ਮੁੰਬਈ : ਨਮਿਤ ਮਲਹੋਤਰਾ ਦੀ ਬਹੁਤ-ਉਡੀਕੀ ਜਾ ਰਹੀ ਫਿਲਮ 'ਰਾਮਾਇਣ: ਰਾਈਜ਼ ਆਫ਼ ਏ ਲੈਜੇਂਡ' ਦੇ ਸ਼ੁਰੂਆਤੀ ਰੀਵਿਊ ਲਾਸ ਏਂਜਲਸ ਵਿੱਚ ਇਸਦੇ ਗਲੋਬਲ ਪ੍ਰੀਮੀਅਰ ਤੋਂ ਬਾਅਦ ਸਾਹਮਣੇ ਆ ਗਏ ਹਨ। ਅੰਤਰਰਾਸ਼ਟਰੀ ਆਲੋਚਕਾਂ ਨੇ ਫਿਲਮ ਦੇ ਸ਼ਾਨਦਾਰ ਵਿਜ਼ੂਅਲ, ਵਿਸ਼ਾਲ ਕੈਨਵਸ ਅਤੇ ਪ੍ਰਭਾਵਸ਼ਾਲੀ ਸਿਨੇਮੈਟਿਕ ਪੇਸ਼ਕਾਰੀ ਦੀ ਪ੍ਰਸ਼ੰਸਾ ਕੀਤੀ ਹੈ। ਕੁਝ ਆਲੋਚਕਾਂ ਨੇ ਫਿਲਮ ਨੂੰ 10 ਵਿੱਚੋਂ 9 ਤੱਕ ਦਾ ਸਕੋਰ ਦਿੱਤਾ ਹੈ। 'ਸਕ੍ਰੀਨਡ ਐਂਡ ਸਕੋਰਡ' ਨੇ ਫਿਲਮ ਨੂੰ 10 ਵਿੱਚੋਂ 9 ਅੰਕ ਦਿੰਦੇ ਹੋਏ ਇਸਨੂੰ ਇੱਕ ਬੇਮਿਸਾਲ ਸਿਨੇਮੈਟਿਕ ਅਨੁਭਵ ਦੱਸਿਆ ਅਤੇ ਇਸਨੂੰ ਦੁਬਾਰਾ ਦੇਖਣ ਦੀ ਇੱਛਾ ਪ੍ਰਗਟ ਕੀਤੀ ਹੈ। 'ਰਾਮਾਜ਼ ਸਕ੍ਰੀਨ' ਨੇ ਵੀ ਇਸਨੂੰ 10 ਵਿੱਚੋਂ 9 ਅੰਕ ਦਿੱਤੇ ਹਨ ਅਤੇ ਇਸਨੂੰ ਸਾਲ ਦੇ ਯਾਦਗਾਰੀ ਸਿਨੇਮੈਟਿਕ ਅਨੁਭਵਾਂ ਵਿੱਚੋਂ ਇੱਕ ਕਰਾਰ ਦਿੱਤਾ। ਇਸ ਤੋਂ ਇਲਾਵਾ 'ਸਕ੍ਰੀਨਰੈਂਟ' ਨੇ ਫਿਲਮ ਨੂੰ 10 ਵਿੱਚੋਂ 7 ਅੰਕ ਦਿੱਤੇ।
ਵੱਕਾਰੀ ਅੰਤਰਰਾਸ਼ਟਰੀ ਪ੍ਰਕਾਸ਼ਨ "ਇੰਡੀਵਾਇਰ" ਨੇ ਵੀ ਫਿਲਮ ਨੂੰ 7 ਅੰਕ ਦਿੱਤੇ ਹਨ। ਉਸਦੇ ਰੀਵਿਊ ਦਾ ਸਿਰਲੇਖ ਸੀ, "ਰਾਮਾਇਣ: ਰਾਈਜ਼ ਆਫ਼ ਏ ਲੈਜੈਂਡ ਰੀਵਿਊ: ਭਾਰਤ ਦੀ ਰਾਸ਼ਟਰੀ ਮਹਾਗਾਥਾ ਨੂੰ ਮਿਲਆ ਸ਼ਾਨਦਾਰ ਸਿਨੇਮੈਟਿਕ ਰੂਪ।" ਸਮੀਖਿਆ ਵਿੱਚ ਫਿਲਮ ਦੇ ਵਿਸ਼ਾਲ ਪੈਮਾਨੇ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਦੀ ਪ੍ਰਸ਼ੰਸਾ ਕੀਤੀ ਗਈ। ਆਲੋਚਕ "ਹੂ ਲੇਟ ਐਲਿਸਾ ਆਊਟ" ਨੇ ਵੀ ਫਿਲਮ ਲਈ ਉਤਸ਼ਾਹ ਪ੍ਰਗਟ ਕਰਦੇ ਹੋਏ ਕਿਹਾ, "ਰਾਮਾਇਣ ਇੱਕ ਅਜਿਹੀ ਫਿਲਮ ਹੈ ਜੋ ਮੈਂ ਕਦੇ ਨਹੀਂ ਦੇਖੀ!"
ਫਿਲਮ ਪ੍ਰਤੀ ਇਹਨਾਂ ਸ਼ੁਰੂਆਤੀ ਪ੍ਰਤੀਕਿਰਿਆਵਾਂ ਨੂੰ ਭਾਰਤੀ ਸਿਨੇਮਾ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਨਮਿਤ ਮਲਹੋਤਰਾ ਭਾਰਤੀ ਸੱਭਿਆਚਾਰ ਅਤੇ ਪਰੰਪਰਾ ਦੇ ਪ੍ਰਸਿੱਧ ਮਹਾਂਕਾਵਿ, "ਰਾਮਾਇਣ" ਨੂੰ ਵਿਸ਼ਵਵਿਆਪੀ ਦਰਸ਼ਕਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਨ। ਲਾਸ ਏਂਜਲਸ ਪ੍ਰੀਮੀਅਰ ਤੋਂ ਬਾਅਦ ਜਾਰੇ ਕੀਤੇ ਗਏ ਰੀਵਿਊਜ਼ ਨਾਲ ਫਿਲਮ ਨੂੰ ਲੈ ਕੇ ਦਰਸ਼ਕਾਂ ਦੇ ਉਤਸ਼ਾਹ ਵਿੱਚ ਵਾਧਾ ਹੋਣ ਦੀ ਉਮੀਦ ਹੈ।