Thursday, September 03, 2026
BREAKING
ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਨਵਾਂ ਸੰਮਨ ਜਾਰੀ

ਹਿਮਾਚਲ

ਹਿਮਾਚਲ 'ਚ ਮੁੜ ਪਰਤੀ ਠੰਡ, ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ

29 ਮਾਰਚ, 2026 08:37 PM

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ 'ਚ ਤਾਜ਼ਾ ਬਰਫਬਾਰੀ ਅਤੇ ਰਾਜ ਭਰ 'ਚ ਐਤਵਾਰ ਨੂੰ ਹੋਈ ਬਾਰਿਸ਼ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ। ਠੰਡ ਇਕ ਵਾਰ ਮੁੜ ਵਧ ਗਈ ਹੈ, ਜਿਸ ਕਾਰਨ ਲਾਹੌਲ-ਸਪੀਤੀ ਜ਼ਿਲ੍ਹਾ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਤਿਲਕਣ ਵਾਲੀਆਂ ਸੜਕਾਂ 'ਤੇ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਸਲਾਹ ਜਾਰੀ ਕੀਤੀ ਹੈ। ਜ਼ਿਲ੍ਹਾ ਐਮਰਜੈਂਸੀ ਰਿਪੋਰਟ ਅਨੁਸਾਰ, ਰੋਹਤਾਂਗ ਦਰਰ, ਕੀਲਾਂਗ ਖੇਤਰ, ਸੇਵਨ ਸਿਸਟਰਜ਼ ਹਿੱਲ, ਕੁੰਜੁਮ ਦਰਰ, ਗੋਸ਼ਲ ਹਿੱਲ, ਕਿੰਨੌਰ ਅਤੇ ਸ਼੍ਰੀਖੰਡ ਕੈਲਾਸ਼ ਸਮੇਤ ਕਈ ਉੱਚਾਈ ਵਾਲੇ ਇਲਾਕਿਆਂ 'ਚ ਲਗਾਤਾਰ ਬਰਫ਼ਬਾਰੀ ਕਾਰਨ ਰਸਤੇ ਬੰਦ ਹੋ ਗਏ ਹਨ। ਰੋਹਤਾਂਗ ਦਰਰ ਅਤੇ ਕੁੰਜੁਮ ਦਰਰ ਸਮੇਤ ਮੁੱਖ ਮਾਰਗਾਂ 'ਤੇ ਆਵਾਜਾਈ ਠੱਪ ਹੈ। ਰੋਹਤਾਂਗ ਮਾਰਗ ਦੇ ਅੰਸ਼ਕ ਤੌਰ 'ਤੇ ਬੰਦ ਹੋਣ ਕਾਰਨ ਅੰਤਰ-ਘਾਟੀ ਸੰਪਰਕ ਵੀ ਪ੍ਰਭਾਵਿਤ ਹੋਇਆ ਹੈ। ਪੁਲਸ ਨੇ ਬਰਫ਼ ਖਿਸਕਣ, ਜ਼ਮੀਨ ਖਿਸਕਣ ਅਤੇ ਅਚਾਨਕ ਹਾਈਵੇਅ ਬੰਦ ਹੋਣ ਦੇ ਖਦਸ਼ੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਸਵੇਰ ਤੋਂ ਹੀ ਰਾਜ ਦੇ ਕਈ ਹਿੱਸਿਆਂ 'ਚ ਹਲਕੀ ਅਤੇ ਮੱਧਮ ਬਾਰਿਸ਼ ਦਰਜ ਕੀਤੀ ਗਈ ਹੈ, ਜਿਸ ਨਾਲ ਮੌਸਮ ਠੰਡਾ ਹੋ ਗਿਆ ਹੈ। ਉੱਚਾਈ ਵਾਲੇ ਖੇਤਰਾਂ 'ਚ ਬਰਫਬਾਰੀ ਕਾਰਨ ਤਾਪਮਾਨ 'ਚ ਅਚਾਨਕ ਗਿਰਾਵਟ ਆਈ ਹੈ ਅਤੇ ਦਿਨ ਦੇਤਾਪਮਾਨ 'ਚ ਹੋਰ ਕਮੀ ਆਉਣ ਦੀ ਸੰਭਾਵਨਾ ਹੈ। 

ਮੌਸਮ ਵਿਭਾਗ ਦੇ ਸ਼ਿਮਲਾ ਕੇਂਦਰ ਅਨੁਸਾਰ, ਪਿਛਲੇ 24 ਘੰਟਿਆਂ 'ਚ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ 'ਚ ਕੋਈ ਖਾਸ ਤਬਦੀਲੀ ਨਹੀਂ ਹੋਈ, ਹਾਲਾਂਕਿ ਕਈ ਥਾਵਾਂ 'ਤੇ ਤਾਪਮਾਨ ਆਮ ਤੋਂ ਤਿੰਨ ਤੋਂ 5 ਡਿਗਰੀ ਸੈਲਸੀਅਸ ਵੱਧ ਰਿਹਾ। ਰਾਜ 'ਚ ਸਭ ਤੋਂ ਘੱਟ ਤਾਪਮਾਨ ਟਾਬੋ 'ਚ 3.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਊਨਾ 30.8 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ। ਮੌਸਮ  ਵਿਭਾਗ ਨੇ ਅਗਲੇ 2 ਦਿਨਾਂ ਤੱਕ ਰਾਜ 'ਚ ਮੀਂਹ ਅਤੇ ਬਰਫ਼ਬਾਰੀ ਜਾਰੀ ਰਹਿਣ ਦੀ ਭਵਿੱਖਬਾਣੀ ਜਤਾਈ ਹੈ। ਇਸ ਦੇ ਨਾਲ ਹੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ, ਗਰਜ-ਚਮਕ ਅਤੇ ਬਿਜਲੀ ਡਿੱਗਣ ਦਾ ਵੀ ਖ਼ਦਸ਼ਾ ਹੈ। ਇਸ ਤੋਂ ਇਲਾਵਾ 2 ਅਪ੍ਰੈਲ ਤੋਂ ਉੱਤਰ-ਪੱਛਮੀ ਭਾਰਤ 'ਚ ਇਕ ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਮੌਸਮ ਹੋਰ ਵੱਧ ਸਮੇਂ ਤੱਕ ਖਰਾਬ ਰਹਿ ਸਕਦਾ ਹੈ। ਪ੍ਰਸ਼ਾਸਨ ਨੇ ਲੋਕਾਂ, ਖਾਸ ਕਰ ਕੇ ਉੱਚਾਈ ਵਾਲੇ ਖੇਤਰਾਂ 'ਚ ਰਹਿਣ ਵਾਲਿਆਂ ਨੂੰ ਜ਼ਰੂਰੀ ਯਾਤਰਾ ਤੋਂ ਬਚਣ ਅਤੇ ਟਰੈਫਿਕ ਐਡਵਾਇਜ਼ਰੀ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। 

Have something to say? Post your comment

ਅਤੇ ਹਿਮਾਚਲ ਖਬਰਾਂ

ਹਿਮਾਚਲ ਪ੍ਰਦੇਸ਼: ਸਾਬਕਾ ਵਿਧਾਇਕ ਰਾਮ ਰਤਨ ਸ਼ਰਮਾ ਦਾ ਦਿਹਾਂਤ

ਹਿਮਾਚਲ ਪ੍ਰਦੇਸ਼: ਸਾਬਕਾ ਵਿਧਾਇਕ ਰਾਮ ਰਤਨ ਸ਼ਰਮਾ ਦਾ ਦਿਹਾਂਤ

"ਖੇਲੋ ਇੰਡੀਆ" ਖਿਡਾਰੀਆਂ ਦੇ ਸੰਪੂਰਨ ਵਿਕਾਸ ਲਈ ਰਾਹ ਪੱਧਰਾ ਕਰ ਰਿਹੈ : ਠਾਕੁਰ

ਹਿਮਾਚਲ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਹੰਗਾਮੇ ਨਾਲ ਹੋਇਆ ਸ਼ੁਰੂ, ਭਾਜਪਾ ਨੇ ਕਾਂਗਰਸ ਨੂੰ ਘੇਰਿਆ

ਹਿਮਾਚਲ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਹੰਗਾਮੇ ਨਾਲ ਹੋਇਆ ਸ਼ੁਰੂ, ਭਾਜਪਾ ਨੇ ਕਾਂਗਰਸ ਨੂੰ ਘੇਰਿਆ

ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਭਿਆਨਕ ਹਾਦਸਾ: 4 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਭਿਆਨਕ ਹਾਦਸਾ: 4 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਹਿਮਾਚਲ ਵੱਲ ਜਾ ਰਹੇ ਹੋ ਤਾਂ ਸਾਵਧਾਨ! ਭਾਰੀ ਮੀਂਹ ਕਾਰਨ 118 ਸੜਕਾਂ ਹੋਈਆਂ ਬੰਦ, 'Orange Alert' ਜਾਰੀ

ਹਿਮਾਚਲ ਵੱਲ ਜਾ ਰਹੇ ਹੋ ਤਾਂ ਸਾਵਧਾਨ! ਭਾਰੀ ਮੀਂਹ ਕਾਰਨ 118 ਸੜਕਾਂ ਹੋਈਆਂ ਬੰਦ, 'Orange Alert' ਜਾਰੀ

ਮਣੀਮਹੇਸ਼ ਯਾਤਰਾ 'ਚ ਪਹਿਲੀ ਵਾਰ ਮੋਬਾਈਲ ਨੈੱਟਵਰਕ ਸਹੂਲਤ ਉਪਲਬਧ, BSNL ਨੇ ਲਾਇਆ 4G ਟਾਵਰ

ਮਣੀਮਹੇਸ਼ ਯਾਤਰਾ 'ਚ ਪਹਿਲੀ ਵਾਰ ਮੋਬਾਈਲ ਨੈੱਟਵਰਕ ਸਹੂਲਤ ਉਪਲਬਧ, BSNL ਨੇ ਲਾਇਆ 4G ਟਾਵਰ

200 ਸਾਲ ਪੁਰਾਣੇ ਬੋਹੜ ਦੇ ਦਰੱਖਤ ਦੇ ਚਾਰੇ ਪਾਸੇ ਨਿਰਮਾਣ 'ਤੇ NGT ਸਖਤ, HP ਸਰਕਾਰ ਤੋਂ ਮੰਗਿਆ ਜਵਾਬ

200 ਸਾਲ ਪੁਰਾਣੇ ਬੋਹੜ ਦੇ ਦਰੱਖਤ ਦੇ ਚਾਰੇ ਪਾਸੇ ਨਿਰਮਾਣ 'ਤੇ NGT ਸਖਤ, HP ਸਰਕਾਰ ਤੋਂ ਮੰਗਿਆ ਜਵਾਬ

ਬਾਰਿਸ਼ ਕਾਰਨ ਜ਼ਮੀਨ ਖਿਸਕਣ ਨਾਲ 134 ਸੜਕਾਂ ਬੰਦ, 4 ਜ਼ਿਲ੍ਹਿਆਂ 'ਚ 28 ਜੁਲਾਈ ਤੋਂ ਓਰੇਂਜ ਅਲਰਟ

ਬਾਰਿਸ਼ ਕਾਰਨ ਜ਼ਮੀਨ ਖਿਸਕਣ ਨਾਲ 134 ਸੜਕਾਂ ਬੰਦ, 4 ਜ਼ਿਲ੍ਹਿਆਂ 'ਚ 28 ਜੁਲਾਈ ਤੋਂ ਓਰੇਂਜ ਅਲਰਟ

ਵੱਡੀ ਖਬਰ : ਚੱਲਦੀ ਗੱਡੀ 'ਤੇ ਆਸਮਾਨੋਂ ਆ ਡਿੱਗੀ 'ਮੌ*ਤ', 13 ਸਵਾਰਾਂ ਦੀ ਗਈ ਜਾਨ

ਵੱਡੀ ਖਬਰ : ਚੱਲਦੀ ਗੱਡੀ 'ਤੇ ਆਸਮਾਨੋਂ ਆ ਡਿੱਗੀ 'ਮੌ*ਤ', 13 ਸਵਾਰਾਂ ਦੀ ਗਈ ਜਾਨ

ਹਿਮਾਚਲ 'ਚ ਫਿਰ ਫਟਿਆ ਬੱਦਲ, 18 ਘਰ ਰੁੜ੍ਹੇ, ਮੌਸਮ ਵਿਭਾਗ ਦਾ ‘ਰੈੱਡ’ ਅਲਰਟ ਜਾਰੀ

ਹਿਮਾਚਲ 'ਚ ਫਿਰ ਫਟਿਆ ਬੱਦਲ, 18 ਘਰ ਰੁੜ੍ਹੇ, ਮੌਸਮ ਵਿਭਾਗ ਦਾ ‘ਰੈੱਡ’ ਅਲਰਟ ਜਾਰੀ