Thursday, July 30, 2026
BREAKING
ਭਾਰਤੀ ਸ਼ਹਿਰਾਂ ਦੇ ਸੁਧਾਰ ਲਈ ADB ਦੇਵੇਗਾ 1 ਅਰਬ ਡਾਲਰ ਦਾ ਕਰਜ਼ਾ ਜੋਤੀ ਦੀ ਮੌਤ ਮਾਮਲੇ 'ਚ ਪੰਜਾਬ ਯੂਨੀਵਰਸਿਟੀ ਦਾ ਵੱਡਾ ਐਕਸ਼ਨ, ਐਕਸੀਅਨ ਅਤੇ SDO ਮੁਅੱਤਲ ਸ਼ੇਅਰ ਬਾਜ਼ਾਰ ਨੇ ਲਗਾਈ ਦੌੜ, ਸੈਂਸੈਕਸ 880 ਅੰਕ ਚੜ੍ਹ ਕੇ ਹੋਇਆ ਬੰਦ, ਇਨ੍ਹਾਂ ਸ਼ੇਅਰਾਂ ਕਾਰਨ ਮਿਲੀ ਰਫ਼ਤਾਰ ਹੰਗਾਮੇ ਵਿਚਾਲੇ ਲੋਕ ਸਭਾ 'ਚ ਪਾਸ ਹੋਇਆ ਐਂਟੀ ਪੇਪਰ ਲੀਕ ਬਿੱਲ DHC ਦਾ ਵੱਡਾ ਫ਼ੈਸਲਾ, Paytm Payment Bank ਨੂੰ ਬੰਦ ਕਰਨ ਦਾ ਦਿੱਤਾ ਆਦੇਸ਼ 30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ! ਜਾਣੋ ਤਾਜ਼ਾ ਅਪਡੇਟ ਬਾਜ਼ਾਰ 'ਚ ਜਲਦ ਨਜ਼ਰ ਆਉਣਗੇ 10-20 ਰੁਪਏ ਦੇ ਪਲਾਸਟਿਕ ਨੋਟ, ਜਾਣੋ ਕਾਗਜ਼ੀ ਨੋਟਾਂ ਦਾ ਕੀ ਹੋਵੇਗਾ ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ VVIPs ਨਾਲੋਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਪੰਜਾਬ

ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਵਿਕਾਸ ਕਾਰਜਾਂ ਤੇ ਭਲਾਈ ਸਕੀਮਾਂ ਦੀ ਕੀਤੀ ਸਮੀਖਿਆ

04 ਜਨਵਰੀ, 2026 01:26 PM
ਸ਼ਹੀਦ ਭਗਤ ਸਿੰਘ ਨਗਰ  (ਮਨੋਰੰਜਨ ਕਾਲੀਆ ): ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਅੱਜ ਇੱਥੇ ਜ਼ਿਲ੍ਹੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਅਤੇ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਦੀ ਰਫਤਾਰ ਤੇਜ਼ ਕਰਨ ਅਤੇ ਨਿਰਧਾਰਤ ਸਮੇਂ ਵਿਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। 
 
ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ  ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨੀ ਕਮੇਟੀ (ਦਿਸ਼ਾ) ਦੀ ਮੀਟਿੰਗ ਦੀ ਦੌਰਾਨ ਵੱਖ-ਵੱਖ ਵਿਕਾਸ ਕਾਰਜਾਂ ਅਤੇ ਲੋਕਪੱਖੀ ਯੋਜਨਾਵਾਂ ਸਮੇਤ ਲਗਭਗ 35 ਵੱਖ-ਵੱਖ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ। ਮੈਂਬਰ ਸੰਸਦ ਨੇ ਕੇਂਦਰ ਅਤੇ ਰਾਜ ਸਰਕਾਰ ਦੀਆਂ ਸਕੀਮਾਂ ਬਾਰੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਲਾਗੂ ਕਰਨ ਵਿਚ ਕਿਸੇ ਕਿਸਮ ਦੀ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਨਤਕ ਹਿੱਤਾਂ ਨੂੰ ਮੱਦੇਨਜ਼ਰ ਰੱਖਦਿਆਂ ਭਲਾਈ ਸਕੀਮਾਂ ਦਾ ਲਾਭ ਹਰ ਯੋਗ ਲਾਭਪਾਤਰੀ ਤੱਕ ਪੁੱਜਦਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਨ੍ਹਾਂ ਸਕੀਮਾਂ ਦਾ ਬਣਦਾ ਲਾਭ ਮਿਲ ਸਕੇ। 
 
ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ, ਵਿਧਾਇਕ ਡਾ. ਨਛੱਤਰ ਪਾਲ, ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਐਸ.ਐਸ.ਪੀ ਤੁਸ਼ਾਰ ਗੁਪਤਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਵੱਖ-ਵੱਖ ਪ੍ਰੋਜੇਕਟਾਂ ਅਤੇ ਸਕੀਮਾਂ ਤਹਿਤ  ਫੰਡਾਂ ਦੀ ਵੰਡ, ਚੱਲ ਰਹੇ ਕੰਮਾਂ, ਹੁਣ ਤੱਕ ਦੀ ਪ੍ਰਗਤੀ ਅਤੇ ਹਾਲ ਹੀ ਵਿੱਚ ਪੂਰੇ ਹੋਏ ਕੰਮਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਐਮ.ਪੀ.ਲੈਡ ਫੰਡ ਸਮੇਂ ਸਿਰ ਖਰਚ ਕਰਦਿਆਂ ਸਬੰਧਤ ਅਥਾਰਟੀ ਨੂੰ ਵਰਤੋਂ ਸਰਟੀਫਿਕੇਟ ਵੀ ਸੌਂਪਿਆ ਜਾਵੇ । ਸੰਸਦ ਮੈਂਬਰ ਨੂੰ ਪੇਂਡੂ ਖੇਤਰਾਂ ਵਿਚ ਪੀਣ ਵਾਲੇ ਪਾਣੀ ਮੁਹੱਈਆ ਕਰਵਾਉਣ ਦੀ ਸਕੀਮ ਤਹਿਤ ਨਵੇਂ ਟਿਊਬਵੈੱਲ ਲਾਉਣ ਦੇ ਨਾਲ-ਨਾਲ ਸਿਹਤ ਖੇਤਰ ਦੀਆਂ ਜਨਨੀ ਸੁਰੱਖਿਆ ਯੋਜਨਾ, ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ, ਪ੍ਰਧਾਨ ਮੰਤਰੀ ਰਾਸ਼ਟਰੀ ਡਾਇਲਸਿਸ ਪ੍ਰੋਗਰਾਮ ਅਤੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਦਾ ਵੀ ਜਾਇਜ਼ਾ ਲਿਆ। 
 
ਸੰਸਦ ਮੈਂਬਰ ਨੇ ਸਵੱਛ ਭਾਰਤ ਮਿਸ਼ਨ, ਖੁੱਲ੍ਹੇ ਵਿੱਚ ਸ਼ੌਚ ਮੁਕਤ ਪਿੰਡ ਅਤੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਕੰਮਾਂ ਦੀ ਸਮੀਖਿਆ ਕੀਤੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਲਾਭਪਾਤਰੀਆਂ ਦੀ ਸਹੂਲਤ ਲਈ ਬੁਢਾਪਾ, ਵਿਧਵਾ, ਅਪਾਹਜ ਅਤੇ ਪਰਿਵਾਰਕ ਲਾਭ ਯੋਜਨਾਵਾਂ ਲਈ ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। 
 
 ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਮੀਟਿੰਗ ਦੌਰਾਨ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਅਤੇ ਸਮਾਰਟ ਰਾਸ਼ਨ ਕਾਰਡ ਯੋਜਨਾ ਦੀ ਸਮੀਖਿਆ ਕੀਤੀ।  ਸੰਸਦ ਮੈਂਬਰ ਨੇ ਬੇਟੀ ਬਚਾਓ, ਬੇਟੀ ਪੜ੍ਹਾਓ, ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਅਤੇ ਹੋਰ ਯੋਜਨਾਵਾਂ ਅਧੀਨ ਪ੍ਰਗਤੀ 'ਤੇ ਵੀ ਚਰਚਾ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਸਾਰੇ ਕੰਮ ਬਿਨਾਂ ਕਿਸੇ ਦੇਰੀ ਤੋਂ  ਤੈਅ ਸਮੇਂ ਦੇ ਅੰਦਰ ਪੂਰੇ ਕੀਤੇ ਜਾਣ।
 
ਇਸ ਮੌਕੇ ਪੰਜਾਬ ਰਾਜ ਉਦਯੋਗਿਕ ਸਿਖਲਾਈ ਬੋਰਡ ਦੇ ਡਿਪਟੀ ਚੇਅਰਮੈਨ ਲਲਿਤ ਮੋਹਨ ਪਾਠਕ,  ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਪੰਜਾਬ ਰਾਜ ਜਲ ਸਰੋਤ ਪ੍ਰਬੰਧਨ ਦੇ ਵਾਈਸ ਚੇਅਰਮੈਨ ਕੁਲਜੀਤ ਸਰਹਾਲ, ਵਧੀਕ ਡਿਪਟੀ ਕਮਿਸ਼ਨਰ (ਜ) ਬਲਬੀਰ ਰਾਜ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ, ਐਸ. ਡੀ. ਐਮ ਨਵਾਂਸ਼ਹਿਰ ਅਨਮਜਯੋਤ ਕੌਰ, ਐਸ. ਡੀ. ਐਮ ਬਲਾਚੌਰ ਕ੍ਰਿਤਿਕਾ ਗੋਇਲ, ਐਸ. ਡੀ. ਐਮ ਬੰਗਾ ਵਿਪਿਨ ਭੰਡਾਰੀ, ਮਾਰਕਿਟ ਕਮੇਟੀ ਚੇਅਰਮੈਨ ਗਗਨ ਅਗਨੀਹੋਤਰੀ, ਤੋਂ ਇਲਾਵਾ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀ ਸ਼ਾਮਲ ਸਨ।
 
ਕੈਪਸ਼ਨ: ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਮੰਗਲਵਾਰ ਨੂੰ ਸ਼ਹੀਦ ਭਗਤ ਸਿੰਘ ਨਗਰ ਵਿਖੇ ਦਿਸ਼ਾ ਮੀਟਿੰਗ ਦੌਰਾਨ ਵਿਕਾਸ ਕੰਮਾਂ ਅਤੇ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ।

Have something to say? Post your comment

ਅਤੇ ਪੰਜਾਬ ਖਬਰਾਂ

30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ! ਜਾਣੋ ਤਾਜ਼ਾ ਅਪਡੇਟ

30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ! ਜਾਣੋ ਤਾਜ਼ਾ ਅਪਡੇਟ

ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ

ਹਰਸਿਮਰਤ ਬਾਦਲ ਨੇ ਪੰਜਾਬ 'ਚ ਹੋਏ ਪੇਪਰ ਲੀਕ ਦਾ ਮੁੱਦਾ ਲੋਕ ਸਭਾ 'ਚ ਚੁੱਕਿਆ

VVIPs ਨਾਲੋਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ

VVIPs ਨਾਲੋਂ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ

ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਸ਼ੁੱਕਰਵਾਰ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਪੰਜਾਬ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਹੋਇਆ ਬੇਨਕਾਬ : RP ਸਿੰਘ

ਪੰਜਾਬ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਹੋਇਆ ਬੇਨਕਾਬ : RP ਸਿੰਘ

ਸ਼੍ਰੀ ਗੁਰੂ ਪੂਰਨਿਮਾ ਉਤਸਵ ਮੌਕੇ ਗੀਤਾ ਧਾਮ ਸੁਨਾਮ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਧਾਰਮਿਕ ਸਮਾਗਮ

ਸ਼੍ਰੀ ਗੁਰੂ ਪੂਰਨਿਮਾ ਉਤਸਵ ਮੌਕੇ ਗੀਤਾ ਧਾਮ ਸੁਨਾਮ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਧਾਰਮਿਕ ਸਮਾਗਮ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ 31 ਜੁਲਾਈ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਲਈ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ 31 ਜੁਲਾਈ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਲਈ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ

ਬੀ. ਐਲ ਐਮ ਗਰਲਜ਼ ਕਾਲਜ, ਨਵਾਂ ਸ਼ਹਿਰ ਵਿਖੇ ਗੁਰੂ ਪੂਰਣਿਮਾ ਦੇ ਮੌਕੇ ਤੇ ਅਤੇ ਨਵੇਂ ਸੈਸ਼ਨ ਦੇ ਸ਼ੁਰੂ ਹੋਣ ਤੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦੇਣ ਲਈ ਹਵਨ ਕਰਵਾਇਆ

ਬੀ. ਐਲ ਐਮ ਗਰਲਜ਼ ਕਾਲਜ, ਨਵਾਂ ਸ਼ਹਿਰ ਵਿਖੇ ਗੁਰੂ ਪੂਰਣਿਮਾ ਦੇ ਮੌਕੇ ਤੇ ਅਤੇ ਨਵੇਂ ਸੈਸ਼ਨ ਦੇ ਸ਼ੁਰੂ ਹੋਣ ਤੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦੇਣ ਲਈ ਹਵਨ ਕਰਵਾਇਆ

ਹੈਪੇਟਾਈਟਿਸ ਖ਼ਿਲਾਫ਼ ਜਨ-ਜਾਗਰੂਕਤਾ ਹੀ ਸਭ ਤੋਂ ਪ੍ਰਭਾਵਸ਼ਾਲੀ ਬਚਾਅ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ

ਹੈਪੇਟਾਈਟਿਸ ਖ਼ਿਲਾਫ਼ ਜਨ-ਜਾਗਰੂਕਤਾ ਹੀ ਸਭ ਤੋਂ ਪ੍ਰਭਾਵਸ਼ਾਲੀ ਬਚਾਅ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼