ਮੁੰਬਈ : ਯਸ਼ ਰਾਜ ਫਿਲਮਜ਼ ਨੇ ਆਪਣੀ ਆਉਣ ਵਾਲੀ ਰੋਮਾਂਟਿਕ ਐਕਸ਼ਨ-ਡਰਾਮਾ ਫਿਲਮ "ਬੇਪਰਵਾਹ" ਦੇ ਟਈਟਲ ਦਾ ਐਲਾਨ ਕਰ ਦਿੱਤਾ ਹੈ। ਅਲੀ ਅੱਬਾਸ ਜ਼ਫਰ ਦੁਆਰਾ ਨਿਰਦੇਸ਼ਤ, ਇਸ ਫਿਲਮ ਵਿੱਚ ਅਹਾਨ ਪਾਂਡੇ ਅਤੇ ਸ਼ਰਵਰੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਆਦਿਤਿਆ ਚੋਪੜਾ ਫਿਲਮ ਦਾ ਨਿਰਮਾਣ ਕਰ ਰਹੇ ਹਨ। ਇਹ ਟਾਈਟਲ ਇੱਕ ਟੀਜ਼ਰ ਪੋਸਟਰ ਦੇ ਨਾਲ ਰਿਲੀਜ਼ ਕੀਤਾ ਗਿਆ ਹੈ।
"ਬੇਪਰਵਾਹ" ਅਹਾਨ ਪਾਂਡੇ ਅਤੇ ਸ਼ਰਵਰੀ ਪਹਿਲੀ ਵਾਰ ਵੱਡੇ ਪਰਦੇ 'ਤੇ ਇਕੱਠੇ ਦਿਖਾਈ ਦੇਣਗੇ। ਫਿਲਮ "ਸੈਯਾਰਾ" ਨਾਲ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਅਹਾਨ ਪਾਂਡੇ ਦੀ ਇਸ ਨਵੀਂ ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਉਤਸੁਕਤਾ ਵਧਣ ਦੀ ਉਮੀਦ ਹੈ। "ਬੇਪਰਵਾਹ" ਰਾਹੀਂ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੀ ਯਸ਼ ਰਾਜ ਫਿਲਮਜ਼ ਵਿੱਚ ਵਾਪਸੀ ਹੋ ਰਹੀ ਹੈ। ਇਸ ਤੋਂ ਪਹਿਲਾਂ ਉਹ ਇਸ ਬੈਨਰ ਲਈ "ਸੁਲਤਾਨ" ਅਤੇ "ਟਾਈਗਰ ਜ਼ਿੰਦਾ ਹੈ" ਵਰਗੀਆਂ ਸਫਲ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਆਦਿਤਿਆ ਚੋਪੜਾ ਦੁਆਰਾ ਨਿਰਮਿਤ 'ਬੇਪਰਵਾਹ' 26 ਮਾਰਚ 2027 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।