Tuesday, July 14, 2026
BREAKING
ਸੁਨਾਮ ਵਿੱਚ ਵਿਦਿਆਰਥੀਆਂ ਲਈ ਪਹਿਲੀ ਅਧਿਐਨ ਲਾਇਬ੍ਰੇਰੀ ਬਣਾਉਣ ਦਾ ਫ਼ੈਸਲਾ, ਜੈਨ ਸਭਾ ਦਾ ਵੱਡਾ ਕਦਮ ਭੂਪੇਸ਼ ਬਘੇਲ ਨਾਲ ਰਾਜਾ ਬੀਰਕਲਾਂ ਦੀ ਮੁਲਾਕਾਤ, ਸੁਨਾਮ ਹਲਕੇ ਅਤੇ ਪੰਜਾਬ ਦੀ ਸਿਆਸੀ ਸਥਿਤੀ 'ਤੇ ਹੋਈ ਚਰਚਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਬਹਾਦਰਪੁਰ ਸਮੇਤ ਵੱਖ-ਵੱਖ ਪਿੰਡਾਂ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ, ਇੱਕ ਸਾਲ 'ਚ 31,000 ਤੋਂ ਵੱਧ ਭਾਰਤੀ ਨਵੇਂ ਕਰੋੜਪਤੀ ਜਸਵੰਤ ਸਿੰਘ ਖਾਲੜਾ ਅਤੇ 'ਸਤਲੁਜ' ਫ਼ਿਲਮ ਬਾਰੇ ਰਵਨੀਤ ਬਿੱਟੂ ਦਾ ਵੱਡਾ ਬਿਆਨ ਵੱਡੀ ਖ਼ਬਰ: ਸ੍ਰੀ ਅਨੰਦਪੁਰ ਸਾਹਿਬ ਦੀ ਟੈਂਟ ਸਿਟੀ 'ਚ ਹੋਇਆ ਧਮਾਕਾ! ਲੱਗੀ ਭਿਆਨਕ ਅੱਗ ਪੰਜਾਬ 'ਚ ਸ਼ੁਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਸ਼ਰਾਬ ਦੀ ਹਰ ਬੋਤਲ 'ਤੇ ਲੱਗੇਗਾ QR ਕੋਡ, ਕਾਲਾਬਾਜ਼ਾਰੀ ਨੂੰ ਲੈ ਕੇ ਸੈਣੀ ਸਰਕਾਰ ਨੇ ਖਿੱਚੀ ਤਿਆਰੀ ਭੂਪੇਸ਼ ਬਘੇਲ ਨੂੰ ਮਿਲ ਕੇ ਬੋਲੇ ਡਾ. ਗਾਂਧੀ, ਨਿੱਜ ਦੀ ਬਜਾਏ ਦੇਸ਼, ਕਾਂਗਰਸ ਲਈ ਇਕਜੁੱਟ ਹੋਣ ਦੀ ਲੋੜ High Alert 'ਤੇ ਪੰਜਾਬ! ਅਚਾਨਕ ਵਧਾਈ ਗਈ ਸੁਰੱਖਿਆ, ਰੇਲਵੇ ਸਟੇਸ਼ਨਾਂ ਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਹਿਮਾਚਲ

ਸ਼ਿਮਲਾ ਦਾ 4-5 ਘੰਟੇ ਦਾ ਸਫ਼ਰ ਹੁਣ ਸਿਰਫ 30 ਮਿੰਟਾਂ 'ਚ, ਸੈਲਾਨੀਆਂ ਨੂੰ ਮਿਲੀ ਵੱਡੀ ਸਹੂਲਤ

30 ਜਨਵਰੀ, 2026 05:37 PM

ਚੰਡੀਗੜ੍ਹ : ਸ਼ਿਮਲਾ ਜਾਣ ਵਾਲੇ ਸੈਲਾਨੀਆਂ ਲਈ ਖ਼ੁਸ਼ਖਬਰੀ ਹੈ। ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਚੰਡੀਗੜ੍ਹ ਤੋਂ ਸੰਜੌਲੀ ਹੈਲੀਪੈਡ ਲਈ ਹੈਲੀ ਟੈਕਸੀ ਸੇਵਾ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਹੈ। ਹੁਣ ਚੰਡੀਗੜ੍ਹ ਅਤੇ ਨੇੜਲੇ ਇਲਾਕਿਆਂ ਦੇ ਸੈਲਾਨੀ ਘੱਟ ਸਮੇਂ ’ਚ ਸ਼ਿਮਲਾ ਪਹੁੰਚ ਸਕਣਗੇ। ਹਵਾਈ ਅੱਡਾ ਅਥਾਰਟੀ ਦਾ ਕਹਿਣਾ ਹੈ ਕਿ ਚੰਡੀਗੜ੍ਹ-ਸ਼ਿਮਲਾ ਵਿਚਕਾਰ ਹੈਲੀ ਟੈਕਸੀ ਦੀ ਕਾਫੀ ਮੰਗ ਸੀ। ਇਸ ਤੋਂ ਬਾਅਦ ਕੰਪਨੀ ਨਾਲ ਗੱਲ ਕਰਕੇ ਸੇਵਾ ਸ਼ੁਰੂ ਕੀਤੀ ਗਈ, ਜਿਸ ਲਈ 3169 ਰੁਪਏ ਖ਼ਰਚ ਕਰਨੇ ਪੈਣਗੇ। ਇਸ ਦੇ ਨਾਲ ਇਹ ਸਹੂਲਤ ਸ਼ਿਮਲਾ ਤੋਂ ਕੁੱਲੂ ਅਤੇ ਸੰਜੌਲੀ-ਰੇਕੋਂਗਪਿਓ ਰੂਟ ਲਈ ਵੀ ਉਪਲੱਬਧ ਹੋਵੇਗੀ।


4 ਤੋਂ 5 ਘੰਟੇ ਦਾ ਸਫ਼ਰ 30 ਮਿੰਟ ’ਚ ਪੂਰਾ
ਇਹ ਸੇਵਾ ਦੱਖਣੀ ਭਾਰਤ ਦੇ ਸੈਲਾਨੀਆਂ ਲਈ ਕਾਫੀ ਫ਼ਾਇਦੇਮੰਦ ਹੋਵੇਗੀ। ਪਹਿਲਾਂ ਚੰਡੀਗੜ੍ਹ ਤੋਂ ਸ਼ਿਮਲਾ ਜਾਣ ਲਈ ਟਰੇਨ ’ਚ 4 ਤੋਂ 5 ਘੰਟੇ ਦਾ ਸਮਾਂ ਲੱਗਦਾ ਸੀ। ਹੁਣ ਹੈਲੀ-ਟੈਕਸੀ ਸੇਵਾ ਇਸ ਦੂਰੀ ਨੂੰ ਸਿਰਫ਼ 30 ਮਿੰਟਾਂ ’ਚ ਪੂਰਾ ਕਰੇਗੀ। ਇਹ ਸੇਵਾ ਉਨ੍ਹਾਂ ਯਾਤਰੀਆਂ ਦੇ ਲਈ ਲਾਭਦਾਇਕ ਹੋਵੇਗੀ ਸਾਬਤ ਹੋਵੇਗੀ, ਜੋ ਸੀਮਤ ਸਮੇਂ ’ਚ ਯਾਤਰਾ ਕਰਨਾ ਚਾਹੁੰਦੇ ਹਨ ਜਾਂ ਵੀਕੈਂਡ ’ਤੇ ਸ਼ਿਮਲਾ ਘੁੰਮਣ ਦੀ ਯੋਜਨਾ ਬਣਾਉਂਦੇ ਹਨ।


ਸਵੇਰ 9:15 ਵਜੇ ਚੰਡੀਗੜ੍ਹ ਤੋਂ ਉਡਾਣ ਭਰੇਗਾ ਹੈਲੀਕਾਪਟਰ
ਹੈਲੀਕਾਪਟਰ ਰੋਜ਼ਾਨਾ ਸਵੇਰੇ 9:15 ਵਜੇ ਚੰਡੀਗੜ੍ਹ ਹਵਾਈ ਅੱਡੇ ਤੋਂ ਉਡਾਣ ਭਰੇਗਾ ਅਤੇ ਲਗਭਗ 9:45 ਵਜੇ ਸ਼ਿਮਲਾ ਦੇ ਸੰਜੌਲੀ ਹੈਲੀਪੈਡ ’ਤੇ ਲੈਂਡ ਕਰੇਗਾ। ਸ਼ਿਮਲਾ ਸੰਜੌਲੀ ਤੋਂ ਸਵੇਰੇ 9:50 ਵਜੇ ਉਡਾਣ ਭਰ ਚੰਡੀਗੜ੍ਹ ਹਵਾਈ ਅੱਡੇ ’ਤੇ ਸਵੇਰੇ 10:20 ਵਜੇ ਲੈਂਡ ਕਰੇਗੀ। ਇਸ ਦਾ ਕਿਰਾਇਆ ਵੀ ਫਲੈਕਸੀ-ਫੇਅਰ ਦੇ ਆਧਾਰ ’ਤੇ ਤੈਅ ਹੋਵੇਗਾ।

ਹਫ਼ਤੇ ’ਚ ਤਿੰਨ ਦਿਨ ਮਿਲੇਗੀ ਸੇਵਾ
ਇਹ ਹੈਲੀ ਟੈਕਸੀ ਸੇਵਾ ਹਫ਼ਤੇ ’ਚ ਤਿੰਨ ਦਿਨ ਸ਼ੁੱਕਰਵਾਰ, ਸ਼ਨੀਵਾਰ ਅਤੇ ਸੋਮਵਾਰ ਨੂੰ ਚੰਡੀਗੜ੍ਹ ਤੋਂ ਮੁਹੱਈਆ ਕਰਵਾਈ ਜਾ ਰਹੀ ਹੈ। ਚੰਡੀਗੜ੍ਹ ਹਵਾਈ ਅੱਡਾ ਅਥਾਰਟੀ ਅਤੇ ਸੇਵਾ ਸੰਚਾਲਕਾਂ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਗਿਣਤੀ ਅਤੇ ਮੰਗ ਦੇ ਆਧਾਰ ’ਤੇ ਭਵਿੱਖ ’ਚ ਸੰਚਾਲਨ ਦਿਨਾਂ ’ਚ ਵਾਧਾ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਹਿਲ ਕਦਮੀ ਦਾ ਮੁੱਖ ਮਕਸਦ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਅਤੇ ਯਾਤਰੀਆਂ ਨੂੰ ਸਮੇਂ ਦੀ ਬਚਤ ਦੇ ਨਾਲ ਸੁਰੱਖਿਅਤ ਤੇ ਸੁਵਿਧਾਜਨਕ ਵਿਕਲਪ ਪ੍ਰਦਾਨ ਕਰਨਾ ਹੈ।


ਖ਼ਾਸ ਤੌਰ ’ਤੇ ਵੀਕਐਂਡ ’ਤੇ ਸ਼ਿਮਲਾ ਜਾਣ ਵਾਲੇ ਸੈਲਾਨੀਆਂ, ਕਾਰੋਬਾਰੀਆਂ, ਸਰਕਾਰੀ ਅਧਿਕਾਰੀਆਂ ਅਤੇ ਕਾਰੋਬਾਰੀ ਵਰਗ ਇਸ ਸੇਵਾ ਤੋਂ ਕਾਫੀ ਲਾਭ ਲੈ ਸਕਣਗੇ। ਇਸ ਨਾਲ ਸੜਕੀ ਆਵਾਜਾਈ ਦੇ ਦਬਾਅ ’ਚ ਵੀ ਗਿਰਾਵਟ ਹੋਣ ਦੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹੈਲੀਕਾਪਟਰ ਸੇਵਾ ਦੇ ਸ਼ੁਰੂ ਹੋਣ ਨਾਲ ਹਿਮਾਚਲ ਪ੍ਰਦੇਸ਼ ’ਚ ਸੈਰ-ਸਪਾਟੇ ਨੂੰ ਨਵੀਂ ਗਤੀ ਮਿਲੇਗੀ ਅਤੇ ਸ਼ਿਮਲਾ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ’ਚ ਵਾਧਾ ਹੋਵੇਗਾ। ਚੰਡੀਗੜ੍ਹ ਤੋਂ ਸ਼ਿਮਲਾ ਤੱਕ ਹੈਲੀਕਾਪਟਰ ਰਾਹੀਂ ਯਾਤਰਾ ਕਰਨ ਦੇ ਚਾਹਵਾਨ ਯਾਤਰੀ ਬੁਕਿੰਗ ਲਈ www.booking.pawanhans.co.in ਵੈੱਬਸਾਈਟ ’ਤੇ ਜਾ ਕੇ ਹੈਲੀਕਾਪਟਰ ਯਾਤਰਾ ਬੁੱਕ ਕਰ ਸਕਦੇ ਹਨ।

 

Have something to say? Post your comment

ਅਤੇ ਹਿਮਾਚਲ ਖਬਰਾਂ

ਹਿਮਾਚਲ ਪ੍ਰਦੇਸ਼ : ਹਮੀਰਪੁਰ 'ਚ 236 ਰਵਾਇਤੀ ਜਲ ਸਰੋਤਾਂ ਦੀ ਕੀਤੀ ਗਈ ਸਫ਼ਾਈ

ਹਿਮਾਚਲ ਪ੍ਰਦੇਸ਼ : ਹਮੀਰਪੁਰ 'ਚ 236 ਰਵਾਇਤੀ ਜਲ ਸਰੋਤਾਂ ਦੀ ਕੀਤੀ ਗਈ ਸਫ਼ਾਈ

HPSSC ਦੀਆਂ ਰੱਦ ਕੀਤੀਆਂ ਭਰਤੀ ਪ੍ਰੀਖਿਆਵਾਂ ਲਈ ਉਮੀਦਵਾਰਾਂ ਦੀ ਅਰਜ਼ੀ ਫੀਸ ਵਾਪਸ ਕਰੇਗੀ ਹਿਮਾਚਲ ਸਰਕਾਰ

HPSSC ਦੀਆਂ ਰੱਦ ਕੀਤੀਆਂ ਭਰਤੀ ਪ੍ਰੀਖਿਆਵਾਂ ਲਈ ਉਮੀਦਵਾਰਾਂ ਦੀ ਅਰਜ਼ੀ ਫੀਸ ਵਾਪਸ ਕਰੇਗੀ ਹਿਮਾਚਲ ਸਰਕਾਰ

ਕੇਂਦਰ ਵੱਲੋਂ ਹਿਮਾਚਲ ਨੂੰ ਵੱਡਾ ਹੁਲਾਰਾ

ਕੇਂਦਰ ਵੱਲੋਂ ਹਿਮਾਚਲ ਨੂੰ ਵੱਡਾ ਹੁਲਾਰਾ

ਹਿਮਾਚਲ 'ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਦਲਾਈ ਲਾਮਾ ਦਾ 91ਵਾਂ ਜਨਮਦਿਨ

ਹਿਮਾਚਲ 'ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਦਲਾਈ ਲਾਮਾ ਦਾ 91ਵਾਂ ਜਨਮਦਿਨ

ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਦਾ ਕਹਿਰ, ਦੋ ਜ਼ਿਲ੍ਹਿਆਂ 'ਚ ਮੁੱਖ ਸੜਕਾਂ ਬੰਦ

ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਦਾ ਕਹਿਰ, ਦੋ ਜ਼ਿਲ੍ਹਿਆਂ 'ਚ ਮੁੱਖ ਸੜਕਾਂ ਬੰਦ

ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦੇ ਮੀਂਹ ਨੇ ਵਧਾਇਆ ਨਦੀਆਂ ਦੇ ਪਾਣੀ ਦਾ ਪੱਧਰ, ਕਈ ਸੜਕਾਂ ਬੰਦ

ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦੇ ਮੀਂਹ ਨੇ ਵਧਾਇਆ ਨਦੀਆਂ ਦੇ ਪਾਣੀ ਦਾ ਪੱਧਰ, ਕਈ ਸੜਕਾਂ ਬੰਦ

ਲੈਂਡਸਲਾਈਡ ਦਾ ਖ਼ਤਰਾ ! ਕਿੰਨਰ ਕੈਲਾਸ਼ ਯਾਤਰਾ ਹੋਈ ਮੁਲਤਵੀ

ਲੈਂਡਸਲਾਈਡ ਦਾ ਖ਼ਤਰਾ ! ਕਿੰਨਰ ਕੈਲਾਸ਼ ਯਾਤਰਾ ਹੋਈ ਮੁਲਤਵੀ

ਹਿਮਾਚਲ ਦੇ ਇਸ ਜ਼ਿਲ੍ਹੇ ਦਾ ਇਕ ਵੀ ਸਕੂਲ ਮਾਪਦੰਡਾਂ 'ਤੇ ਨਹੀਂ ਉਤਰਿਆ ਖ਼ਰਾ ! ਸਰਵੇ 'ਚ ਹੋਇਆ ਖੁਲਾਸਾ

ਹਿਮਾਚਲ ਦੇ ਇਸ ਜ਼ਿਲ੍ਹੇ ਦਾ ਇਕ ਵੀ ਸਕੂਲ ਮਾਪਦੰਡਾਂ 'ਤੇ ਨਹੀਂ ਉਤਰਿਆ ਖ਼ਰਾ ! ਸਰਵੇ 'ਚ ਹੋਇਆ ਖੁਲਾਸਾ

300 ਯੂਨਿਟ ਮੁਫ਼ਤ ਬਿਜਲੀ ਦੀ ਥਾਂ ਆਵੇਗਾ ਮੋਟਾ ਬਿੱਲ, ਸਰਕਾਰ ਨੇ ਲਾ'ਤੇ ਵਾਧੂ ਚਾਰਜ

300 ਯੂਨਿਟ ਮੁਫ਼ਤ ਬਿਜਲੀ ਦੀ ਥਾਂ ਆਵੇਗਾ ਮੋਟਾ ਬਿੱਲ, ਸਰਕਾਰ ਨੇ ਲਾ'ਤੇ ਵਾਧੂ ਚਾਰਜ

ਸਕੂਲ ਪ੍ਰਬੰਧਕ ਦੇ ਕਤਲ ਮਾਮਲੇ 'ਚ 2 ਪੇਸ਼ੇਵਰ ਸ਼ੂਟਰ ਹਰਿਆਣਾ ਤੋਂ ਗ੍ਰਿਫ਼ਤਾਰ

ਸਕੂਲ ਪ੍ਰਬੰਧਕ ਦੇ ਕਤਲ ਮਾਮਲੇ 'ਚ 2 ਪੇਸ਼ੇਵਰ ਸ਼ੂਟਰ ਹਰਿਆਣਾ ਤੋਂ ਗ੍ਰਿਫ਼ਤਾਰ