Friday, April 24, 2026
BREAKING
ਪੰਜਾਬ ਨੇ ਲਗਾਤਾਰ ਚੌਥੇ ਸਫਲ ਸੀਜ਼ਨ 'ਚ ਨਾਲੋ-ਨਾਲ ਖ਼ਰੀਦ ਤੇ ਅਦਾਇਗੀ ਯਕੀਨੀ ਬਣਾਈ - ਲਾਲ ਚੰਦ ਕਟਾਰੂਚੱਕ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਵੱਲ ਪ੍ਰੇਰਿਤ ਕਰਨ ਲਈ 351 ਆਈ.ਟੀ.ਆਈ. ਸਿੱਖਿਆਰਥੀਆਂ ਨੂੰ ਟੂਲ ਕਿੱਟਾਂ ਵੰਡੀਆਂ : ਡਾ. ਬਲਜੀਤ ਕੌਰ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਮੰਡੀ ਬੋਰਡ ਵਿੱਚ ਅੱਠ ਉਮੀਦਵਾਰਾਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀ ਪੱਤਰ ਸੌਂਪੇ ਪੰਜਾਬ ਪੁਲਿਸ ਦਾ ‘ਸੰਪਰਕ ਅਭਿਆਨ’ ਨੌਜਵਾਨਾਂ ਨੂੰ ਗੈਂਗਸਟਰਾਂ ਦੀ ਹਨ੍ਹੇਰੀ ਦੁਨੀਆਂ ’ਚ ਸ਼ਾਮਲ ਹੋਣ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਵਾ ਰਿਹੈ; ਲੋਕਾਂ ਵੱਲੋਂ ਕਮਿਊਨਿਟੀ ਪੁਲਿਸਿੰਗ ਪਹਿਲ ਦੀ ਸ਼ਲਾਘਾ ਦੋ ਪੜਾਵਾਂ ਵਿੱਚ ਕੀਤੀ ਜਾਵੇਗੀ ਜਨਗਣਨਾ-2027 : ਡਾ. ਨਵਜੋਤ ਖੋਸਾ ਆਈ.ਏ.ਐਸ. ਡਾਇਰੈਕਟਰ ਜਨਗਣਨਾ ਜੇਲ੍ਹ ਮੰਤਰੀ ਵੱਲੋਂ ਪਟਿਆਲਾ ਸੈਂਟਰਲ ਜੇਲ੍ਹ ਵਿਖੇ “ਉਜਾਲਾ ਨਰਸਰੀ” ਅਤੇ ਨਵੀਂ ਲਾਇਬ੍ਰੇਰੀ ਦਾ ਉਦਘਾਟਨ ਭਗਵੰਤ ਸਿੰਘ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਨਕਦ-ਰਹਿਤ ਇਲਾਜ, ਨਿਊਰੋਲੋਜੀਕਲ ਐਮਰਜੈਂਸੀ ਦੌਰਾਨ ਤੁਰੰਤ ਸਿਹਤ ਸਹੂਲਤਾਂ ਬਣਾ ਰਿਹੈ ਯਕੀਨੀ; ਜਿੱਥੇ ਜੀਵਨ ਬਚਾਉਣ ਲਈ ਮਿੰਟ-ਮਿੰਟ ਹੁੰਦੈ ਸਹਾਈ ਪੰਜਾਬ ਸਰਕਾਰ ਐਨ.ਆਰ.ਆਈ. ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਹੀਨੇ ਵਿੱਚ ਦੋ ਮਿਲਣੀਆਂ ਕਰੇਗੀ: ਡਾ. ਰਵਜੋਤ ਸਿੰਘ ਸੁਨਾਮ ਦੇ ਐਮ. ਡੀ. ਪਬਲਿਕ ਹਾਈ ਸਕੂਲ ਵਿੱਚ ਗ੍ਰਾਮ ਪੰਚਾਇਤ ਰਾਜ ਦਿਵਸ ਮੌਕੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਭਰਿਆ ਨਾਟਕ ਪੇਸ਼ ਜਿਲ੍ਹਾ ਰੋਜ਼ਗਾਰ ਅਤੇ ਵਿਊਰੋ ਕਾਰੋਬਾਰ ਵੱਲੋਂ  ਪਲੇਸਮੈਂਟ ਕੈਂਪ  ਦਾ ਆਯੋਜਨ ਕੀਤਾ ਗਿਆ

ਰਾਸ਼ਟਰੀ

ਰਾਜਪਾਲਾਂ ਤੇ ਰਾਸ਼ਟਰਪਤੀ ’ਤੇ ਮਿੱਥੀ ਸਮਾਂ ਹੱਦ ਲਾਗੂ ਕਰਨ ਨਾਲ ਪੈਦਾ ਹੋਵੇਗੀ ‘ਸੰਵਿਧਾਨਕ’ ਉਥਲ-ਪੁਥਲ

17 ਅਗਸਤ, 2025 06:44 PM

ਨਵੀਂ ਦਿੱਲੀ : ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਕਿਸੇ ਵਿਧਾਨ ਸਭਾ ਵੱਲੋਂ ਪਾਸ ਬਿੱਲਾਂ ’ਤੇ ਕਾਰਵਾਈ ਕਰਨ ਲਈ ਰਾਜਪਾਲਾਂ ਤੇ ਰਾਸ਼ਟਰਪਤੀ ’ਤੇ ਇਕ ਸਮਾਂ ਹੱਦ ਲਾਗੂ ਕਰਨ ਦਾ ਮਤਲਬ ਇਹ ਹੋਵੇਗਾ ਕਿ ਸਰਕਾਰ ਦਾ ਇਕ ਹਿੱਸਾ ਸੰਵਿਧਾਨ ’ਚ ਨਾ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰ ਰਿਹਾ ਹੈ। ਇਸ ਨਾਲ ‘ਸੰਵਿਧਾਨਕ’ ਉਥਲ-ਪੁਥਲ ਮਚੇਗੀ। ਕੇਂਦਰ ਨੇ ਇਹ ਗੱਲ ਰਾਸ਼ਟਰਪਤੀ ਦੇ ਸੰਦਰਭ ’ਚ ਦਾਇਰ ਲਿਖਤੀ ਦਲੀਲਾਂ ’ਚ ਕਹੀ ਹੈ, ਜਿਸ ’ਚ ਸੰਵਿਧਾਨਕ ਮੁੱਦੇ ਉਠਾਏ ਗਏ ਹਨ ਕਿ ਕੀ ਕਿਸੇ ਵਿਧਾਨ ਸਭਾ ਵੱਲੋਂ ਪਾਸ ਬਿੱਲਾਂ ਨਾਲ ਨਜਿੱਠਣ ਦੇ ਸੰਬੰਧ ’ਚ ਸਮਾਂ ਹੱਦ ਨਿਰਧਾਰਤ ਕੀਤੀ ਜਾ ਸਕਦੀ ਹੈ?

ਕੇਂਦਰ ਨੇ ਕਿਹਾ ਕਿ ਇਕ ਅੰਗ ਦੀ ਕਥਿਤ ਅਸਫਲਤਾ, ਗੈਰ-ਸਰਗਰਮੀ ਜਾਂ ਭੁੱਲ ਕਿਸੇ ਹੋਰ ਅੰਗ ਨੂੰ ਉਹ ਸ਼ਕਤੀਆਂ ਹਾਸਲ ਕਰਨ ਦਾ ਅਧਿਕਾਰ ਨਹੀਂ ਦੇ ਸਕਦੀ ਜੋ ਸੰਵਿਧਾਨ ਵੱਲੋਂ ਉਸ ਨੂੰ ਪ੍ਰਦਾਨ ਨਹੀਂ ਕੀਤੀਆਂ ਗਈਆਂ ਹਨ। ਜੇ ਕਿਸੇ ਅੰਗ ਨੂੰ ਜਨਤਕ ਹਿੱਤਾਂ, ਰਵਾਇਤੀ ਅਸਹਿਮਤੀ ਜਾਂ ਸੰਵਿਧਾਨ ਦੇ ਆਦਰਸ਼ਾਂ ਤੋਂ ਹਾਸਲ ਜਾਇਜ਼ਤਾ ਦੇ ਆਧਾਰ ’ਤੇ ਦੂਜੇ ਅੰਗ ਦੇ ਕਾਰਜਾਂ ਨੂੰ ਸੰਭਾਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਇਸ ਦੇ ਨਤੀਜੇ ਵਜੋਂ ਸੰਵਿਧਾਨਕ ਉਥਲ-ਪੁਥਲ ਪੈਦਾ ਹੋਵੇਗੀ ਜਿਸ ਦੀ ਕਲਪਨਾ ਇਸ ਦੇ ਨਿਰਮਾਤਾਵਾਂ ਨੇ ਨਹੀਂ ਕੀਤੀ ਹੋਵੇਗੀ।

ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਦਾਇਰ ਕੀਤੇ ਗਏ ਨੋਟ ’ਚ ਦਲੀਲ ਦਿੱਤੀ ਗਈ ਹੈ ਕਿ ਸੁਪਰੀਮ ਕੋਰਟ ਵੱਲੋਂ ਸਮਾਂ ਹੱਦ ਲਾਉਣਾ ਸੰਵਿਧਾਨ ਵੱਲੋਂ ਸਥਾਪਿਤ ਨਾਜ਼ੁਕ ਸੰਤੁਲਨ ਨੂੰ ਵਿਗਾੜੇਗਾ ਤੇ ਕਾਨੂੰਨ ਦੇ ਰਾਜ ਨੂੰ ਨਕਾਰ ਦੇਵੇਗਾ। ਇਸ ’ਚ ਕਿਹਾ ਗਿਆ ਹੈ ਕਿ ਜੇ ਕੋਈ ਕਮੀ ਹੈ ਤਾਂ ਇਸ ਨੂੰ ਸੰਵਿਧਾਨਕ ਪੱਖੋਂ ਪ੍ਰਵਾਣ ਕੀਤੀਆਂ ਪ੍ਰਣਾਲੀਆਂ ਜਿਵੇਂ ਕਿ ਚੋਣ ਜਵਾਬਦੇਹੀ, ਵਿਧਾਨਕ ਨਿਗਰਾਨੀ, ਕਾਰਜਕਾਰੀ ਜ਼ਿੰਮੇਵਾਰੀ, ਸੰਦਰਭ ਦੀ ਪ੍ਰਕਿਰਿਆ ਜਾਂ ਲੋਕਰਾਜੀ ਅੰਗਾਂ ਦਰਮਿਅਆਨ ਸਲਾਹਕਾਰ ਪ੍ਰਕਿਰਿਆ ਆਦਿ ਰਾਹੀਂ ਦੂਰ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਧਾਰਾ 142 ਅਦਾਲਤ ਨੂੰ ਅਨੁਮਾਨਿਤ ਸਹਿਮਤੀ ਦੀ ਧਾਰਨਾ ਬਣਾਉਣ ਦਾ ਅਧਿਕਾਰ ਨਹੀਂ ਦਿੰਦੀ ਜਿਸ ਨਾਲ ਸੰਵਿਧਾਨਕ ਤੇ ਵਿਧਾਨਕ ਪ੍ਰਕਿਰਿਆ ਨੂੰ ਉਲਟਾ ਦਿੱਤਾ ਜਾਂਦਾ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ ਨੇ ਛੱਡੀ 'ਆਪ', ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ ਨੇ ਛੱਡੀ 'ਆਪ', ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਗਲੋਬਲ ਸਟਾਰ ਰਿਹਾਨਾ ਮੁੜ ਪਹੁੰਚੀ ਮੁੰਬਈ, 'ਫੈਂਟੀ ਬਿਊਟੀ' ਦੇ ਲਾਂਚ ਪ੍ਰੋਗਰਾਮ 'ਚ ਹੋਵੇਗੀ ਸ਼ਾਮਲ

ਗਲੋਬਲ ਸਟਾਰ ਰਿਹਾਨਾ ਮੁੜ ਪਹੁੰਚੀ ਮੁੰਬਈ, 'ਫੈਂਟੀ ਬਿਊਟੀ' ਦੇ ਲਾਂਚ ਪ੍ਰੋਗਰਾਮ 'ਚ ਹੋਵੇਗੀ ਸ਼ਾਮਲ

ਸਕੂਲਾਂ 'ਚ ਸਮੇਂ ਤੋਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, CM ਮਾਝੀ ਨੇ ਦਿੱਤੇ ਹੁਕਮ

ਸਕੂਲਾਂ 'ਚ ਸਮੇਂ ਤੋਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, CM ਮਾਝੀ ਨੇ ਦਿੱਤੇ ਹੁਕਮ

ਦਿੱਲੀ 'ਚ 'Heatwave' ਦਾ Red ਅਲਰਟ! 43 ਡਿਗਰੀ ਤੱਕ ਵੱਧ ਜਾਵੇਗਾ ਤਾਪਮਾਨ

ਦਿੱਲੀ 'ਚ 'Heatwave' ਦਾ Red ਅਲਰਟ! 43 ਡਿਗਰੀ ਤੱਕ ਵੱਧ ਜਾਵੇਗਾ ਤਾਪਮਾਨ

ਕੌਣ ਹੋਵੇਗਾ ਬੰਗਾਲ ਦਾ ਨਵਾਂ CM, ਅਮਿਤ ਸ਼ਾਹ ਨੇ ਕਰ 'ਤਾ ਐਲਾਨ; ਕਿਹਾ- ਦੀਦੀ ਜਾਣ ਵਾਲੀ ਹੈ

ਕੌਣ ਹੋਵੇਗਾ ਬੰਗਾਲ ਦਾ ਨਵਾਂ CM, ਅਮਿਤ ਸ਼ਾਹ ਨੇ ਕਰ 'ਤਾ ਐਲਾਨ; ਕਿਹਾ- ਦੀਦੀ ਜਾਣ ਵਾਲੀ ਹੈ

1984 ਸਿੱਖ ਕਤਲੇਆਮ: ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਜ਼ਮਾਨਤ ਅਰਜ਼ੀ ਖਾਰਜ

1984 ਸਿੱਖ ਕਤਲੇਆਮ: ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਜ਼ਮਾਨਤ ਅਰਜ਼ੀ ਖਾਰਜ

ਕਸ਼ਮੀਰ ਨੂੰ ਰਾਜ ਦਾ ਦਰਜਾ ਦੇਣ ਤੋਂ ਇਨਕਾਰ ਕਰਨਾ 'ਸਜ਼ਾ' ਦੇ ਸਮਾਨ ਹੈ: ਉਮਰ ਅਬਦੁੱਲਾ

ਕਸ਼ਮੀਰ ਨੂੰ ਰਾਜ ਦਾ ਦਰਜਾ ਦੇਣ ਤੋਂ ਇਨਕਾਰ ਕਰਨਾ 'ਸਜ਼ਾ' ਦੇ ਸਮਾਨ ਹੈ: ਉਮਰ ਅਬਦੁੱਲਾ

PM ਮੋਦੀ ਨੇ ਹੁਗਲੀ ਨਦੀ 'ਚ ਕੀਤੀ ਕਿਸ਼ਤੀ ਦੀ ਸਵਾਰੀ, ਫੋਟੋਗ੍ਰਾਫ਼ੀ ਕਰਦੇ ਆਏ ਨਜ਼ਰ

PM ਮੋਦੀ ਨੇ ਹੁਗਲੀ ਨਦੀ 'ਚ ਕੀਤੀ ਕਿਸ਼ਤੀ ਦੀ ਸਵਾਰੀ, ਫੋਟੋਗ੍ਰਾਫ਼ੀ ਕਰਦੇ ਆਏ ਨਜ਼ਰ

CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਦੂਜੇ ਸੈਸ਼ਨ ਦੀ ਡੇਟਸ਼ੀਟ ਦਾ ਹੋ ਗਿਆ ਐਲਾਨ

CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਦੂਜੇ ਸੈਸ਼ਨ ਦੀ ਡੇਟਸ਼ੀਟ ਦਾ ਹੋ ਗਿਆ ਐਲਾਨ

WB ਚੋਣਾਂ : ਭਾਜਪਾ ਉਮੀਦਵਾਰ ਅਗਨੀਮਿੱਤਰਾ ਪਾਲ 'ਤੇ ਹਮਲਾ, ਹਮਲਾਵਰਾਂ ਨੇ ਕਾਰ 'ਤੇ ਸੁੱਟੇ ਪੱਥਰ

WB ਚੋਣਾਂ : ਭਾਜਪਾ ਉਮੀਦਵਾਰ ਅਗਨੀਮਿੱਤਰਾ ਪਾਲ 'ਤੇ ਹਮਲਾ, ਹਮਲਾਵਰਾਂ ਨੇ ਕਾਰ 'ਤੇ ਸੁੱਟੇ ਪੱਥਰ