Thursday, September 03, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਚੰਡੀਗੜ੍ਹ

ਸਟਾਫ਼ ਸਾਵਧਾਨ! ਹੁਣ ਕੱਟੀ ਜਾਵੇਗੀ ਅੱਧੇ ਦਿਨ ਦੀ ਛੁੱਟੀ, ਮੁਲਾਜ਼ਮਾਂ ਦੀ ਹਾਜ਼ਰੀ ਬਾਰੇ PGI ਦਾ ਵੱਡਾ ਫ਼ੈਸਲਾ

02 ਮਾਰਚ, 2026 06:39 PM

ਚੰਡੀਗੜ੍ਹ : ਇੱਥੇ ਪੀ. ਜੀ. ਆਈ. ਵੀ ਹੁਣ ਆਪਣੇ ਸਟਾਫ਼ ਦੀ ਹਾਜ਼ਰੀ ਨੂੰ ਬਾਇਓਮੈਟ੍ਰਿਕ ਸਿਸਟਮ ਰਾਹੀਂ ਲਗਾਉਣ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਸ਼ਹਿਰ ਦੇ ਹੋਰ ਹਸਪਤਾਲਾਂ ’ਚ ਸਟਾਫ ਦੀ ਹਾਜ਼ਰੀ ਕਾਫੀ ਪਹਿਲਾਂ ਹੀ ਬਾਇਓਮੈਟ੍ਰਿਕ ਸਿਸਟਮ ’ਤੇ ਲੱਗ ਰਹੀ ਹੈ। ਹੁਣ ਸੋਮਵਾਰ ਮਤਲਬ ਕਿ 2 ਮਾਰਚ ਅੱਜ ਤੋਂ ਪੀ. ਜੀ. ਆਈ. ਵੀ ਇਸ ਸਿਸਟਮ ਨੂੰ ਲਾਗੂ ਕਰਨ ਜਾ ਰਿਹਾ ਹੈ। ਪੀ. ਜੀ. ਆਈ. ਦੇ ਐਡਵਾਂਸਡ ਪੀਡੀਆਟ੍ਰਿਕ ਸੈਂਟਰ (ਏ. ਪੀ. ਸੀ.) ਤੋਂ ਇਸ ਸਿਸਟਮ ਰਾਹੀਂ ਹਾਜ਼ਰੀ ਲਗਾਉਣ ਦੀ ਸ਼ੁਰੂਆਤ ਹੋਵੇਗੀ। ਅਸਲ ’ਚ ਐਡਵਾਂਸਡ ਪੀਡੀਆਟ੍ਰਿਕ ਸੈਂਟਰ ਦੇ ਸਟਾਫ ਨੇ ਪੀ. ਜੀ. ਆਈ. ਪ੍ਰਸ਼ਾਸਨ ਨੂੰ ਇਸ ਸਿਸਟਮ ਨੂੰ ਲਾਗੂ ਕਰਨ ਦੀ ਬੇਨਤੀ ਕੀਤੀ ਸੀ। ਇਸੇ ਬੇਨਤੀ ’ਤੇ ਵਿਚਾਰ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਪੀ. ਜੀ. ਆਈ. ਡਾਇਰੈਕਟਰ ਪ੍ਰੋ. ਵਿਵੇਕ ਲਾਲ ਵੱਲੋਂ ਜਾਰੀ ਦਫ਼ਤਰੀ ਆਰਡਰ ’ਚ ਕਿਹਾ ਗਿਆ ਹੈ ਕਿ ਏ. ਪੀ. ਸੀ. ਦੇ ਸਾਰੇ ਐਡਮਿਨੀਸਟ੍ਰੇਟਿਵ ਅਤੇ ਟੈਕਨੀਕਲ ਸਟਾਫ਼ ਨੂੰ ਇਸ ਸਬੰਧ ’ਚ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ।


ਮਰੀਜ਼ਾਂ ਨੂੰ ਸੀ ਅਸੁਵਿਧਾ, ਇਸ ਲਈ ਲੈਣਾ ਪਿਆ ਫ਼ੈਸਲਾ
ਪੀ. ਜੀ. ਆਈ. ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਇਹ ਫ਼ੈਸਲਾ ਏ. ਪੀ. ਸੀ. ਵੱਲੋਂ ਆਈ ਬੇਨਤੀ ਤੋਂ ਬਾਅਦ ਕੀਤਾ ਗਿਆ। ਇਸ ਬੇਨਤੀ ’ਚ ਓ. ਪੀ. ਡੀ. ਅਤੇ ਦਾਖ਼ਲ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਪ੍ਰਦਾਨ ਕਰਨ ’ਚ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹਵਾਲਾ ਦਿੱਤਾ ਗਿਆ ਸੀ। ਇਸ ਦਾ ਕਾਰਨ ਇਹ ਸੀ ਕਿ ਮਰੀਜ਼ਾਂ ਨੂੰ ਲਿਖੇ ਗਏ ਟੈਸਟ ਜਾਂ ਹੋਰ ਪ੍ਰਬੰਧਕੀ ਰਸਮੀ ਕਾਰਵਾਈਆਂ ਕਰਨ ਵਾਲੇ ਆਪਣੇ ਸਥਾਨਾਂ ’ਤੇ ਨਹੀਂ ਮਿਲਦੇ ਸਨ। ਟੈਸਟ ਜਾਂ ਕਈ ਤਰ੍ਹਾਂ ਦੀਆਂ ਪ੍ਰਬੰਧਕੀ ਰਸਮੀ ਕਾਰਵਾਈਆਂ ਕਾਰਨ ਓ. ਪੀ. ਡੀ. ਤੇ ਵਾਰਡਾਂ ’ਚ ਦਿਕੱਤਾਂ ਆ ਰਹੀਆਂ ਸਨ। ਕਈ ਵਾਰ ਦੁਪਹਿਰ ਤੋਂ ਬਾਅਦ ਡਾਕਟਰਾਂ ਵਲੋਂ ਲਿਖੇ ਗਏ ਟੈਸਟ ਸਾਰੇ ਮਰੀਜ਼ਾਂ ਦੇ ਨਹੀਂ ਹੋ ਪਾਉਂਦੇ ਸੀ। ਇਸ ਦਾ ਕਾਰਨ ਇਹ ਸਾਹਮਣੇ ਆਇਆ ਕਿ ਟੈਸਟ ਕਰਨ ਵਾਲਾ ਪੂਰਾ ਸਟਾਫ਼ ਦੁਪਹਿਰ ਤਿੰਨ ਵਜੇ ਤੋਂ ਬਾਅਦ ਘੱਟ ਹੀ ਮਿਲਦਾ ਸੀ। ਜਿਸ ਕਾਰਨ ਓ. ਪੀ. ਡੀ. ’ਚ ਆਏ ਬੱਚਿਆਂ ਨੂੰ ਅਗਲੇ ਦਿਨ ਫਿਰ ਆਉਣਾ ਪੈਂਦਾ ਹੈ। ਮਰੀਜ਼ਾਂ ਦੇ ਅਗਲੇ ਦਿਨ ਦੁਬਾਰਾ ਆਉਣ ਨਾਲ ਓ. ਪੀ. ਡੀ. ’ਚ ਦਬਾਅ ਵੱਧ ਜਾਂਦਾ ਸੀ। ਹੁਣ ਪੀ. ਜੀ. ਆਈ. ਡਾਇਰੈਕਟਰ ਦੇ ਇਸ ਅਧਿਕਾਰਤ ਹੁਕਮ ਦੇ ਬਾਅਦ ਸਟਾਫ਼ਨੂੰ ਸਵੇਰ ਤੋਂ ਸ਼ਾਮ ਤੱਕ ਤੈਅ ਸਮੇਂ ਦੀ ਪੂਰੀ ਡਿਊਟੀ ਦੇ ਕੇ ਬਾਇਓਮੈਟ੍ਰਿਕ ਸਿਸਟਮ ’ਤੇ ਹਾਜ਼ਰੀ ਲਗਾ ਕੇ ਹੀ ਏ. ਪੀ. ਸੀ. ਛੱਡਣਾ ਹੋਵੇਗਾ।


10 ਮਿੰਟ ਦੀ ਦੇਰੀ ’ਤੇ ਅੱਧੇ ਦਿਨ ਦੀ ਛੁੱਟੀ ਕੱਟੀ ਜਾਵੇਗੀ
ਇਸ ਦਫ਼ਤਰੀ ਆਰਡਰ ਮੁਤਾਬਕ ਏ. ਪੀ. ਸੀ. ਦੇ ਸਟਾਫ਼ ਨੂੰ ਡਿਊਟੀ ਚਾਰਟ ਮੁਤਾਬਕ ਸਵੇਰੇ ਸਾਢੇ 9 ਵਜੇ ਇਸ ਸਿਸਟਮ ’ਤੇ ਆਪਣੀ ਹਾਜ਼ਰੀ ਲਗਾਉਣੀ ਹੋਵੇਗੀ। ਅਚਨਚੇਤ ਮਜ਼ਬੂਰੀਆਂ ਕਾਰਨ ਦੇਰੀ ਨਾਲ ਆਉਣ ’ਤੇ ਸਟਾਫ਼ ਨੂੰ ਵੱਧ ਤੋਂ ਵੱਧ 10 ਮਿੰਟ ਦੀ ਛੋਟ ਦਿੱਤੀ ਗਈ ਹੈ ਪਰ ਲਗਾਤਾਰ ਅਜਿਹਾ ਕਰਨ ਵਾਲਿਆਂ ਨੂੰ ਇਹ ਛੋਟ ਵੀ ਨਹੀਂ ਦਿੱਤੀ ਜਾਏਗੀ। 10 ਮਿੰਟ ਦੀ ਦੇਰ ਨਾਲ ਆਉਣ ਵਾਲੇ ਸਟਾਫ਼ ਦੀ ਕੈਜ਼ੂਅਲ ਲੀਵ ’ਚੋਂ ਅੱਧੇ ਦਿਨ ਦੀ ਛੁੱਟੀ ਘੱਟ ਕੀਤੀ ਜਾਵੇਗੀ ਪਰ ਜੇਕਰ ਕੋਈ ਸਟਾਫ਼ ਮੈਂਬਰ ਮਹੀਨੇ ’ਚ ਦੋ ਵਾਰ ਇੱਕ ਘੰਟਾ ਦੇਰੀ ਨਾਲ ਆਉਂਦਾ ਹੈ ਪਰ ਦੇਰੀ ਲਈ ਅਚਨਚੇਤ ਵਾਪਰੀ ਘਟਨਾ ਦੱਸਦਾ ਹੈ, ਤਾਂ ਏ. ਪੀ. ਸੀ. ਦੇ ਵਧੀਕ ਮੈਡੀਕਲ ਸੁਪਰਡੈਂਟ ਮੁਆਫ਼ ਵੀ ਕਰ ਸਕਦੇ ਹਨ। ਜੇਕਰ ਕਿਸੇ ਨੂੰ ਕਿਸੇ ਜ਼ਰੂਰੀ ਕਾਰਨ ਕਰਕੇ ਛੁੱਟੀ ਲੈਣੀ ਪੈਂਦੀ ਹੈ ਤਾਂ ਉਸ ਨੂੰ ਉਸੇ ਦਿਨ ਆਪਣੇ ਕੰਟਰੋਲਿੰਗ ਅਧਿਕਾਰੀ ਅਤੇ ਫਿਰ ਐਡਮਿਨੀਸਟ੍ਰੇਟਿਵ ਈ. ਮੇਲ ’ਤੇ ਸੂਚਨਾ ਦੇ ਕੇ ਅਗਲੇ ਦਿਨ ਅਰਜ਼ੀ ਦੇਣੀ ਹੋਵੇਗੀ। ਪੂਰਾ ਮਹੀਨੇ ਬਾਇਓਮੈਟ੍ਰਿਕ ਸਿਸਟਮ ਨੂੰ ਮਾਨੀਟਰ ਕੀਤਾ ਜਾਵੇਗਾ ਅਤੇ ਫਿਰ ਹਰ ਮਹੀਨੇ ਦੇ ਆਖ਼ਰ ’ਚ ਆਦਤਨ ਲੇਟ ਆਉਣ ਵਾਲਿਆਂ ਦੀ ਸੂਚੀ ਅਸਟੈਬਲਿਸ਼ਮੈਂਟ ਬ੍ਰਾਂਚ ਨੂੰ ਦੇਣੀ ਹੋਵੇਗੀ, ਤਾਂ ਜੋ ਜ਼ਰੂਰੀ ਪ੍ਰਸ਼ਾਸਕੀ ਕਾਰਵਾਈ ਲਈ ਕੀਤੀ ਜਾ ਸਕੇ। ਇਸ ਸਿਸਟਮ ਵਿਚ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਸਮੱਸਿਆ ਆਉਣ ’ਤੇ ਰਜਿਸਟਰ ’ਚ ਹਾਜ਼ਰੀ ਲਗਾਉਣੀ ਹੋਵੇਗੀ।

 

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਬੁੜੈਲ ’ਚ ਮਕਾਨ ਦੀ ਤੀਜੀ ਮੰਜ਼ਿਲ ਤੋਂ ਡਿੱਗਿਆ ਵਿਅਕਤੀ, ਮੌ*ਤ

ਬੁੜੈਲ ’ਚ ਮਕਾਨ ਦੀ ਤੀਜੀ ਮੰਜ਼ਿਲ ਤੋਂ ਡਿੱਗਿਆ ਵਿਅਕਤੀ, ਮੌ*ਤ

ਨੇਪਾਲ ਭੇਜੇ ਗਏ ਰਾਹਤ ਸਮੱਗਰੀ ਵਾਲੇ ਟਰੱਕ ਚੰਡੀਗੜ੍ਹ 'ਚ ਫਸੇ! ਪਿਆ ਵੱਡਾ ਪੰਗਾ, ਪੜ੍ਹੋ ਪੂਰੀ ਖ਼ਬਰ

ਨੇਪਾਲ ਭੇਜੇ ਗਏ ਰਾਹਤ ਸਮੱਗਰੀ ਵਾਲੇ ਟਰੱਕ ਚੰਡੀਗੜ੍ਹ 'ਚ ਫਸੇ! ਪਿਆ ਵੱਡਾ ਪੰਗਾ, ਪੜ੍ਹੋ ਪੂਰੀ ਖ਼ਬਰ

ਘਰਾਂ ਦੇ ਨਕਸ਼ੇ ਪਾਸ ਕਰਵਾਉਣ ਦਾ ਝੰਜਟ ਖ਼ਤਮ! ਪ੍ਰਸ਼ਾਸਨ ਨੇ ਲਾਗੂ ਕੀਤਾ ਨਵਾਂ ਡਿਜੀਟਲ ਸਿਸਟਮ

ਘਰਾਂ ਦੇ ਨਕਸ਼ੇ ਪਾਸ ਕਰਵਾਉਣ ਦਾ ਝੰਜਟ ਖ਼ਤਮ! ਪ੍ਰਸ਼ਾਸਨ ਨੇ ਲਾਗੂ ਕੀਤਾ ਨਵਾਂ ਡਿਜੀਟਲ ਸਿਸਟਮ

ਖ਼ਤਰੇ ਦੀ ਘੰਟੀ! ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖੋਲ੍ਹਿਆ ਗਿਆ ਫਲੱਡ ਗੇਟ

ਖ਼ਤਰੇ ਦੀ ਘੰਟੀ! ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖੋਲ੍ਹਿਆ ਗਿਆ ਫਲੱਡ ਗੇਟ

ਚੰਡੀਗੜ੍ਹ ਦੇ ਕਰੈੱਚਾਂ ’ਚ ਪਹਿਲੀ ਵਾਰ ਮਿਲੇਗੀ CCTV ਪਹੁੰਚ, ਬੱਚਿਆਂ ਨੂੰ ਲਾਈਵ ਦੇਖ ਸਕਣਗੇ ਮਾਪੇ

ਚੰਡੀਗੜ੍ਹ ਦੇ ਕਰੈੱਚਾਂ ’ਚ ਪਹਿਲੀ ਵਾਰ ਮਿਲੇਗੀ CCTV ਪਹੁੰਚ, ਬੱਚਿਆਂ ਨੂੰ ਲਾਈਵ ਦੇਖ ਸਕਣਗੇ ਮਾਪੇ

ਚੰਡੀਗੜ੍ਹ 'ਚ ਵੱਡੇ ਧਮਾਕੇ ਦੀ ਸੀ ਪਲਾਨਿੰਗ! IED ਨਾਲ ਫੜ੍ਹੇ 3 ਮੁਲਜ਼ਮਾਂ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ

ਚੰਡੀਗੜ੍ਹ 'ਚ ਵੱਡੇ ਧਮਾਕੇ ਦੀ ਸੀ ਪਲਾਨਿੰਗ! IED ਨਾਲ ਫੜ੍ਹੇ 3 ਮੁਲਜ਼ਮਾਂ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ

ਚੰਨੀ ਦੀ ਪ੍ਰੀਖਿਆ ਵਾਲੀ ਤਸਵੀਰ ਨੇ ਖੜ੍ਹਾ ਕੀਤਾ ਨਵਾਂ ਵਿਵਾਦ! EXAM ਰੱਦ ਕਰਨ ਦੀ ਮੰਗ

ਚੰਨੀ ਦੀ ਪ੍ਰੀਖਿਆ ਵਾਲੀ ਤਸਵੀਰ ਨੇ ਖੜ੍ਹਾ ਕੀਤਾ ਨਵਾਂ ਵਿਵਾਦ! EXAM ਰੱਦ ਕਰਨ ਦੀ ਮੰਗ

PU ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ, 31 ਨੂੰ ਪੈਣਗੀਆਂ ਵੋਟਾਂ ਉਸੇ ਦਿਨ ਆਉਣਗੇ ਨਤੀਜੇ

PU ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ, 31 ਨੂੰ ਪੈਣਗੀਆਂ ਵੋਟਾਂ ਉਸੇ ਦਿਨ ਆਉਣਗੇ ਨਤੀਜੇ

ਚੰਡੀਗੜ੍ਹ 'ਚ 'ਪੈਟਰੋਲ ਦੇ ਲੰਗਰ' ਨੂੰ ਲੈ ਕੇ ਪਿਆ ਵੱਡਾ ਪੰਗਾ! ਪੁਲਸ ਨੇ ਕਰ 'ਤੀ ਕਾਰਵਾਈ

ਚੰਡੀਗੜ੍ਹ 'ਚ 'ਪੈਟਰੋਲ ਦੇ ਲੰਗਰ' ਨੂੰ ਲੈ ਕੇ ਪਿਆ ਵੱਡਾ ਪੰਗਾ! ਪੁਲਸ ਨੇ ਕਰ 'ਤੀ ਕਾਰਵਾਈ

ਚੰਡੀਗੜ੍ਹ 'ਚ ਭਾਰੀ ਮੀਂਹ ਮਗਰੋਂ ਮਚੀ ਤਬਾਹੀ, ਫਲੱਡ ਗੇਟ ਖੋਲ੍ਹਣ ਦੀ ਤਿਆਰੀ

ਚੰਡੀਗੜ੍ਹ 'ਚ ਭਾਰੀ ਮੀਂਹ ਮਗਰੋਂ ਮਚੀ ਤਬਾਹੀ, ਫਲੱਡ ਗੇਟ ਖੋਲ੍ਹਣ ਦੀ ਤਿਆਰੀ