Tuesday, July 29, 2025
BREAKING
'ਇੰਡੀਆ ਆਉਟ' ਤੋਂ 'ਇੰਡੀਆ ਇਨ' ਤੱਕ! ਭਾਰਤ ਨੇ ਮੁੜ ਸਧਾਰੇ ਮਾਲਦੀਵ ਨਾਲ ਰਿਸ਼ਤੇ ਪਹਿਲੀ ਵਾਰ ਚੀਨ ਨੂੰ ਪਛਾੜ ਅਮਰੀਕਾ ਨੂੰ ਸਭ ਤੋਂ ਵੱਧ ਸਮਾਰਟਫ਼ੋਨ ਨਿਰਯਾਤ ਕਰਨ ਵਾਲਾ ਦੇਸ਼ ਬਣਿਆ ਭਾਰਤ ਫਰਾਂਸੀਸੀ ਅਦਾਲਤ ਨੇ ਗਾਜ਼ਾ ਪੱਟੀ ਦੇ ਨਾਗਰਿਕਾਂ ਨੂੰ ਸ਼ਰਨਾਰਥੀ ਵਜੋਂ ਦਿੱਤੀ ਮਾਨਤਾ ਵੱਡੀ ਖ਼ਬਰ ; ਫ੍ਰੀ 'ਚ ਦੇਖ ਸਕੋਗੇ ਆਮਿਰ ਖ਼ਾਨ ਦੀ ਹਿੱਟ ਫਿਲਮ 'ਸਿਤਾਰੇ ਜ਼ਮੀਨ ਪਰ' ! ਸੰਜੇ ਦੱਤ ਦੇ ਜਨਮਦਿਨ 'ਤੇ ਫਿਲਮ 'ਦਿ ਰਾਜਾ ਸਾਹਿਬ' ਤੋਂ ਉਨ੍ਹਾਂ ਦਾ ਲੁੱਕ ਰਿਲੀਜ਼ ਮਾਈਨਸ 10 ਡਿਗਰੀ ਤਾਪਮਾਨ 'ਚ ਹੋਈ ਫਰਹਾਨ ਅਖਤਰ ਦੀ ਫਿਲਮ '120 ਬਹਾਦੁਰ' ਦੀ ਸ਼ੂਟਿੰਗ ਦਿੱਲੀ ਪ੍ਰੀਮੀਅਰ ਲੀਗ ਓਪਨਿੰਗ ਸੈਰੇਮਨੀ 'ਚ ਰਫ਼ਤਾਰ ਤੇ ਸੁਨੰਦਾ ਸ਼ਰਮਾ ਦੇਣਗੇ ਪੇਸ਼ਕਾਰੀ ਅਸ਼ਵਿਨ ਨੇ ਇੰਗਲੈਂਡ ਦੇ ‘ਦੋਹਰੇ ਮਾਪਦੰਡ’ ਦੀ ਕੀਤੀ ਆਲੋਚਨਾ ਫਰਨਾਂਡੀਜ਼ ਬਣੀ ਡੀ. ਸੀ. ਓਪਨ ਦੀ ਜੇਤੂ ਸੁਪਰੀਮ ਕੋਰਟ ਨੇ ਲਕਸ਼ੈ ਸੇਨ ਵਿਰੁੱਧ ਦਾਇਰ ਐੱਫ. ਆਈ. ਆਰ. ਕੀਤੀ ਰੱਦ

ਦੁਨੀਆਂ

ਸੁਧਰ ਰਹੇ ਭਾਰਤ-ਕੈਨੇਡਾ ਸੰਬੰਧ! ਖਾਲਿਸਤਾਨੀ ਗਤੀਵਿਧੀਆਂ ਨਹੀਂ ਬਣ ਸਕਦੀਆਂ ਰੋੜਾ

28 ਜੁਲਾਈ, 2025 05:21 PM

ਟੋਰਾਂਟੋ : ਭਾਰਤ-ਕੈਨੇਡਾ ਵਿਚਾਲੇ ਸੰਬੰਧਾਂ ਵਿਚ ਸੁਧਾਰ ਦੀ ਆਸ ਬਣੀ ਹੋਈ ਹੈ। ਹਾਲ ਹੀ ਵਿਚ ਕੁਝ ਸਮੂਹਾਂ ਦੇ ਵਿਰੋਧ ਦੇ ਬਾਵਜੂਦ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਜੂਨ ਵਿੱਚ ਅਲਬਰਟਾ ਦੇ ਕਨਾਨਾਸਕਿਸ ਵਿੱਚ G7 ਨੇਤਾਵਾਂ ਦੇ ਸੰਮੇਲਨ ਲਈ ਸੱਦਾ ਦਿੱਤਾ ਸੀ, ਜਿਸ ਨਾਲ ਸਬੰਧਾਂ ਵਿਚ ਸੁਧਾਰ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ। ਇਸ ਕਦਮ ਨਾਲ ਉਕਤ ਸਮੂਹ ਵਿਚ ਸ਼ਾਮਲ ਮੈਂਬਰਾਂ ਦਾ ਮੰਨਣਾ ਹੈ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਚੱਲ ਰਹੇ ਆਦਾਨ-ਪ੍ਰਦਾਨ ਤੋਂ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਦੁਵੱਲੇ ਸਬੰਧਾਂ ਨੂੰ ਖਾਲਿਸਤਾਨ ਪੱਖੀ ਲਾਬੀ ਦੁਆਰਾ ਖਰਾਬ ਨਹੀਂ ਹੋਣ ਦੇਵੇਗੀ।

 

ਅਜਿਹਾ ਮੰਨਣ ਵਾਲਿਆਂ ਵਿਚ ਓਟਾਵਾ ਦੇ ਸਾਬਕਾ ਹਾਈ ਕਮਿਸ਼ਨਰ ਅਜੈ ਬਿਸਾਰੀਆ ਵੀ ਹਨ, ਜਿਨ੍ਹਾਂ ਨੇ ਹਾਲ ਹੀ ਵਿੱਚ ਇਸ ਮਹੀਨੇ ਕੈਨੇਡੀਅਨ ਰਾਜਧਾਨੀ ਅਤੇ ਟੋਰਾਂਟੋ ਵਿੱਚ ਦੋ ਗੋਲਮੇਜ਼ ਮੀਟਿੰਗਾਂ ਵਿੱਚ ਹਿੱਸਾ ਲਿਆ ਸੀ, ਜਿਸ ਵਿੱਚ ਸੀਨੀਅਰ ਭਾਰਤੀ ਅਤੇ ਕੈਨੇਡੀਅਨ ਅਧਿਕਾਰੀ ਸ਼ਾਮਲ ਸਨ ਅਤੇ ਨਾਲ ਹੀ ਵਪਾਰਕ ਸੰਗਠਨਾਂ ਅਤੇ ਹੋਰਾਂ ਦੇ ਨੁਮਾਇੰਦੇ ਵੀ। ਇਕ ਸਮਾਚਾਰ ਏਜੰਸੀ ਨਾਲ ਗੱਲ ਕਰਦੇ ਹੋਏ ਬਿਸਾਰੀਆ ਨੇ ਕਿਹਾ, "ਭਾਰਤੀ ਪੱਖ ਨੂੰ ਜੋ ਸੰਕੇਤ ਮਿਲ ਰਿਹਾ ਹੈ ਉਹ ਇਹ ਹੈ ਕਿ ਕੈਨੇਡਾ ਦੀ ਨਵੀਂ ਸਰਕਾਰ ਪ੍ਰਵਾਸੀ ਰਾਜਨੀਤੀ ਤੋਂ ਉੱਪਰ ਉੱਠੇਗੀ, ਇਹ ਕੈਨੇਡਾ ਦੇ ਰਾਸ਼ਟਰੀ ਹਿੱਤ ਵਿੱਚ ਕੰਮ ਕਰੇਗੀ।" ਭਾਵੇਂ ਬਿਸਾਰੀਆ ਨੇ ਸਿੱਧੇ ਤੌਰ 'ਤੇ ਖਾਲਿਸਤਾਨ ਪੱਖੀ ਸਮੂਹਾਂ ਦਾ ਨਾਮ ਨਹੀਂ ਲਿਆ ਪਰ ਅਤੀਤ ਵਿਚ ਉਹ ਭਾਰਤ ਪ੍ਰਤੀ ਓਟਾਵਾ ਦੇ ਰੁਖ਼ ਦੇ ਮਾਮਲੇ ਵਿੱਚ ਪ੍ਰਭਾਵਸ਼ਾਲੀ ਸਾਬਤ ਹੋਏ ਸਨ, ਖਾਸ ਕਰਕੇ ਜਦੋਂ ਕਾਰਨੀ ਦੇ ਪੂਰਵ-ਪ੍ਰਧਾਨ ਜਸਟਿਨ ਟਰੂਡੋ ਸਰਕਾਰ ਦੀ ਅਗਵਾਈ ਕਰ ਰਹੇ ਸਨ।

 

ਬਿਸਾਰੀਆ ਨੇ ਕਿਹਾ,"ਦੋਵੇਂ ਸਰਕਾਰਾਂ ਹੁਣ ਪੁਸ਼ਟੀ ਕਰ ਰਹੀਆਂ ਹਨ ਕਿ ਸੰਬੰਧਾਂ ਵਿਚ ਸੁਧਾਰ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਇਹ ਇੱਕ ਕਦਮ-ਦਰ-ਕਦਮ ਪ੍ਰਕਿਰਿਆ ਹੋਵੇਗੀ"।ਕਨਾਨਾਸਕਿਸ ਵਿੱਚ ਹੋਈ ਮੀਟਿੰਗ ਵਿੱਚ ਇਹ ਨੋਟ ਕੀਤਾ ਗਿਆ ਕਿ ਦੋਵੇਂ ਪ੍ਰਧਾਨ ਮੰਤਰੀਆਂ ਨੇ "ਆਪਸੀ ਸਤਿਕਾਰ, ਕਾਨੂੰਨ ਦੇ ਰਾਜ ਅਤੇ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੇ ਸਿਧਾਂਤ ਪ੍ਰਤੀ ਵਚਨਬੱਧਤਾ 'ਤੇ ਅਧਾਰਤ ਕੈਨੇਡਾ-ਭਾਰਤ ਸੰਬੰਧਾਂ ਦੀ ਮਹੱਤਤਾ ਦੀ ਪੁਸ਼ਟੀ ਕੀਤੀ"। ਉਨ੍ਹਾਂ ਨੇ ਮਜ਼ਬੂਤ ਇਤਿਹਾਸਕ ਸਬੰਧਾਂ, ਇੰਡੋ-ਪੈਸੀਫਿਕ ਵਿੱਚ ਭਾਈਵਾਲੀ ਅਤੇ ਕੈਨੇਡਾ ਅਤੇ ਭਾਰਤ ਵਿਚਕਾਰ ਮਹੱਤਵਪੂਰਨ ਵਪਾਰਕ ਸਬੰਧਾਂ ਨੂੰ ਡੂੰਘਾ ਕਰਨ ਦੇ ਮੌਕੇ" ਬਾਰੇ ਵੀ ਚਰਚਾ ਕੀਤੀ। ਉਹ ਦੋਵੇਂ ਰਾਜਧਾਨੀਆਂ ਵਿੱਚ ਹਾਈ ਕਮਿਸ਼ਨਰਾਂ ਨੂੰ ਬਹਾਲ ਕਰਨ 'ਤੇ ਸਹਿਮਤ ਹੋਏ। ਇਨ੍ਹਾਂ ਨਿਯੁਕਤੀਆਂ ਦੀ ਪੁਸ਼ਟੀ ਕਰਨ ਲਈ ਕੂਟਨੀਤਕ ਸਮਝੌਤੇ ਅਗਸਤ ਵਿੱਚ ਪੂਰੇ ਹੋਣ ਦੀ ਉਮੀਦ ਹੈ ਜਿਸ ਤੋਂ ਬਾਅਦ ਨਵੇਂ ਰਾਜਦੂਤ ਮਿਸ਼ਨਾਂ ਦੀ ਅਗਵਾਈ ਕਰਨਗੇ।

 

Have something to say? Post your comment

ਅਤੇ ਦੁਨੀਆਂ ਖਬਰਾਂ

ਪਹਿਲੀ ਵਾਰ ਚੀਨ ਨੂੰ ਪਛਾੜ ਅਮਰੀਕਾ ਨੂੰ ਸਭ ਤੋਂ ਵੱਧ ਸਮਾਰਟਫ਼ੋਨ ਨਿਰਯਾਤ ਕਰਨ ਵਾਲਾ ਦੇਸ਼ ਬਣਿਆ ਭਾਰਤ

ਪਹਿਲੀ ਵਾਰ ਚੀਨ ਨੂੰ ਪਛਾੜ ਅਮਰੀਕਾ ਨੂੰ ਸਭ ਤੋਂ ਵੱਧ ਸਮਾਰਟਫ਼ੋਨ ਨਿਰਯਾਤ ਕਰਨ ਵਾਲਾ ਦੇਸ਼ ਬਣਿਆ ਭਾਰਤ

ਫਰਾਂਸੀਸੀ ਅਦਾਲਤ ਨੇ ਗਾਜ਼ਾ ਪੱਟੀ ਦੇ ਨਾਗਰਿਕਾਂ ਨੂੰ ਸ਼ਰਨਾਰਥੀ ਵਜੋਂ ਦਿੱਤੀ ਮਾਨਤਾ

ਫਰਾਂਸੀਸੀ ਅਦਾਲਤ ਨੇ ਗਾਜ਼ਾ ਪੱਟੀ ਦੇ ਨਾਗਰਿਕਾਂ ਨੂੰ ਸ਼ਰਨਾਰਥੀ ਵਜੋਂ ਦਿੱਤੀ ਮਾਨਤਾ

ਉਡਾਣ ਤੋਂ ਕੁਝ ਮਿੰਟਾਂ ਬਾਅਦ ਬੋਇੰਗ 787 ਦਾ ਇੰਜਣ ਫੇਲ੍ਹ! 'Mayday' ਕਾਲ ਨਾਲ ਮਚੀ ਹਫੜਾ-ਦਫੜੀ

ਉਡਾਣ ਤੋਂ ਕੁਝ ਮਿੰਟਾਂ ਬਾਅਦ ਬੋਇੰਗ 787 ਦਾ ਇੰਜਣ ਫੇਲ੍ਹ! 'Mayday' ਕਾਲ ਨਾਲ ਮਚੀ ਹਫੜਾ-ਦਫੜੀ

ਖ਼ਤਮ ਹੋਈ ਇਕ ਹੋਰ ਜੰਗ! ਦੱਖਣ-ਪੂਰਬੀ ਏਸ਼ੀਆਈ ਦੇਸ਼ ਜੰਗਬੰਦੀ 'ਤੇ ਸਹਿਮਤ

ਖ਼ਤਮ ਹੋਈ ਇਕ ਹੋਰ ਜੰਗ! ਦੱਖਣ-ਪੂਰਬੀ ਏਸ਼ੀਆਈ ਦੇਸ਼ ਜੰਗਬੰਦੀ 'ਤੇ ਸਹਿਮਤ

ਗਾਜ਼ਾ 'ਤੇ ਮੁੜ ਹਮਲਾ, ਮਾਰੇ ਗਏ 34 ਲੋਕ

ਗਾਜ਼ਾ 'ਤੇ ਮੁੜ ਹਮਲਾ, ਮਾਰੇ ਗਏ 34 ਲੋਕ

ਇਟਾਲੀਅਨ PM ਮੇਲੋਨੀ ਬਣੀ ਮਿਸਾਲ, ਯੂਰਪ ਦੀ ਸਭ ਤੋਂ ਲੋਕਪ੍ਰਿਅ ਸ਼ਖਸੀਅਤ ਵਜੋਂ ਉਭਰੀ

ਇਟਾਲੀਅਨ PM ਮੇਲੋਨੀ ਬਣੀ ਮਿਸਾਲ, ਯੂਰਪ ਦੀ ਸਭ ਤੋਂ ਲੋਕਪ੍ਰਿਅ ਸ਼ਖਸੀਅਤ ਵਜੋਂ ਉਭਰੀ

ਇਜ਼ਰਾਈਲੀ ਜਹਾਜ਼ਾਂ ਨੂੰ ਬਣਾਵਾਂਗੇ ਨਿਸ਼ਾਨਾ, ਹੂਤੀ ਬਾਗ਼ੀਆਂ ਨੇ ਦਿੱਤੀ ਧਮਕੀ

ਇਜ਼ਰਾਈਲੀ ਜਹਾਜ਼ਾਂ ਨੂੰ ਬਣਾਵਾਂਗੇ ਨਿਸ਼ਾਨਾ, ਹੂਤੀ ਬਾਗ਼ੀਆਂ ਨੇ ਦਿੱਤੀ ਧਮਕੀ

ਪਾਕਿਸਤਾਨ 'ਚ ਪੋਲੀਓ ਦੇ ਤਿੰਨ ਹੋਰ ਮਾਮਲੇ

ਪਾਕਿਸਤਾਨ 'ਚ ਪੋਲੀਓ ਦੇ ਤਿੰਨ ਹੋਰ ਮਾਮਲੇ

ਸ਼੍ਰੀਲੰਕਾ ਦੇ ਰਾਸ਼ਟਰਪਤੀ ਦਿਸਾਨਾਯਕੇ ਕਰਨਗੇ ਮਾਲਦੀਵ ਦਾ ਦੌਰਾ

ਸ਼੍ਰੀਲੰਕਾ ਦੇ ਰਾਸ਼ਟਰਪਤੀ ਦਿਸਾਨਾਯਕੇ ਕਰਨਗੇ ਮਾਲਦੀਵ ਦਾ ਦੌਰਾ

ਇਜ਼ਰਾਈਲ ਨੇ ਗਾਜ਼ਾ ਲਈ ਰਾਹਤ ਸਮੱਗਰੀ ਲਿਜਾਣ ਵਾਲੇ ਜਹਾਜ਼ ਨੂੰ ਰੋਕਿਆ

ਇਜ਼ਰਾਈਲ ਨੇ ਗਾਜ਼ਾ ਲਈ ਰਾਹਤ ਸਮੱਗਰੀ ਲਿਜਾਣ ਵਾਲੇ ਜਹਾਜ਼ ਨੂੰ ਰੋਕਿਆ