ਮੁੰਬਈ : ਸ਼ਾਹਰੁਖ ਖ਼ਾਨ ਨੇ ਫ਼ਿਲਮ ‘ਕਿੰਗ’ ਦੇ ਨਵੇਂ ਪਾਵਰ-ਪੈਕਡ ਪੋਸਟਰ ਦੇ ਨਾਲ ਮਾਹੌਲ ਨੂੰ ਗਰਮ ਕਰ ਦਿੱਤਾ ਹੈ। ਪੋਸਟਰ ’ਚ ਐਕਸ਼ਨ, ਇੰਟੈਂਸਿਟੀ ਅਤੇ ਰੋਮਾਂਸ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਐਕਸ਼ਨ ਇੰਟੀਰੀਅਰ ਦੇ ਨਵੇਂ ਪੋਸਟਰ ’ਚ ਬੁੱਲ੍ਹਾਂ ਵਿਚ ਗੁਲਾਬ ਦਬਾਈ ਅਤੇ ਅੱਖਾਂ ਵਿਚ ਅੱਗ ਲਈ ਸ਼ਾਹਰੁਖ ਖ਼ਾਨ ਬਿਲਕੁਲ ਹੀ ਵੱਖਰੇ ਅਤੇ ਜ਼ਬਰਦਸਤ ਅਵਤਾਰ ’ਚ ਉਤਸ਼ਾਹ ਨੂੰ ਸੱਤਵੇਂ ਅਸਮਾਨ ’ਤੇ ਪਹੁੰਚਾ ਰਹੇ ਹਨ।
ਇਹ ਪੋਸਟਰ ਫੈਨਜ਼ ਨੂੰ ਇਕ ਹੋਰ ਵਜ੍ਹਾ ਦੇ ਰਿਹਾ ਹੈ ਕਿ ਕਿਉਂ ਉਹ ਸੁਪਰਸਟਾਰ ਦੇ ਨਵੇਂ ਅਵਤਾਰ ਨੂੰ ਸਿਲਵਰ ਸਕ੍ਰੀਨ ’ਤੇ ਦੇਖਣ ਲਈ ਬੇਸਬਰੀ ਨਾਲ ਉਡੀਕ ਕਰਨ। ਸਿਧਾਰਥ ਆਨੰਦ ਦੁਆਰਾ ਡਾਇਰੈਕਟਿਡ ਅਤੇ ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਮਰਫ਼ਲਿਕਸ ਪਿਕਚਰਜ਼ ਵੱਲੋਂ ਪ੍ਰੋਡਿਊਸ, ‘ਕਿੰਗ’ ਸਿਨੇਮਾਘਰਾਂ ’ਚ 24 ਦਸੰਬਰ, 2026 ਨੂੰ ਰਿਲੀਜ਼ ਹੋਵੇਗੀ।