ਸੁਨਾਮ ਉਧਮ ਸਿੰਘ ਵਾਲਾ (ਰਮੇਸ਼ ਗਰਗ ) : ਸੁਨਾਮ ਇੱਛਾਪੂਰਤੀ ਸ਼੍ਰੀ ਬਾਲਾ ਜੀ ਚੈਰੀਟੇਬਲ ਟਰੱਸਟ ਵੱਲੋ ਸਰਦੀਆਂ ਦੀ ਸ਼ੁਰੂਆਤ ਨੂੰ ਦੇਖਦੇ ਹੋਏ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਝੁੱਗੀਆਂ-ਝੌਂਪੜੀਆਂ ਵਿੱਚ ਜਾ ਕੇ ਜ਼ਰੂਰਤਮੰਦ ਲੋਕਾਂ ਨੂੰ ਨਵੇਂ ਅਤੇ ਪੁਰਾਣੇ ਕੱਪੜੇ ਵੰਡੇ ਗਏ ਹਨ।
ਇਸ ਨਾਲ ਜ਼ਰੂਰਤਮੰਦ ਲੋਕ ਗਰਮ ਕੱਪੜਿਆਂ ਦੀ ਘਾਟ ਕਾਰਨ ਬੀਮਾਰ ਨਾ ਹੋਣ ਅਤੇ ਠੰਢ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਬੇਸਹਾਰਾ ਅਤੇ ਜ਼ਰੂਰਤਮੰਦਾਂ ਦੀ ਸੇਵਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਨਾਲ ਹੀ ਪਰਮਾਤਮਾ ਦਾ ਆਸ਼ੀਰਵਾਦ ਵੀ ਪ੍ਰਾਪਤ ਹੁੰਦਾ ਹੈ। ਜਨਾਲੀਆ ਨੇ ਦੱਸਿਆ ਕਿ ਸ਼੍ਰੀ ਬਾਲਾ ਜੀ ਟਰੱਸਟ ਵੱਲੋਂ ਜ਼ਰੂਰਤਮੰਦ ਲੋਕਾਂ ਦੀ ਸੇਵਾ ਲਈ ਲਗਾਤਾਰ ਮੈਡੀਕਲ ਕੈਂਪ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਕਿ ਸਾਨੂੰ ਜ਼ਰੂਰਤਮੰਦਾਂ ਦੀ ਜਿੰਨੀ ਵੀ ਮਦਦ ਹੋ ਸਕੇ, ਜ਼ਰੂਰ ਕਰਨੀ ਚਾਹੀਦੀ ਹੈ, ਤਾਂ ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਵੀ ਸਮਾਜ ਸੇਵਾ ਦੇ ਕੰਮ ਕਰਨ ਦੀ ਪ੍ਰੇਰਨਾ ਮਿਲ ਸਕੇ।
ਇਸ ਮੌਕੇ ਦੇਵਰਾਜ ਸਿੰਗਲਾ, ਪ੍ਰਵੇਸ਼ ਅਗਰਵਾਲ, ਲਵ ਸ਼ਰਮਾ, ਵਿਕਾਸ ਕਾਂਸਲ, ਰਾਜੀਵ ਜੈਨ, ਅਨਿਲ ਕੁਮਾਰ, ਸੋਨੂੰ ਸਿੰਗਲਾ, ਚਕਸ਼ੂ, ਵਿਭੇਸ਼ ਕਾਂਸਲ, ਕਮਲ ਗੋਇਲ ਆਦਿ ਹਾਜ਼ਰ ਸਨ।