ਪ੍ਰੀਤ ਪੱਤੀ
ਖਰੜ; ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਨੂੰ ਉਸ ਸਮੇਂ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਪਿਤਾ ਸਤੀਸ਼ ਸ਼ਰਮਾ ਦਾ ਅੱਜ ਦਿਹਾਂਤ ਹੋ ਗਿਆ। ਪਿਤਾ ਦੇ ਅਚਾਨਕ ਦਿਹਾਂਤ ਨਾਲ ਅਕਾਲੀ ਆਗੂ ਅਮਨ ਸ਼ਰਮਾ ਨੂੰ ਗਹਿਰਾ ਸਦਮਾ ਪਹੁੰਚਿਆ। ਉਹਨਾਂ ਦਾ ਰਾਮ ਬਾਗ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਅੰਤਿਮ ਸੰਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਐਸ.ਜੀ.ਪੀ.ਸੀ. ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਰਵਿੰਦਰ ਸਿੰਘ ਖੇੜਾ ਯੂਥ ਅਕਾਲੀ ਦਲ, ਸੁਖਵਿੰਦਰ ਸਿੰਘ ਸ਼ਿੰਦੀ ਬਲੋਮਾਜਰਾ, ਰਣਜੀਤ ਸਿੰਘ ਗਿੱਲ ਕੰਪਨੀ ਦੇ ਸਪੁੱਤਰ, ਭੁਪਿੰਦਰ ਸਿੰਘ ਕਾਲਾ, ਕੁਲਵੰਤ ਸਿੰਘ ਤ੍ਰਿਪੜੀ,ਕਮਲ ਕਿਸ਼ੋਰ ਸ਼ਰਮਾ, ਪ੍ਰਿੰਸੀਪਲ ਜਸਵੀਰ ਚੰਦਰ,ਰਾਮ ਸਰੂਪ ਸ਼ਰਮਾ ਐਮ.ਸੀ. ਸਰਬਜੀਤ ਕੌਰ, ਗੋਵਿੰਦਰ ਸਿੰਘ ਚੀਮਾ ਐਮ.ਸੀ.,ਰਾਜਵੀਰ ਸਿੰਘ ਰਾਜੀ ਐਮ.ਸੀ., ਨਿਸ਼ਾਤ ਸ਼ਰਮਾ , ਮਾਨ ਸਿੰਘ ਸੈਣੀ , ਵਿਨੀਤ ਜੈਨ ਐਮ.ਸੀ., ਐਡਵੋਕੇਟ ਪੰਕਜ ਚੱਢਾ, ਨਰਿੰਦਰ ਰਾਣਾ ਬੀਜੇਪੀ, ਸਮਾਜ ਸੇਵੀ ਪਰਮਿੰਦਰ ਸਿੰਘ ਸੈਣੀ ਤੋ ਇਲਾਵਾ ਸ਼ਹਿਰ ਹੋਰ ਵੀ ਵੱਖ ਵੱਖ ਪਾਰਟੀਆਂ ਦੇ ਆਗੂ, ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਅਤੇ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨ ਅਤੇ ਅਹੁਦੇਦਾਰ ਮੌਜੂਦ ਸਨ।