Saturday, July 19, 2025
BREAKING
ਪੱਛਮੀ ਬੰਗਾਲ ਦੇ ਦੁਰਗਾਪੁਰ 'ਚ PM ਮੋਦੀ ਦੇ ਕਾਫਲੇ ਨੂੰ ਦੇਖਣ ਲਈ ਇਕੱਠੀ ਹੋਈ ਭਾਰੀ ਭੀੜ ਭਾਜਪਾ ਨੂੰ ਸਿੱਧਰਮਈਆ ਦਾ ਚੈਲੇਂਜ: 75 ਦੇ ਹੋ ਰਹੇ ਨਰਿੰਦਰ ਮੋਦੀ, ਕਿਸੇ ਦਲਿਤ ਨੂੰ ਬਣਾਓ PM ਮੋਹਾਲੀ ਵਿੱਚ "ਅਨਵੇਸ਼ਾ 2.0" ਕੁਇਜ਼ ਪ੍ਰੋਗਰਾਮ ਦਾ ਸਫਲ ਆਯੋਜਨ ਬਿਜਨੌਰ ਵਿਚ ਟੈਂਕ 'ਚ ਡਿੱਗੇ ਚਾਰ ਮਜ਼ਦੂਰ, ਤਿੰਨ ਦੀ ਮੌਤ ਲਾਲੂ ਯਾਦਵ ਨੂੰ ਸੁਪਰੀਮ ਕੋਰਟ ਤੋਂ ਝਟਕਾ! ਘੁਟਾਲੇ ਦੀ ਕਾਰਵਾਈ 'ਤੇ ਰੋਕ ਸਬੰਧੀ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ ਰਾਜਨੀਤੀ ਨੂੰ ਵੱਡਾ ਝਟਕਾ: ਛੇ ਵਾਰ ਵਿਧਾਇਕ ਰਹਿ ਚੁੱਕੇ ਸਾਬਕਾ ਕੈਬਨਿਟ ਮੰਤਰੀ ਦਾ ਦੇਹਾਂਤ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ: ਭੁਪੇਸ਼ ਬਘੇਲ ਹਿਮਾਚਲ 'ਚ ਮੁੜ ਆਫ਼ਤ ਬਣ ਵਰ੍ਹੇਗਾ ਮੀਂਹ ! 3 ਦਿਨ ਭਾਰੀ ਬਾਰਿਸ਼ ਦਾ Orange alert ਵੇਖਦੇ ਹੀ ਵੇਖਦੇ ਪੰਜਾਬ ਦੇ ਇਸ ਇਲਾਕੇ 'ਚ ਸਕੂਲ ਕਰ 'ਤੇ ਬੰਦ, ਬਿਜਲੀ ਸਪਲਾਈ ਵੀ ਠੱਪ, ਜਾਣੋ ਕਾਰਨ ਪੰਜਾਬ ਆਉਣਗੇ PM ਮੋਦੀ! ਸੂਬੇ ਨੂੰ ਦੇਣ ਜਾ ਰਹੇ ਵੱਡਾ ਤੋਹਫ਼ਾ

ਪੰਜਾਬ

ਮੋਹਾਲੀ ਵਿੱਚ "ਅਨਵੇਸ਼ਾ 2.0" ਕੁਇਜ਼ ਪ੍ਰੋਗਰਾਮ ਦਾ ਸਫਲ ਆਯੋਜਨ

18 ਜੁਲਾਈ, 2025 07:09 PM

ਚੰਡੀਗੜ੍ਹ/ਮੋਹਾਲੀ : ਨੈਸ਼ਨਲ ਸਟੈਟਿਸਟਿਕਸ ਮੰਤਰਾਲੇ (ਐੱਨਐੱਸਓ), ਖੇਤਰੀ ਦਫ਼ਤਰ ਮੋਹਾਲੀ ਦੁਆਰਾ 18 ਜੁਲਾਈ 2025 ਨੂੰ ਨੈਸ਼ਨਲ ਸੈਂਪਲ ਸਰਵੇਅ (ਐੱਨਐੱਸਐੱਸ) ਦੀ 75ਵੇਂ ਵਰ੍ਹੇਗਢ ਦੇ ਮੌਕੇ "ਅਨਵੇਸ਼ਾ 2.0" ਰਾਜ ਪੱਧਰੀ ਸਟੈਟਿਸਟਿਕਸ ਕੁਇਜ਼ ਮੁਕਾਬਲੇ ਦਾ ਸਫਲ ਆਯੋਜਨ ਕੀਤਾ ਗਿਆ। ਇਹ ਮੁਕਾਬਲਾ ਭਾਰਤੀ ਅਰਥਵਿਵਸਥਾ, ਸਟੈਟਿਸਟਿਕਸ ਸਿਸਟਮ ਅਤੇ ਉਸ ਦੀਆਂ ਯੋਜਨਾਵਾਂ ਨੂੰ ਸਮਝਨ ‘ਤੇ ਅਧਾਰਿਤ ਰਿਹਾ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਰਾਸ਼ਟਰੀ ਸਰਵੇਖਣਾਂ, ਅੰਕੜਿਆਂ ਦੀਆਂ ਭੂਮਿਕਾ ਅਤੇ ਡੇਟਾ- ਸੰਚਾਲਨ ਨੀਤੀਆਂ ਦੀ ਬੁਨਿਆਦੀ ਸਮਝ ਪ੍ਰਦਾਨ ਕਰਨਾ ਹੈ।

ਇਹ ਪ੍ਰੋਗਰਾਮ ਮੋਹਾਲੀ ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪੰਜਾਬ ਰਾਜ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਕੁੱਲ 23 ਟੀਮਾਂ ਨੇ ਉਤਸ਼ਾਹਪੂਰਨ ਭਾਗ ਲਿਆ। ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਅੰਕੜੇ, ਡੇਟਾ ਕਲੈਕਸ਼ਨ ਅਤੇ ਰਾਸ਼ਟਰੀ ਸਰਵੇਖਣਾਂ ਦੇ ਮਹੱਤਵ ਦੇ ਪ੍ਰਤੀ ਜਾਗਰੂਕਤਾ ਵਧਾਉਣਾ ਹੈ। ਸਾਰਿਆਂ ਟੀਮਾਂ ਨੇ ਬਹੁਤ ਉਤਸ਼ਾਹ, ਤਤਪਰਤਾ ਅਤੇ ਗਿਆਨ ਦਾ ਪਰਿਚੈ ਦਿੱਤਾ।

ਇਸ ਮੌਕੇ ‘ਤੇ ਡਿਪਟੀ ਡਾਇਰੈਕਟਰ ਸ਼੍ਰੀ ਹਿੰਮਤ ਸਿੰਘ ਰਾਘਵ ਅਤੇ ਸਹਾਇਕ ਡਾਇਰੈਕਟਰ ਸ਼੍ਰੀ ਵਿਕਾਸ ਰੁੰਡਾਲਾ ਦੁਆਰਾ ਜੇਤੂ ਟੀਮ ਨੂੰ ਪੁਰਸਕਾਰ ਪ੍ਰਦਾਨ ਕੀਤੇ ਅਤੇ ਸਾਰੇ ਭਾਗੀਦਾਰਾਂ ਨੂੰ ਭਾਗੀਦਾਰੀ ਸਰਟੀਫਿਕੇਟ ਦਿੱਤੇ ਗਏ।
ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਸੀਨੀਅਰ ਸਟੈਟਿਸਟਿਕਸ ਅਫਸਰ ਸ਼੍ਰੀ ਸੰਜੀਵ ਕੁਮਾਰ, ਵਿਭਾਗ ਦੇ ਮੁੱਖੀ ਸ਼੍ਰੀ ਐੱਮ.ਪੀ. ਸਿੰਘ, ਸੀਨੀਅਰ ਸਟੈਟਿਸਟਿਕਸ ਅਧਿਕਾਰੀ ਸ਼੍ਰੀਮਤੀ ਉਸ਼ਾ ਵਰਮਾ ਅਤੇ ਨੋਡਲ ਅਫਸਰ ਦੀ ਗਰਿਮਾਮਈ ਮੌਜੂਦਗੀ ਰਹੀ। ਪ੍ਰੋਗਰਾਮ ਦੀ ਸਫਲਤਾ ਵਿੱਚ ਮੌਜੂਦ ਅਧਿਕਾਰੀਆਂ ਨੇ ਨਾਲ-ਨਾਲ ਨੈਸ਼ਨਲ ਸਟੈਟਿਸਟਿਕਸ ਆਫਿਸ (ਐੱਨਐੱਸਓ), ਖੇਤਰੀ ਦਫਤਰ ਮੋਹਾਲੀ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਮਹੱਤਵਪੂਰਨ ਯੋਗਦਾਨ ਰਿਹਾ। ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪ੍ਰੋਗਰਾਮ ਦੀ ਰੂਪਰੇਖਾ, ਆਯੋਜਨ, ਸੰਚਾਲਨ ਅਤੇ ਪ੍ਰਬੰਧਨ ਵਿੱਚ ਸਰਗਰਮ ਭੂਮਿਕਾ ਨਿਭਾਈ, ਜਿਸ ਨਾਲ ਇਹ ਆਯੋਜਨ ਸਫਲ ਅਤੇ ਯਾਦਗਾਰ ਬਣ ਗਿਆ।

ਪ੍ਰੋਗਰਾਮ ਦਾ ਸੰਚਾਲਨ ਪੂਰਣ ਪਾਰਦਰਸ਼ੀਤਾ ਅਤੇ ਨਿਰਪੱਖਤਾ ਨਾਲ ਸੰਪੰਨ ਹੋਇਆ। ਪ੍ਰਤੀਭਾਗੀਆਂ ਨੇ ਨਾ ਸਿਰਫ ਆਪਣੇ ਗਿਆਨ ਦਾ ਪ੍ਰਦਰਸ਼ਨ ਕੀਤਾ, ਸਗੋਂ ਸਟੈਟਿਸਟਿਕਸ ਦੀ ਕਾਰਜ ਪ੍ਰਣਾਲੀ ਨੂੰ ਵੀ ਨੇੜੇ ਤੋਂ ਸਮਝਿਆ। ਨੈਸ਼ਨਲ ਸਟੈਟਿਸਟਿਕਸ ਦਫਤਰ, ਆਰਓ ਮੋਹਾਲੀ ਇਸ ਤਰ੍ਹਾਂ ਦੇ ਆਯੋਜਨਾਂ ਰਾਹੀਂ ਭਵਿੱਖ ਵਿੱਚ ਵੀ ਨੌਜਵਾਨਾਂ ਨੂੰ ਡੇਟਾ ਅਤੇ ਸਟੈਟਿਸਟਿਕਸ ਦੇ ਮਹੱਤਵ ਨਾਲ ਜਾਣੂ ਕਰਵਾਉਂਦਾ ਰਹੇਗਾ।
ਮੁਕਾਬਲੇ ਵਿੱਚ ਪਹਿਲਾ ਸਥਾਨ ‘ਤੇ ਐੱਸਡੀ ਕਾਲਜ, ਸੈਕਟਰ 32 ਤੋਂ ਵੰਸ਼ਿਕਾ ਸ਼ਰਮਾ ਅਤੇ ਜਤਿਨ, ਦੂਸਰੇ ਸਥਾਨ ‘ਤੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਸ, ਝੰਜੇਰੀ ਤੋਂ ਪ੍ਰਿਆ ਮਨਹਾਸ ਅਤੇ ਕਰਮਣਿਆ ਕੌਰ, ਤੀਸਰੇ ਸਥਾਨ ‘ਤੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ, ਸੈਕਟਰ 11, ਚੰਡੀਗੜ੍ਹ ਤੋਂ ਭਾਰਤ ਸਵਾਮੀ ਅਤੇ ਓਮ ਸੂਦ ਰਹੇ।

Have something to say? Post your comment

ਅਤੇ ਪੰਜਾਬ ਖਬਰਾਂ

ਵੇਖਦੇ ਹੀ ਵੇਖਦੇ ਪੰਜਾਬ ਦੇ ਇਸ ਇਲਾਕੇ 'ਚ ਸਕੂਲ ਕਰ 'ਤੇ ਬੰਦ, ਬਿਜਲੀ ਸਪਲਾਈ ਵੀ ਠੱਪ, ਜਾਣੋ ਕਾਰਨ

ਵੇਖਦੇ ਹੀ ਵੇਖਦੇ ਪੰਜਾਬ ਦੇ ਇਸ ਇਲਾਕੇ 'ਚ ਸਕੂਲ ਕਰ 'ਤੇ ਬੰਦ, ਬਿਜਲੀ ਸਪਲਾਈ ਵੀ ਠੱਪ, ਜਾਣੋ ਕਾਰਨ

ਪੰਜਾਬ ਆਉਣਗੇ PM ਮੋਦੀ! ਸੂਬੇ ਨੂੰ ਦੇਣ ਜਾ ਰਹੇ ਵੱਡਾ ਤੋਹਫ਼ਾ

ਪੰਜਾਬ ਆਉਣਗੇ PM ਮੋਦੀ! ਸੂਬੇ ਨੂੰ ਦੇਣ ਜਾ ਰਹੇ ਵੱਡਾ ਤੋਹਫ਼ਾ

Punjab: ਡਰਾਈਵਿੰਗ ਟੈਸਟ ਦੇਣ ਵਾਲੇ ਪੜ੍ਹ ਲੈਣ ਇਹ ਖ਼ਬਰ, ਹੋਵੇਗਾ ਟੋਕਨ ਸਿਸਟਮ ਲਾਗੂ, ਦੂਰ ਹੋਵੇਗੀ ਇਹ ਪਰੇਸ਼ਾਨੀ

Punjab: ਡਰਾਈਵਿੰਗ ਟੈਸਟ ਦੇਣ ਵਾਲੇ ਪੜ੍ਹ ਲੈਣ ਇਹ ਖ਼ਬਰ, ਹੋਵੇਗਾ ਟੋਕਨ ਸਿਸਟਮ ਲਾਗੂ, ਦੂਰ ਹੋਵੇਗੀ ਇਹ ਪਰੇਸ਼ਾਨੀ

ਜਲੰਧਰ ਨਗਰ ਨਿਗਮ ਨੇ ਸਵੱਛਤਾ ਸਰਵੇਖਣ ’ਚ ਬਣਾਇਆ ਨਵਾਂ ਰਿਕਾਰਡ, ਹਾਸਲ ਕੀਤਾ 82ਵਾਂ ਰੈਂਕ

ਜਲੰਧਰ ਨਗਰ ਨਿਗਮ ਨੇ ਸਵੱਛਤਾ ਸਰਵੇਖਣ ’ਚ ਬਣਾਇਆ ਨਵਾਂ ਰਿਕਾਰਡ, ਹਾਸਲ ਕੀਤਾ 82ਵਾਂ ਰੈਂਕ

ਅੰਮ੍ਰਿਤਸਰ ਸਰਹੱਦ 'ਤੇ ਵੱਡੀ ਕਾਰਵਾਈ, ਇਕ ਦਿਨ 'ਚ 6 ਡਰੋਨ ਤੇ 10 ਕਰੋੜ ਦੀ ਹੈਰੋਇਨ ਜ਼ਬਤ

ਅੰਮ੍ਰਿਤਸਰ ਸਰਹੱਦ 'ਤੇ ਵੱਡੀ ਕਾਰਵਾਈ, ਇਕ ਦਿਨ 'ਚ 6 ਡਰੋਨ ਤੇ 10 ਕਰੋੜ ਦੀ ਹੈਰੋਇਨ ਜ਼ਬਤ

ਵੱਡੀ ਖ਼ਬਰ : ਪੰਜਾਬ 'ਚ ਵੱਧ ਗਿਆ ਪ੍ਰਾਪਰਟੀ ਟੈਕਸ, ਅਪ੍ਰੈਲ ਤੋਂ ਲਾਗੂ ਹੋਈਆਂ ਦਰਾਂ

ਵੱਡੀ ਖ਼ਬਰ : ਪੰਜਾਬ 'ਚ ਵੱਧ ਗਿਆ ਪ੍ਰਾਪਰਟੀ ਟੈਕਸ, ਅਪ੍ਰੈਲ ਤੋਂ ਲਾਗੂ ਹੋਈਆਂ ਦਰਾਂ

ਪੰਜਾਬ ਦੀ ਸਿਆਸਤ ਵਿਚ ਵੱਡੀ ਹਲਚਲ, ਇਸ ਵੱਡੇ ਆਗੂ ਨੇ ਛੱਡਿਆ ਅਕਾਲੀ ਦਲ

ਪੰਜਾਬ ਦੀ ਸਿਆਸਤ ਵਿਚ ਵੱਡੀ ਹਲਚਲ, ਇਸ ਵੱਡੇ ਆਗੂ ਨੇ ਛੱਡਿਆ ਅਕਾਲੀ ਦਲ

ਪੰਜਾਬ 'ਚ ED ਦਾ ਵੱਡਾ ਐਕਸ਼ਨ, ਚੰਡੀਗੜ੍ਹ, ਲੁਧਿਆਣਾ ਤੇ ਬਰਨਾਲਾ 'ਚ ਕਰ 'ਤੀ ਰੇਡ, ਜਾਣੋ ਕਿਉਂ

ਪੰਜਾਬ 'ਚ ED ਦਾ ਵੱਡਾ ਐਕਸ਼ਨ, ਚੰਡੀਗੜ੍ਹ, ਲੁਧਿਆਣਾ ਤੇ ਬਰਨਾਲਾ 'ਚ ਕਰ 'ਤੀ ਰੇਡ, ਜਾਣੋ ਕਿਉਂ

ਪੰਜਾਬ ਕਾਂਗਰਸ ਦੇ ਇੰਚਾਰਜ ਦਾ ਪੁੱਤਰ ਗ੍ਰਿਫ਼ਤਾਰ

ਪੰਜਾਬ ਕਾਂਗਰਸ ਦੇ ਇੰਚਾਰਜ ਦਾ ਪੁੱਤਰ ਗ੍ਰਿਫ਼ਤਾਰ

ਪੰਜਾਬ 'ਚ ਸ਼ੁਰੂ ਹੋਈ ਨਵੀਂ ਮੁਹਿੰਮ! ਬੱਚਿਆਂ ਲਈ ਮਸੀਹਾ ਬਣੇਗੀ ਮਾਨ ਸਰਕਾਰ

ਪੰਜਾਬ 'ਚ ਸ਼ੁਰੂ ਹੋਈ ਨਵੀਂ ਮੁਹਿੰਮ! ਬੱਚਿਆਂ ਲਈ ਮਸੀਹਾ ਬਣੇਗੀ ਮਾਨ ਸਰਕਾਰ