Friday, January 09, 2026
BREAKING
ਆਈ-ਪੀਏਸੀ ਦਫ਼ਤਰ 'ਤੇ ਈਡੀ ਦੇ ਛਾਪੇ ਵਿਰੁੱਧ ਸੜਕਾਂ 'ਤੇ ਉਤਰੇਗੀ ਮਮਤਾ ਬੈਨਰਜੀ ਕਸਟਮ ਡਿਊਟੀ ਸਲੈਬਾਂ ਦੀ ਗਿਣਤੀ 'ਚ ਬਦਲਾਅ ਦੀ ਤਿਆਰੀ, ਬਜਟ 'ਚ ਹੋ ਸਕਦੈ ਵੱਡਾ ਐਲਾਨ ਦਿੱਲੀ ਸਰਾਫਾ ਬਾਜ਼ਾਰ 'ਚ ਚਾਂਦੀ ਨੇ ਰਚਿਆ ਇਤਿਹਾਸ, 5,000 ਰੁਪਏ ਦੀ ਮਾਰੀ ਛਾਲ ਪੁੱਤ ਦੀ ਆਖਰੀ ਇੱਛਾ ਪੂਰੀ ਕਰਨਗੇ ਵੇਦਾਂਤਾ ਦੇ ਚੇਅਰਮੈਨ, 75 ਫੀਸਦੀ ਦੌਲਤ ਕਰਨਗੇ ਦਾਨ ਸਾਵਧਾਨ! ਤੇਜ਼ੀ ਨਾਲ ਫੈਲ ਰਹੀ ਇਹ ਘਾਤਕ ਬੀਮਾਰੀ, ਹੁਣ ਤੱਕ 82 ਲੋਕਾਂ ਦੀ ਮੌਤ ਕੈਸ਼ ਕਾਂਡ: ਜਸਟਿਸ ਯਸ਼ਵੰਤ ਵਰਮਾ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਕਮੇਟੀ ਸਾਹਮਣੇ ਹੋਣਾ ਪਵੇਗਾ ਪੇਸ਼ ਸੰਭਲ ਮੰਦਰ-ਮਸਜਿਦ ਵਿਵਾਦ: 24 ਫਰਵਰੀ ਨੂੰ ਕੇਸ ਦੀ ਸੁਣਵਾਈ ਕਰੇਗੀ ਅਦਾਲਤ Vedanta Group ਦੇ ਚੇਅਰਮੈਨ ਦੇ ਪੁੱਤਰ ਦਾ ਦੇਹਾਂਤ, PM ਨੇ ਪ੍ਰਗਟਾਇਆ ਸੋਗ ਕਸ਼ਮੀਰ 'ਚ ਦਰਜ ਹੋਈ ਸੀਜ਼ਨ ਦੀ ਸਭ ਤੋਂ ਠੰਡੀ ਰਾਤ ! ਜੰਮਣ ਲੱਗਾ ਝੀਲਾਂ ਦਾ ਪਾਣੀ ਆਤਿਸ਼ੀ ਦੀ ਵਿਧਾਨ ਸਭਾ ਤੋਂ ਮੈਂਬਰਸ਼ਿਪ ਹੋਵੇ ਰੱਦ : ਸੁਖਬੀਰ ਸਿੰਘ ਬਾਦਲ

ਰਾਸ਼ਟਰੀ

ਸਮੁੰਦਰੀ ਪ੍ਰਦੂਸ਼ਣ 'ਤੇ ਨਕੇਲ ਕੱਸੇਗਾ 'ਸਮੁੰਦਰ ਪ੍ਰਤਾਪ' ! ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਰਵਾਇਆ ਸ਼ਾਮਲ

05 ਜਨਵਰੀ, 2026 01:43 PM

ਪਣਜੀ- ਭਾਰਤ ਦੀ ਸਮੁੰਦਰੀ ਸੁਰੱਖਿਆ ਅਤੇ ਵਾਤਾਵਰਣ ਦੀ ਰੱਖਿਆ ਦੇ ਖੇਤਰ 'ਚ ਅੱਜ ਇਕ ਨਵਾਂ ਅਧਿਆਏ ਜੁੜ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਭਾਰਤੀ ਤਟਰੱਖਿਅਕ ਫ਼ੋਰਸ (ICG) ਲਈ ਦੇਸ਼ ਵਿੱਚ ਹੀ ਤਿਆਰ ਕੀਤੇ ਗਏ ਪਹਿਲੇ ਪ੍ਰਦੂਸ਼ਣ ਕੰਟਰੋਲ ਜਹਾਜ਼ 'ਸਮੁੰਦਰ ਪ੍ਰਤਾਪ' (Samudra Pratap) ਨੂੰ ਸੇਵਾ 'ਚ ਸ਼ਾਮਲ ਕੀਤਾ ਹੈ। ਇਸ ਮੌਕੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਅਤੇ ਤਟਰੱਖਿਅਕ ਫ਼ੋਰਸ ਦੇ ਡਾਇਰੈਕਟਰ ਜਨਰਲ ਪਰਮੇਸ਼ ਸ਼ਿਵਮਣੀ ਵੀ ਹਾਜ਼ਰ ਸਨ।

'ਸਮੁੰਦਰ ਪ੍ਰਤਾਪ' ਦੀਆਂ ਖਾਸ ਵਿਸ਼ੇਸ਼ਤਾਵਾਂ 

ਇਹ ਜਹਾਜ਼ ਭਾਰਤ ਦੀ 'ਆਤਮਨਿਰਭਰਤਾ' ਦੀ ਇਕ ਉੱਤਮ ਮਿਸਾਲ ਹੈ, ਜਿਸ ਨੂੰ ਗੋਆ ਸ਼ਿਪਯਾਰਡ ਲਿਮਟਿਡ (GSL) ਦੁਆਰਾ ਡਿਜ਼ਾਈਨ ਅਤੇ ਨਿਰਮਿਤ ਕੀਤਾ ਗਿਆ ਹੈ। ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ:
ਲੰਬਾਈ ਅਤੇ ਵਜ਼ਨ: ਇਹ ਜਹਾਜ਼ 114.5 ਮੀਟਰ ਲੰਬਾ ਹੈ ਅਤੇ ਇਸ ਦਾ ਕੁੱਲ ਵਜ਼ਨ 4,200 ਟਨ ਹੈ।
ਰਫ਼ਤਾਰ: ਇਹ ਸਮੁੰਦਰ ਵਿੱਚ 22 ਨੌਟ (Knots) ਤੋਂ ਵੱਧ ਦੀ ਰਫ਼ਤਾਰ ਨਾਲ ਚੱਲ ਸਕਦਾ ਹੈ।
ਸਵਦੇਸ਼ੀ ਤਕਨੀਕ: ਇਸ ਜਹਾਜ਼ ਦੇ ਨਿਰਮਾਣ ਵਿੱਚ 60 ਪ੍ਰਤੀਸ਼ਤ ਤੋਂ ਵੱਧ ਸਵਦੇਸ਼ੀ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ।

ਕੀ ਹੋਵੇਗੀ ਜਹਾਜ਼ ਦੀ ਭੂਮਿਕਾ? 

ਰੱਖਿਆ ਮੰਤਰਾਲੇ ਅਨੁਸਾਰ, 'ਸਮੁੰਦਰ ਪ੍ਰਤਾਪ' ਦਾ ਮੁੱਖ ਕੰਮ ਸਮੁੰਦਰੀ ਪ੍ਰਦੂਸ਼ਣ ਕੰਟਰੋਲ ਨਿਯਮਾਂ ਨੂੰ ਲਾਗੂ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਇਹ ਜਹਾਜ਼ ਖੋਜ ਅਤੇ ਬਚਾਅ ਮੁਹਿੰਮਾਂ, ਸਮੁੰਦਰੀ ਕਾਨੂੰਨ ਲਾਗੂ ਕਰਨ ਅਤੇ ਭਾਰਤ ਦੇ ਵਿਸ਼ੇਸ਼ ਆਰਥਿਕ ਖੇਤਰ (EEZ) ਦੀ ਸੁਰੱਖਿਆ 'ਚ ਅਹਿਮ ਭੂਮਿਕਾ ਨਿਭਾਏਗਾ।

ਸਮੁੰਦਰੀ ਸਰੋਤ ਸਾਂਝੀ ਵਿਰਾਸਤ

ਰਾਜਨਾਥ ਸਿੰਘ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਸਮੁੰਦਰੀ ਸਰੋਤ ਕਿਸੇ ਇਕ ਦੇਸ਼ ਦੀ ਜਾਇਦਾਦ ਨਹੀਂ, ਸਗੋਂ ਮਨੁੱਖਤਾ ਦੀ ਸਾਂਝੀ ਵਿਰਾਸਤ ਹਨ ਅਤੇ ਇਨ੍ਹਾਂ ਦੀ ਰੱਖਿਆ ਕਰਨਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ,। ਉਨ੍ਹਾਂ ਕਿਹਾ ਕਿ ਭਾਰਤ ਅੱਜ ਇਕ ਜ਼ਿੰਮੇਵਾਰ ਸਮੁੰਦਰੀ ਸ਼ਕਤੀ ਵਜੋਂ ਉੱਭਰਿਆ ਹੈ।

ਮਹਿਲਾ ਸ਼ਕਤੀ ਦਾ ਵਧਦਾ ਕਦਮ

ਰੱਖਿਆ ਮੰਤਰੀ ਨੇ ਤਟਰੱਖਿਅਕ ਫ਼ੋਰਸ 'ਚ ਔਰਤਾਂ ਦੀ ਵਧਦੀ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਮਹਿਲਾ ਅਧਿਕਾਰੀ ਹੁਣ ਪਾਇਲਟ, ਆਬਜ਼ਰਵਰ ਅਤੇ ਏਅਰ ਟ੍ਰੈਫਿਕ ਕੰਟਰੋਲਰ ਵਰਗੀਆਂ ਮਹੱਤਵਪੂਰਨ ਭੂਮਿਕਾਵਾਂ ਨਿਭਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਹੋਵਰਕ੍ਰਾਫਟ ਚਲਾਉਣ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਅੱਜ ਔਰਤਾਂ ਸਿਰਫ ਸਹਾਇਕ ਭੂਮਿਕਾਵਾਂ 'ਚ ਹੀ ਨਹੀਂ, ਸਗੋਂ ਅਗਲੀ ਲਾਈਨ ਦੀਆਂ ਯੋਧਾਵਾਂ ਵਜੋਂ ਦੇਸ਼ ਦੀ ਸੇਵਾ ਕਰ ਰਹੀਆਂ ਹਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਆਈ-ਪੀਏਸੀ ਦਫ਼ਤਰ 'ਤੇ ਈਡੀ ਦੇ ਛਾਪੇ ਵਿਰੁੱਧ ਸੜਕਾਂ 'ਤੇ ਉਤਰੇਗੀ ਮਮਤਾ ਬੈਨਰਜੀ

ਆਈ-ਪੀਏਸੀ ਦਫ਼ਤਰ 'ਤੇ ਈਡੀ ਦੇ ਛਾਪੇ ਵਿਰੁੱਧ ਸੜਕਾਂ 'ਤੇ ਉਤਰੇਗੀ ਮਮਤਾ ਬੈਨਰਜੀ

ਪੁੱਤ ਦੀ ਆਖਰੀ ਇੱਛਾ ਪੂਰੀ ਕਰਨਗੇ ਵੇਦਾਂਤਾ ਦੇ ਚੇਅਰਮੈਨ, 75 ਫੀਸਦੀ ਦੌਲਤ ਕਰਨਗੇ ਦਾਨ

ਪੁੱਤ ਦੀ ਆਖਰੀ ਇੱਛਾ ਪੂਰੀ ਕਰਨਗੇ ਵੇਦਾਂਤਾ ਦੇ ਚੇਅਰਮੈਨ, 75 ਫੀਸਦੀ ਦੌਲਤ ਕਰਨਗੇ ਦਾਨ

ਸਾਵਧਾਨ! ਤੇਜ਼ੀ ਨਾਲ ਫੈਲ ਰਹੀ ਇਹ ਘਾਤਕ ਬੀਮਾਰੀ, ਹੁਣ ਤੱਕ 82 ਲੋਕਾਂ ਦੀ ਮੌਤ

ਸਾਵਧਾਨ! ਤੇਜ਼ੀ ਨਾਲ ਫੈਲ ਰਹੀ ਇਹ ਘਾਤਕ ਬੀਮਾਰੀ, ਹੁਣ ਤੱਕ 82 ਲੋਕਾਂ ਦੀ ਮੌਤ

ਕੈਸ਼ ਕਾਂਡ: ਜਸਟਿਸ ਯਸ਼ਵੰਤ ਵਰਮਾ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਕਮੇਟੀ ਸਾਹਮਣੇ ਹੋਣਾ ਪਵੇਗਾ ਪੇਸ਼

ਕੈਸ਼ ਕਾਂਡ: ਜਸਟਿਸ ਯਸ਼ਵੰਤ ਵਰਮਾ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਕਮੇਟੀ ਸਾਹਮਣੇ ਹੋਣਾ ਪਵੇਗਾ ਪੇਸ਼

ਸੰਭਲ ਮੰਦਰ-ਮਸਜਿਦ ਵਿਵਾਦ: 24 ਫਰਵਰੀ ਨੂੰ ਕੇਸ ਦੀ ਸੁਣਵਾਈ ਕਰੇਗੀ ਅਦਾਲਤ

ਸੰਭਲ ਮੰਦਰ-ਮਸਜਿਦ ਵਿਵਾਦ: 24 ਫਰਵਰੀ ਨੂੰ ਕੇਸ ਦੀ ਸੁਣਵਾਈ ਕਰੇਗੀ ਅਦਾਲਤ

Vedanta Group ਦੇ ਚੇਅਰਮੈਨ ਦੇ ਪੁੱਤਰ ਦਾ ਦੇਹਾਂਤ, PM ਨੇ ਪ੍ਰਗਟਾਇਆ ਸੋਗ

Vedanta Group ਦੇ ਚੇਅਰਮੈਨ ਦੇ ਪੁੱਤਰ ਦਾ ਦੇਹਾਂਤ, PM ਨੇ ਪ੍ਰਗਟਾਇਆ ਸੋਗ

ਕਸ਼ਮੀਰ 'ਚ ਦਰਜ ਹੋਈ ਸੀਜ਼ਨ ਦੀ ਸਭ ਤੋਂ ਠੰਡੀ ਰਾਤ ! ਜੰਮਣ ਲੱਗਾ ਝੀਲਾਂ ਦਾ ਪਾਣੀ

ਕਸ਼ਮੀਰ 'ਚ ਦਰਜ ਹੋਈ ਸੀਜ਼ਨ ਦੀ ਸਭ ਤੋਂ ਠੰਡੀ ਰਾਤ ! ਜੰਮਣ ਲੱਗਾ ਝੀਲਾਂ ਦਾ ਪਾਣੀ

ਵਿਧਾਨ ਸਭਾ 'ਚ ਗੁਰੂ ਸਾਹਿਬਾਨ ਬਾਰੇ ਕੀਤੀ ਟਿੱਪਣੀ ਵਾਲੇ ਵੀਡੀਓ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ

ਵਿਧਾਨ ਸਭਾ 'ਚ ਗੁਰੂ ਸਾਹਿਬਾਨ ਬਾਰੇ ਕੀਤੀ ਟਿੱਪਣੀ ਵਾਲੇ ਵੀਡੀਓ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ

PM ਮੋਦੀ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਫ਼ੋਨ 'ਤੇ ਕੀਤੀ ਗੱਲਬਾਤ, ਅਹਿਮ ਮੁੱਦਿਆਂ 'ਤੇ ਹੋਈ ਚਰਚਾ

PM ਮੋਦੀ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਫ਼ੋਨ 'ਤੇ ਕੀਤੀ ਗੱਲਬਾਤ, ਅਹਿਮ ਮੁੱਦਿਆਂ 'ਤੇ ਹੋਈ ਚਰਚਾ

ਤਾਸ਼ ਦੇ ਪੱਤਿਆਂ ਵਾਂਗ ਬਿਖਰਣ ਲੱਗਾ ਹੈ ਮਾਓਵਾਦੀ ਸੰਗਠਨ, 26 ਨਕਸਲੀਆਂ ਨੇ ਕੀਤਾ ਸਰੰਡਰ

ਤਾਸ਼ ਦੇ ਪੱਤਿਆਂ ਵਾਂਗ ਬਿਖਰਣ ਲੱਗਾ ਹੈ ਮਾਓਵਾਦੀ ਸੰਗਠਨ, 26 ਨਕਸਲੀਆਂ ਨੇ ਕੀਤਾ ਸਰੰਡਰ