ਆਦਮਪੁਰ : ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਆਦਮਪੁਰ-ਹੁਸ਼ਿਆਰਪੁਰ ਰੋਡ 'ਤੇ ਕਠਾਰ ਨੇੜੇ ਐੱਚ. ਪੀ. ਗੈਸ ਦਾ ਟੈਂਕਰ ਪਲਟ ਗਿਆ। ਟੈਂਕਰ ਦੇ ਪਲਟਣ ਕਾਰਨ ਗੈਸ ਲੀਕ ਹੋਣੀ ਸ਼ੁਰੂ ਹੋ ਗਈ। ਇਕ ਗੈਸ ਨਾਲ ਭਰਿਆ ਟੈਂਕਰ ਪਲਟ ਗਿਆ ਅਤੇ ਮੌਕੇ ਤੋਂ ਡਰਾਈਵਰ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਗਨੀਮਤ ਇਹ ਰਹੀ ਹੈ ਕਿ ਇਸ ਹਾਦਸੇ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਡੇਢ ਵਜੇ ਦੇ ਕਰੀਬ ਇਕ ਗੈਸ ਨਾਲ ਭਰਿਆ ਟੈਂਕਰ ਹੁਸ਼ਿਆਰਪੁਰ ਤੋਂ ਜਲੰਧਰ ਵੱਲ ਜਾ ਰਿਹਾ ਸੀ ਕਿ ਉਸ ਦੇ ਡਰਾਈਵਰ ਤੋਂ ਟੈਂਕਰ ਬੇਕਾਬੂ ਹੋ ਗਿਆ ਅਤੇ ਸੜਕ ਦੇ ਨੇੜੇ ਬਣੇ ਇਕ ਗੇਟ ਨਾਲ ਟਕਰਾਉਣ ਤੋਂ ਬਾਅਦ ਸੜਕ ਦੇ ਪਲਟ ਗਿਆ ਅਤੇ ਟੈਂਕਰ ਦੇ ਦੋ ਹਿੱਸੇ ਹੋ ਗਏ। ਇਸ ਹਾਦਸੇ ਦਾ ਪਤਾ ਲੱਗਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਉਸ ਨੇ ਇਹ ਸਾਰੀ ਘਟਨਾ ਸਬੰਧੀ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਐੱਚ. ਪੀ. ਸੀ. ਐੱਲ. ਮੰਡਿਆਲਾ ਦੇ ਉੱਚ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਫਾਇਰ ਬ੍ਰਿਗੇਡ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਗੈਸ ਟੈਂਕਰ ਦੇ ਪਲਟਣ ਦੇ ਨਾਲ ਲਈ ਗੈਸ ਵੀ ਲੀਕ ਹੋਣ ਲੱਗ ਪਈ, ਜਿਸ ਕਾਰਨ ਤੁਰੰਤ ਆਲੇ-ਦੁਆਲੇ ਦੇ ਸਾਰੇ ਸਕੂਲ ਅਤੇ ਹੋਰ ਅਦਾਰੇ ਬੰਦ ਕਰਵਾ ਦਿੱਤੇ ਗਏ ਅਤੇ ਰੇਲਵੇ ਲਾਈਨ ਅਤੇ ਮੇਨ ਰੋਡ 'ਤੇ ਆਵਾਜਾਈ ਨੂੰ ਤੁਰੰਤ ਬੰਦ ਕਰਵਾ ਦਿੱਤਾ ਗਿਆ।
ਗੈਸ ਪਲਾਟ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਗੈਸ ਦਾ ਟੈਂਕਰ ਜਲੰਧਰ ਤੋਂ ਮੰਡਿਆਲਾ ਪਲਾਂਟ ਵਿੱਚ ਪਹੁੰਚਿਆ ਅਤੇ ਆਪਣੀ ਐਂਟਰੀ ਕਰਵਾਉਣ ਮਗਰੋਂ ਪਤਾ ਨਹੀਂ ਕਿਸ ਕਾਰਨ ਇਹ ਵਾਪਸ ਜਲੰਧਰ ਵੱਲ ਨੂੰ ਚੱਲ ਪਿਆ ਅਤੇ ਰਾਸਤੇ ਵਿੱਚ ਇਹ ਹਾਦਸਾ ਵਾਪਰ ਗਿਆ ਅਤੇ ਟੈਂਕਰ ਦਾ ਡਰਾਈਵਰ ਹਾਦਸਾ ਹੋਣ ਤੋਂ ਬਾਅਦ ਟਰੈਂਕਰ ਛੱਡ ਕੇ ਹੀ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਦੇ ਹੋਣ ਕਾਰਨ ਇਕ ਆਦਮਪੁਰ ਦੇ ਵਿੱਚ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੈਸ ਟੈਂਕਰ ਦਾ ਨੰਬਰ ਐੱਚ. ਆਰ. 63 ਸੀ 3295 ਵਿੱਚ 17 ਹਜ਼ਾਰ ਕਿਲੋ ਐੱਲ. ਪੀ. ਜੀ. ਗੈਸ ਭਰੀ ਸੀ। ਉੱਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਟੈਂਕਰ ਨੂੰ ਖਾਲੀ ਕਰਨ ਲਈ ਬਠਿੰਡਾ ਤੋਂ ਇਕ ਖਾਲੀ ਟੈਂਕਰ ਮੰਗਵਾਇਆ ਗਿਆ ਹੈ, ਜਿਸ ਵਿੱਚ ਇਹ ਗੈਸ ਭਰੀ ਜਾ ਰਹੀ ਹੈ ਅਤੇ ਗੈਸ ਟੈਂਕਰ ਨੂੰ ਇਥੋਂ ਚੱਕਿਆ ਜਾਵੇਗਾ।