ਸੁਨਾਮ (ਰਮੇਸ਼ ਗਰਗ) : ਮਾਇਆ ਗਾਰਡਨ ਵਿੱਚ ਯੋਗ ਸਿਕਸ਼ਕ ਪ੍ਰਭਾਤ ਜਿੰਦਲ ਵੱਲੋਂ ਚਲਾਈ ਜਾ ਰਹੀ ਯੋਗ ਕਲਾਸ ਵਿੱਚ ਅੱਜ “ਯੋਗ ਭਗਾਏ ਰੋਗ” ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਸੁਨਾਮ ਸ਼ਹਿਰ ਦੀਆਂ ਵੱਖ-ਵੱਖ ਯੋਗ ਕਲਾਸਾਂ ਨਾਲ ਜੁੜੇ ਅਨੇਕਾਂ ਯੋਗ ਸਾਧਕਾਂ ਨੇ ਹਿੱਸਾ ਲਿਆ।
ਪ੍ਰੋਗਰਾਮ ਦੇ ਮੁੱਖ ਅਧਿਆਪਕ ਵਜੋਂ ਲੁਧਿਆਣਾ ਤੋਂ ਪਹੁੰਚੇ ਪਤੰਜਲੀ ਯੋਗ ਸਮਿਤੀ ਦੇ ਪੂਰਵ ਰਾਜ ਅਧਿਆਕਸ਼ ਕ੍ਰਿਸ਼ਨ ਲਾਲ ਗੁਪਤਾ ਨੇ ਯੋਗ ਸਾਧਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਅਭਿਆਸ ਸਾਡੇ ਜੀਵਨ ਲਈ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜਕਲ ਇਲਾਜ ਦੀ ਲਾਗਤ ਬੇਹੱਦ ਵੱਧ ਗਈ ਹੈ, ਅਜੇਹੇ ਵਿੱਚ ਯੋਗ ਅਤੇ ਆਯੁਰਵੇਦ ਮਿਲ ਕੇ ਗੰਭੀਰ ਤੋਂ ਗੰਭੀਰ ਬੀਮਾਰੀਆਂ ਦਾ ਇਲਾਜ ਕਰਨ ਦੇ ਸਮਰੱਥ ਹਨ।
ਸ਼੍ਰੀ ਗੁਪਤਾ ਨੇ ਯੋਗ ਸਾਧਕਾਂ ਨੂੰ ਵੱਖ-ਵੱਖ ਆਸਨ ਅਤੇ ਪ੍ਰਾਣਾਯਾਮ ਦੀਆਂ ਤਕਨੀਕਾਂ ਦਾ ਅਭਿਆਸ ਕਰਵਾਇਆ ਅਤੇ ਸਾਹ ਲੈਣ ਤੇ ਛੱਡਣ ਦੀ ਸਹੀ ਵਿਧੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਯੋਗ ਕਲਾਸ ਦੇ ਬਾਅਦ ਵੀ ਸਾਧਕਾਂ ਨੇ ਉਨ੍ਹਾਂ ਤੋਂ ਵੱਖ-ਵੱਖ ਬੀਮਾਰੀਆਂ ਵਿੱਚ ਯੋਗ ਦੇ ਉਪਯੋਗ ਬਾਰੇ ਮਾਰਗਦਰਸ਼ਨ ਪ੍ਰਾਪਤ ਕੀਤਾ।
ਇਸ ਮੌਕੇ ਅਸ਼ੋਕ ਬੰਸਲ ਗਾਂਧੀ, ਸੁਰਿੰਦਰ ਕੁਮਾਰ, ਪ੍ਰਭਾਤ ਜਿੰਦਲ, ਤਰੁਣ ਸਿੰਗਲਾ, ਮਖਨ ਸਿੰਗਲਾ, ਹਰਸ਼ ਕੁਮਾਰ ਪਿੰਕੀ, ਗੋਪਾਲ ਸ਼ਰਮਾ, ਡਾ. ਵਿਜੇ ਅਰੋੜਾ, ਪਵਨ ਗੋਯਲ, ਮਦਨ ਕਾਂਸਲ, ਸੁਭਾਸ਼ ਗੋਯਲ, ਵਿਨੋਦ ਕੁਮਾਰ, ਅਮਿਤ ਕਪੂਰ, ਭਾਰਤ ਭੂਸ਼ਣ, ਮਹੇਸ਼ ਕੁਮਾਰ ਕਾਂਸਲ, ਓਮ ਪ੍ਰਕਾਸ਼ ਕਾਂਸਲ, ਆਸ਼ੂ ਕੁਮਾਰ, ਗੋਪਾਲ ਕ੍ਰਿਸ਼ਨ ਬੰਸਲ, ਪੁਨੀਤ ਕੁਮਾਰ ਅਤੇ ਆਰ. ਐਨ. ਕਾਂਸਲ ਸਮੇਤ ਕਈ ਯੋਗ ਸਾਧਕ ਹਾਜ਼ਰ ਸਨ।