉਦਯੋਗਪਤੀ ਕੁਮਾਰ ਮੰਗਲਮ ਬਿਰਲਾ, ਸਾਬਕਾ ਕੋਲਾ ਸਕੱਤਰ ਪੀ. ਸੀ. ਪਾਰੇਖ ਅਤੇ ਮੈਸਰਜ਼ ਹਿੰਡਾਲਕੋ ਸਮੇਤ ਤਿੰਨ ਹੋਰਾਂ ਨੂੰ ਮੁਲਜ਼ਮ ਵਜੋਂ ਤਲਬ ਕੀਤਾ ਸੀ। ਇਨ੍ਹਾਂ 'ਤੇ ਅਪਰਾਧਿਕ ਸਾਜ਼ਿਸ਼ (ਧਾਰਾ 120ਬੀ) ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਾਏ ਗਏ ਸਨ, ਜਿਨ੍ਹਾਂ ਨੂੰ ਹੁਣ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼

ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼

ਤਾਮਿਲਨਾਡੂ 'ਚ ਵੱਡਾ ਹਾਦਸਾ: ਰਸੋਈ ਗੈਸ ਸਿਲੰਡਰ ਫਟਣ ਨਾਲ 10 ਲੋਕ ਜ਼ਖ਼ਮੀ, 7 ਗੰਭੀਰ

ਤਾਮਿਲਨਾਡੂ 'ਚ ਵੱਡਾ ਹਾਦਸਾ: ਰਸੋਈ ਗੈਸ ਸਿਲੰਡਰ ਫਟਣ ਨਾਲ 10 ਲੋਕ ਜ਼ਖ਼ਮੀ, 7 ਗੰਭੀਰ

ਦਿੱਲੀ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, DTC ਬੱਸ 'ਚ ਭਰਿਆ ਪਾਣੀ, ਯਾਤਰੀ ਹੋਏ ਖੱਜਲ-ਖੁਆਰ

ਦਿੱਲੀ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, DTC ਬੱਸ 'ਚ ਭਰਿਆ ਪਾਣੀ, ਯਾਤਰੀ ਹੋਏ ਖੱਜਲ-ਖੁਆਰ

ਵਿਦਿਆਰਥੀਆਂ ਵਿਰੁੱਧ ਪੁਲਸ ਕਾਰਵਾਈ ਤੇ ਰਾਮ ਮੰਦਰ ਮੁੱਦੇ 'ਤੇ ਵਿਰੋਧੀ ਧਿਰ ਨੇ ਸੰਸਦ 'ਚ ਕੀਤਾ ਪ੍ਰਦਰਸ਼ਨ

ਵਿਦਿਆਰਥੀਆਂ ਵਿਰੁੱਧ ਪੁਲਸ ਕਾਰਵਾਈ ਤੇ ਰਾਮ ਮੰਦਰ ਮੁੱਦੇ 'ਤੇ ਵਿਰੋਧੀ ਧਿਰ ਨੇ ਸੰਸਦ 'ਚ ਕੀਤਾ ਪ੍ਰਦਰਸ਼ਨ

ਸੋਸ਼ਲ ਮੀਡੀਆ ’ਤੇ ‘PM ਮੋਦੀ ਨੰਬਰ-1’, 10.5 ਕਰੋੜ ਤੋਂ ਪਾਰ ਹੋਏ Instagram ‘ਫ਼ਾਲੋਅਰਜ਼’

ਸੋਸ਼ਲ ਮੀਡੀਆ ’ਤੇ ‘PM ਮੋਦੀ ਨੰਬਰ-1’, 10.5 ਕਰੋੜ ਤੋਂ ਪਾਰ ਹੋਏ Instagram ‘ਫ਼ਾਲੋਅਰਜ਼’

ਹੰਗਾਮੇ ਵਿਚਾਲੇ ਲੋਕ ਸਭਾ 'ਚ ਪਾਸ ਹੋਇਆ ਐਂਟੀ ਪੇਪਰ ਲੀਕ ਬਿੱਲ

ਹੰਗਾਮੇ ਵਿਚਾਲੇ ਲੋਕ ਸਭਾ 'ਚ ਪਾਸ ਹੋਇਆ ਐਂਟੀ ਪੇਪਰ ਲੀਕ ਬਿੱਲ

ਪ੍ਰਸ਼ਨ ਪੱਤਰ ਲੀਕ ਰੋਕਣ ਲਈ ਬਿੱਲ 'ਤੇ ਚਰਚਾ ਤੋਂ ਬਚ ਰਹੀ ਵਿਰੋਧੀ ਧਿਰ: ਰਿਜਿਜੂ

ਪ੍ਰਸ਼ਨ ਪੱਤਰ ਲੀਕ ਰੋਕਣ ਲਈ ਬਿੱਲ 'ਤੇ ਚਰਚਾ ਤੋਂ ਬਚ ਰਹੀ ਵਿਰੋਧੀ ਧਿਰ: ਰਿਜਿਜੂ

ਰੱਖੜੀ ਮੌਕੇ ਔਰਤਾਂ ਦੇ ਖਾਤਿਆਂ 'ਚ ਆਉਣਗੇ 2500 ਰੁਪਏ, BJP ਸੰਸਦ ਮੈਂਬਰ ਨੇ ਕੀਤੀ ਇਹ ਅਪੀਲ

ਰੱਖੜੀ ਮੌਕੇ ਔਰਤਾਂ ਦੇ ਖਾਤਿਆਂ 'ਚ ਆਉਣਗੇ 2500 ਰੁਪਏ, BJP ਸੰਸਦ ਮੈਂਬਰ ਨੇ ਕੀਤੀ ਇਹ ਅਪੀਲ

ਰਾਹੁਲ ਗਾਂਧੀ ਨੇ ਲੋਕ ਸਭਾ 'ਚ ਗ੍ਰਹਿ ਮੰਤਰੀ 'ਤੇ ਲਗਾਏ ਦੋਸ਼, ਸੱਤਾ ਪੱਖ ਨੇ ਮੁਆਫ਼ੀ ਦੀ ਕੀਤੀ ਮੰਗ

ਰਾਹੁਲ ਗਾਂਧੀ ਨੇ ਲੋਕ ਸਭਾ 'ਚ ਗ੍ਰਹਿ ਮੰਤਰੀ 'ਤੇ ਲਗਾਏ ਦੋਸ਼, ਸੱਤਾ ਪੱਖ ਨੇ ਮੁਆਫ਼ੀ ਦੀ ਕੀਤੀ ਮੰਗ

'ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ 'ਚ ਗੁੱਸਾ, ਨਫ਼ਰਤ ਜਾਂ ਹਿੰਸਾ ਨਹੀਂ ਸੀ', ਰਾਹੁਲ ਗਾਂਧੀ ਦਾ ਵੱਡਾ ਬਿਆਨ

'ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ 'ਚ ਗੁੱਸਾ, ਨਫ਼ਰਤ ਜਾਂ ਹਿੰਸਾ ਨਹੀਂ ਸੀ', ਰਾਹੁਲ ਗਾਂਧੀ ਦਾ ਵੱਡਾ ਬਿਆਨ