Sunday, March 22, 2026
BREAKING
ਵਿਸ਼ਵ ਉਪਭੋਗਤਾ ਅਧਿਕਾਰ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ ਰੋਜ਼ਾਨਾ ਮੂੰਹ ਅਤੇ ਦੰਦਾਂ ਦੀ ਸਫਾਈ ਸਿਹਤਮੰਦ ਜੀਵਨ ਦੀ ਕੁੰਜੀ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਡਿਪਟੀ ਕਮਿਸ਼ਨਰ ਵਲੋਂ ਪਾਣੀ ਅਤੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ‘ਤੇ ਜ਼ੋਰ ਵਿਸ਼ਵ ਓਰਲ ਹੈਲਥ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਕਰਵਾਇਆ  ਨਵਜੋਤ ਸਿੰਘ ਸਿੱਧੂ ਨੇ ਵੰਡੀ ਜਾਇਦਾਦ! ਜਾਣੋ ਕੀ-ਕੀ ਆਇਆ ਧੀ ਤੇ ਪੁੱਤਰ ਦੇ ਹਿੱਸੇ ਬੱਚਿਆਂ ਲਈ ਖਤਰਾ ਬਣ ਰਹੇ ਮੋਬਾਈਲ! ਅੱਧੇ ਤੋਂ ਜ਼ਿਆਦਾ ਦੇਸ਼ਾਂ ਦੇ ਸਰੂਲਾਂ 'ਚ ਵਰਤੋਂ 'ਤੇ ਲੱਗਿਆ ਬੈਨ ਮਹਾਰਾਸ਼ਟਰ ਦੇ ਵਿਰਾਰ 'ਚ 12 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 9 ਲੋਕਾਂ ਨੂੰ ਕੱਢਿਆ ਸੁਰੱਖਿਅਤ ਚਾਰਧਾਮ 'ਚ ਮੋਬਾਈਲ ਅਤੇ ਰੀਲ ਬਣਾਉਣ 'ਤੇ ਲੱਗੇਗੀ ਰੋਕ, ਇਸ ਕਾਰਨ ਲਗਾਇਆ ਗਿਆ ਬੈਨ ਦੇਸ਼ ਨੂੰ ਮਿਲੇਗਾ ਇਕ ਹੋਰ ਅੰਤਰਰਾਸ਼ਟਰੀ ਏਅਰਪੋਰਟ ! PM ਮੋਦੀ 28 ਮਾਰਚ ਨੂੰ ਕਰਨਗੇ ਉਦਘਾਟਨ ਹੁਣ ਨਹੀਂ ਲੱਗਣਾ ਪਵੇਗਾ ਲਾਈਨਾਂ 'ਚ ! OTP ਦਿਓ ਤੇ ਚੁੱਕੋ ਸਿਲੰਡਰ, ਲਾਂਚ ਹੋ ਗਿਆ ਦੇਸ਼ ਦਾ ਪਹਿਲਾ 'LPG ATM'

ਬਾਜ਼ਾਰ

ਹਵਾਈ ਯਾਤਰੀਆਂ ਨੂੰ ਵੱਡਾ ਝਟਕਾ ! ਹੁਣ ਮਰਜ਼ੀ ਨਾਲ ਕਿਰਾਇਆ ਵਧਾ ਸਕਣਗੀਆਂ Airlines, ਸਰਕਾਰ ਨੇ...

22 ਮਾਰਚ, 2026 07:46 PM

ਨਵੀਂ ਦਿੱਲੀ : ਇਕ ਪਾਸੇ ਇਰਾਨ 'ਚ ਛਿੜੀ ਜੰਗ ਨੇ ਦੁਨੀਆ ਭਰ 'ਚ ਹਵਾਈ ਸਫ਼ਰ ਪਹਿਲਾਂ ਹੀ ਔਖ਼ਾ ਕੀਤਾ ਪਿਆ ਹੈ, ਉੱਥੇ ਹੀ ਭਾਰਤ ਸਰਕਾਰ ਨੇ ਘਰੇਲੂ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਲਈ ਇੱਕ ਅਹਿਮ ਐਲਾਨ ਕੀਤਾ ਹੈ। ਸਿਵਲ ਏਵੀਏਸ਼ਨ ਮੰਤਰਾਲੇ ਨੇ ਪਿਛਲੇ ਕਈ ਮਹੀਨਿਆਂ ਤੋਂ ਲਾਗੂ 'ਫੇਅਰ ਕੈਪ' (ਕਿਰਾਏ ਦੀ ਉਪਰਲੀ ਅਤੇ ਹੇਠਲੀ ਸੀਮਾ) ਨੂੰ 23 ਮਾਰਚ 2026 ਤੋਂ ਪੂਰੀ ਤਰ੍ਹਾਂ ਹਟਾਉਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਹੁਣ ਹਵਾਈ ਕਿਰਾਏ ਬਾਜ਼ਾਰ ਦੀ ਮੰਗ ਅਤੇ ਸਪਲਾਈ ਦੇ ਆਧਾਰ 'ਤੇ ਤੈਅ ਹੋਣਗੇ।

ਜ਼ਿਕਰਯੋਗ ਹੈ ਕਿ ਦਸੰਬਰ 2025 ਵਿੱਚ ਇੰਡੀਗੋ ਦੀਆਂ ਉਡਾਣਾਂ ਵਿੱਚ ਆਈਆਂ ਵੱਡੀਆਂ ਰੁਕਾਵਟਾਂ ਕਾਰਨ ਕਿਰਾਏ ਅਚਾਨਕ ਬਹੁਤ ਵਧ ਗਏ ਸਨ। ਯਾਤਰੀਆਂ ਦੇ ਹਿੱਤਾਂ ਦੀ ਰਾਖੀ ਲਈ ਸਰਕਾਰ ਨੇ ਕਿਰਾਏ ਦੀ ਇੱਕ ਸੀਮਾ ਤੈਅ ਕਰ ਦਿੱਤੀ ਸੀ। ਮੰਤਰਾਲੇ ਅਨੁਸਾਰ, ਹੁਣ ਏਵੀਏਸ਼ਨ ਖੇਤਰ ਵਿੱਚ ਸਥਿਤੀ ਸਥਿਰ ਹੋ ਗਈ ਹੈ, ਜਹਾਜ਼ਾਂ ਦੀ ਸਮਰੱਥਾ ਬਹਾਲ ਹੋ ਚੁੱਕੀ ਹੈ ਅਤੇ ਉਡਾਣਾਂ ਦਾ ਸੰਚਾਲਨ ਆਮ ਵਾਂਗ ਹੋ ਗਿਆ ਹੈ। ਇਸ ਲਈ ਹੁਣ ਕੀਮਤਾਂ 'ਤੇ ਸਰਕਾਰੀ ਕੰਟਰੋਲ ਦੀ ਲੋੜ ਨਹੀਂ ਰਹੀ। ਇਹ ਹੁਕਮ ਸੋਮਵਾਰ, 23 ਮਾਰਚ 2026 ਤੋਂ ਪ੍ਰਭਾਵੀ ਹੋਵੇਗਾ।

ਹਾਲਾਂਕਿ ਸਰਕਾਰ ਨੇ ਕਿਰਾਏ ਤੋਂ ਕੰਟਰੋਲ ਹਟਾ ਲਿਆ ਹੈ, ਪਰ ਏਅਰਲਾਈਨਾਂ ਨੂੰ ਕੁਝ ਸ਼ਰਤਾਂ ਵੀ ਦਿੱਤੀਆਂ ਹਨ। ਏਅਰਲਾਈਨਾਂ ਨੂੰ ਕਿਹਾ ਗਿਆ ਹੈ ਕਿ ਉਹ ਕਿਰਾਏ ਤੈਅ ਕਰਦੇ ਸਮੇਂ ਅਨੁਸ਼ਾਸਨ ਬਣਾਈ ਰੱਖਣ ਅਤੇ ਟਿਕਟਾਂ ਦੀਆਂ ਕੀਮਤ ਪਾਰਦਰਸ਼ੀ ਰੱਖਣ। ਮੰਤਰਾਲੇ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵੀ ਏਅਰਲਾਈਨ ਨੇ ਬਿਨਾਂ ਵਜ੍ਹਾ ਕਿਰਾਇਆ ਵਧਾਇਆ, ਖਾਸ ਕਰਕੇ ਤਿਉਹਾਰਾਂ ਜਾਂ ਭੀੜ ਵਾਲੇ ਸਮੇਂ ਦੌਰਾਨ, ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਲੋਕ ਹਿੱਤ ਵਿੱਚ ਜ਼ਰੂਰੀ ਹੋਇਆ, ਤਾਂ ਸਰਕਾਰ ਕਿਰਾਏ 'ਤੇ ਦੁਬਾਰਾ ਕੰਟਰੋਲ ਲਗਾਉਣ ਦਾ ਅਧਿਕਾਰ ਆਪਣੇ ਕੋਲ ਰੱਖਦੀ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਜਿੱਥੇ ਏਅਰਲਾਈਨਾਂ ਵਿੱਚ ਮੁਕਾਬਲਾ ਵਧੇਗਾ, ਉੱਥੇ ਹੀ ਯਾਤਰੀਆਂ ਨੂੰ ਆਫ-ਸੀਜ਼ਨ ਦੌਰਾਨ ਸਸਤੀਆਂ ਟਿਕਟਾਂ ਮਿਲਣ ਦੀ ਉਮੀਦ ਹੈ। ਹਾਲਾਂਕਿ, ਆਖਰੀ ਮਿੰਟ ਦੀ ਬੁਕਿੰਗ ਜਾਂ ਤਿਉਹਾਰਾਂ ਦੇ ਸੀਜ਼ਨ ਵਿੱਚ ਕਿਰਾਇਆ ਵਧਣ ਦਾ ਡਰ ਵੀ ਬਣਿਆ ਹੋਇਆ ਹੈ। ਸਰਕਾਰ ਦਾ ਇਹ ਕਦਮ ਏਵੀਏਸ਼ਨ ਖੇਤਰ ਨੂੰ ਮੁੜ ਤੋਂ ਖੁੱਲ੍ਹੇ ਬਾਜ਼ਾਰ ਦੀਆਂ ਸ਼ਕਤੀਆਂ ਦੇ ਹਵਾਲੇ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਕੀ ਏਅਰਲਾਈਨਾਂ ਵਾਕਈ ਯਾਤਰੀਆਂ ਦੇ ਹਿੱਤਾਂ ਦਾ ਧਿਆਨ ਰੱਖਦੀਆਂ ਹਨ ਜਾਂ ਨਹੀਂ।

Have something to say? Post your comment

ਅਤੇ ਬਾਜ਼ਾਰ ਖਬਰਾਂ

ਵਾਧਾ ਲੈ ਕੇ ਬੰਦ ਹੋਏ ਸ਼ੇਅਰ ਬਾਜ਼ਾਰ : ਸੈਂਸੈਕਸ 325 ਅੰਕ ਚੜ੍ਹਿਆ ਤੇ ਨਿਫਟੀ 23,100 ਦੇ ਪਾਰ

ਵਾਧਾ ਲੈ ਕੇ ਬੰਦ ਹੋਏ ਸ਼ੇਅਰ ਬਾਜ਼ਾਰ : ਸੈਂਸੈਕਸ 325 ਅੰਕ ਚੜ੍ਹਿਆ ਤੇ ਨਿਫਟੀ 23,100 ਦੇ ਪਾਰ

ਭਾਰਤ 'ਚ ਮਹਿੰਗਾ ਹੋ ਗਿਆ ਪੈਟਰੋਲ, ਵੱਧ ਗਏ ਰੇਟ

ਭਾਰਤ 'ਚ ਮਹਿੰਗਾ ਹੋ ਗਿਆ ਪੈਟਰੋਲ, ਵੱਧ ਗਏ ਰੇਟ

ਆਡਿਟ ਛੋਟ ਦਾ ਦਾਅ ਉਲਟਾ ਪੈਣ ਦਾ ਖਤਰਾ, ਸ਼ੈੱਲ ਕੰਪਨੀਆਂ ਕਾਰਨ ਨਿਯਮ ਹੋਰ ਹੋ ਸਕਦੇ ਹਨ ਸਖ਼ਤ

ਆਡਿਟ ਛੋਟ ਦਾ ਦਾਅ ਉਲਟਾ ਪੈਣ ਦਾ ਖਤਰਾ, ਸ਼ੈੱਲ ਕੰਪਨੀਆਂ ਕਾਰਨ ਨਿਯਮ ਹੋਰ ਹੋ ਸਕਦੇ ਹਨ ਸਖ਼ਤ

ਮਹਿੰਗਾਈ ਦੀ ਮਾਰ! ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਹੋਣਗੀਆਂ ਮਹਿੰਗੀਆਂ, ਪਲਾਸਟਿਕ ਸਮੇਤ ਇਨ੍ਹਾਂ ਉਤਪਾਦਾਂ ਦੀ ਵਧੇਗੀ ਕੀਮਤ

ਮਹਿੰਗਾਈ ਦੀ ਮਾਰ! ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਹੋਣਗੀਆਂ ਮਹਿੰਗੀਆਂ, ਪਲਾਸਟਿਕ ਸਮੇਤ ਇਨ੍ਹਾਂ ਉਤਪਾਦਾਂ ਦੀ ਵਧੇਗੀ ਕੀਮਤ

ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚਿਆ ਰੁਪਿਆ, ਡਾਲਰ ਮੁਕਾਬਲੇ 19 ਪੈਸੇ ਡਿੱਗੀ ਭਾਰਤੀ ਕਰੰਸੀ

ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚਿਆ ਰੁਪਿਆ, ਡਾਲਰ ਮੁਕਾਬਲੇ 19 ਪੈਸੇ ਡਿੱਗੀ ਭਾਰਤੀ ਕਰੰਸੀ

IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼

IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼

ਰੁਪਏ 'ਚ ਇਤਿਹਾਸਕ ਗਿਰਾਵਟ: ਡਾਲਰ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚੀ ਭਾਰਤੀ ਕਰੰਸੀ

ਰੁਪਏ 'ਚ ਇਤਿਹਾਸਕ ਗਿਰਾਵਟ: ਡਾਲਰ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚੀ ਭਾਰਤੀ ਕਰੰਸੀ

ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼ : ਸੈਂਸੈਕਸ 600 ਤੋਂ ਜ਼ਿਆਦਾ ਅੰਕਾਂ ਦਾ ਵਾਧਾ ਲੈ ਕੇ ਹੋਇਆ ਬੰਦ

ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼ : ਸੈਂਸੈਕਸ 600 ਤੋਂ ਜ਼ਿਆਦਾ ਅੰਕਾਂ ਦਾ ਵਾਧਾ ਲੈ ਕੇ ਹੋਇਆ ਬੰਦ

ਕੁਵੈਤ ਦੇ ਕੱਚੇ ਤੇਲ 'ਚ ਜ਼ਬਰਦਸਤ ਉਛਾਲ, ਕੀਮਤ 143 ਡਾਲਰ ਤੋਂ ਪਾਰ

ਕੁਵੈਤ ਦੇ ਕੱਚੇ ਤੇਲ 'ਚ ਜ਼ਬਰਦਸਤ ਉਛਾਲ, ਕੀਮਤ 143 ਡਾਲਰ ਤੋਂ ਪਾਰ

ਲਗਾਤਾਰ ਦੂਜੇ ਦਿਨ ਤੇਜ਼ੀ ਨਾਲ ਬੰਦ ਹੋਇਆ ਬਾਜ਼ਾਰ ! ਇਨ੍ਹਾਂ 4 ਕਾਰਨਾਂ ਕਰਕੇ ਆਈ ਤੇਜ਼ੀ

ਲਗਾਤਾਰ ਦੂਜੇ ਦਿਨ ਤੇਜ਼ੀ ਨਾਲ ਬੰਦ ਹੋਇਆ ਬਾਜ਼ਾਰ ! ਇਨ੍ਹਾਂ 4 ਕਾਰਨਾਂ ਕਰਕੇ ਆਈ ਤੇਜ਼ੀ