ਚੇਨਈ– ਵੇਦਾਂਤਾ ਕਲਿੰਗਾ ਲਾਂਸਰਸ ਨੇ ਐਤਵਾਰ ਪੁਰਸ਼ਾਂ ਦੀ ਹੀਰੋ ਹਾਕੀ ਇੰਡੀਆ ਲੀਗ (ਐੱਚ. ਆਈ. ਐੱਲ.) ਵਿਚ ਰਾਂਚੀ ਰਾਇਲਜ਼ ’ਤੇ 4-2 ਨਾਲ ਜਿੱਤ ਹਾਸਲ ਕੀਤੀ। ਅੱਜ ਇੱਥੇ ਚੇਨਈ ਦੇ ਮੇਯਰ ਰਾਧਾਕ੍ਰਿਸ਼ਣਨ ਹਾਕੀ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਵੇਦਾਂਤਾ ਕਲਿੰਗਾ ਲਾਂਸਰਸ ਲਈ ਅਲੈਗਜ਼ੈਂਡਰ ਹੈਂਡ੍ਰਿਕਸ ਨੇ 7ਵੇਂ, 28ਵੇਂ ਮਿੰਟ ਤੇ ਗੁਰਸਾਹਿਬਜੀਤ ਸਿੰਘ ਨੇ 16ਵੇਂ ਤੇ 26ਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਰਾਂਚੀ ਰਾਇਲਜ਼ ਲਈ ਟਾਮ ਬੂਨ ਨੇ ਪਹਿਲੇ ਤੇ ਮਨਦੀਪ ਸਿੰਘ ਨੇ 9ਵੇਂ ਮਿੰਟ ਵਿਚ ਗੋਲ ਕੀਤੇ।