Monday, June 01, 2026
BREAKING
ਅਸੀਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸਿੱਖਿਆ ਕੇਂਦਰ ਬਣਾਵਾਂਗੇ, ਸਾਡੇ ਬੱਚਿਆਂ ਨੂੰ ਕੈਨੇਡਾ ਜਾਂ ਆਸਟ੍ਰੇਲੀਆ ਵੱਲ ਦੇਖਣ ਦੀ ਲੋੜ ਨਹੀਂ ਰਹੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੇਂਡੂ ਸੜਕੀ ਸੰਪਰਕ ਨੂੰ ਮਿਲਿਆ ਵੱਡਾ ਹੁਲਾਰਾ; ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ, ਲਹਿਰਾਗਾਗਾ ਅਤੇ ਬਾਘਰੌਲ ਖੇਤਰਾਂ ਵਿੱਚ 18.76 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਪ੍ਰੋਜੈਕਟ ਕੀਤੇ ਲੋਕ ਅਰਪਣ ਅਤੇ ਰੱਖੇ ਨੀਂਹ ਪੱਥਰ ਗੈਂਗਸਟਰਾਂ ‘ਤੇ ਵਾਰ ਦਾ 131ਵਾਂ ਦਿਨ: ਪੰਜਾਬ ਪੁਲਿਸ ਵੱਲੋਂ 433 ਥਾਈਂ ਛਾਪੇਮਾਰੀ; 139 ਗ੍ਰਿਫ਼ਤਾਰ ਯੁੱਧ ਨਸ਼ਿਆਂ ਵਿਰੁੱਧ ਦੇ 15 ਮਹੀਨੇ: ਨਾਰਕੋ-ਹਵਾਲਾ ਨੈੱਟਵਰਕ ਨੂੰ ਵੱਡਾ ਝਟਕਾ, 750 ਨਸ਼ਾ ਤਸਕਰਾਂ ਦੀਆਂ 300 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਪੰਜਾਬ ਸਰਕਾਰ ਵੱਲੋਂ ਹੜ੍ਹ ਰੋਕੂ ਕਾਰਜਾਂ ਅਤੇ ਆਫ਼ਤ ਪ੍ਰਬੰਧਨ ਲਈ ਅਗਾਊਂ 146 ਕਰੋੜ ਰੁਪਏ ਜਾਰੀ ਵਿਸ਼ਵ ਤੰਬਾਕੂ ਮੁਕਤ ਦਿਵਸ 'ਤੇ ਤੰਬਾਕੂ ਸੇਵਨ ਦੇ ਸਭ ਤੋਂ ਘੱਟ ਮਾਮਲਿਆਂ ਨਾਲ ਦੇਸ਼ ਭਰ 'ਚੋਂ ਮੋਹਰੀ ਹੋ ਕੇ ਉੱਭਰਿਆ ਪੰਜਾਬ ਕਪੂਰਥਲਾ 'ਚ ਮਾਂ ਭੱਦਰਕਾਲੀ ਮੰਦਿਰ 'ਚ ਨਤਮਸਤਕ ਹੋਏ ਹਰਿਆਣਾ ਦੇ CM ਨਾਇਬ ਸੈਣੀ ਹਿਮਾਚਲ ਚੋਣਾਂ: ਭਾਜਪਾ ਨੇ 4 'ਚੋਂ 3 ਨਿਗਮਾਂ 'ਤੇ ਜਮਾਇਆ ਕਬਜ਼ਾ, ਕਾਂਗਰਸ ਦੇ ਹੱਥ ਲੱਗੀ ਸਿਰਫ਼ ਪਾਲਮਪੁਰ ਦੀ ਸੀਟ SC ਭਾਈਚਾਰੇ ਬਾਰੇ ਵਿਵਾਦਤ ਬਿਆਨ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੰਗੀ ਮੁਆਫ਼ੀ ਪੰਜਾਬ 'ਚ 1 ਜੂਨ ਲਈ ਹੋਇਆ ਵੱਡਾ ਐਲਾਨ! ਖੜ੍ਹੀ ਹੋਵੇਗੀ ਵੱਡੀ ਮੁਸੀਬਤ, 55 ਐਂਟਰੀ-ਐਗਜ਼ਿਟ ਪੁਆਇੰਟਾਂ 'ਤੇ ਰਹੇਗਾ...

ਚੰਡੀਗੜ੍ਹ

ਹੋਟਲ ’ਚ ਫੇਰਿਆਂ ਦੌਰਾਨ ਲਾੜੇ ਦੀ ਮਾਂ ਦਾ 15 ਤੋਲੇ ਸੋਨੇ ਨਾਲ ਭਰਿਆ ਬੈਗ ਚੋਰੀ

09 ਨਵੰਬਰ, 2025 06:47 PM

ਚੰਡੀਗੜ੍ਹ : ਸ਼ਹਿਰ ਦੇ ਮਸ਼ਹੂਰ ਪੰਜ ਤਾਰਾ ਹੋਟਲ ’ਚ ਵਿਆਹ ਦੌਰਾਨ ਸੂਟ-ਬੂਟ ’ਚ ਆਏ ਦੋ ਸ਼ਾਤਰ ਚੋਰ ਲਾੜੇ ਦੀ ਮਾਂ ਦਾ ਗਹਿਣਿਆਂ ਨਾਲ ਭਰਿਆ ਬੈਗ ਲੈ ਕੇ ਫ਼ਰਾਰ ਹੋ ਗਏ। ਫੇਰਿਆਂ ਦੀ ਰਸਮ ਦੌਰਾਨ ਚੋਰਾਂ ਨੇ ਵਾਰਦਾਤ ਕੀਤੀ। ਗਹਿਣਿਆਂ ਨਾਲ ਭਰਿਆ ਬੈਗ ਗਾਇਬ ਦੇਖ ਕੇ ਲਾੜੀ ਦੇ ਭਰਾ ਡਾ. ਨਿਖਿਲ ਸੇਠੀ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-36 ਥਾਣਾ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਪੈਂਟ-ਕੋਟ ਪਾ ਕੇ ਆਏ ਦੋ ਨੌਜਵਾਨ ਬੈਗ ਲੈ ਕੇ ਜਾਂਦੇ ਕੈਮਰੇ ’ਚ ਦਿਖਾਈ ਦਿੱਤੇ। ਚੋਰੀ ਹੋਏ ਬੈਗ ’ਚ ਸੋਨੇ ਦਾ ਹਾਰ, ਕੰਗਣ ਤੇ ਅੰਗੂਠੀ ਸਮੇਤ ਕਰੀਬ 15 ਤੋਲੇ ਸੋਨੇ ਦੇ ਗਹਿਣੇ ਸਨ।

ਡਾ. ਨਿਖਿਲ ਸੇਠੀ ਨੇ ਦੋਸ਼ ਲਾਇਆ ਕਿ ਚੋਰੀ ਹੋਟਲ ਦੇ ਸੁਰੱਖਿਆ ਮੁਲਾਜ਼ਮਾਂ ਦੀ ਲਾਪਰਵਾਹੀ ਤੇ ਸੁਰੱਖਿਆ ਪ੍ਰਣਾਲੀ ’ਚ ਖਾਮੀ ਕਾਰਨ ਹੋਈ। ਉਨ੍ਹਾਂ ਅਣਪਛਾਤੇ ਚੋਰਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੇ ਨਾਲ-ਨਾਲ ਹੋਟਲ ਪ੍ਰਬੰਧਨ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ। ਸੈਕਟਰ-36 ਥਾਣਾ ਪੁਲਸ ਨੇ ਚੋਰਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਪੁਲਸ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਚੋਰਾਂ ਦੀ ਪਛਾਣ ਕਰ ਰਹੀ ਹੈ। ਡਾ. ਨਿਖਿਲ ਸੇਠੀ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਸਦੀ ਭੈਣ ਦੇ ਵਿਆਹ ਦਾ ਪ੍ਰੋਗਰਾਮ ਹੋਟਲ ’ਚ ਸ਼ੁੱਕਰਵਾਰ ਦਾ ਰੱਖਿਆ ਸੀ। ਬਾਹਰੀ ਲਾਅਨ ’ਚ ਸਥਿਤ ਮੰਡਪ ’ਚ ਫੇਰਿਆਂ ਦੀ ਰਸਮ ਚੱਲ ਰਹੀ ਸੀ।

ਪਰਿਵਾਰਕ ਮੈਂਬਰ ਫੇਰਿਆਂ ਦੀ ਰਸਮ ’ਚ ਰੁੱਝੇ ਸਨ। ਇਸ ਦੌਰਾਨ ਸੋਨੇ ਦੇ ਗਹਿਣਿਆਂ ਵਾਲਾ ਬੈਗ ਚੋਰੀ ਹੋ ਗਿਆ। ਉਨ੍ਹਾਂ ਹੋਟਲ ਪ੍ਰਬੰਧਨ ਨੂੰ ਚੋਰੀ ਬਾਰੇ ਜਾਣਕਾਰੀ ਦਿੱਤੀ। ਪੁਲਸ ਨੇ ਹੋਟਲ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੇਖੇ ਤਾਂ ਸਾਢੇ 12 ਵਜੇ ਨੀਲੇ ਰੰਗ ਦਾ ਪੈਂਟ-ਕੋਟ ਪਹਿਨੇ ਦੋ ਨੌਜਵਾਨ ਬਾਹਰ ਜਾਂਦੇ ਦਿਖਾਈ ਦਿੱਤੇ। ਇਕ ਵਿਅਕਤੀ ਨੇ ਮੋਢੇ ’ਤੇ ਬੈਗ ਰੱਖ ਕੇ ਉਸ ਦੇ ਉੱਪਰ ਕੋਟ ਰੱਖ ਲਿਆ ਤਾਂ ਜੋ ਕਿਸੇ ਨੂੰ ਬੈਗ ਦਿਖਾਈ ਨਾ ਦੇਵੇ। ਫੁਟੇਜ ’ਚ ਦੋਵੇਂ ਨੌਜਵਾਨ ਮਹਿਮਾਨਾਂ ਨਾਲ ਗੱਲਬਾਤ ਕਰਦੇ ਦਿਖਾਈ ਦਿੱਤੇ ਤਾਂ ਜੋ ਕਿਸੇ ਨੂੰ ਉਨ੍ਹਾਂ ’ਤੇ ਸ਼ੱਕ ਨਾ ਹੋਵੇ। ਡਾ. ਸੇਠੀ ਨੇ ਦੱਸਿਆ ਕਿ ਬੈਗ ’ਚ ਕਰੀਬ 15 ਤੋਲੇ ਸੋਨੇ ਦੇ ਗਹਿਣੇ ਸਨ। ਇਸ ’ਚ 9 ਤੋਲੇ ਦਾ ਸੋਨੇ ਦਾ ਹਾਰ, ਦੋ ਸੋਨੇ ਦੇ ਝੁਮਕੇ, 4 ਤੋਲੇ ਸੋਨੇ ਦੇ ਦੋ ਕੰਗਨ ਤੇ ਅੰਗੂਠੀ ਸੀ। ਪੁਲਸ ਦਾ ਕਹਿਣਾ ਹੈ ਕਿ ਅੰਮ੍ਰਿਤਸਰ ’ਚ ਵੀ ਪਹਿਲਾਂ ਇਸੇ ਤਰ੍ਹਾਂ ਦੀ ਘਟਨਾ ਹੋਈ ਸੀ।

ਸੀ.ਸੀ.ਟੀ.ਵੀ. ਫੁਟੇਜ ’ਚ ਫ਼ੋਨ ’ਤੇ ਗੱਲ ਕਰਦੇ ਦਿਖਾਈ ਦਿੱਤੇ ਚੋਰ
ਹੋਟਲ ਦੇ ਗੇਟ ਦੇ ਬਾਹਰ ਇਕ ਸੁਰੱਖਿਆ ਗਾਰਡ ਬੈਰੀਕੇਡਿੰਗ ਲਾ ਕੇ ਖੜ੍ਹਾ ਸੀ। ਉਸੇ ਵੇਲੇ ਇਕ ਚੋਰ ਨਿਕਲਿਆ। ਗਾਰਡ ਵੀ ਉਸ ਨੂੰ ਦੇਖ ਕੇ ਬੈਰੀਕੇਡ ਤੋਂ ਦੂਰ ਹੋ ਜਾਂਦਾ ਹੈ। ਚੋਰ ਫ਼ੋਨ ’ਤੇ ਗੱਲ ਕਰਦਾ ਬਾਹਰ ਨਿਕਲ ਗਿਆ। ਇਸ ਤੋਂ ਬਾਅਦ ਗਾਰਡ ਇੱਧਰ-ਉੱਧਰ ਘੁੰਮਣ ਲੱਗ ਪਿਆ। ਕੁੱਝ ਸਕਿੰਟਾਂ ਬਾਅਦ ਦੂਜਾ ਚੋਰ ਵੀ ਬਾਹਰ ਨਿਕਲ ਜਾਂਦਾ ਹੈ। ਉਸਦੇ ਮੋਢੇ ’ਤੇ ਕੋਟ ਟੰਗਿਆ ਹੋਇਆ ਸੀ, ਕੋਟ ਦੇ ਹੇਠਾਂ ਹੀ ਬੈਗ ਲੁਕਾਇਆ ਹੋਇਆ ਸੀ। ਗਾਰਡ ਨੂੰ ਚੋਰੀ ਦਾ ਕੋਈ ਅੰਦਾਜ਼ਾ ਨਹੀਂ ਸੀ ਤੇ ਉਸਨੇ ਦੋਵਾਂ ’ਚੋਂ ਕਿਸੇ ਨੂੰ ਵੀ ਰੋਕਿਆ-ਟੋਕਿਆ ਨਹੀਂ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਚੰਡੀਗੜ੍ਹ 'ਚ ਲੱਗਿਆ ਸ਼ਰਾਬ ਦਾ ਲੰਗਰ! ਪੁਲਸ ਨੇ ਡੀ. ਜੇ. ਮਾਲਕ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ 'ਚ ਲੱਗਿਆ ਸ਼ਰਾਬ ਦਾ ਲੰਗਰ! ਪੁਲਸ ਨੇ ਡੀ. ਜੇ. ਮਾਲਕ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 37 ਅਫ਼ਸਰਾਂ ਨੂੰ ਕੀਤਾ ਇੱਧਰੋਂ-ਉੱਧਰ

ਚੰਡੀਗੜ੍ਹ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 37 ਅਫ਼ਸਰਾਂ ਨੂੰ ਕੀਤਾ ਇੱਧਰੋਂ-ਉੱਧਰ

40 ਹਜ਼ਾਰ ਲੀਟਰ ਤੋਂ ਵੱਧ ਪਾਣੀ ਵਰਤਣ ਵਾਲੇ ਅਦਾਰਿਆਂ ਲਈ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ

40 ਹਜ਼ਾਰ ਲੀਟਰ ਤੋਂ ਵੱਧ ਪਾਣੀ ਵਰਤਣ ਵਾਲੇ ਅਦਾਰਿਆਂ ਲਈ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ

ਹੋ ਗਿਆ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 23 ਮਈ ਤੋਂ ਬੰਦ ਰਹਿਣਗੇ ਚੰਡੀਗੜ੍ਹ ਦੇ ਸਕੂਲ

ਹੋ ਗਿਆ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 23 ਮਈ ਤੋਂ ਬੰਦ ਰਹਿਣਗੇ ਚੰਡੀਗੜ੍ਹ ਦੇ ਸਕੂਲ

ਚੰਡੀਗੜ੍ਹ 'ਚ 'ਨੋ ਵ੍ਹੀਕਲ ਡੇਅ', CTU ਬੱਸ ਰਾਹੀਂ ਸਮਾਰੋਹ 'ਚ ਪੁੱਜੇ ਰਾਜਪਾਲ ਗੁਲਾਬ ਚੰਦ ਕਟਾਰੀਆ

ਚੰਡੀਗੜ੍ਹ 'ਚ 'ਨੋ ਵ੍ਹੀਕਲ ਡੇਅ', CTU ਬੱਸ ਰਾਹੀਂ ਸਮਾਰੋਹ 'ਚ ਪੁੱਜੇ ਰਾਜਪਾਲ ਗੁਲਾਬ ਚੰਦ ਕਟਾਰੀਆ

ਚੰਡੀਗੜ੍ਹ 'ਚ ਵੱਡਾ ਐਨਕਾਊਂਟਰ, ਬੱਸ ਸਟੈਂਡ ਨੇੜੇ ਪੁਲਸ ਤੇ ਮੁਲਜ਼ਮਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋਲੀਆਂ

ਚੰਡੀਗੜ੍ਹ 'ਚ ਵੱਡਾ ਐਨਕਾਊਂਟਰ, ਬੱਸ ਸਟੈਂਡ ਨੇੜੇ ਪੁਲਸ ਤੇ ਮੁਲਜ਼ਮਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋਲੀਆਂ

ਭਿਆਨਕ ਗਰਮੀ ਦੇ ਮੱਦੇਨਜ਼ਰ ਹੈਲਥ ਐਡਵਾਈਜ਼ਰੀ ਜਾਰੀ, ਕੀ ਨਾ ਕਰੀਏ? ਪੜ੍ਹੋ ਸਿਹਤ ਵਿਭਾਗ ਦੀਆਂ ਹਦਾਇਤਾਂ

ਭਿਆਨਕ ਗਰਮੀ ਦੇ ਮੱਦੇਨਜ਼ਰ ਹੈਲਥ ਐਡਵਾਈਜ਼ਰੀ ਜਾਰੀ, ਕੀ ਨਾ ਕਰੀਏ? ਪੜ੍ਹੋ ਸਿਹਤ ਵਿਭਾਗ ਦੀਆਂ ਹਦਾਇਤਾਂ

ਬਾਈਕਾਂ-ਕਾਰਾਂ 'ਚ ਪੈਟਰੋਲ ਭਰਾਉਣ 'ਤੇ ਲੱਗੀ ਲਿਮਟ ਬਾਰੇ ਵੱਡੀ ਅਪਡੇਟ, ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤਾ ਬਿਆਨ

ਬਾਈਕਾਂ-ਕਾਰਾਂ 'ਚ ਪੈਟਰੋਲ ਭਰਾਉਣ 'ਤੇ ਲੱਗੀ ਲਿਮਟ ਬਾਰੇ ਵੱਡੀ ਅਪਡੇਟ, ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤਾ ਬਿਆਨ

ਚੰਡੀਗੜ੍ਹ ਦੇ ਕਲੱਬ 'ਚ ਲੱਗੀ ਭਿਆਨਕ ਅੱਗ, ਖਾਣਾ ਖਾ ਰਹੇ ਲੋਕਾਂ 'ਚ ਮਚ ਗਈ ਭਾਜੜ

ਚੰਡੀਗੜ੍ਹ ਦੇ ਕਲੱਬ 'ਚ ਲੱਗੀ ਭਿਆਨਕ ਅੱਗ, ਖਾਣਾ ਖਾ ਰਹੇ ਲੋਕਾਂ 'ਚ ਮਚ ਗਈ ਭਾਜੜ

ਚੰਡੀਗੜ੍ਹ ਦੇ GMCH-32 ਹਸਪਤਾਲ 'ਚ OPD ਦਾ ਸਮਾਂ ਬਦਲਿਆ, ਪੜ੍ਹੋ ਕੀ ਹੈ ਨਵਾਂ ਸ਼ਡਿਊਲ

ਚੰਡੀਗੜ੍ਹ ਦੇ GMCH-32 ਹਸਪਤਾਲ 'ਚ OPD ਦਾ ਸਮਾਂ ਬਦਲਿਆ, ਪੜ੍ਹੋ ਕੀ ਹੈ ਨਵਾਂ ਸ਼ਡਿਊਲ