ਪ੍ਰੀਤ ਪੱਤੀ
ਖਰੜ; ਬੀਤੀ ਸ਼ਾਮੀ ਰੋਟਰੀ ਕਲੱਬ ਦੇ ਨਵੇਂ ਪ੍ਰਧਾਨ ਹਿੰਮਤ ਸਿੰਘ ਸੈਣੀ ਦਾ ਤਾਜਪੋਸ਼ੀ ਸਮਾਗਮ ਮੋਹਾਲੀ ਵਿਖੇ ਹੋਇਆ । ਇਸ ਸਮਾਗਮ ਵਿੱਚ ਸਤਨਾਮ ਸਿੰਘ ਸੰਧੂ ਮੈਂਬਰ ਰਾਜ ਸਭਾ ਬਤੌਰ ਮੁੱਖ ਮਹਿਮਾਨ ਤੇ ਅੰਜੂ ਚੰਦਰ, ਪ੍ਰਧਾਨ ਨਗਰ ਕੌਸ਼ਲ ਖਰੜ “ਗੈਸਟ ਆਫ ਆਨਰ” ਦੇ ਤੌਰ ਤੇ ਸ਼ਮਿਲ ਹੋਏ । ਸਮਾਗਮ ਦੀ ਸ਼ੁਰੁਆਤ ਸਕੱਤਰ ਪਰਵਿੰਦਰ ਸਿੰਘ ਸੈਣੀ ਵਲੋਂ ਸਾਲ 2024-25 ਦੇ ਪ੍ਰੋਜੈਕਟਾਂ ਜਿੰਨ੍ਹਾਂ ਵਿੱਚ ਮੁੱਖ ਹਨ, ਸ਼ਾਂਤੀ ਦਾ ਸੁਨੇਹਾ ਦੇਣ ਵਾਲਾ ਪੋਲ ਦੀ ਸਥਾਪਨਾ ਚੰਡੀਗੜ੍ਹ ਯੂਨੀਵਰਸਿਟੀ ਵਿਖੇ, ਮੀਆਂ ਵਾਂਕੀ ਪ੍ਰੋਜੈਕਟ ਮਿਉਂਸੀਪਲ ਪਾਰਕ, ਚਾਰ ਵਾਟਰ ਕੂਲਰ ਸ਼ਹਿਰ ਨੂੰ ਦਿੱਤੇ ਤੇ ਰੋਟਰੀ ਚੌਕ , ਬੱਸ ਸਟੈਡ ਦੇ ਬਾਰੇ ਦਸਿਆ। ਬਾਅਦ ਵਿੱਚ ਪ੍ਰਧਾਨ (2024-25) ਗੁਰਪ੍ਰੀਤ ਸਿੰਘ ਨੇ ਕਲੱਬ ਦੇ ਕੁਝ ਮੈਂਬਰਜ਼ ਨੂੰ ਵਧੀਆ ਕੰਮ ਕਰਨ ਲਈ ਸਨਮਾਨਿਤ ਕੀਤਾ । ਇਸ ਮੌਕੇ ਦੇ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਰੋਟੇਰੀਅਨਜ਼ ਸਮਾਜ ਦੀਆਂ ਜਰੂਰਤਾਂ ਸਮਝਕੇ ਕੰਮ ਕਰਦੇ ਹਨ ਤੇ ਨਾਲ ਹੀ ਕਿਹਾ ਕਿ ਰੋਟਰੀ ਕਲੱਬ ਖਰੜ 1991 ਤੋਂ ਸਮਾਜ ਸੇਵਾ ਲਈ ਬਹੁਤ ਵਧੀਆ ਕੰਮ ਕਰ ਰਿਹਾ ਹੈ । ਇਸ ਮੌਕੇ ਤੇ ਰੋਟਰੀ ਕਲੱਬ ਦੇ ਨਵੇਂ ਪ੍ਰਧਾਨ ਹਿੰਮਤ ਸਿੰਘ ਸੈਣੀ ਨੂੰ 2025-26 ਦਾ ਕਾਰਜ ਭਾਗ ਸੌਪਿਆ ਗਿਆ । ਇਸ ਤੋਂ ਬਾਅਦ ਨਵੇਂ ਪ੍ਰਧਾਨ (2025-26) ਦੇ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਜਿਨ੍ਹਾਂ ਵਿੱਚ ਨੰਨੇ ਦੀਪਕ, ਸੋਲਰ ਲਾਈਟ, ਅੱਖ ਦਾਨ ਦੇ ਜਾਗਰੂਕਤਾ ਅਭਿਆਨ ਤੇ ਰੋਟਰੀ ਇਮੇਜ਼ ਦੇ ਪ੍ਰੋਜੈਕਟਾਂ ਨੂੰ ਕਰਨ ਦਾ ਵਾਅਦਾ ਕੀਤਾ । ਇਸ ਮੌਕੇ ਤੇ ਗੈਸਟ ਆਫ ਆਨਰ ਅੰਜੂ ਚੰਦਰ ਪ੍ਰਧਾਨ ਨਗਰ ਕੌਸ਼ਲ ਖਰੜ ਨੇ ਸ਼ਹਿਰ ਦੇ ਵਿਕਾਸ ਦੇ ਕੰਮਾਂ ਨੂੰ ਛੇਤੀ ਪੂਰਾ ਕਰਨ ਵਾਅਦਾ ਕੀਤਾ । ਬੋਰਡ ਆਫ ਡਾਇਰੈਕਟਰ 2025-26 ਲਈ ਕਲੱਬ ਫਾਊਂਡੇਸ਼ਨ ਚੇਅਰ ਗੁਰਪ੍ਰੀਤ ਸਿੰਘ, ਮੈਬਰਸ਼ਿਪ ਚੇਅਰ ਨੀਤਿਨ ਗਰਗ, ਕਲੱਬ ਟਰੇਨਰ ਕਮਲਦੀਪ ਸਿੰਘ ਟਿਵਾਣਾ, ਡਾਇਰੈਕਟਰ ਯੂਥ ਸਰਵਿਸਜ਼ ਦਰਸ਼ਨ ਸਿੰਘ, ਪਬਲਿਕ ਇਮੇਜ਼ ਐਮ ਐਸ ਸੰਧੂ, ਕਲੱਬ ਸਰਵਿਸਜ਼ ਹਰਿੰਦਰ ਸਿੰਘ ਪਾਲ, ਖਜਾਨਚੀ ਵਿਕਾਸ ਸ਼ਰਮਾ, ਸਕੱਤਰ ਸੁਖਵਿੰਦਰ ਸਿੰਘ ਲੌਗੀਆਂ, ਵੋਕੇਸ਼ਨਲ ਸਰਵਿਸਜ਼ ਬਲਜਿੰਦਰ ਸਿੰਘ ਮੰਡੇਰ, ਇੰਟਰਨੈਸ਼ਨਲ ਸਰਵਿਸਜ਼ ਪਰਵਿੰਦਰ ਸਿੰਘ ਸੈਣੀ , ਕਮਿਊਨਟੀ ਸਰਵਿਸਜ਼ ਰੋਹਿਤ ਖੇੜਾ, ਜੁਆਇੰਟ ਸੈਕਟਰੀ ਕੁਲਦੀਪ ਸਿੰਘ ਹੀਰਾ ਸ਼ਾਮਲ ਹਨ । ਇਸ ਮੌਕੇ ਤੇ ਸਟੇਜ ਦੀ ਕਾਰਵਾਈ ਡਾਕਟਰ ਨੀਤੂ ਗੋਇਲ ਤੇ ਆਦਿੱਤੀ ਗਰਗ ਨੇ ਬਾਖੂਬੀ ਨਿਭਾਈ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੀ.ਡੀ.ਜੀ ਡਾਕਟਰ ਮਨਮੋਹਨ ਸਿੰਘ ਤੇ ਕਈ ਕਲੱਬਾਂ ਦੇ ਰੋਟੇਰੀਅਨਜ਼ ਹਾਜਰ ਸਨ । ਚੰਡੀਗੜ੍ਹ ਯੂਨੀਵਰਸਿਟੀ ਤੋਂ ਦੀਪਇੰਦਰ ਸਿੰਘ ਸੰਧੂ ਵੀ ਸ਼ਾਮਲ ਹੋਏ । ਮਿਉਂਸਪਲ ਕੌਸ਼ਲ ਖਰੜ ਤੋਂ ਮਨਰਾਜ ਸਿੰਘ ਮੰਨਾ, ਕਮਲ ਕਿਸ਼ੋਰ ਸ਼ਰਮਾ, ਮਾਨ ਸਿੰਘ ਤੇ ਪ੍ਰਧਾਨ ਪਵਨ ਬਾਂਸਲ ਕਰਿਆਨਾ ਐਸੋਸੀਏਸ਼ਨ ਤੇ ਪ੍ਰਧਾਨ ਪੁਨੀਤ ਕੁਮਾਰ ਕੈਮਿਸਟ ਐਸੋਸੀਏਸ਼ਨ । ਪੱਤਰਕਾਰਾਂ ਵਿੱਚੋਂ ਪੰਕਜ ਚੱਢਾ, ਅਮਰਦੀਪ ਸੈਣੀ, ਵਿਸ਼ਾਲ, ਰਣਬੀਰ, ਤਰਸੇਮ ਸਿੰਘ ਜੰਡਪੁਰੀ, ਕਾਲਾ ਸੈਣੀ, ਗਗਨਦੀਪ ਸ਼ਰਮਾ ਤੇ ਪ੍ਰੀਤ ਇੰਦਰ ਮੋਹਨ ਸਿੰਘ ਪੱਤੀ ਵੀ ਹਾਜਰ ਸਨ ।