Tuesday, July 22, 2025
BREAKING
ਉੱਚ ਪੱਧਰੀ ਮੀਟਿੰਗ ਤੋਂ ਪਹਿਲਾਂ ਰੂਸ ਨੇ ਕੀਵ 'ਤੇ ਕਰ 'ਤਾ ਭਿਆਨਕ ਹਵਾਈ ਹਮਲਾ ਭਾਰੀ ਮੀਂਹ ਮਗਰੋਂ ਖਿਸਕੀ ਜ਼ਮੀਨ, 18 ਲੋਕਾਂ ਦੀ ਮੌਤ, 9 ਜ਼ਖਮੀ ਚੋਣ ਹਾਰ ਦੇ ਬਾਵਜੂਦ ਅਹੁਦੇ 'ਤੇ ਬਣੇ ਰਹਿਣਗੇ ਜਾਪਾਨ ਦੇ ਪ੍ਰਧਾਨ ਮੰਤਰੀ ਵੱਡੀ ਖ਼ਬਰ : ਅੱਗ ਲੱਗੇ ਜਹਾਜ਼ 'ਚੋਂ ਬਚਾਏ ਗਏ 560 ਤੋਂ ਵਧੇਰੇ ਯਾਤਰੀ ਫਿਲਮ 'ਪੇਡੀ' ਲਈ ਸਖ਼ਤ ਮਿਹਨਤ ਕਰ ਰਹੇ ਹਨ ਰਾਮ ਚਰਨ ਸੈਯਾਰਾ ਨੇ ਵੀਕਐਂਡ ਦੌਰਾਨ ਭਾਰਤੀ ਬਾਜ਼ਾਰ 'ਚ ਕੀਤੀ 83 ਕਰੋੜ ਦੀ ਕਮਾਈ ਭਾਰਤ ਅਕਤੂਬਰ-ਨਵੰਬਰ ਵਿੱਚ ਸ਼ਤਰੰਜ ਵਿਸ਼ਵ ਕੱਪ ਦੀ ਕਰੇਗਾ ਮੇਜ਼ਬਾਨੀ ਓਵਨ ਅਤੇ ਗ੍ਰੀਨ ਨੇ ਆਸਟ੍ਰੇਲੀਆ ਨੂੰ ਵੈਸਟਇੰਡੀਜ਼ 'ਤੇ ਜਿੱਤ ਦਿਵਾਈ ਮੁਹੰਮਦ ਸ਼ੰਮੀ ਦੀ ਘਰੇਲੂ ਕ੍ਰਿਕਟ ’ਚ ਵਾਪਸੀ ਦੀ ਸੰਭਾਵਨਾ ਪਾਕਿਸਤਾਨ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਲਈ ਆਪਣੀ ਟੀਮ ਭਾਰਤ ਨਹੀਂ ਭੇਜਣਾ ਚਾਹੁੰਦਾ

ਪੰਜਾਬ

ਲੈਂਡ ਪੂਲਿੰਗ ਪਾਲਿਸੀ ਬਾਰੇ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ

21 ਜੁਲਾਈ, 2025 05:07 PM

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਕ ਵਾਰ ਫ਼ਿਰ ਲੋਕਾਂ ਨੂੰ ਲੈਂਡ ਪੂਲਿੰਗ ਪਾਲਿਸੀ ਬਾਰੇ ਜਾਗਰੂਕ ਕੀਤਾ ਤੇ ਵਿਰੋਧੀਆਂ ਵੱਲੋਂ ਫ਼ੈਲਾਈਆਂ ਜਾ ਰਹੀਆਂ ਅਫ਼ਵਾਹਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਇਹ ਗੱਲ ਵੀ ਸਪੱਸ਼ਟ ਕੀਤੀ ਹੈ ਕਿ ਲੈਂਡ ਪੂਲਿੰਗ ਪਾਲਿਸੀ ਵਾਲੀ ਜਗ੍ਹਾ ਵਿਚ ਰਜਿਸਟਰੀਆਂ 'ਤੇ ਕੋਈ ਪਾਬੰਦੀ ਨਹੀਂ ਹੈ, ਜ਼ਮੀਨਾਂ ਦੇ ਮਾਲਕ ਆਪਣੀ ਮਰਜ਼ੀ ਮੁਤਾਬਕ ਹਰ ਫ਼ੈਸਲਾ ਲੈ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਲੋਕਾਂ ਦੇ ਮਨ ਵਿਚ ਕਿਸੇ ਕਿਸਮ ਦਾ ਵੀ ਕੋਈ ਸਵਾਲ ਹੈ ਤਾਂ ਉਹ ਸਿੱਧਾ ਸਰਕਾਰ ਨੂੰ ਲਿਖ ਕੇ ਭੇਜਣ, ਅਸੀਂ ਉਨ੍ਹਾਂ ਸਵਾਲਾਂ ਦਾ ਜਵਾਬ ਵੀ ਦੇਵਾਂਗੇ।

ਮੁੱਖ ਮੰਤਰੀ ਮਾਨ ਅੱਜ ਧੂਰੀ ਵਿਖੇ 75 ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਵੰਡਣ ਪਹੁੰਚੇ ਸਨ। ਇਸ ਦੌਰਾਨ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਲੈਂਡ ਪੂਲਿੰਗ ਪਾਲਿਸੀ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਪਾਲਿਸੀ ਨਾਲ ਵਿਰੋਧੀਆਂ ਦਾ ਗੈਰ-ਕਾਨੂੰਨੀ ਕਾਲੋਨੀਆਂ ਦਾ ਧੰਦਾ ਬੰਦ ਹੋ ਜਾਵੇਗਾ, ਇਸ ਲਈ ਇਹ ਰੌਲ਼ਾ ਪਾ ਰਹੇ ਹਨ। ਉਨ੍ਹਾਂ ਸਾਫ਼ ਕੀਤਾ ਕਿ ਪਾਲਿਸੀ ਤਹਿਤ ਕਿਸੇ ਦੀ ਵੀ ਜ਼ਮੀਨ ਐਕੁਆਇਰ ਨਹੀਂ ਕੀਤੀ ਜਾਵੇਗੀ, ਜੇ ਕੋਈ ਜ਼ਮੀਨ ਦੇਣੀ ਚਾਹੁੰਦਾ ਤਾਂ ਦੇ ਦਵੇ, ਨਹੀਂ ਦੇਣਾ ਚਾਹੁੰਦਾ ਤਾਂ ਨਾ ਦੇਵੇ। ਵਿਰੋਧੀਆਂ ਵੱਲੋਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਿਸ ਥਾਂ ਲੈਂਡ ਪੂਲਿੰਗ ਦੀ ਨੋਟੀਫ਼ਿਕੇਸ਼ਨ ਹੋ ਜਾਵੇਗੀ, ਉਸ ਜਗ੍ਹਾ ਰਜਿਸਟਰੀ 'ਤੇ ਪਾਬੰਦੀ ਲੱਗ ਜਾਵੇਗੀ ਜੋ ਬਿਲਕੁੱਲ ਝੂਠ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਲੈਂਡ ਪੂਲਿੰਗ ਲਈ ਸਹਿਮਤੀ ਦੇਣ ਤੋਂ ਬਾਅਦ ਜਦੋਂ ਤਕ ਸਰਕਾਰ ਵੱਲੋਂ ਕਾਲੋਨੀ ਡਿਵੈਲਪ ਨਹੀਂ ਕੀਤੀ ਜਾਂਦੀ, ਉਦੋਂ ਤਕ ਉਸ ਜ਼ਮੀਨ 'ਤੇ ਤੁਸੀਂ ਖੇਤੀ ਵੀ ਜਾਰੀ ਰੱਖ ਸਕਦੇ ਹੋ। ਇਸ ਜ਼ਮੀਨ ਲਈ 50 ਹਜ਼ਾਰ ਰੁਪਏ ਠੇਕੇ 'ਤੇ ਵੱਖਰੇ ਤੌਰ 'ਤੇ ਦਿੱਤੇ ਜਾਣਗੇ, ਇਸ ਰਕਮ ਨੂੰ ਵੀ 70 ਹਜ਼ਾਰ ਰੁਪਏ ਵਧਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜ਼ਮੀਨ ਦੇ ਮਾਲਕ ਨੂੰ ਕਿਸੇ ਵੀ ਤਰ੍ਹਾਂ ਦਾ ਘਾਟਾ ਨਹੀਂ ਪੈਣ ਦੇਵਾਂਗੇ।

Have something to say? Post your comment

ਅਤੇ ਪੰਜਾਬ ਖਬਰਾਂ

ਸਾਰੇ ਪ੍ਰਾਈਵੇਟ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਆਭਾ ਅਕਾਊਂਟ ਬਣਵਾਏ ਜਾਣ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ 

ਸਾਰੇ ਪ੍ਰਾਈਵੇਟ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਆਭਾ ਅਕਾਊਂਟ ਬਣਵਾਏ ਜਾਣ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ 

ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੇਵਾ ਕੇਂਦਰ ਸਵੇਰੇ 8:00 ਵਜੇ ਤੋਂ ਸ਼ਾਮ 08:00 ਵਜੇ ਤੱਕ ਖੁੱਲਾ ਰਹੇਗਾ : ਡਿਪਟੀ ਕਮਿਸ਼ਨਰ 

ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੇਵਾ ਕੇਂਦਰ ਸਵੇਰੇ 8:00 ਵਜੇ ਤੋਂ ਸ਼ਾਮ 08:00 ਵਜੇ ਤੱਕ ਖੁੱਲਾ ਰਹੇਗਾ : ਡਿਪਟੀ ਕਮਿਸ਼ਨਰ 

ਪੰਚਾਇਤ ਜਿਮਨੀ ਚੋਣਾਂ : ਇੱਕ ਸਰਪੰਚ ਅਤੇ 32 ਪੰਚਾਂ ਦੀਆਂ ਅਸਾਮੀਆਂ ਲਈ ਸਰਬਸੰਮਤੀ

ਪੰਚਾਇਤ ਜਿਮਨੀ ਚੋਣਾਂ : ਇੱਕ ਸਰਪੰਚ ਅਤੇ 32 ਪੰਚਾਂ ਦੀਆਂ ਅਸਾਮੀਆਂ ਲਈ ਸਰਬਸੰਮਤੀ

ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਪਲਾਈਵੁੱਡ ਫੈਕਟਰੀ ‘ਤੇ ਛਾਪੇਮਾਰੀ

ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਪਲਾਈਵੁੱਡ ਫੈਕਟਰੀ ‘ਤੇ ਛਾਪੇਮਾਰੀ

100 ਫੀਸਦ ਟੀਕਾਕਰਨ ਕਵਰੇਜ ਲਈ ਹੈੱਡਕਾਊਂਟ ਸਰਵੇ ਬਹੁਤ ਮਹੱਤਵਪੂਰਨ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ 

100 ਫੀਸਦ ਟੀਕਾਕਰਨ ਕਵਰੇਜ ਲਈ ਹੈੱਡਕਾਊਂਟ ਸਰਵੇ ਬਹੁਤ ਮਹੱਤਵਪੂਰਨ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ 

ਸੂਬੇ ਦੇ ਸਕੂਲਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, NOTIFICATION ਕੀਤੀ ਜਾਰੀ

ਸੂਬੇ ਦੇ ਸਕੂਲਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, NOTIFICATION ਕੀਤੀ ਜਾਰੀ

ਪੰਜਾਬ ਸਰਕਾਰ ਨੇ ਕੀਤੀਆਂ ਬਦਲੀਆਂ

ਪੰਜਾਬ ਸਰਕਾਰ ਨੇ ਕੀਤੀਆਂ ਬਦਲੀਆਂ

ਪੰਜਾਬ 'ਚ ਬਦਲਿਆ ਮੌਸਮ, ਛਾਈ ਕਾਲੀ ਘਟਾ, ਜਲੰਧਰ, ਹੁਸ਼ਿਆਰਪੁਰ ਸਣੇ ਕਈ ਥਾਵਾਂ 'ਤੇ ਬਾਰਿਸ਼

ਪੰਜਾਬ 'ਚ ਬਦਲਿਆ ਮੌਸਮ, ਛਾਈ ਕਾਲੀ ਘਟਾ, ਜਲੰਧਰ, ਹੁਸ਼ਿਆਰਪੁਰ ਸਣੇ ਕਈ ਥਾਵਾਂ 'ਤੇ ਬਾਰਿਸ਼

ਪਿੰਡਾਂ ਦੀ ਨੁਹਾਰ ਬਦਲਣ ਲਈ ਨਹੀਂ ਆਉਣ ਦੇਵਾਂਗੇ ਫੰਡ ਦੀ ਕਮੀ: CM ਮਾਨ

ਪਿੰਡਾਂ ਦੀ ਨੁਹਾਰ ਬਦਲਣ ਲਈ ਨਹੀਂ ਆਉਣ ਦੇਵਾਂਗੇ ਫੰਡ ਦੀ ਕਮੀ: CM ਮਾਨ

ਮੋਹਾਲੀ 'ਚ ਹੋ ਗਿਆ ਵੱਡਾ ਐਨਕਾਊਂਟਰ! ਵਰ੍ਹਦੇ ਮੀਂਹ 'ਚ ਤਾੜ-ਤਾੜ ਚੱਲੀਆਂ ਗੋਲੀਆਂ

ਮੋਹਾਲੀ 'ਚ ਹੋ ਗਿਆ ਵੱਡਾ ਐਨਕਾਊਂਟਰ! ਵਰ੍ਹਦੇ ਮੀਂਹ 'ਚ ਤਾੜ-ਤਾੜ ਚੱਲੀਆਂ ਗੋਲੀਆਂ