Friday, July 31, 2026
BREAKING
ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ. ਪੰਜਾਬ ਸਰਕਾਰ ਨੇ ਮਨਰੇਗਾ/ਵੀਬੀ ਜੀ ਰਾਮ ਜੀ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਦਾ ਕੀਤਾ ਹੱਲ; ਲਗਭਗ 2,000 ਕਰਮਚਾਰੀਆਂ ਨੂੰ ਹੋਵੇਗਾ ਲਾਭ ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਵਿਚ ਵੱਡਾ ਹਾਦਸਾ, ਪੰਜਾਬ ਪੁਲਸ ਦੇ ਸੀਨੀਅਰ ਮੁਲਾਜ਼ਮ ਦੀ ਮੌਤ ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼ ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦਾ ਬਿਆਨ, ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਸਾਰਕ ਕਾਨੂੰਨ ਨਹੀਂ ਹੁੰਦਾ ਲਾਗੂ ਹਟਾਏ ਜਾਣਗੇ Energy Drink ਦੇ ਲੇਬਲ, FSSAI ਦੇ ਫੈਸਲੇ ਕਾਰਨ ਵਧੀ ਕੰਪਨੀਆਂ ਦੀ ਚਿੰਤਾ 'ਪੰਜਾਬ ਬੰਦ' ਦਾ ਫਿਰੋਜ਼ਪੁਰ 'ਚ ਅਸਰ, ਕੀ ਖੁੱਲ੍ਹਾ ਅਤੇ ਕੀ ਰਿਹਾ ਬੰਦ, ਪੜ੍ਹੋ ਪੂਰੀ ਖ਼ਬਰ ਹੋਰਮੁਜ਼ 'ਚੋਂ ਨਹੀਂ ਲੰਘੇਗਾ ਕੋਈ ਜਹਾਜ਼! ਈਰਾਨ ਨੇ ਦੇ'ਤੀ ਚੇਤਾਵਨੀ

ਰਾਸ਼ਟਰੀ

ਸੀਪੀ ਰਾਧਾਕ੍ਰਿਸ਼ਨਨ ਨੇ ਉਪ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

12 ਸਤੰਬਰ, 2025 11:09 AM

ਚੰਦਰਪੁਰਮ ਪੋਨੂਸਾਮੀ ਰਾਧਾਕ੍ਰਿਸ਼ਨਨ ਨੇ ਸ਼ੁੱਕਰਵਾਰ ਨੂੰ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਰਾਧਾਕ੍ਰਿਸ਼ਨਨ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਤੋਂ ਪਹਿਲਾਂ ਰਾਧਾਕ੍ਰਿਸ਼ਨਨ ਦੀ ਉਪ ਰਾਸ਼ਟਰਪਤੀ ਵਜੋਂ ਚੋਣ ਸੰਬੰਧੀ ਚੋਣ ਕਮਿਸ਼ਨ ਦਾ ਸਰਟੀਫਿਕੇਟ ਪੜ੍ਹ ਕੇ ਸੁਣਾਇਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ, ਵੈਂਕਈਆ ਨਾਇਡੂ, ਹਾਮਿਦ ਅੰਸਾਰੀ, ਲੋਕ ਸਭਾ ਸਪੀਕਰ ਓਮ ਬਿਰਲਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਪ੍ਰਕਾਸ਼ ਨੱਡਾ, ਨਿਤਿਨ ਗਡਕਰੀ ਅਤੇ ਕਈ ਹੋਰ ਕੇਂਦਰੀ ਮੰਤਰੀ ਅਤੇ ਕਈ ਪਤਵੰਤੇ ਮੌਜੂਦ ਸਨ।

 ਉਪ ਰਾਸ਼ਟਰਪਤੀ ਦੀ ਚੋਣ 9 ਸਤੰਬਰ ਨੂੰ ਧਨਖੜ ਦੇ ਸਿਹਤ ਕਾਰਨਾਂ ਕਰ ਕੇ ਅਸਤੀਫਾ ਦੇਣ ਤੋਂ ਬਾਅਦ ਹੋਈ ਸੀ। ਇਸ ਚੋਣ ਵਿੱਚ ਰਾਧਾਕ੍ਰਿਸ਼ਨਨ ਜੋ ਕੇਂਦਰ ਵਿੱਚ ਸੱਤਾਧਾਰੀ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨਡੀਏ) ਦੇ ਉਮੀਦਵਾਰ ਸਨ, ਨੂੰ ਚੁਣੇ ਹੋਏ ਘੋਸ਼ਿਤ ਕੀਤਾ ਗਿਆ ਸੀ। ਉਨ੍ਹਾਂ ਨੇ ਵਿਰੋਧੀ ਉਮੀਦਵਾਰ  ਬੀ ਸੁਦਰਸ਼ਨ ਰੈਡੀ ਨੂੰ 152 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ।  ਰਾਧਾਕ੍ਰਿਸ਼ਨਨ ਹੁਣ ਤੱਕ ਮਹਾਰਾਸ਼ਟਰ ਦੇ ਰਾਜਪਾਲ ਸਨ। 4 ਮਈ 1957 ਨੂੰ ਤਾਮਿਲਨਾਡੂ ਦੇ ਤਿਰੂਪੁਰ ਵਿੱਚ ਜਨਮੇ ਰਾਧਾਕ੍ਰਿਸ਼ਨਨ ਵਪਾਰ ਪ੍ਰਸ਼ਾਸਨ ਵਿੱਚ ਗ੍ਰੈਜੂਏਟ ਹਨ। ਉਨ੍ਹਾਂ ਨੇ ਆਪਣਾ ਜਨਤਕ ਜੀਵਨ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਇੱਕ ਵਲੰਟੀਅਰ ਵਜੋਂ ਸ਼ੁਰੂ ਕੀਤਾ ਸੀ ਅਤੇ ਹੁਣ ਉਹ ਦੇਸ਼ ਦੇ ਉਪ ਰਾਸ਼ਟਰਪਤੀ ਚੁਣੇ ਗਏ ਹਨ। ਇਸ ਦੌਰਾਨ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੀ ਅਸਤੀਫਾ ਦੇਣ ਤੋਂ 53 ਦਿਨ ਬਾਅਦ ਨਜ਼ਰ ਆਏ।

ਤਤਕਾਲੀ ਉਪ-ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ 21 ਜੁਲਾਈ ਨੂੰ ਅਚਾਨਕ ਅਸਤੀਫਾ ਦਿੱਤੇ ਜਾਣ ਕਾਰਨ ਇਹ ਚੋਣ ਕਰਵਾਈ ਗਈ। ਉਪ-ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਰਾਧਾਕ੍ਰਿਸ਼ਨਨ ਨੇ ਵੀਰਵਾਰ ਨੂੰ ਮਹਾਰਾਸ਼ਟਰ ਦੇ ਰਾਜਪਾਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਾਸ਼ਟਰਪਤੀ ਦਫਤਰ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਮੁਰਮੂ ਨੇ ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵ੍ਰਤ ਨੂੰ ਮਹਾਰਾਸ਼ਟਰ ਦੇ ਰਾਜਪਾਲ ਦਾ ਵਾਧੂ ਚਾਰਜ ਸੌਂਪਿਆ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼

ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼

ਤਾਮਿਲਨਾਡੂ 'ਚ ਵੱਡਾ ਹਾਦਸਾ: ਰਸੋਈ ਗੈਸ ਸਿਲੰਡਰ ਫਟਣ ਨਾਲ 10 ਲੋਕ ਜ਼ਖ਼ਮੀ, 7 ਗੰਭੀਰ

ਤਾਮਿਲਨਾਡੂ 'ਚ ਵੱਡਾ ਹਾਦਸਾ: ਰਸੋਈ ਗੈਸ ਸਿਲੰਡਰ ਫਟਣ ਨਾਲ 10 ਲੋਕ ਜ਼ਖ਼ਮੀ, 7 ਗੰਭੀਰ

ਦਿੱਲੀ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, DTC ਬੱਸ 'ਚ ਭਰਿਆ ਪਾਣੀ, ਯਾਤਰੀ ਹੋਏ ਖੱਜਲ-ਖੁਆਰ

ਦਿੱਲੀ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, DTC ਬੱਸ 'ਚ ਭਰਿਆ ਪਾਣੀ, ਯਾਤਰੀ ਹੋਏ ਖੱਜਲ-ਖੁਆਰ

ਵਿਦਿਆਰਥੀਆਂ ਵਿਰੁੱਧ ਪੁਲਸ ਕਾਰਵਾਈ ਤੇ ਰਾਮ ਮੰਦਰ ਮੁੱਦੇ 'ਤੇ ਵਿਰੋਧੀ ਧਿਰ ਨੇ ਸੰਸਦ 'ਚ ਕੀਤਾ ਪ੍ਰਦਰਸ਼ਨ

ਵਿਦਿਆਰਥੀਆਂ ਵਿਰੁੱਧ ਪੁਲਸ ਕਾਰਵਾਈ ਤੇ ਰਾਮ ਮੰਦਰ ਮੁੱਦੇ 'ਤੇ ਵਿਰੋਧੀ ਧਿਰ ਨੇ ਸੰਸਦ 'ਚ ਕੀਤਾ ਪ੍ਰਦਰਸ਼ਨ

ਸੋਸ਼ਲ ਮੀਡੀਆ ’ਤੇ ‘PM ਮੋਦੀ ਨੰਬਰ-1’, 10.5 ਕਰੋੜ ਤੋਂ ਪਾਰ ਹੋਏ Instagram ‘ਫ਼ਾਲੋਅਰਜ਼’

ਸੋਸ਼ਲ ਮੀਡੀਆ ’ਤੇ ‘PM ਮੋਦੀ ਨੰਬਰ-1’, 10.5 ਕਰੋੜ ਤੋਂ ਪਾਰ ਹੋਏ Instagram ‘ਫ਼ਾਲੋਅਰਜ਼’

ਸਾਬਕਾ PM ਮਨਮੋਹਨ ਸਿੰਘ ਨੂੰ ਮੌਤ ਪਿੱਛੋਂ ਮਿਲਿਆ ਇਨਸਾਫ਼, ਕੋਲਾ ਘੁਟਾਲਾ ਮਾਮਲੇ 'ਚ SC ਵੱਲੋਂ 'ਕਲੀਨ ਚਿੱਟ'

ਸਾਬਕਾ PM ਮਨਮੋਹਨ ਸਿੰਘ ਨੂੰ ਮੌਤ ਪਿੱਛੋਂ ਮਿਲਿਆ ਇਨਸਾਫ਼, ਕੋਲਾ ਘੁਟਾਲਾ ਮਾਮਲੇ 'ਚ SC ਵੱਲੋਂ 'ਕਲੀਨ ਚਿੱਟ'

ਹੰਗਾਮੇ ਵਿਚਾਲੇ ਲੋਕ ਸਭਾ 'ਚ ਪਾਸ ਹੋਇਆ ਐਂਟੀ ਪੇਪਰ ਲੀਕ ਬਿੱਲ

ਹੰਗਾਮੇ ਵਿਚਾਲੇ ਲੋਕ ਸਭਾ 'ਚ ਪਾਸ ਹੋਇਆ ਐਂਟੀ ਪੇਪਰ ਲੀਕ ਬਿੱਲ

ਪ੍ਰਸ਼ਨ ਪੱਤਰ ਲੀਕ ਰੋਕਣ ਲਈ ਬਿੱਲ 'ਤੇ ਚਰਚਾ ਤੋਂ ਬਚ ਰਹੀ ਵਿਰੋਧੀ ਧਿਰ: ਰਿਜਿਜੂ

ਪ੍ਰਸ਼ਨ ਪੱਤਰ ਲੀਕ ਰੋਕਣ ਲਈ ਬਿੱਲ 'ਤੇ ਚਰਚਾ ਤੋਂ ਬਚ ਰਹੀ ਵਿਰੋਧੀ ਧਿਰ: ਰਿਜਿਜੂ

ਰੱਖੜੀ ਮੌਕੇ ਔਰਤਾਂ ਦੇ ਖਾਤਿਆਂ 'ਚ ਆਉਣਗੇ 2500 ਰੁਪਏ, BJP ਸੰਸਦ ਮੈਂਬਰ ਨੇ ਕੀਤੀ ਇਹ ਅਪੀਲ

ਰੱਖੜੀ ਮੌਕੇ ਔਰਤਾਂ ਦੇ ਖਾਤਿਆਂ 'ਚ ਆਉਣਗੇ 2500 ਰੁਪਏ, BJP ਸੰਸਦ ਮੈਂਬਰ ਨੇ ਕੀਤੀ ਇਹ ਅਪੀਲ

ਰਾਹੁਲ ਗਾਂਧੀ ਨੇ ਲੋਕ ਸਭਾ 'ਚ ਗ੍ਰਹਿ ਮੰਤਰੀ 'ਤੇ ਲਗਾਏ ਦੋਸ਼, ਸੱਤਾ ਪੱਖ ਨੇ ਮੁਆਫ਼ੀ ਦੀ ਕੀਤੀ ਮੰਗ

ਰਾਹੁਲ ਗਾਂਧੀ ਨੇ ਲੋਕ ਸਭਾ 'ਚ ਗ੍ਰਹਿ ਮੰਤਰੀ 'ਤੇ ਲਗਾਏ ਦੋਸ਼, ਸੱਤਾ ਪੱਖ ਨੇ ਮੁਆਫ਼ੀ ਦੀ ਕੀਤੀ ਮੰਗ