Sunday, August 02, 2026
BREAKING
ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 166 ਅੰਕ ਚੜ੍ਹਿਆ ਤੇ ਨਿਫਟੀ 24,380 ਦੇ ਪਾਰ ਬੰਦ ਅਮਰੀਕਾ 'ਚ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ ! MEA ਦਾ ਅਹਿਮ ਬਿਆਨ ਆਇਆ ਸਾਹਮਣੇ ਸੋਨੇ ਦੀ ਖ਼ਰੀਦਦਾਰੀ ਦੀ ਰਫਤਾਰ ਪਈ ਮੱਠੀ, 6 ਫੀਸਦੀ ਘਟੀ ਗੋਲਡ ਡਿਮਾਂਡ, ਇਸ ਕਾਰਨ ਵਿਗਾੜੀ ਖੇਡ ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ 5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਬ੍ਰਿਟੇਨ ! ਬ੍ਰਿਟਿਸ਼ PM ਦਾ ਸਖ਼ਤ ਕਦਮ ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ! ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਰਾਸ਼ਟਰੀ

ਰਾਜਾ ਰਘੂਵੰਸ਼ੀ ਕਤਲਕਾਂਡ: ਇੰਦੌਰ 'ਚ ਸੋਨਮ ਦੇ ਪੇਕੇ ਘਰ ਪਹੁੰਚੀ ਮੇਘਾਲਿਆ ਪੁਲਸ, ਪਰਿਵਾਰ ਤੋਂ ਕੀਤੀ ਪੁੱਛਗਿੱਛ

18 ਜੂਨ, 2025 07:13 PM

ਇੰਦੌਰ : ਬਹੁਤ ਚਰਚਿਤ ਰਾਜਾ ਰਘੂਵੰਸ਼ੀ ਕਤਲਕਾਂਡ ਦੀਆਂ ਕੜੀਆਂ ਨੂੰ ਜੋੜਨ ਲਈ ਮੇਘਾਲਿਆ ਪੁਲਸ ਦੀ ਇਕ ਜਾਂਚ ਟੀਮ ਬੁੱਧਵਾਰ ਨੂੰ ਇੰਦੌਰ 'ਚ ਮੁੱਖ ਦੋਸ਼ੀ ਸੋਨਮ ਦੇ ਪੇਕੇ ਘਰ ਪਹੁੰਚੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਚਸ਼ਮਦੀਦਾਂ ਨੇ ਦੱਸਿਆ ਕਿ ਮੇਘਾਲਿਆ ਪੁਲਸ ਦੀ ਜਾਂਚ ਟੀਮ ਸ਼ਹਿਰ ਦੇ ਗੋਵਿੰਦ ਨਗਰ ਖਾਰਚਾ ਇਲਾਕੇ 'ਚ ਸੋਨਮ ਦੇ ਪੇਕੇ ਘਰ ਪਹੁੰਚੀ, ਜਿਸ ਤੋਂ ਬਾਅਦ  ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਗਿਆ। ਚਸ਼ਮਦੀਦਾਂ ਮੁਤਾਬਕ ਮੇਘਾਲਿਆ ਪੁਲਸ ਦੀ ਟੀਮ ਦੋ ਘੰਟੇ ਤੱਕ ਸੋਨਮ ਦੇ ਪੇਕੇ ਘਰ ਮੌਜੂਦ ਰਹੀ। ਮੇਘਾਲਿਆ ਪੁਲਸ ਦੀ ਟੀਮ ਦੇ ਸੋਨਮ ਦੇ ਪੇਕੇ ਘਰ ਤੋਂ ਬਾਹਰ ਨਿਕਲਣ ਦੇ ਤੁਰੰਤ ਬਾਅਦ ਉਸ ਦਾ ਭਰਾ ਗੋਵਿੰਦ ਇਕ ਕਾਰ ਵਿਚ ਸਵਾਰ ਹੋ ਗਿਆ ਅਤੇ ਮੌਕੇ ਤੋਂ ਰਵਾਨਾ ਹੋ ਗਿਆ।

ਵਿਸਥਾਰ ਵਿਚ ਜਾਣਕਾਰੀ ਦਿੱਤੇ ਬਿਨਾਂ ਗੋਵਿੰਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਘਾਲਿਆ ਪੁਲਸ ਨੇ ਸੋਨਮ ਦੇ ਵਿਵਹਾਰ ਬਾਰੇ ਉਸ ਤੋਂ ਅਤੇ ਉਸਦੇ ਪਰਿਵਾਰਕ ਮੈਂਬਰਾਂ ਤੋਂ 'ਪੁੱਛਗਿੱਛ' ਕੀਤੀ। ਰਾਜਾ ਰਘੂਵੰਸ਼ੀ ਕਤਲਕਾਂਡ ਤੋਂ ਪਹਿਲਾਂ ਸੰਜੇ ਵਰਮਾ ਨਾਮਕ ਕਿਸੇ ਵਿਅਕਤੀ ਨਾਲ ਸੋਨਮ ਵਲੋਂ ਕਈ ਵਾਰ ਫੋਨ 'ਤੇ ਲੰਬੀ ਗੱਲਬਾਤ ਕਰਨ ਦੀਆਂ ਖ਼ਬਰਾਂ 'ਤੇ ਗੋਵਿੰਦ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਰਾਜਾ ਰਘੂਵੰਸ਼ੀ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਕਤਲ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਲਈ ਸੋਨਮ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਨਾਰਕੋ ਟੈਸਟ ਕਰਵਾਇਆ ਜਾਵੇ। ਇਸ ਮੰਗ 'ਤੇ ਸੋਨਮ ਦੇ ਭਰਾ ਗੋਵਿੰਦ ਨੇ ਕਿਹਾ ਕਿ ਉਨ੍ਹਾਂ ਨੇ ਕੋਈ "ਪਾਪ" ਨਹੀਂ ਕੀਤਾ ਹੈ ਪਰ ਜੇਕਰ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਉਹ ਹਰ ਤਰ੍ਹਾਂ ਦੀ ਜਾਂਚ ਕਰਵਾਉਣ ਲਈ ਤਿਆਰ ਹੈ।

ਰਾਜਾ ਦੇ ਵੱਡੇ ਭਰਾ ਵਿਪਿਨ ਰਘੂਵੰਸ਼ੀ ਨੇ ਕਿਹਾ ਕਿ ਮੇਘਾਲਿਆ ਪੁਲਸ ਦੀ ਤਿੰਨ ਮੈਂਬਰੀ ਟੀਮ ਲਗਭਗ ਅੱਧੇ ਘੰਟੇ ਤੱਕ ਸਾਡੇ ਘਰ ਰਹੀ। ਟੀਮ ਨੇ ਸਾਨੂੰ ਸੋਨਮ ਦੇ ਵਿਵਹਾਰ ਬਾਰੇ ਪੁੱਛਗਿੱਛ ਕੀਤੀ। ਸਾਨੂੰ ਇਹ ਵੀ ਪੁੱਛਿਆ ਗਿਆ ਕਿ ਵਿਆਹ ਤੋਂ ਬਾਅਦ ਸੋਨਮ ਸਾਡੇ ਘਰ ਕਿੰਨੇ ਦਿਨ ਰਹੀ?" ਰਾਜਾ ਰਘੂਵੰਸ਼ੀ ਦੀ ਪਤਨੀ ਸੋਨਮ, ਉਸਦੇ ਕਥਿਤ ਪ੍ਰੇਮੀ ਰਾਜ ਕੁਸ਼ਵਾਹ (20) ਅਤੇ ਕੁਸ਼ਵਾਹ ਦੇ ਤਿੰਨ ਦੋਸਤ - ਵਿਸ਼ਾਲ ਚੌਹਾਨ, ਆਕਾਸ਼ ਰਾਜਪੂਤ ਅਤੇ ਆਨੰਦ ਕੁਰਮੀ  ਨੂੰ 23 ਮਈ ਨੂੰ ਰਾਜਾ ਰਘੂਵੰਸ਼ੀ ਦੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਆਪਣੇ ਹਨੀਮੂਨ ਲਈ ਮੇਘਾਲਿਆ ਗਏ ਸਨ। ਰਘੂਵੰਸ਼ੀ 23 ਮਈ ਨੂੰ ਮੇਘਾਲਿਆ ਵਿਚ ਆਪਣੇ ਹਨੀਮੂਨ ਦੌਰਾਨ ਲਾਪਤਾ ਹੋ ਗਿਆ ਸੀ ਅਤੇ ਉਸ ਦੀ ਲਾਸ਼ 2 ਜੂਨ ਨੂੰ ਪੂਰਬੀ ਖਾਸੀ ਪਹਾੜੀਆਂ ਜ਼ਿਲ੍ਹੇ ਦੇ ਸੋਹਰਾ ਖੇਤਰ (ਜਿਸਨੂੰ ਚੇਰਾਪੂੰਜੀ ਵੀ ਕਿਹਾ ਜਾਂਦਾ ਹੈ) ਵਿਚ ਇਕ ਝਰਨੇ ਦੇ ਨੇੜੇ ਇਕ ਡੂੰਘੀ ਖੱਡ ਵਿੱਚ ਮਿਲੀ ਸੀ।

ਸੋਨਮ ਨੇ 8 ਜੂਨ ਨੂੰ ਦੇਰ ਰਾਤ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਵਿਚ ਪੁਲਸ ਅੱਗੇ ਆਤਮ ਸਮਰਪਣ ਕਰ ਦਿੱਤਾ, ਜਦੋਂ ਕਿ ਕੁਸ਼ਵਾਹਾ ਸਮੇਤ ਚਾਰ ਦੋਸ਼ੀਆਂ ਨੂੰ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਜਾ ਰਘੂਵੰਸ਼ੀ ਦਾ ਪਰਿਵਾਰ ਟਰਾਂਸਪੋਰਟ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਰਾਜਾ ਰਘੂਵੰਸ਼ੀ ਨੇ 11 ਮਈ ਨੂੰ ਇੰਦੌਰ ਵਿਚ ਸੋਨਮ ਨਾਲ ਵਿਆਹ ਕੀਤਾ ਸੀ ਅਤੇ ਉਹ 20 ਮਈ ਨੂੰ ਹਨੀਮੂਨ ਲਈ ਮੇਘਾਲਿਆ ਰਵਾਨਾ ਹੋ ਗਏ ਸਨ। ਮੇਘਾਲਿਆ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (SIT) ਰਾਜਾ ਰਘੂਵੰਸ਼ੀ ਦੇ ਕਤਲ ਦੀ ਵਿਸਥਾਰ ਨਾਲ ਜਾਂਚ ਕਰ ਰਹੀ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਅੰਕਿਤ ਸ਼ਰਮਾ ਕਤਲਕਾਂਡ 'ਚ ਅਦਾਲਤ ਨੇ ਤਾਹਿਰ ਹੁਸੈਨ ਸਮੇਤ 5 ਦੋਸ਼ੀਆਂ ਨੂੰ ਸੁਣਾਈ ਉਮਰਕੈਦ ਦੀ ਸਜ਼ਾ

ਅੰਕਿਤ ਸ਼ਰਮਾ ਕਤਲਕਾਂਡ 'ਚ ਅਦਾਲਤ ਨੇ ਤਾਹਿਰ ਹੁਸੈਨ ਸਮੇਤ 5 ਦੋਸ਼ੀਆਂ ਨੂੰ ਸੁਣਾਈ ਉਮਰਕੈਦ ਦੀ ਸਜ਼ਾ

ਲੋਕ ਸਭਾ 'ਚ ਬਿਨਾਂ ਚਰਚਾ ਦੇ ਪਾਸ ਹੋਇਆ 'ਜਨਮ-ਮੌਤ ਰਜਿਸਟਰੇਸ਼ਨ ਸੋਧ ਬਿੱਲ'

ਲੋਕ ਸਭਾ 'ਚ ਬਿਨਾਂ ਚਰਚਾ ਦੇ ਪਾਸ ਹੋਇਆ 'ਜਨਮ-ਮੌਤ ਰਜਿਸਟਰੇਸ਼ਨ ਸੋਧ ਬਿੱਲ'

ਪੁਜਾਰੀ ਦੇ ਪਹਿਰਾਵੇ 'ਚ ਪੁੱਜੇ ਪੱਪੂ ਯਾਦਵ, ਗੁੱਸੇ 'ਚ ਓਮ ਬਿਰਲਾ ਬੋਲੇ-

ਪੁਜਾਰੀ ਦੇ ਪਹਿਰਾਵੇ 'ਚ ਪੁੱਜੇ ਪੱਪੂ ਯਾਦਵ, ਗੁੱਸੇ 'ਚ ਓਮ ਬਿਰਲਾ ਬੋਲੇ-"ਤੁਸੀਂ ਸੰਸਦ ਦੀ ਮਰਿਆਦਾ...''

PM ਮੋਦੀ ਨੇ ਭਿਵੰਡੀ ਇਮਾਰਤ ਹਾਦਸੇ 'ਤੇ ਜਤਾਇਆ ਸੋਗ, ਮੁਆਵਜ਼ਾ ਰਾਸ਼ੀ ਦਾ ਕੀਤਾ ਐਲਾਨ

PM ਮੋਦੀ ਨੇ ਭਿਵੰਡੀ ਇਮਾਰਤ ਹਾਦਸੇ 'ਤੇ ਜਤਾਇਆ ਸੋਗ, ਮੁਆਵਜ਼ਾ ਰਾਸ਼ੀ ਦਾ ਕੀਤਾ ਐਲਾਨ

CJP ਪ੍ਰਦਰਸ਼ਨ 'ਚ ਜ਼ਖਮੀ ਕਈ ਪੁਲਸ ਮੁਲਾਜ਼ਮ, ਪੀੜਤ ਪਰਿਵਾਰਾਂ ਨੇ ਕਿਹਾ-ਸੰਸਦ 'ਚ ਸਾਡੇ ਦੁੱਖਾਂ 'ਤੇ ਹੋਵੇ ਚਰਚਾ

CJP ਪ੍ਰਦਰਸ਼ਨ 'ਚ ਜ਼ਖਮੀ ਕਈ ਪੁਲਸ ਮੁਲਾਜ਼ਮ, ਪੀੜਤ ਪਰਿਵਾਰਾਂ ਨੇ ਕਿਹਾ-ਸੰਸਦ 'ਚ ਸਾਡੇ ਦੁੱਖਾਂ 'ਤੇ ਹੋਵੇ ਚਰਚਾ

ਭਾਰਤ ਨੇ ਜਲ ਸੈਨਾ ਦੀ ਤਾਕਤ ਨੂੰ ​​ਕੀਤਾ ਮਜ਼ਬੂਤ: ਕੋਚੀਨ ਸ਼ਿਪਯਾਰਡ ਨੇ 7ਵਾਂ ASW ਜਹਾਜ਼ 'ਮਛਲੀਪਟਨਮ' ਲਾਂਚ ਕੀਤਾ

ਭਾਰਤ ਨੇ ਜਲ ਸੈਨਾ ਦੀ ਤਾਕਤ ਨੂੰ ​​ਕੀਤਾ ਮਜ਼ਬੂਤ: ਕੋਚੀਨ ਸ਼ਿਪਯਾਰਡ ਨੇ 7ਵਾਂ ASW ਜਹਾਜ਼ 'ਮਛਲੀਪਟਨਮ' ਲਾਂਚ ਕੀਤਾ

ਨੀਟ ਪੇਪਰ ਲੀਕ ਮੁੱਦੇ 'ਤੇ ਰਾਜ ਸਭਾ 'ਚ ਬੋਲੇ ਰਾਘਵ ਚੱਢਾ, ਆਖੀ ਇਹ ਗੱਲ

ਨੀਟ ਪੇਪਰ ਲੀਕ ਮੁੱਦੇ 'ਤੇ ਰਾਜ ਸਭਾ 'ਚ ਬੋਲੇ ਰਾਘਵ ਚੱਢਾ, ਆਖੀ ਇਹ ਗੱਲ

ਭਾਰਤ ਨੇ ਬ੍ਰਿਕਸ ਸੰਮੇਲਨ ਲਈ ਬੰਗਲਾਦੇਸ਼ੀ PM ਤਾਰਿਕ ਰਹਿਮਾਨ ਨੂੰ ਭੇਜਿਆ ਸੱਦਾ, ਕੀ ਹੋਣਗੇ ਸ਼ਾਮਲ

ਭਾਰਤ ਨੇ ਬ੍ਰਿਕਸ ਸੰਮੇਲਨ ਲਈ ਬੰਗਲਾਦੇਸ਼ੀ PM ਤਾਰਿਕ ਰਹਿਮਾਨ ਨੂੰ ਭੇਜਿਆ ਸੱਦਾ, ਕੀ ਹੋਣਗੇ ਸ਼ਾਮਲ

ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼

ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼

ਤਾਮਿਲਨਾਡੂ 'ਚ ਵੱਡਾ ਹਾਦਸਾ: ਰਸੋਈ ਗੈਸ ਸਿਲੰਡਰ ਫਟਣ ਨਾਲ 10 ਲੋਕ ਜ਼ਖ਼ਮੀ, 7 ਗੰਭੀਰ

ਤਾਮਿਲਨਾਡੂ 'ਚ ਵੱਡਾ ਹਾਦਸਾ: ਰਸੋਈ ਗੈਸ ਸਿਲੰਡਰ ਫਟਣ ਨਾਲ 10 ਲੋਕ ਜ਼ਖ਼ਮੀ, 7 ਗੰਭੀਰ