Saturday, September 05, 2026
BREAKING
ਪੰਜਾਬ ਸਰਕਾਰ ਵੱਲੋਂ ਪੰਜ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਇਨੋਵੇਸ਼ਨ ਲੈਬਜ਼ ਦੀ ਸਥਾਪਨਾ ਨਾਲ ਤਕਨੀਕੀ ਸਿੱਖਿਆ ਨੂੰ ਮਿਲੀ ਨਵੀਂ ਦਿਸ਼ਾ : ਹਰਜੋਤ ਸਿੰਘ ਬੈਂਸ ਪੈਨਸ਼ਨਰਜ਼ ਭਲਾਈ ਸੰਸਥਾ ਖਰੜ ਦੀ ਮਹੀਨਾਵਾਰ ਮੀਟਿੰਗ ਵਿੱਚ ਸੰਸਥਾ ਦੇ ਅਹੁਦੇਦਾਰਾਂ ਦੀ ਨਵੀਂ ਚੋਣ ਕੀਤੀ ਇਟਲੀ 'ਚ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿਣ 'ਤੇ ਮੇਲੋਨੀ ਨੂੰ PM ਮੋਦੀ ਨੇ ਦਿੱਤੀ ਵਧਾਈ ਜਨਮ ਅਸ਼ਟਮੀ ਮੌਕੇ ਮਥੁਰਾ ਪੁੱਜੇ CM ਯੋਗੀ, ਕੀਤੀ ਪੂਜਾ, ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਆਖ 'ਤੀਆਂ ਇਹ ਗੱਲਾਂ DA ਮਾਮਲੇ 'ਤੇ ਪੰਜਾਬ ਸਰਕਾਰ ਦਾ ਫ਼ੈਸਲਾ, 85 ਹਜ਼ਾਰ ਮੁਲਾਜ਼ਮਾਂ ਨੂੰ ਮਿਲੇਗਾ ਸਿੱਧਾ ਲਾਭ : ਅਮਨ ਅਰੋੜਾ ਡਾ. ਗੁਰਪ੍ਰੀਤ ਕੌਰ ਮਾਨ ਵੱਲੋਂ ਭੇਜੇ ਨੋਟਿਸ ਦਾ ਖਹਿਰਾ ਨੇ ਦਿੱਤਾ ਜਵਾਬ 'ਦਿਮਾਗੀ ਨਕਸਲਵਾਦ' ਦਾ ਕੈਪਟਨ ਅਮਰਿੰਦਰ ਸਿੰਘ ਨੇ PM ਮੋਦੀ ਨੂੰ ਪੁੱਛਿਆ ਅਰਥ ਪੰਜਾਬ : ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਪਾਵਰਕਾਮ ਵੱਲੋਂ ਖਾਸ ਹਦਾਇਤਾਂ ਜਾਰੀ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋਇਆ ਮੀਰੀ-ਪੀਰੀ ਖਾਲਸਾ ਮਾਰਚ PU ਨੂੰ ਖੋਜ ਤੇ ਨਵਾਚਾਰ ਦਾ ਆਲਮੀ ਕੇਂਦਰ ਬਣਾਉਣ ਲਈ ਇਕਜੁੱਟ ਹੋਣ ਦੀ ਲੋੜ: ਉੱਪ ਰਾਸ਼ਟਰਪਤੀ

ਬਾਜ਼ਾਰ

ਵਿਸ਼ਵ ਪੱਧਰੀ ਖੁਰਾਕ ਮਹਿੰਗਾਈ ’ਚ ਰਾਹਤ, FAO ਫੂਡ ਪ੍ਰਾਈਸ ਇੰਡੈਕਸ ’ਚ ਲਗਾਤਾਰ 5ਵੇਂ ਮਹੀਨੇ ਗਿਰਾਵਟ

08 ਫ਼ਰਵਰੀ, 2026 04:17 PM

ਨਵੀਂ ਦਿੱਲੀ : ਭਾਰਤ ਸਮੇਤ ਦੁਨੀਆ ਭਰ ’ਚ ਮਹਿੰਗਾਈ ਦੀ ਮਾਰ ਝੱਲ ਰਹੇ ਕਰੋੜਾਂ ਲੋਕਾਂ ਲਈ ਜਨਵਰੀ ਦਾ ਮਹੀਨਾ ਕੁਝ ਰਾਹਤ ਭਰਿਆ ਸਾਬਤ ਹੋਇਆ ਹੈ। ਸੰਯੁਕਤ ਰਾਸ਼ਟਰ ਦੇ ਖੁਰਾਕ ਤੇ ਖੇਤੀਬਾੜੀ ਸੰਗਠਨ (ਐੱਫ. ਏ. ਓ.) ਦੀ ਤਾਜ਼ਾ ਰਿਪੋਰਟ ਅਨੁਸਾਰ ਵਿਸ਼ਵ ਪੱਧਰ ’ਤੇ ਖੁਰਾਕ ਕੀਮਤਾਂ ’ਚ ਲਗਾਤਾਰ 5ਵੇਂ ਮਹੀਨੇ ਗਿਰਾਵਟ ਦਰਜ ਕੀਤੀ ਗਈ ਹੈ। ਰਿਪੋਰਟ ਮੁਤਾਬਕ ਇਸ ਦੌਰਾਨ ਦੁੱਧ, ਖੰਡ ਤੇ ਮਾਸ ਵਰਗੇ ਜ਼ਰੂਰੀ ਖੁਰਾਕ ਉਤਪਾਦਾਂ ਦੀਆਂ ਕੀਮਤਾਂ ਘਟੀਆਂ, ਜਿਸ ਨਾਲ ਕੌਮਾਂਤਰੀ ਬਾਜ਼ਾਰ ’ਚ ਰਾਹਤ ਦੇਖਣ ਨੂੰ ਮਿਲੀ।


ਹਾਲਾਂਕਿ ਚੌਲਾਂ ਤੇ ਵਨਸਪਤੀ ਤੇਲ ਦੀਆਂ ਵਧਦੀਆਂ ਕੀਮਤਾਂ ਹੁਣ ਵੀ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਐੱਫ. ਏ. ਓ. ਦਾ ਫੂਡ ਪ੍ਰਾਈਸ ਇੰਡੈਕਸ, ਜੋ ਵਿਸ਼ਵ ਪੱਧਰ ’ਤੇ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਮਾਸਿਕ ਬਦਲਾਅ ਨੂੰ ਦਰਸਾਉਂਦਾ ਹੈ, ਜਨਵਰੀ ’ਚ ਔਸਤਨ 123.9 ਅੰਕ ’ਤੇ ਰਿਹਾ। ਇਹ ਦਸੰਬਰ 2025 ਦੀ ਤੁਲਨਾ ’ਚ 0.4 ਫੀਸਦੀ ਘੱਟ ਅਤੇ ਪਿਛਲੇ ਸਾਲ ਦੀ ਇਸੇ ਮਿਆਦ ਤੋਂ 0.6 ਫੀਸਦੀ ਹੇਠਾਂ ਦਰਜ ਕੀਤਾ ਗਿਆ।


ਅਨਾਜ ਦੀਆਂ ਕੀਮਤਾਂ ਲੱਗਭਗ ਸਥਿਰ
ਰਿਪੋਰਟ ਅਨੁਸਾਰ ਅਨਾਜ ਦੀਆਂ ਕੀਮਤਾਂ ’ਚ ਦਸੰਬਰ 2025 ਦੀ ਤੁਲਨਾ ’ਚ ਮਾਮੂਲੀ 0.2 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਇਸੇ ਦੌਰਾਨ ਕਣਕ ਤੇ ਮੱਕੀ ਦੀਆਂ ਵਿਸ਼ਵ ਪੱਧਰੀ ਕੀਮਤਾਂ ’ਚ ਹਲਕੀ ਗਿਰਾਵਟ ਦੇਖਣ ਨੂੰ ਮਿਲੀ। ਜਨਵਰੀ ’ਚ ਅਨਾਜ ਕੀਮਤ ਸੂਚਕ-ਅੰਕ ਔਸਤਨ 107.5 ਅੰਕ ’ਤੇ ਰਿਹਾ। ਐੱਫ. ਏ. ਓ. ਨੇ ਦੱਸਿਆ ਕਿ ਦੁਨੀਆ ’ਚ ਕਣਕ ਦਾ ਲੋੜੀਂਦਾ ਭੰਡਾਰ ਹੋਣ ਕਾਰਨ ਰੂਸ ਤੇ ਅਮਰੀਕਾ ’ਚ ਮੌਸਮ ਨਾਲ ਜੁੜੀਆਂ ਚਿੰਤਾਵਾਂ ਦਾ ਅਸਰ ਸੀਮਿਤ ਰਿਹਾ। ਦੂਜੇ ਪਾਸੇ ਅਰਜਨਟੀਨਾ ਤੇ ਆਸਟ੍ਰੇਲੀਆ ’ਚ ਚੰਗੀ ਫਸਲ ਦੀ ਉਮੀਦ ਅਤੇ ਉੱਚੇ ਵਿਸ਼ਵ ਪੱਧਰੀ ਭੰਡਾਰ ਨੇ ਕੀਮਤਾਂ ਨੂੰ ਹੇਠਾਂ ਰੱਖਣ ’ਚ ਮਦਦ ਕੀਤੀ।


ਚਾਵਲ ਦੀਆਂ ਕੀਮਤਾਂ ’ਚ ਉਛਾਲ, ਖੁਸ਼ਬੂਦਾਰ ਕਿਸਮਾਂ ਦੀ ਮੰਗ
ਇਸ ਤੋਂ ਉਲਟ ਜਨਵਰੀ ’ਚ ਚੌਲਾਂ ਦੀਆਂ ਕੀਮਤਾਂ ’ਚ 1.8 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਖਾਸ ਤੌਰ ’ਤੇ ਖੁਸ਼ਬੂਦਾਰ ਕਿਸਮਾਂ ਦੀ ਮਜ਼ਬੂਤ ਮੰਗ ਕਾਰਨ ਕੌਮਾਂਤਰੀ ਬਾਜ਼ਾਰ ’ਚ ਚੌਲਾਂ ਦੀਆਂ ਕੀਮਤਾਂ ਚੜ੍ਹੀਆਂ ਰਹੀਆਂ। ਹੋਰ ਮੋਟੇ ਅਨਾਜਾਂ ਵਿਚ ਜੌਂ ਦੀਆਂ ਕੀਮਤਾਂ ’ਚ ਹਲਕੀ ਤੇਜ਼ੀ ਦੇਖੀ ਗਈ ਕਿਉਂਕਿ ਅਰਜਨਟੀਨਾ ਤੋਂ ਇਸ ਦੀ ਮੰਗ ਮਜ਼ਬੂਤ ਰਹੀ। ਜਵਾਰ ਦੀਆਂ ਕੀਮਤਾਂ ਕਣਕ ਵਾਂਗ ਨਰਮ ਬਣੀਆਂ ਰਹੀਆਂ।


ਵਨਸਪਤੀ ਤੇਲ ਮੁੜ ਮਹਿੰਗਾ, ਸੂਚਕ-ਅੰਕ ’ਚ ਤੇਜ਼ ਉਛਾਲ
ਰਿਪੋਰਟ ਅਨੁਸਾਰ ਜਨਵਰੀ ’ਚ ਵਨਸਪਤੀ ਤੇਲ ਸੂਚਕ-ਅੰਕ ’ਚ 2.1 ਫੀਸਦੀ ਦਾ ਵਾਧਾ ਹੋਇਆ। ਇਹ ਦਸੰਬਰ 2025 ’ਚ 165.2 ਤੋਂ ਵਧ ਕੇ ਜਨਵਰੀ 2026 ’ਚ 168.6 ਅੰਕ ’ਤੇ ਪਹੁੰਚ ਗਿਆ। ਦੱਖਣ-ਪੂਰਬੀ ਏਸ਼ੀਆ ’ਚ ਉਤਪਾਦਨ ਦੀ ਮੌਸਮੀ ਸੁਸਤੀ ਅਤੇ ਦਰਾਮਦ ਮੰਗ ਵਧਣ ਨਾਲ ਪਾਮ ਆਇਲ ਮਹਿੰਗਾ ਹੋਇਆ। ਦੂਜੇ ਪਾਸੇ ਦੱਖਣੀ ਅਮਰੀਕਾ ’ਚ ਬਰਾਮਦ ਸਪਲਾਈ ਘਟਣ ਅਤੇ ਅਮਰੀਕਾ ’ਚ ਬਾਇਓ ਫਿਊਲ ਦੀ ਮਜ਼ਬੂਤ ਮੰਗ ਦੀ ਉਮੀਦ ਨਾਲ ਸੋਇਆਬੀਨ ਤੇਲ ਦੀਆਂ ਕੀਮਤਾਂ ’ਚ ਵੀ ਉਛਾਲ ਆਇਆ।


ਮਾਸ ਸਸਤਾ ਪਰ ਪੋਲਟਰੀ ’ਚ ਤੇਜ਼ੀ
ਐੱਫ. ਏ. ਓ. ਦੇ ਅੰਕੜਿਆਂ ਅਨੁਸਾਰ ਜਨਵਰੀ 2026 ’ਚ ਮਾਸ ਦੇ ਕੀਮਤ ਸੂਚਕ-ਅੰਕ ’ਚ 0.4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 124.2 ਤੋਂ ਘਟ ਕੇ 123.8 ਅੰਕ ’ਤੇ ਆ ਗਿਆ। ਹਾਲਾਂਕਿ ਬ੍ਰਾਜ਼ੀਲ ਤੋਂ ਵਧਦੀ ਬਰਾਮਦ ਕਾਰਨ ਪੋਲਟਰੀ ਦੀਆਂ ਕੀਮਤਾਂ ’ਚ ਵਾਧਾ ਦੇਖਿਆ ਗਿਆ।


ਡੇਅਰੀ ਉਤਪਾਦਾਂ ’ਚ ਵੱਡੀ ਰਾਹਤ
ਜਨਵਰੀ ’ਚ ਸਭ ਤੋਂ ਜ਼ਿਆਦਾ ਰਾਹਤ ਡੇਅਰੀ ਉਤਪਾਦਾਂ ’ਚ ਦੇਖਣ ਨੂੰ ਮਿਲੀ। ਡੇਅਰੀ ਸੂਚਕ-ਅੰਕ ’ਚ ਲੱਗਭਗ 5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਵਿਸ਼ਵ ਬਾਜ਼ਾਰ ’ਚ ਮੱਖਣ ਤੇ ਪਨੀਰ ਦੇ ਲੋੜੀਂਦੀ ਮਾਤਰਾ ’ਚ ਮੁਹੱਈਆ ਹੋਣ ਕਾਰਨ ਕੀਮਤਾਂ ’ਚ ਨਰਮੀ ਆਈ। ਹਾਲਾਂਕਿ ਸਕਿਮਡ ਮਿਲਕ ਪਾਊਡਰ ਦੀਆਂ ਕੀਮਤਾਂ ’ਚ ਮਜ਼ਬੂਤੀ ਬਣੀ ਰਹੀ। ਪੱਛਮੀ ਏਸ਼ੀਆ, ਉੱਤਰੀ ਅਫਰੀਕਾ ਤੇ ਏਸ਼ੀਆ ਦੇ ਕੁਝ ਹਿੱਸਿਆਂ ਤੋਂ ਮੰਗ ਵਧਣ ਕਾਰਨ ਇਸ ਦੀਆਂ ਕੀਮਤਾਂ ਨੂੰ ਸਹਾਰਾ ਮਿਲਿਆ ਹੋਇਆ ਹੈ।


ਖੰਡ ਦੀਆਂ ਕੀਮਤਾਂ ’ਚ ਵੀ ਗਿਰਾਵਟ
ਰਿਪੋਰਟ ’ਚ ਇਹ ਵੀ ਪਤਾ ਲੱਗਾ ਹੈ ਕਿ ਜਨਵਰੀ 2026 ’ਚ ਖੰਡ ਦੀਆਂ ਕੀਮਤਾਂ ’ਚ ਇਕ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਖੰਡ ਦਾ ਸੂਚਕ-ਅੰਕ ਦਸੰਬਰ 2025 ਦੇ 90.7 ਤੋਂ ਘਟ ਕੇ ਜਨਵਰੀ 2026 ’ਚ 89.8 ’ਤੇ ਪਹੁੰਚ ਗਿਆ। ਐੱਫ. ਏ. ਓ. ਮੁਤਾਬਕ ਭਾਰਤ ’ਚ ਉਤਪਾਦਨ ’ਚ ਵੱਡੇ ਵਾਧੇ, ਥਾਈਲੈਂਡ ਤੋਂ ਹਾਂ-ਪੱਖੀ ਸੰਕੇਤ ਅਤੇ ਬ੍ਰਾਜ਼ੀਲ ’ਚ ਬਿਹਤਰ ਉਤਪਾਦਨ ਅਨੁਮਾਨ ਕਾਰਨ ਵਿਸ਼ਵ ਪੱਧਰੀ ਸਪਲਾਈ ਵਧਣ ਦੀ ਆਸ ਹੈ, ਜਿਸ ਦਾ ਸਿੱਧਾ ਅਸਰ ਕੀਮਤਾਂ ’ਤੇ ਪਿਆ ਹੈ।


ਤੇਲ ਤੇ ਚੌਲ ਚਿੰਤਾ ਦਾ ਕਾਰਨ
ਕੁਲ ਮਿਲਾ ਕੇ ਵਿਸ਼ਵ ਪੱਧਰੀ ਖੁਰਾਕ ਬਾਜ਼ਾਰ ’ਚ ਫਿਲਹਾਲ ਰਾਹਤ ਦੇ ਸੰਕੇਤ ਨਜ਼ਰ ਆ ਰਹੇ ਹਨ ਪਰ ਵਨਸਪਤੀ ਤੇਲ ਤੇ ਚੌਲਾਂ ਦੀਆਂ ਵਧਦੀਆਂ ਕੀਮਤਾਂ ਚਿੰਤਾ ਵਧਾ ਸਕਦੀਆਂ ਹਨ। ਆਉਣ ਵਾਲੇ ਮਹੀਨਿਆਂ ’ਚ ਮੌਸਮ, ਉਤਪਾਦਨ ਅਤੇ ਕੌਮਾਂਤਰੀ ਮੰਗ ਹੀ ਖੁਰਾਕ ਕੀਮਤਾਂ ਦੀ ਦਿਸ਼ਾ ਤੈਅ ਕਰਨਗੇ।

 

Have something to say? Post your comment

ਅਤੇ ਬਾਜ਼ਾਰ ਖਬਰਾਂ

ਜਨਮ ਅਸ਼ਟਮੀ 'ਤੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਨਿਵੇਸ਼ਕਾਂ ਨੇ ਕੀਤੀ ਮੋਟੀ ਕਮਾਈ ਕੀਤੀ; ਜਾਣੋ ਤੇਜ਼ੀ ਦੇ ਕਾਰਨ

ਜਨਮ ਅਸ਼ਟਮੀ 'ਤੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਨਿਵੇਸ਼ਕਾਂ ਨੇ ਕੀਤੀ ਮੋਟੀ ਕਮਾਈ ਕੀਤੀ; ਜਾਣੋ ਤੇਜ਼ੀ ਦੇ ਕਾਰਨ

NSE ਦੇ 30,000 ਕਰੋੜ ਦੇ IPO ਦਾ ਰਸਤਾ ਸਾਫ਼, SEBI ਦੀ ਮਿਲੀ ਪ੍ਰਵਾਨਗੀ

NSE ਦੇ 30,000 ਕਰੋੜ ਦੇ IPO ਦਾ ਰਸਤਾ ਸਾਫ਼, SEBI ਦੀ ਮਿਲੀ ਪ੍ਰਵਾਨਗੀ

‘ਮਰਸੀਡੀਜ਼-ਬੈਂਜ਼ ਭਾਰਤ ’ਚ ਆਉਣ ਵਾਲੇ ਸਾਲਾਂ ’ਚ ਕਈ ਨਵੇਂ ਮਾਡਲ ਪੇਸ਼ ਕਰੇਗੀ’

‘ਮਰਸੀਡੀਜ਼-ਬੈਂਜ਼ ਭਾਰਤ ’ਚ ਆਉਣ ਵਾਲੇ ਸਾਲਾਂ ’ਚ ਕਈ ਨਵੇਂ ਮਾਡਲ ਪੇਸ਼ ਕਰੇਗੀ’

ਸਪਾਈਸਜੈੱਟ ਨੇ 20 ਜਹਾਜ਼ ਲੀਜ਼ ’ਤੇ ਲੈਣ ਲਈ ਕੀਤੇ ਪੱਕੇ ਸਮਝੌਤੇ

ਸਪਾਈਸਜੈੱਟ ਨੇ 20 ਜਹਾਜ਼ ਲੀਜ਼ ’ਤੇ ਲੈਣ ਲਈ ਕੀਤੇ ਪੱਕੇ ਸਮਝੌਤੇ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼