Friday, September 04, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਬਾਜ਼ਾਰ

ਮੱਧ ਪੂਰਬ 'ਚ ਸ਼ਾਂਤੀ ਦੀ ਉਮੀਦ ਨੇ ਨਿਵੇਸ਼ਕਾਂ ਨੂੰ ਕੀਤਾ ਬਾਗੋ-ਬਾਗ, ਸੈਂਸੈਕਸ 500 ਅੰਕਾਂ ਤੋਂ ਪਾਰ ਉਛਲਿਆ

16 ਅਪ੍ਰੈਲ, 2026 04:57 PM

ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਗੱਲਬਾਤ ਸ਼ੁਰੂ ਹੋਣ ਦੀ ਉਮੀਦ ਕਾਰਨ ਅੱਜ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ। ਪੱਛਮੀ ਏਸ਼ੀਆ ਵਿੱਚ ਸ਼ਾਂਤੀ ਦੀ ਬਹਾਲੀ ਦੀਆਂ ਖ਼ਬਰਾਂ ਨੇ ਨਿਵੇਸ਼ਕਾਂ ਦੇ ਹੌਸਲੇ ਵਧਾ ਦਿੱਤੇ ਹਨ, ਜਿਸ ਕਾਰਨ ਸ਼ੁਰੂਆਤੀ ਕਾਰੋਬਾਰ ਵਿੱਚ ਹੀ ਬੀ.ਐੱਸ.ਈ. ਸੈਂਸੈਕਸ 500 ਅੰਕਾਂ ਤੋਂ ਜ਼ਿਆਦਾ ਉਛਲ ਗਿਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 150 ਅੰਕਾਂ ਦੀ ਤੇਜ਼ੀ ਦਿਖਾ ਰਿਹਾ ਹੈ।

ਬਾਜ਼ਾਰ ਦਾ ਤਾਜ਼ਾ ਹਾਲ ਸਵੇਰੇ 9:22 ਵਜੇ ਦੇ ਕਰੀਬ, ਸੈਂਸੈਕਸ 536.50 ਅੰਕ (0.69%) ਦੀ ਤੇਜ਼ੀ ਨਾਲ 78,647.74 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰ੍ਹਾਂ ਨਿਫਟੀ 153.30 ਅੰਕ (0.63%) ਦੇ ਉਛਾਲ ਨਾਲ 24,384.60 'ਤੇ ਪਹੁੰਚ ਗਿਆ। ਦੱਸ ਦੇਈਏ ਕਿ ਪਿਛਲੇ ਸੈਸ਼ਨ ਵਿੱਚ ਵੀ ਸੈਂਸੈਕਸ 1263.67 ਅੰਕਾਂ ਦੀ ਵੱਡੀ ਤੇਜ਼ੀ ਨਾਲ ਬੰਦ ਹੋਇਆ ਸੀ।

ਇਨ੍ਹਾਂ ਸ਼ੇਅਰਾਂ ਵਿੱਚ ਰਹੀ ਰੌਣਕ 

ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 25 ਹਰੇ ਨਿਸ਼ਾਨ 'ਤੇ ਖੁੱਲ੍ਹੇ ਹਨ। ਸਭ ਤੋਂ ਵੱਧ ਤੇਜ਼ੀ ਇਟਰਨਲ, ਇਨਫੋਸਿਸ, ਲਾਰਸਨ ਐਂਡ ਟੂਬਰੋ, ਆਈ.ਸੀ.ਆਈ.ਸੀ.ਆਈ. ਬੈਂਕ, ਟੀ.ਸੀ.ਐੱਸ. ਅਤੇ ਐੱਚ.ਡੀ.ਐੱਫ.ਸੀ. ਬੈਂਕ ਵਿੱਚ ਦੇਖੀ ਜਾ ਰਹੀ ਹੈ। ਦੂਜੇ ਪਾਸੇ, ਹਿੰਦੁਸਤਾਨ ਯੂਨੀਲੀਵਰ, ਰਿਲਾਇੰਸ ਇੰਡਸਟਰੀਜ਼, ਟਾਈਟਨ ਅਤੇ ਕੋਟਕ ਬੈਂਕ ਵਰਗੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

ਰੁਪਿਆ ਹੋਇਆ ਮਜ਼ਬੂਤ ਤੇ ਕੱਚੇ ਤੇਲ 'ਚ ਨਰਮੀ 

ਸ਼ੇਅਰ ਬਾਜ਼ਾਰ ਦੇ ਨਾਲ-ਨਾਲ ਭਾਰਤੀ ਰੁਪਏ ਵਿੱਚ ਵੀ ਮਜ਼ਬੂਤੀ ਦੇਖਣ ਨੂੰ ਮਿਲੀ ਹੈ। ਰੁਪਿਆ ਡਾਲਰ ਦੇ ਮੁਕਾਬਲੇ 0.1 ਫੀਸਦੀ ਵਧ ਕੇ 93.2750 'ਤੇ ਖੁੱਲ੍ਹਿਆ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਮਾਮੂਲੀ ਗਿਰਾਵਟ ਆਈ ਹੈ, ਜਿੱਥੇ ਬ੍ਰੈਂਟ ਕਰੂਡ 94.82 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।

ਗਲੋਬਲ ਸੰਕੇਤ ਵੀ ਰਹੇ ਸਕਾਰਾਤਮਕ 

ਅਮਰੀਕੀ ਬਾਜ਼ਾਰਾਂ ਵਿੱਚ ਬੁੱਧਵਾਰ ਨੂੰ ਐੱਸ.ਐਂਡ.ਪੀ. (S&P) ਅਤੇ ਨੈਸਡੈਕ (Nasdaq) ਆਪਣੇ ਰਿਕਾਰਡ ਪੱਧਰ 'ਤੇ ਪਹੁੰਚ ਗਏ ਸਨ, ਜਿਸ ਨੇ ਈਰਾਨ ਜੰਗ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰ ਲਈ ਹੈ। ਇਸ ਦੇ ਨਾਲ ਹੀ ਜਾਪਾਨ ਦਾ ਨਿੱਕੇਈ (Nikkei) ਵੀ ਆਪਣੇ ਆਲ-ਟਾਈਮ ਹਾਈ ਦੇ ਕਰੀਬ ਪਹੁੰਚ ਗਿਆ ਹੈ, ਜਿਸ ਦਾ ਸਕਾਰਾਤਮਕ ਅਸਰ ਭਾਰਤੀ ਬਾਜ਼ਾਰਾਂ 'ਤੇ ਵੀ ਸਾਫ਼ ਦਿਖਾਈ ਦੇ ਰਿਹਾ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ

ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ