Saturday, April 18, 2026
BREAKING
ਲਾਇਨਸ ਕਲੱਬ ਖਰੜ ਉਮੰਗ ਵੱਲੋਂ ਬੱਸ ਸਟੈਂਡ ਖਰੜ ਵਿੱਖੇ ਖੂਨ ਦਾਨ ਕੈਂਪ ਲਗਾਇਆ ਦਾਨਵੀਰ ਫਾਊਂਡੇਸ਼ਨ ਐਨਜੀਓ ਰਜਿ. ਖਰੜ ਵੱਲੋਂ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦਾ ਵਿਆਹ 20 ਅਪ੍ਰੈਲ 2026 ਨੂੰ ਪਰਸ਼ੂਰਾਮ ਭਵਨ ਖਰੜ ਵਿਖੇ ਪੂਰੇ ਰੀਤਿ - ਰਿਵਾਜਾਂ ਨਾਲ ਕਰਵਾਇਆ ਜਾਵੇਗਾ ਰੋਟਰੀ ਕਲੱਬ ਖਰੜ ਵੱਲੋਂ “ਹਨੇਰੇ ਤੋਂ ਉਜਾਲੇ ਵੱਲ”ਮੁਹਿੰਮ ਦੇ ਤਹਿਤ ਇੱਕ ਹੋਰ ਸ਼ਖਸੀਅਤ ਦੀਆਂ ਮਰਨ ਉਪਰੰਤ ਪਰਿਵਾਰ ਵੱਲੋਂ ਅੱਖਾਂ ਦਾਨ ਕਰਵਾਈਆਂ ਗੁਰੂ ਨਾਨਕ ਗਲੋਬਲ ਫਾਊਂਡੇਸ਼ਨ ਦੀ ਵੱਡੀ ਪਹਿਲ, ਯੁਵਕਾਂ ਤੇ ਕਿਸਾਨਾਂ ਲਈ ਨਵੀਆਂ ਯੋਜਨਾਵਾਂ ਦੀ ਸ਼ੁਰੂਆਤ ਵੱਡਾ ਪ੍ਰਸ਼ਾਸਨਿਕ ਫੇਰਬਦਲ! ASI, ਹੈੱਡ ਕਾਂਸਟੇਬਲ ਸਣੇ 137 ਮੁਲਾਜ਼ਮਾਂ ਦੇ ਤਬਾਦਲੇ ਵੱਡੀ ਖਬਰ: ਪੰਜਾਬ 'ਚ ਫੜੀ ਗਈ 64.62 kg ਹੈਰੋਇਨ, ਦੋ ਮੁਲਜ਼ਮ ਗ੍ਰਿਫਤਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ: ਗਵਰਨਰ ਗੁਲਾਬ ਚੰਦ ਕਟਾਰੀਆ Hormuz 'ਚ ਵਪਾਰਕ ਜਹਾਜ਼ਾਂ 'ਤੇ ਗੋਲੀਬਾਰੀ, ਵਾਰਨਿੰਗ ਮਗਰੋਂ ਈਰਾਨ ਦੀ ਸਮੁੰਦਰੀ ਖੇਤਰ 'ਚ ਵੱਡੀ ਕਾਰਵਾਈ ਬਿਕਰਮ ਮਜੀਠੀਆ ਮੋਹਾਲੀ ਅਦਾਲਤ 'ਚ ਹੋਏ ਪੇਸ਼ ਖੜ੍ਹੇ-ਖੜ੍ਹੇ ਹੀ ਸੁੱਤਾ ਰਿਹਾ ਬੰਦਾ! ਚੰਡੀਗੜ੍ਹ 'ਚ ਅਜੀਬੋ-ਗਰੀਬ ਮਾਮਲੇ ਨੇ ਲੋਕਾਂ ਨੂੰ ਕੀਤਾ ਹੈਰਾਨ

ਬਾਜ਼ਾਰ

ਹੁਣ ਸਿੱਧੀ ਆਵੇਗੀ ਰਸੋਈ ਗੈਸ ਦੀ ਸਪਲਾਈ, ਦੇਸ਼ 'ਚ ਵਿਛੇਗੀ 2500 ਕਿਲੋਮੀਟਰ ਲੰਬੀ ਪਾਈਪਲਾਈਨ

18 ਅਪ੍ਰੈਲ, 2026 06:35 PM

ਨਵੀਂ ਦਿੱਲੀ : ਭਾਰਤ ਸਰਕਾਰ ਨੇ ਦੇਸ਼ ਵਿੱਚ ਰਸੋਈ ਗੈਸ (LPG) ਦੀ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਬਦਲਣ ਅਤੇ ਇਸ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ (PNGRB) ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 2,500 ਕਿਲੋਮੀਟਰ ਲੰਬੀ ਚਾਰ ਪ੍ਰਮੁੱਖ ਐਲ.ਪੀ.ਜੀ. ਪਾਈਪਲਾਈਨਾਂ ਦੇ ਵਿਕਾਸ ਲਈ ਨਿਵਿਦਾ ਪ੍ਰਕਿਰਿਆ (Bidding) ਸ਼ੁਰੂ ਕਰ ਦਿੱਤੀ ਹੈ। ਇਸ ਪੂਰੇ ਪ੍ਰੋਜੈਕਟ 'ਤੇ ਲਗਭਗ 12,500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।

ਗੈਸ ਟੈਂਕਰਾਂ ਤੋਂ ਮਿਲੇਗੀ ਨਿਜਾਤ, ਹਾਦਸਿਆਂ ਦਾ ਖ਼ਤਰਾ ਹੋਵੇਗਾ ਘੱਟ
ਮੌਜੂਦਾ ਸਮੇਂ ਵਿੱਚ ਐਲ.ਪੀ.ਜੀ. ਦਾ ਵੱਡਾ ਹਿੱਸਾ ਰਿਫਾਇਨਰੀਆਂ ਅਤੇ ਬੰਦਰਗਾਹਾਂ ਤੋਂ ਬੋਟਲਿੰਗ ਪਲਾਂਟਾਂ ਤੱਕ ਵੱਡੇ ਟੈਂਕਰਾਂ ਰਾਹੀਂ ਸੜਕ ਮਾਰਗ ਰਾਹੀਂ ਪਹੁੰਚਾਇਆ ਜਾਂਦਾ ਹੈ। ਪੀ.ਐੱਨ.ਜੀ.ਆਰ.ਬੀ. ਅਨੁਸਾਰ, ਸੜਕ ਹਾਦਸਿਆਂ ਦੇ ਖ਼ਤਰੇ ਨੂੰ ਘਟਾਉਣ ਲਈ ਪਾਈਪਲਾਈਨ ਸਭ ਤੋਂ ਸੁਰੱਖਿਅਤ ਅਤੇ ਭਰੋਸੇਮੰਦ ਮਾਧਿਅਮ ਹੈ। ਇਸ ਨਾਲ ਨਾ ਸਿਰਫ਼ ਆਵਾਜਾਈ ਦੀ ਲਾਗਤ ਘਟੇਗੀ, ਸਗੋਂ ਕਾਰਬਨ ਨਿਕਾਸ ਵਿੱਚ ਵੀ ਕਮੀ ਆਵੇਗੀ।

ਇਨ੍ਹਾਂ 4 ਪ੍ਰਮੁੱਖ ਰੂਟਾਂ 'ਤੇ ਵਿਛੇਗੀ ਪਾਈਪਲਾਈਨ:
ਇਸ ਰਣਨੀਤਕ ਪਹਿਲ ਦੇ ਤਹਿਤ ਚਾਰ ਪ੍ਰਮੁੱਖ ਰੂਟ ਤੈਅ ਕੀਤੇ ਗਏ ਹਨ, ਜੋ ਰਿਫਾਇਨਰੀਆਂ ਅਤੇ ਇੰਪੋਰਟ ਟਰਮੀਨਲਾਂ ਨੂੰ ਸਿੱਧੇ ਬੋਟਲਿੰਗ ਪਲਾਂਟਾਂ ਨਾਲ ਜੋੜਨਗੇ:
   ਚੇਰਲਾਪੱਲੀ – ਨਾਗਪੁਰ ਪਾਈਪਲਾਈਨ
   ਸ਼ਿਕਰਾਪੁਰ – ਹੁਬਲੀ – ਗੋਆ ਪਾਈਪਲਾਈਨ
   ਪਾਰਾਦੀਪ – ਰਾਏਪੁਰ ਪਾਈਪਲਾਈਨ
   ਝਾਂਸੀ – ਸੀਤਾਰਗੰਜ ਪਾਈਪਲਾਈਨ

ਸੰਕਟ ਸਮੇਂ ਸਟੋਰੇਜ ਦਾ ਕਰੇਗੀ ਕੰਮ
ਇਹ ਪਾਈਪਲਾਈਨਾਂ ਸਿਰਫ਼ ਗੈਸ ਦੀ ਸਪਲਾਈ ਦਾ ਜ਼ਰੀਆ ਹੀ ਨਹੀਂ ਹੋਣਗੀਆਂ, ਸਗੋਂ ਲੋੜ ਪੈਣ 'ਤੇ ਸਟੋਰੇਜ (ਭੰਡਾਰਨ) ਵਜੋਂ ਵੀ ਕੰਮ ਕਰਨਗੀਆਂ। ਜੇਕਰ ਮੱਧ ਪੂਰਬ (Middle East) ਵਿੱਚ ਤਣਾਅ ਜਾਂ ਕਿਸੇ ਹੋਰ ਕਾਰਨ ਸਪਲਾਈ ਚੇਨ ਪ੍ਰਭਾਵਿਤ ਹੁੰਦੀ ਹੈ, ਤਾਂ ਇਹ ਪਾਈਪਲਾਈਨਾਂ ਦੇਸ਼ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੀਆਂ।

ਜ਼ਿਕਰਯੋਗ ਹੈ ਕਿ ਭਾਰਤ ਆਪਣੀਆਂ ਐਲ.ਪੀ.ਜੀ. ਲੋੜਾਂ ਦਾ ਵੱਡਾ ਹਿੱਸਾ ਦਰਾਮਦ (Import) ਕਰਦਾ ਹੈ। ਬੰਦਰਗਾਹਾਂ ਨੂੰ ਸਿੱਧੇ ਬੋਟਲਿੰਗ ਪਲਾਂਟਾਂ ਨਾਲ ਜੋੜਨ ਨਾਲ ਗੈਸ ਵੰਡ ਦੀ ਕੁਸ਼ਲਤਾ ਅਤੇ ਭਰੋਸੇਯੋਗਤਾ ਕਈ ਗੁਣਾ ਵੱਧ ਜਾਵੇਗੀ।

Have something to say? Post your comment

ਅਤੇ ਬਾਜ਼ਾਰ ਖਬਰਾਂ

ਪੱਛਮੀ ਏਸ਼ੀਆ 'ਚ ਸ਼ਾਂਤੀ ਦੀ ਉਮੀਦ ਕਾਰਨ ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਵਾਧਾ, ਨਿਫਟੀ 24,300 ਦੇ ਪਾਰ

ਪੱਛਮੀ ਏਸ਼ੀਆ 'ਚ ਸ਼ਾਂਤੀ ਦੀ ਉਮੀਦ ਕਾਰਨ ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਵਾਧਾ, ਨਿਫਟੀ 24,300 ਦੇ ਪਾਰ

ਮਰੀਜ਼ਾਂ ਨੂੰ ਲੱਗੇਗਾ ਵੱਡਾ ਝਟਕਾ! ਅਗਲੇ 3 ਮਹੀਨਿਆਂ 'ਚ 20% ਤੱਕ ਮਹਿੰਗੀਆਂ ਹੋ ਸਕਦੀਆਂ ਨੇ ਇਹ ਦਵਾਈਆਂ

ਮਰੀਜ਼ਾਂ ਨੂੰ ਲੱਗੇਗਾ ਵੱਡਾ ਝਟਕਾ! ਅਗਲੇ 3 ਮਹੀਨਿਆਂ 'ਚ 20% ਤੱਕ ਮਹਿੰਗੀਆਂ ਹੋ ਸਕਦੀਆਂ ਨੇ ਇਹ ਦਵਾਈਆਂ

ਇਸ ਸਾਲ ਅੰਬਾਂ ਦੀ ਮਿਠਾਸ ਪਵੇਗੀ ਮਹਿੰਗੀ, ਕੀਮਤਾਂ 'ਚ ਹੋ ਸਕਦੈ ਭਾਰੀ ਵਾਧਾ

ਇਸ ਸਾਲ ਅੰਬਾਂ ਦੀ ਮਿਠਾਸ ਪਵੇਗੀ ਮਹਿੰਗੀ, ਕੀਮਤਾਂ 'ਚ ਹੋ ਸਕਦੈ ਭਾਰੀ ਵਾਧਾ

ਰੁਪਏ 'ਚ ਆਈ ਜ਼ਬਰਦਸਤ ਤੇਜ਼ੀ; ਡਾਲਰ ਦੇ ਮੁਕਾਬਲੇ 28 ਪੈਸੇ ਹੋਇਆ ਮਜ਼ਬੂਤ

ਰੁਪਏ 'ਚ ਆਈ ਜ਼ਬਰਦਸਤ ਤੇਜ਼ੀ; ਡਾਲਰ ਦੇ ਮੁਕਾਬਲੇ 28 ਪੈਸੇ ਹੋਇਆ ਮਜ਼ਬੂਤ

ਤੇਜ਼ ਸ਼ੁਰੂਆਤ ਤੋਂ ਬਾਅਦ ਫਿਰ ਲੜਖੜਾਇਆ ਬਾਜ਼ਾਰ, ਸੈਂਸੈਕਸ ਅਤੇ ਨਿਫਟੀ ਗਿਰਾਵਟ ਨਾਲ ਹੋਏ ਬੰਦ

ਤੇਜ਼ ਸ਼ੁਰੂਆਤ ਤੋਂ ਬਾਅਦ ਫਿਰ ਲੜਖੜਾਇਆ ਬਾਜ਼ਾਰ, ਸੈਂਸੈਕਸ ਅਤੇ ਨਿਫਟੀ ਗਿਰਾਵਟ ਨਾਲ ਹੋਏ ਬੰਦ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ ਛੇ ਪੈਸੇ ਹੋਇਆ ਮਜ਼ਬੂਤ ​​

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ ਛੇ ਪੈਸੇ ਹੋਇਆ ਮਜ਼ਬੂਤ ​​

ਮੱਧ ਪੂਰਬ 'ਚ ਸ਼ਾਂਤੀ ਦੀ ਉਮੀਦ ਨੇ ਨਿਵੇਸ਼ਕਾਂ ਨੂੰ ਕੀਤਾ ਬਾਗੋ-ਬਾਗ, ਸੈਂਸੈਕਸ 500 ਅੰਕਾਂ ਤੋਂ ਪਾਰ ਉਛਲਿਆ

ਮੱਧ ਪੂਰਬ 'ਚ ਸ਼ਾਂਤੀ ਦੀ ਉਮੀਦ ਨੇ ਨਿਵੇਸ਼ਕਾਂ ਨੂੰ ਕੀਤਾ ਬਾਗੋ-ਬਾਗ, ਸੈਂਸੈਕਸ 500 ਅੰਕਾਂ ਤੋਂ ਪਾਰ ਉਛਲਿਆ

TCS ਕਰਮਚਾਰੀਆਂ ਨੂੰ 'ਵਰਕ ਫਰਾਮ ਹੋਮ' ਦੇ ਨਿਰਦੇਸ਼, ਧਰਮ ਪਰਿਵਰਤਨ ਤੇ ਪਰੇਸ਼ਾਨੀ ਦੇ ਦੋਸ਼ਾਂ ਮਗਰੋਂ ਲਿਆ ਫੈਸਲਾ

TCS ਕਰਮਚਾਰੀਆਂ ਨੂੰ 'ਵਰਕ ਫਰਾਮ ਹੋਮ' ਦੇ ਨਿਰਦੇਸ਼, ਧਰਮ ਪਰਿਵਰਤਨ ਤੇ ਪਰੇਸ਼ਾਨੀ ਦੇ ਦੋਸ਼ਾਂ ਮਗਰੋਂ ਲਿਆ ਫੈਸਲਾ

ਹੋਰਮੁਜ਼ ਸੰਕਟ ਨਾਲ ਤੇਲ ਤੋਂ ਬਾਅਦ ਹੁਣ ਭੋਜਨ ’ਤੇ ਅਸਰ, ਗਲੋਬਲ ਫੂਡ ਸਿਸਟਮ ’ਤੇ ਮੰਡਰਾਇਆ ਖ਼ਤਰਾ

ਹੋਰਮੁਜ਼ ਸੰਕਟ ਨਾਲ ਤੇਲ ਤੋਂ ਬਾਅਦ ਹੁਣ ਭੋਜਨ ’ਤੇ ਅਸਰ, ਗਲੋਬਲ ਫੂਡ ਸਿਸਟਮ ’ਤੇ ਮੰਡਰਾਇਆ ਖ਼ਤਰਾ

ਡੋਨਾਲਡ ਟਰੰਪ ਦੇ ਬਿਆਨ ਕਾਰਨ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, Sensex-Nifty ਵਾਧਾ ਲੈ ਕੇ ਹੋਏ ਬੰਦ

ਡੋਨਾਲਡ ਟਰੰਪ ਦੇ ਬਿਆਨ ਕਾਰਨ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, Sensex-Nifty ਵਾਧਾ ਲੈ ਕੇ ਹੋਏ ਬੰਦ