Sunday, August 02, 2026
BREAKING
ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 166 ਅੰਕ ਚੜ੍ਹਿਆ ਤੇ ਨਿਫਟੀ 24,380 ਦੇ ਪਾਰ ਬੰਦ ਅਮਰੀਕਾ 'ਚ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ ! MEA ਦਾ ਅਹਿਮ ਬਿਆਨ ਆਇਆ ਸਾਹਮਣੇ ਸੋਨੇ ਦੀ ਖ਼ਰੀਦਦਾਰੀ ਦੀ ਰਫਤਾਰ ਪਈ ਮੱਠੀ, 6 ਫੀਸਦੀ ਘਟੀ ਗੋਲਡ ਡਿਮਾਂਡ, ਇਸ ਕਾਰਨ ਵਿਗਾੜੀ ਖੇਡ ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ 5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਬ੍ਰਿਟੇਨ ! ਬ੍ਰਿਟਿਸ਼ PM ਦਾ ਸਖ਼ਤ ਕਦਮ ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ! ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਰਾਸ਼ਟਰੀ

ਵੱਡੀ ਖ਼ਬਰ ; ISS 'ਤੇ ਪਹੁੰਚੇ ਸ਼ੁਭਾਂਸ਼ੂ ਸ਼ੁਕਲਾ, 41 ਸਾਲ ਬਾਅਦ ਭਾਰਤ ਨੇ ਰਚਿਆ ਇਤਿਹਾਸ

26 ਜੂਨ, 2025 06:30 PM

41 ਸਾਲਾਂ ਬਾਅਦ ਪੁਲਾੜ ਵੱਲ ਕਦਮ ਵਧਾਉਂਦੇ ਹੋਏ ਭਾਰਤ ਨੇ ਇਕ ਵਾਰ ਫ਼ਿਰ ਇਤਿਹਾਸ ਰਚ ਦਿੱਤਾ ਹੈ, ਜਦੋਂ ਸਪੇਸਐਕਸ ਦੇ ਐਕਸੀਓਮ-4 ਮਿਸ਼ਨ ਤਹਿਤ ਭਾਰਤ ਦੇ ਸ਼ੁਭਾਂਸ਼ੂ ਸ਼ੁਕਲਾ 3 ਹੋਰ ਪੁਲਾੜ ਯਾਤਰੀਆਂ ਸਣੇ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਪਹੁੰਚੇ। ਇਨ੍ਹਾਂ ਪੁਲਾੜ ਯਾਤਰੀਆਂ ਨੂੰ ਲੈ ਕੇ ਬੀਤੇ ਦਿਨ ਦੁਪਹਿਰ 12.01 ਵਜੇ ਸਪੇਸਐਕਸ ਦੇ ਫਾਲਕਨ-9 ਰਾਕੇਟ ਨੇ ਨਾਸਾ ਦੇ ਕੈਨੇਡੀ ਸਪੇਸ ਸਟੇਸ਼ਨ ਤੋਂ ਉਡਾਣ ਭਰੀ ਸੀ, ਜੋ ਕਿ ਅੱਜ 28 ਘੰਟੇ ਦੀ ਲੰਬੀ ਉਡਾਣ ਮਗਰੋਂ ਪੁਲਾੜ 'ਚ ਸਥਿਤ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਪਹੁੰਚ ਗਿਆ ਹੈ।

ਡਾਕਿੰਗ ਪ੍ਰੋਸੈੱਸ ਸ਼ੁਰੂ ਹੋ ਚੁੱਕੀ ਹੈ ਤੇ ਛੇਤੀ ਹੀ ਸ਼ੁਭਾਂਸ਼ੂ ਤੇ ਬਾਕੀ ਯਾਤਰੀ ਰਾਕੇਟ 'ਚੋਂ ਨਿਕਲ ਕੇ ਸਪੇਸ ਸਟੇਸ਼ਨ 'ਚ ਚਲੇ ਜਾਣਗੇ। ਇਸ ਮਿਸ਼ਨ ਤਹਿਤ ਸ਼ੁਭਾਂਸ਼ੂ ਅਗਲੇ 14 ਦਿਨਾਂ ਤੱਕ ਪੁਲਾੜ 'ਚ ਰਹਿਣਗੇ। ਭਾਰਤੀ ਸੂਬੇ ਉੱਤਰ ਪ੍ਰਦੇਸ਼ 'ਚ ਲਖਨਊ ਦੇ ਰਹਿਣ ਵਾਲੇ ਸ਼ੁਭਾਂਸ਼ੂ ਨੇ ਯਾਤਰਾ ਦੌਰਾਨ ਪਹਿਲਾ ਸੰਦੇਸ਼ ਸਾਂਝਾ ਕਰਦੇ ਹੋਏ ਕਿਹਾ ਸੀ ਕਿ ਇਹ ਇਕ ਯਾਦਗਾਰ ਪਲ ਹੈ। ਅਸੀਂ 41 ਸਾਲਾਂ ਬਾਅਦ ਪੁਲਾੜ 'ਚ ਪਹੁੰਚੇ ਹਾਂ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਕੇਸ਼ ਸ਼ਰਮਾ ਪਹਿਲੇ ਭਾਰਤੀ ਬਣੇ ਸਨ, ਜਿਨ੍ਹਾਂ ਨੇ 3 ਅਪ੍ਰੈਲ 1984 ਨੂੰ ਪੁਲਾੜ ਯਾਤਰਾ ਕੀਤੀ ਸੀ। ਇਸ ਤੋਂ ਇਲਾਵਾ ਸ਼ੁਭਾਂਸ਼ੂ ਅੰਤਰਰਾਸ਼ਟਰੀ ਸਪੇਸ ਸਟੇਸ਼ਨ 'ਤੇ ਜਾਣ ਵਾਲੇ ਪਹਿਲੇ ਭਾਰਤੀ ਵੀ ਬਣ ਗਏ ਹਨ। ਇਸ ਰਾਕੇਟ ਰਾਹੀਂ ਸ਼ੁਭਾਂਸ਼ੂ ਦੇ ਨਾਲ-ਨਾਲ ਨਾਸਾ ਦੇ ਪੈਗੀ ਵਿਟਸਨ, ਯੂਰੋਪੀਅਨ ਸਪੇਸ ਏਜੰਸੀ ਤੋਂ ਪੋਲੈਂਡ ਦੇ ਸਲਾਵੋਜ਼ ਯੁਜ਼ਨਾਸਕੀ ਤੇ ਹੰਗਰੀ ਦੇ ਤਿਬੋਰ ਕਾਪੂ ਵੀ ਆਈ.ਐੱਸ.ਐੱਸ. ਪਹੁੰਚੇ ਹਨ।

ਇਸ ਮਿਸ਼ਨ ਦੌਰਾਨ ਨਾਸਾ ਦੀ ਪੈਗੀ ਵਿਟਸਨ ਤੋਂ ਬਾਅਦ ਸ਼ੁਭਾਂਸ਼ੂ ਸੈਕਿੰਡ ਚੀਫ਼ ਇਨ ਕਮਾਂਡ ਹੋਣਗੇ। ਪੈਗੀ ਜਿੱਥੇ ਇਸ ਮਿਸ਼ਨ ਦੇ ਕਮਾਂਡਰ ਹਨ, ਉੱਥੇ ਹੀ ਸ਼ੁਭਾਂਸ਼ੂ ਇਸ ਮਿਸ਼ਨ ਦੇ ਮੇਨ ਪਾਇਲਟ ਸਨ ਤੇ ਇਨ੍ਹਾਂ ਯਾਤਰੀਆਂ ਨੂੰ ਆਈ.ਐੱਸ.ਐੱਸ. 'ਤੇ ਲੈ ਕੇ ਜਾਣਾ ਤੇ ਸੁਰੱਖਿਅਤ ਲੈਂਡ ਕਰਵਾਉਣਾ ਸ਼ੁਭਾਂਸ਼ੂ ਦੀ ਜ਼ਿੰਮੇਵਾਰੀ ਰਹੀ, ਜਦਕਿ ਸਲਾਵੋਜ਼ ਤੇ ਤਿਹੋਰ ਮਿਸ਼ਨ ਸਪੈਸ਼ਲਿਸਟ ਹਨ। ਉੱਥੇ ਰਹਿਣ ਦੇ 14 ਦਿਨਾਂ ਦੇ ਦੌਰਾਨ ਸ਼ੁਭਾਂਸ਼ੂ ਉੱਥੇ ਆਪਣੇ ਨਾਲ ਲੈ ਕੇ ਗਏ ਉਪਕਰਨਾਂ ਤੇ ਜੀਵਾਣੂਆਂ ਨਾਲ ਵੱਖ-ਵੱਖ ਪ੍ਰਯੋਗ ਕਰਨਗੇ, ਜੋ ਕਿ ਭਾਰਤ ਦੇ ਪਹਿਲੇ ਸਪੇਸ ਮਿਸ਼ਨ 'ਗਗਨਯਾਨ' ਦੌਰਾਨ ਭਾਰਤ ਦੀ ਸਹਾਇਤਾ ਕਰਨਗੇ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਅੰਕਿਤ ਸ਼ਰਮਾ ਕਤਲਕਾਂਡ 'ਚ ਅਦਾਲਤ ਨੇ ਤਾਹਿਰ ਹੁਸੈਨ ਸਮੇਤ 5 ਦੋਸ਼ੀਆਂ ਨੂੰ ਸੁਣਾਈ ਉਮਰਕੈਦ ਦੀ ਸਜ਼ਾ

ਅੰਕਿਤ ਸ਼ਰਮਾ ਕਤਲਕਾਂਡ 'ਚ ਅਦਾਲਤ ਨੇ ਤਾਹਿਰ ਹੁਸੈਨ ਸਮੇਤ 5 ਦੋਸ਼ੀਆਂ ਨੂੰ ਸੁਣਾਈ ਉਮਰਕੈਦ ਦੀ ਸਜ਼ਾ

ਲੋਕ ਸਭਾ 'ਚ ਬਿਨਾਂ ਚਰਚਾ ਦੇ ਪਾਸ ਹੋਇਆ 'ਜਨਮ-ਮੌਤ ਰਜਿਸਟਰੇਸ਼ਨ ਸੋਧ ਬਿੱਲ'

ਲੋਕ ਸਭਾ 'ਚ ਬਿਨਾਂ ਚਰਚਾ ਦੇ ਪਾਸ ਹੋਇਆ 'ਜਨਮ-ਮੌਤ ਰਜਿਸਟਰੇਸ਼ਨ ਸੋਧ ਬਿੱਲ'

ਪੁਜਾਰੀ ਦੇ ਪਹਿਰਾਵੇ 'ਚ ਪੁੱਜੇ ਪੱਪੂ ਯਾਦਵ, ਗੁੱਸੇ 'ਚ ਓਮ ਬਿਰਲਾ ਬੋਲੇ-

ਪੁਜਾਰੀ ਦੇ ਪਹਿਰਾਵੇ 'ਚ ਪੁੱਜੇ ਪੱਪੂ ਯਾਦਵ, ਗੁੱਸੇ 'ਚ ਓਮ ਬਿਰਲਾ ਬੋਲੇ-"ਤੁਸੀਂ ਸੰਸਦ ਦੀ ਮਰਿਆਦਾ...''

PM ਮੋਦੀ ਨੇ ਭਿਵੰਡੀ ਇਮਾਰਤ ਹਾਦਸੇ 'ਤੇ ਜਤਾਇਆ ਸੋਗ, ਮੁਆਵਜ਼ਾ ਰਾਸ਼ੀ ਦਾ ਕੀਤਾ ਐਲਾਨ

PM ਮੋਦੀ ਨੇ ਭਿਵੰਡੀ ਇਮਾਰਤ ਹਾਦਸੇ 'ਤੇ ਜਤਾਇਆ ਸੋਗ, ਮੁਆਵਜ਼ਾ ਰਾਸ਼ੀ ਦਾ ਕੀਤਾ ਐਲਾਨ

CJP ਪ੍ਰਦਰਸ਼ਨ 'ਚ ਜ਼ਖਮੀ ਕਈ ਪੁਲਸ ਮੁਲਾਜ਼ਮ, ਪੀੜਤ ਪਰਿਵਾਰਾਂ ਨੇ ਕਿਹਾ-ਸੰਸਦ 'ਚ ਸਾਡੇ ਦੁੱਖਾਂ 'ਤੇ ਹੋਵੇ ਚਰਚਾ

CJP ਪ੍ਰਦਰਸ਼ਨ 'ਚ ਜ਼ਖਮੀ ਕਈ ਪੁਲਸ ਮੁਲਾਜ਼ਮ, ਪੀੜਤ ਪਰਿਵਾਰਾਂ ਨੇ ਕਿਹਾ-ਸੰਸਦ 'ਚ ਸਾਡੇ ਦੁੱਖਾਂ 'ਤੇ ਹੋਵੇ ਚਰਚਾ

ਭਾਰਤ ਨੇ ਜਲ ਸੈਨਾ ਦੀ ਤਾਕਤ ਨੂੰ ​​ਕੀਤਾ ਮਜ਼ਬੂਤ: ਕੋਚੀਨ ਸ਼ਿਪਯਾਰਡ ਨੇ 7ਵਾਂ ASW ਜਹਾਜ਼ 'ਮਛਲੀਪਟਨਮ' ਲਾਂਚ ਕੀਤਾ

ਭਾਰਤ ਨੇ ਜਲ ਸੈਨਾ ਦੀ ਤਾਕਤ ਨੂੰ ​​ਕੀਤਾ ਮਜ਼ਬੂਤ: ਕੋਚੀਨ ਸ਼ਿਪਯਾਰਡ ਨੇ 7ਵਾਂ ASW ਜਹਾਜ਼ 'ਮਛਲੀਪਟਨਮ' ਲਾਂਚ ਕੀਤਾ

ਨੀਟ ਪੇਪਰ ਲੀਕ ਮੁੱਦੇ 'ਤੇ ਰਾਜ ਸਭਾ 'ਚ ਬੋਲੇ ਰਾਘਵ ਚੱਢਾ, ਆਖੀ ਇਹ ਗੱਲ

ਨੀਟ ਪੇਪਰ ਲੀਕ ਮੁੱਦੇ 'ਤੇ ਰਾਜ ਸਭਾ 'ਚ ਬੋਲੇ ਰਾਘਵ ਚੱਢਾ, ਆਖੀ ਇਹ ਗੱਲ

ਭਾਰਤ ਨੇ ਬ੍ਰਿਕਸ ਸੰਮੇਲਨ ਲਈ ਬੰਗਲਾਦੇਸ਼ੀ PM ਤਾਰਿਕ ਰਹਿਮਾਨ ਨੂੰ ਭੇਜਿਆ ਸੱਦਾ, ਕੀ ਹੋਣਗੇ ਸ਼ਾਮਲ

ਭਾਰਤ ਨੇ ਬ੍ਰਿਕਸ ਸੰਮੇਲਨ ਲਈ ਬੰਗਲਾਦੇਸ਼ੀ PM ਤਾਰਿਕ ਰਹਿਮਾਨ ਨੂੰ ਭੇਜਿਆ ਸੱਦਾ, ਕੀ ਹੋਣਗੇ ਸ਼ਾਮਲ

ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼

ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼

ਤਾਮਿਲਨਾਡੂ 'ਚ ਵੱਡਾ ਹਾਦਸਾ: ਰਸੋਈ ਗੈਸ ਸਿਲੰਡਰ ਫਟਣ ਨਾਲ 10 ਲੋਕ ਜ਼ਖ਼ਮੀ, 7 ਗੰਭੀਰ

ਤਾਮਿਲਨਾਡੂ 'ਚ ਵੱਡਾ ਹਾਦਸਾ: ਰਸੋਈ ਗੈਸ ਸਿਲੰਡਰ ਫਟਣ ਨਾਲ 10 ਲੋਕ ਜ਼ਖ਼ਮੀ, 7 ਗੰਭੀਰ