Friday, September 04, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਬਾਜ਼ਾਰ

ਰਿਸਕ ਟੈਕਸ ਨੇ ਤੋੜੀ ਬਾਸਮਤੀ ਬਰਾਮਦਕਾਰਾਂ ਦੀ ਕਮਰ, ਛੋਟੇ ਵਪਾਰੀ ਬੇਹਾਲ, ਚੁਣੌਤੀਪੂਰਨ ਬਣੇ ਹਾਲਾਤ

28 ਅਪ੍ਰੈਲ, 2026 05:39 PM

ਅਮਰੀਕਾ-ਈਰਾਨ ਜੰਗ ਕਾਰਨ ਪੱਛਮੀ ਏਸ਼ੀਆ ’ਚ ਪੈਦਾ ਹੋਏ ਸੰਕਟ ਨੇ ਭਾਰਤ ਦੇ ਬਾਸਮਤੀ ਬਰਾਮਦਕਾਰਾਂ ਨੂੰ ਵੱਡੀ ਪ੍ਰੇਸ਼ਾਨੀ ’ਚ ਪਾ ਦਿੱਤਾ ਹੈ। ਇਸ ਪ੍ਰੇਸ਼ਾਨੀ ਦਾ ਇਕ ਕਾਰਨ ਜਹਾਜ਼ ਕੰਪਨੀਆਂ ਵੱਲੋਂ ਭਾਰੀ ਜੰਗ ਰਿਸਕ ਟੈਕਸ ਲਾਗੂ ਕਰਨਾ ਹੈ।


ਬਾਸਮਤੀ ਰਾਈਸ ਫਾਰਮਰਜ਼ ਐਂਡ ਐਕਸਪੋਰਟਰਜ਼ ਡਿਵੈਲਪਮੈਂਟ ਫੋਰਮ (ਬੀ. ਆਰ. ਐੱਫ. ਈ. ਡੀ. ਐੱਫ.) ਨੇ ਸਰਕਾਰ ਤੋਂ ਜਹਾਜ਼ ਕੰਪਨੀਆਂ ਦੇ ਇਨ੍ਹਾਂ ‘ਮਨਮਾਨੇ’ ਟੈਕਸਾਂ ਖਿਲਾਫ਼ ਛੇਤੀ ਕਦਮ ਚੁੱਕਣ ਦੀ ਮੰਗ ਕੀਤੀ ਹੈ। ਫੋਰਮ ਅਨੁਸਾਰ, ਇਨ੍ਹਾਂ ਭਾਰੀ ਟੈਕਸਾਂ ਨੇ ਕਈ ਵਪਾਰੀਆਂ ਲਈ ਬਾਸਮਤੀ ਚੌਲਾਂ ਦੀ ਬਰਾਮਦ ਨੂੰ ਘਾਟੇ ਦਾ ਸੌਦਾ ਬਣਾ ਦਿੱਤਾ ਹੈ।


ਕੰਟੇਨਰ ’ਤੇ 6000 ਡਾਲਰ ਤੱਕ ਦਾ ਜੰਗ ਰਿਸਕ ਟੈਕਸ
ਫੋਰਮ ਨੇ ਜਾਣਕਾਰੀ ਦਿੱਤੀ ਹੈ ਕਿ ਜਹਾਜ਼ ਕੰਪਨੀਆਂ ਨੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ 800 ਤੋਂ ਲੈ ਕੇ 6,000 ਡਾਲਰ ਪ੍ਰਤੀ ਕੰਟੇਨਰ ਤੱਕ ਦਾ ਜੰਗ ਰਿਸਕ ਟੈਕਸ ਲਾ ਦਿੱਤਾ ਹੈ। ਕਈ ਵਾਰ ਤਾਂ ਮਾਲ ਰਸਤੇ ’ਚ ਹੋਣ ’ਤੇ ਵੀ ਇਹ ਟੈਕਸ ਵਧਾ ਦਿੱਤਾ ਗਿਆ ਹੈ। ਹਾਲਾਤ ਇਹ ਹਨ ਕਿ ਕੁਝ ਮਾਮਲਿਆਂ ’ਚ ਕੁੱਲ ਟੈਕਸ ਮਾਲ ਦੀ ਕੁੱਲ ਕੀਮਤ ਦਾ 60 ਤੋਂ 70 ਫੀਸਦੀ ਤੱਕ ਪਹੁੰਚ ਗਿਆ ਹੈ।


ਫੋਰਮ ਦੀ ਚੇਅਰਪਰਸਨ ਪ੍ਰਿਅੰਕਾ ਮਿੱਤਲ ਨੇ ਆਪਣੇ ਬਿਆਨ ’ਚ ਕਿਹਾ ਕਿ ਬਰਾਮਦਕਾਰਾਂ ’ਤੇ ਉਨ੍ਹਾਂ ਹਾਲਾਤਾਂ ਦਾ ਪੂਰਾ ਵਿੱਤੀ ਬੋਝ ਪਾਇਆ ਜਾ ਰਿਹਾ ਹੈ, ਜਿਨ੍ਹਾਂ ’ਤੇ ਉਨ੍ਹਾਂ ਦਾ ਕੋਈ ਕੰਟਰੋਲ ਹੀ ਨਹੀਂ ਹੈ।


ਪੱਛਮੀ ਏਸ਼ੀਆ ਸੰਕਟ ਦਾ ਬਹਾਨਾ ਅਤੇ ਜਹਾਜ਼ਾਂ ਦਾ ਮਨਮਾਨਾ ਡਾਇਵਰਜ਼ਨ
ਪੱਛਮੀ ਏਸ਼ੀਆ ’ਚ ਚੱਲ ਰਹੇ ਸੰਕਟ ਦਾ ਹਵਾਲਾ ਦਿੰਦਿਆਂ ਸ਼ਿਪਿੰਗ ਕੰਪਨੀਆਂ ਨੇ ਆਪਣੀ ਮਰਜ਼ੀ ਨਾਲ ਮਾਲ ਨੂੰ ਜੇਬੇਲ ਅਲੀ, ਸੋਹਰ ਅਤੇ ਸਲਾਲਾਹ ਵਰਗੀਆਂ ਬੰਦਰਗਾਹਾਂ ਵੱਲ ਮੋੜ ਦਿੱਤਾ ਹੈ। ਕੰਟੇਨਰਾਂ ਨੂੰ ਬਿਨਾਂ ਕਿਸੇ ਸਪੱਸ਼ਟ ਜਾਣਕਾਰੀ ਦੇ ਵਿਚਕਾਰਲੇ ਟ੍ਰਾਂਸਸ਼ਿਪਮੈਂਟ ਹੱਬ ’ਤੇ ਰੋਕਿਆ ਜਾ ਰਿਹਾ ਹੈ।

ਕੁਝ ਮਾਮਲਿਆਂ ’ਚ ਤਾਂ ਕੰਟੇਨਰਾਂ ਨੂੰ ਵਾਪਸ ਉਸੇ ਬੰਦਰਗਾਹ ’ਤੇ ਭੇਜ ਦਿੱਤਾ ਗਿਆ, ਜਿੱਥੋਂ ਉਹ ਚੱਲੇ ਸਨ। ਬਰਾਮਦਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਫੈਸਲਿਆਂ ’ਚ ਉਨ੍ਹਾਂ ਦੀ ਕੋਈ ਰਾਏ ਨਹੀਂ ਲਈ ਗਈ ਪਰ ਇਸ ਦਾ ਪੂਰਾ ਖਰਚਾ ਉਨ੍ਹਾਂ ਨੂੰ ਹੀ ਝੱਲਣਾ ਪੈ ਰਿਹਾ ਹੈ।


ਛੋਟੇ ਵਪਾਰੀ ਬੇਹਾਲ, ਮਾਲ ਛੱਡਣ ਦੀ ਆ ਗਈ ਨੌਬਤ
ਇਸ ਸਥਿਤੀ ਦੀ ਸਭ ਤੋਂ ਵੱਧ ਮਾਰ ਛੋਟੇ ਬਰਾਮਦਕਾਰਾਂ ’ਤੇ ਪਈ ਹੈ। ਫੋਰਮ ਅਨੁਸਾਰ ਵੱਡੀਆਂ ਗਲੋਬਲ ਜਹਾਜ਼ ਕੰਪਨੀਆਂ ਦੇ ਸਾਹਮਣੇ ਛੋਟੇ ਵਪਾਰੀਆਂ ਦੀ ਸੌਦੇਬਾਜ਼ੀ ਕਰਨ ਦੀ ਤਾਕਤ ਨਾਂਹ ਦੇ ਬਰਾਬਰ ਹੈ, ਜਿਸ ਨਾਲ ਉਹ ਬੇਵੱਸ ਹੋ ਗਏ ਹਨ। ਲਗਾਤਾਰ ਵਧਦੇ ਟੈਕਸਾਂ ਕਾਰਨ ਕੁਝ ਵਪਾਰੀਆਂ ਨੇ ਤਾਂ ਬੰਦਰਗਾਹ ’ਤੇ ਆਪਣਾ ਮਾਲ ਹੀ ਛੱਡ ਦੇਣ ਬਾਰੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ।


ਚੇਅਰਪਰਸਨ ਪ੍ਰਿਅੰਕਾ ਮਿੱਤਲ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ, ਤਾਂ ਅਜਿਹੀ ਮਨਮਾਨੀ ਨਾਲ ਭਾਰਤ ਦੇ ਸਮੁੰਦਰੀ ਵਪਾਰ ਢਾਂਚੇ ਤੋਂ ਭਰੋਸਾ ਉੱਠ ਸਕਦਾ ਹੈ।

ਫੋਰਮ ਨੇ ਕੇਂਦਰ ਸਰਕਾਰ ਤੋਂ ਕੁਝ ਕਦਮ ਚੁੱਕਣ ਦੀ ਮੰਗ ਕੀਤੀ ਹੈ, ਜਿਨ੍ਹਾਂ ’ਚ ਤੈਅ ਕਰਨਾ ਕਿ ਜਹਾਜ਼ ਕੰਪਨੀਆਂ ਸਿਰਫ ਉਸੇ ਚੀਜ਼ ਦਾ ਪੈਸਾ ਲੈਣ, ਜਿਸ ਦੀ ਸਰਵਿਸ ਉਨ੍ਹਾਂ ਨੇ ਦਿੱਤੀ ਹੈ; ਵਿਵਾਦਤ ਟੈਕਸ ਨੂੰ ਚੁਕਾਉਣ ਦੀ ਸ਼ਰਤ ਰੱਖੇ ਬਿਨਾਂ ਕੰਪਨੀਆਂ ਨੂੰ ਕੰਟੇਨਰ ਛੱਡਣ ਦਾ ਹੁਕਮ ਦਿੱਤਾ ਜਾਵੇ ਅਤੇ ਅਜਿਹੇ ਭੂ-ਸਿਆਸੀ ਸੰਕਟ ਦੇ ਸਮੇਂ ਮਾਲ ਦੀ ਢੋਆ-ਢੁਆਈ ਲਈ ਸਾਫ਼ ਨਿਯਮ-ਕਾਨੂੰਨ ਬਣਾਏ ਜਾਣ।

ਜ਼ਮੀਨੀ ਹਾਲਾਤ ਅਜੇ ਵੀ ਬੇਹੱਦ ਚੁਣੌਤੀਪੂਰਨ
ਫੋਰਮ ਨੇ ਮੰਨਿਆ ਹੈ ਕਿ ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ਼ ਸ਼ਿਪਿੰਗ ਨੇ ਬਰਾਮਦਕਾਰਾਂ ਦੀਆਂ ਸ਼ਿਕਾਇਤਾਂ ਨੂੰ ਅਧਿਕਾਰਤ ਤੌਰ ’ਤੇ ਦਰਜ ਕਰ ਲਿਆ ਹੈ ਅਤੇ ਇਕ ਅੰਤਰ-ਮੰਤਰਾਲਾ ਸਮੂਹ ਨੂੰ ਸੌਂਪਣ ਲਈ ਟ੍ਰੈਕਿੰਗ ਨੰਬਰ ਵੀ ਜਾਰੀ ਕਰ ਦਿੱਤੇ ਹਨ। ਹਾਲਾਂਕਿ, ਫੋਰਮ ਨੇ ਇਹ ਵੀ ਕਿਹਾ ਕਿ ਜ਼ਮੀਨੀ ਹਾਲਾਤ ਅਜੇ ਵੀ ਬੇਹੱਦ ਚੁਣੌਤੀਪੂਰਨ ਬਣੇ ਹੋਏ ਹਨ।

ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦਰਮਿਆਨ ਕ੍ਰਿਸਿਲ ਦੀ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਮੱਧ ਪੂਰਬ ’ਚ ਚੱਲ ਰਹੀ ਇਸ ਜੰਗ ਦੇ ਬਾਵਜੂਦ ਭਾਰਤ ਦੀ ਬਾਸਮਤੀ ਚੌਲ ਬਰਾਮਦ ਕੁੱਲ ਮਿਲਾ ਕੇ ਸਥਿਰ ਰਹਿਣ ਦੀ ਉਮੀਦ ਹੈ।

 

Have something to say? Post your comment

ਅਤੇ ਬਾਜ਼ਾਰ ਖਬਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ

ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ