Monday, February 23, 2026
BREAKING
ਚਾਂਦੀ 'ਚ ਆਇਆ ਭਾਰੀ ਉਛਾਲ, ਜਾਣੋ ਕੀਮਤਾਂ ਨੂੰ ਲੈ ਕੇ ਮਾਹਰ ਕੀ ਦੇ ਰਹੇ ਹਨ ਸੰਕੇਤ ਅਨਿਲ ਅੰਬਾਨੀ ਨੂੰ ਬੰਬੇ ਹਾਈ ਕੋਰਟ ਤੋਂ ਵੱਡਾ ਝਟਕਾ, ਅੰਤਰਿਮ ਰਾਹਤ ਰੱਦ ਹੁਣ ਚੰਡੀਗੜ੍ਹ ਦੇ Nexus Elante Mall ਖੁੱਲ੍ਹ ਗਿਆ Malabar Gold & Diamonds ਦਾ ਸ਼ੋਅਰੂਮ ਆਈ.ਟੀ.ਆਈ ਗਰਾਉਂਡ ਵਿਖੇ 26 ਫਰਵਰੀ ਨੂੰ ਲਗਾਇਆ ਜਾਵੇਗਾ ਔਰਤਾਂ ਲਈ ਸਿਹਤ ਅਤੇ ਰੋਜ਼ਗਾਰ ਜ਼ਿਲ੍ਹਾ ਪੱਧਰੀ ਕੈਂਪ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੁਨਾਮ ਵਿੱਚ ਸਿਟੀ ਮਮਡੀਆ ਪ੍ਰੈਸ ਕਲੱਬ ਦੀ ਮੀਟਿੰਗ, ਮੀਡੀਆ ਸਮੱਸਿਆਵਾਂ ਤੇ ਸਮਾਜ ਸੇਵਾ ’ਤੇ ਚਰਚਾ ਗੁਰਦਾਸ ਮਾਨ ਦੀ ਸੁਰਮਈ ਸਟਾਰ ਨਾਈਟ ਨੇ ਨੇਚਰ ਫੈਸਟ 2026 ਨੂੰ ਬਣਾਇਆ ਯਾਦਗਾਰ ਪ੍ਰੋਜੈਕਟ ‘ਰੌਸ਼ਨੀ’ ਨਾਲ ਬੱਚਿਆਂ ਨੂੰ ਮਿਲੀ ਨਵੀਂ ਦ੍ਰਿਸ਼ਟੀ, ਹਜ਼ਾਰਾਂ ਬੱਚਿਆਂ ਦੀਆਂ ਅੱਖਾਂ ਦੀ ਹੋਈ ਜਾਂਚ , ਦੋ ਬੱਚਿਆਂ ਦਾ ਸਫਲ ਅਪ੍ਰੇਸ਼ਨ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਵੱਲੋਂ ਪਲਹੇੜੀ ਤੇ ਮੱਛਲੀ ਕਲਾਂ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਡੇਰਾਬੱਸੀ ਦੇ ਸੈਦਪੁਰਾ ਵਿੱਚ ਵਿਕਾਸ ਦੀ ਨਵੀਂ ਕਿਰਨ: ਐਮ ਐਲ ਏ ਰੰਧਾਵਾ ਵੱਲੋਂ 45 ਲੱਖ ਨਾਲ ਨਵੇਂ ਲੱਗਣ ਵਾਲੇ ਟਿਊਬਵੈੱਲ ਪ੍ਰੋਜੈਕਟ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਯੋਜਨਾ ਤਹਿਤ ਹਲਕਾ ਮੋਹਾਲੀ ਤੋਂ 6ਵੀਂ ਬੱਸ ਰਵਾਨਾ, ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ-66 ਤੋਂ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਪਹੁੰਚੇ ਜਥੇਦਾਰ ਗੜਗੱਜ

15 ਜਨਵਰੀ, 2026 12:34 PM

ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਨੂੰ ਸਪੱਸ਼ਟੀਕਰਨ ਦੇਣ ਲਈ ਸਕੱਤਰੇਤ ’ਤੇ ਪਹੁੰਚ ਚੁੱਕੇ ਹਨ। ਇਸ ਉਪਰੰਤ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੀ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਪਹੁੰਚ ਗਏ ਹਨ। ਮੁੱਖ ਮੰਤਰੀ ਦੇ ਪਹੁੰਚਣ ਤੋਂ ਕੁੱਝ ਮਿੰਟਾਂ ਬਾਅਦ ਹੀ ਜਥੇਦਾਰ ਗੜਗੱਜ ਵੀ ਸਕੱਤਰੇਤ ਵਿਖੇ ਪਹੁੰਚ ਗਏ। ਜਥੇਦਾਰ ਹੁਣ ਮੁੱਖ ਮੰਤਰੀ ਕੋਲੋਂ ਗੁਰੂ ਘਰ ਦੀ ਗੋਲਕ ਅਤੇ ਹੋਰ ਦਿੱਤੇ ਗਏ ਵਿਵਾਦ ਭਰਪੂਰ ਬਿਆਨਾਂ ਸੰਬੰਧੀ ਸਪੱਸ਼ਟੀਕਰਣ ਲੈਣਗੇ। 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਉਪਰੰਤ ਉਹ ਸਪੱਸ਼ਟੀਕਰਨ ਦੇਣ ਲਈ ਸਕੱਤਰੇਤ ਵਿਖੇ ਪਹੁੰਚੇ। ਸਕੱਤਰੇਤ ਤੋਂ ਮਿਲੀ ਜਾਣਕਾਰੀ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਿਰਦੇਸ਼ਾਂ ਅਨੁਸਾਰ ਤਿਆਰੀਆਂ ਕੀਤੀਆਂ ਗਈਆਂ ਹਨ। ਸਕੱਤਰੇਤ ਆਮ ਤੌਰ ’ਤੇ ਸਵੇਰੇ 9.30 ਵਜੇ ਖੁੱਲ੍ਹਦਾ ਹੈ। ਜਥੇਦਾਰ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਵਿਸ਼ੇਸ਼ ਸਟਾਫ਼ ਦੀ ਤਾਇਨਾਤੀ ਸਮੇਤ ਸਾਰੇ ਪ੍ਰਬੰਧ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਸਵੇਰੇ 11 ਵਜੇ ਦੇ ਕਰੀਬ ਅਕਾਲ ਤਖ਼ਤ ਸਾਹਿਬ ਸਕੱਤਰੇਤ ਪਹੁੰਚਣ ਦੀ ਸੰਭਾਵਨਾ ਹੈ। ਭਾਵੇਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸ਼ਾਮ 4.30 ਵਜੇ ਸਕੱਤਰੇਤ ਪਹੁੰਚਣਾ ਚਾਹੀਦਾ ਹੈ ਪਰ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਸ ਦਿਨ ਲਈ ਆਪਣੇ ਸਾਰੇ ਰੁਝੇਵੇਂ ਰੱਦ ਕਰ ਦਿੱਤੇ ਹਨ ਅਤੇ 15 ਜਨਵਰੀ ਦਾ ਪੂਰਾ ਦਿਨ ਸਪੱਸ਼ਟੀਕਰਨ ਦੇਣ ਅਤੇ ਲਾਪਤਾ ਸਰੂਪਾਂ ਦੀ ਭਾਲ ਦੇ ਸਬੂਤ ਪੇਸ਼ ਕਰਨ ਲਈ ਸਮਰਪਿਤ ਕੀਤਾ ਹੋਇਆ ਹੈ।

ਦੱਸਣਾ ਬਣਦਾ ਹੈ ਕਿ ਸ੍ਰੀ ਅਕਾਲ ਤਖਤ ਨੇ ਕਿਹਾ ਸੀ ਕਿ ਭਗਵੰਤ ਮਾਨ ਲਈ ਸਮਾਂ ਸਵੇਰ 10 ਵਜੇ ਦੀ ਥਾਂ ਸ਼ਾਮ 4:30 ਵਜੇ ਕੀਤਾ ਗਿਆ ਹੈ ਪਰ ਜਥੇਦਾਰ ਨੂੰ ਸੰਬੋਧਨ ਹੁੰਦਿਆਂ ਭਗਵੰਤ ਮਾਨ ਨੇ ਕਿਹਾ ਸੀ ਕਿ ਮੇਰਾ 15 ਜਨਵਰੀ ਨੂੰ ਕੋਈ ਹੋਰ ਰੁਝੇਵਾਂ ਨਹੀਂ, ਮੈਂ ਰਾਸ਼ਟਰਪਤੀ ਦੇ ਦਫ਼ਤਰ ਵਿਖੇ ਵੀ ਸੂਚਨਾ ਦੇ ਦਿੱਤੀ ਹੈ। 15 ਜਨਵਰੀ ਦਾ ਦਿਨ ਆਪ ਜੀ ਦੇ ਆਦੇਸ਼ ਮੁਤਾਬਿਕ ਪੂਰੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ। ਸਮਾਂ ਬਦਲਣ ਸਬੰਧੀ ਕੋਈ ਵੀ ਅਧਿਕਾਰਤ ਪੱਤਰ ਜਾਂ ਬਿਆਨ ਮੇਰੇ ਜਾਂ ਦਫ਼ਤਰ ਵੱਲੋਂ ਜਾਰੀ ਨਹੀਂ ਕੀਤਾ ਗਿਆ। ਮੈਂ 15 ਜਨਵਰੀ ਨੂੰ ਸਵੇਰੇ 10 ਵਜੇ ਨਿਮਰਤਾ ਸਹਿਤ ਹਾਜ਼ਰ ਹੋਣ ਲਈ ਤਿਆਰ ਹਾਂ। 

Have something to say? Post your comment

ਅਤੇ ਪੰਜਾਬ ਖਬਰਾਂ

ਆਈ.ਟੀ.ਆਈ ਗਰਾਉਂਡ ਵਿਖੇ 26 ਫਰਵਰੀ ਨੂੰ ਲਗਾਇਆ ਜਾਵੇਗਾ ਔਰਤਾਂ ਲਈ ਸਿਹਤ ਅਤੇ ਰੋਜ਼ਗਾਰ ਜ਼ਿਲ੍ਹਾ ਪੱਧਰੀ ਕੈਂਪ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

ਆਈ.ਟੀ.ਆਈ ਗਰਾਉਂਡ ਵਿਖੇ 26 ਫਰਵਰੀ ਨੂੰ ਲਗਾਇਆ ਜਾਵੇਗਾ ਔਰਤਾਂ ਲਈ ਸਿਹਤ ਅਤੇ ਰੋਜ਼ਗਾਰ ਜ਼ਿਲ੍ਹਾ ਪੱਧਰੀ ਕੈਂਪ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

ਸੁਨਾਮ ਵਿੱਚ ਸਿਟੀ ਮਮਡੀਆ ਪ੍ਰੈਸ ਕਲੱਬ ਦੀ ਮੀਟਿੰਗ, ਮੀਡੀਆ ਸਮੱਸਿਆਵਾਂ ਤੇ ਸਮਾਜ ਸੇਵਾ ’ਤੇ ਚਰਚਾ

ਸੁਨਾਮ ਵਿੱਚ ਸਿਟੀ ਮਮਡੀਆ ਪ੍ਰੈਸ ਕਲੱਬ ਦੀ ਮੀਟਿੰਗ, ਮੀਡੀਆ ਸਮੱਸਿਆਵਾਂ ਤੇ ਸਮਾਜ ਸੇਵਾ ’ਤੇ ਚਰਚਾ

ਗੁਰਦਾਸ ਮਾਨ ਦੀ ਸੁਰਮਈ ਸਟਾਰ ਨਾਈਟ ਨੇ ਨੇਚਰ ਫੈਸਟ 2026 ਨੂੰ ਬਣਾਇਆ ਯਾਦਗਾਰ

ਗੁਰਦਾਸ ਮਾਨ ਦੀ ਸੁਰਮਈ ਸਟਾਰ ਨਾਈਟ ਨੇ ਨੇਚਰ ਫੈਸਟ 2026 ਨੂੰ ਬਣਾਇਆ ਯਾਦਗਾਰ

ਪ੍ਰੋਜੈਕਟ ‘ਰੌਸ਼ਨੀ’ ਨਾਲ ਬੱਚਿਆਂ ਨੂੰ ਮਿਲੀ ਨਵੀਂ ਦ੍ਰਿਸ਼ਟੀ, ਹਜ਼ਾਰਾਂ ਬੱਚਿਆਂ ਦੀਆਂ ਅੱਖਾਂ ਦੀ ਹੋਈ ਜਾਂਚ , ਦੋ ਬੱਚਿਆਂ ਦਾ ਸਫਲ ਅਪ੍ਰੇਸ਼ਨ

ਪ੍ਰੋਜੈਕਟ ‘ਰੌਸ਼ਨੀ’ ਨਾਲ ਬੱਚਿਆਂ ਨੂੰ ਮਿਲੀ ਨਵੀਂ ਦ੍ਰਿਸ਼ਟੀ, ਹਜ਼ਾਰਾਂ ਬੱਚਿਆਂ ਦੀਆਂ ਅੱਖਾਂ ਦੀ ਹੋਈ ਜਾਂਚ , ਦੋ ਬੱਚਿਆਂ ਦਾ ਸਫਲ ਅਪ੍ਰੇਸ਼ਨ

ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਵੱਲੋਂ ਪਲਹੇੜੀ ਤੇ ਮੱਛਲੀ ਕਲਾਂ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ

ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਵੱਲੋਂ ਪਲਹੇੜੀ ਤੇ ਮੱਛਲੀ ਕਲਾਂ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ

ਡੇਰਾਬੱਸੀ ਦੇ ਸੈਦਪੁਰਾ ਵਿੱਚ ਵਿਕਾਸ ਦੀ ਨਵੀਂ ਕਿਰਨ: ਐਮ ਐਲ ਏ ਰੰਧਾਵਾ ਵੱਲੋਂ 45 ਲੱਖ ਨਾਲ ਨਵੇਂ ਲੱਗਣ ਵਾਲੇ ਟਿਊਬਵੈੱਲ ਪ੍ਰੋਜੈਕਟ ਦੀ ਸ਼ੁਰੂਆਤ

ਡੇਰਾਬੱਸੀ ਦੇ ਸੈਦਪੁਰਾ ਵਿੱਚ ਵਿਕਾਸ ਦੀ ਨਵੀਂ ਕਿਰਨ: ਐਮ ਐਲ ਏ ਰੰਧਾਵਾ ਵੱਲੋਂ 45 ਲੱਖ ਨਾਲ ਨਵੇਂ ਲੱਗਣ ਵਾਲੇ ਟਿਊਬਵੈੱਲ ਪ੍ਰੋਜੈਕਟ ਦੀ ਸ਼ੁਰੂਆਤ

ਮੁੱਖ ਮੰਤਰੀ ਤੀਰਥ ਯਾਤਰਾ ਬੱਸ ਯੋਜਨਾ ਤਹਿਤ ਹਲਕਾ ਮੋਹਾਲੀ ਤੋਂ 6ਵੀਂ ਬੱਸ ਰਵਾਨਾ, ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ-66 ਤੋਂ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਮੁੱਖ ਮੰਤਰੀ ਤੀਰਥ ਯਾਤਰਾ ਬੱਸ ਯੋਜਨਾ ਤਹਿਤ ਹਲਕਾ ਮੋਹਾਲੀ ਤੋਂ 6ਵੀਂ ਬੱਸ ਰਵਾਨਾ, ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ-66 ਤੋਂ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਜ਼ਿਲ੍ਹਾ ਭਾਸ਼ਾ ਦਫ਼ਤਰ, ਐੱਸ.ਏ.ਐੱਸ.ਨਗਰ ਵਿਖੇ ਕਾਵਿ-ਸੰਗ੍ਰਹਿ‘ਅਦਭੁਤ ਦੀ ਵਾਪਸੀ’ਤੇ ਵਿਚਾਰ-ਚਰਚਾ

ਜ਼ਿਲ੍ਹਾ ਭਾਸ਼ਾ ਦਫ਼ਤਰ, ਐੱਸ.ਏ.ਐੱਸ.ਨਗਰ ਵਿਖੇ ਕਾਵਿ-ਸੰਗ੍ਰਹਿ‘ਅਦਭੁਤ ਦੀ ਵਾਪਸੀ’ਤੇ ਵਿਚਾਰ-ਚਰਚਾ

ਕਣਕ ਦੇ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਅ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ ਦੇ ਦੋ ਛਿੜਕਾਅ ਕਰਨ ਦੀ ਸਲਾਹ – ਡਾ. ਸੁਖਜਿੰਦਰ ਸਿੰਘ ਬਾਜਵਾ

ਕਣਕ ਦੇ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਅ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ ਦੇ ਦੋ ਛਿੜਕਾਅ ਕਰਨ ਦੀ ਸਲਾਹ – ਡਾ. ਸੁਖਜਿੰਦਰ ਸਿੰਘ ਬਾਜਵਾ

ਕੇਂਦਰੀ ਮੰਤਰੀ ਜੈ ਪ੍ਰਕਾਸ਼ ਨੱਢਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਕੇਂਦਰੀ ਮੰਤਰੀ ਜੈ ਪ੍ਰਕਾਸ਼ ਨੱਢਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ