ਬਾਲੀਵੁੱਡ ਦੇ ਦਬੰਗ ਖਾਨ ਯਾਨੀ ਸਲਮਾਨ ਖਾਨ ਪਿਛਲੇ ਕੁੱਝ ਦਿਨਾਂ ਤੋਂ ਆਪਣੀ ਸਿਹਤ ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਬਣੇ ਹੋਏ ਹਨ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਰਚਾਵਾਂ ਉਦੋਂ ਸ਼ੁਰੂ ਹੋਈਆਂ, ਜਦੋਂ ਹਾਲ ਹੀ ਵਿੱਚ ਉਨ੍ਹਾਂ ਨੂੰ ਜਨਤਕ ਤੌਰ 'ਤੇ ਵੇਖਿਆ ਗਿਆ। ਕਿਉਂਕਿ ਉਹ ਕਾਫੀ ਕਮਜ਼ੋਰ ਨਜ਼ਰ ਆ ਰਹੇ ਸਨ ਪਰ ਹੁਣ ਸਲਮਾਨ ਖਾਨ ਨੇ ਖੁਦ ਆਪਣੀ ਹੈਲਥ ਅਪਡੇਟ ਦਿੱਤੀ ਹੈ ਅਤੇ ਦੱਸਿਆ ਹੈ ਕਿ ਉਨ੍ਹਾਂ ਨੇ 16 ਕਿੱਲੋ ਭਾਰ ਘਟਾਇਆ ਹੈ।
ਦਰਅਸਲ ਸਲਮਾਨ ਆਪਣੇ ਭਰਾ ਸੋਹੇਲ ਨੂੰ ਮਿਲਣ ਲਈ ਸ਼ੋਅ ਅਲਾਇੰਸ ਵਿੱਚ ਗਏ ਸਨ। ਇਸ ਦੌਰਾਨ ਸੋਹੇਲ ਨੇ ਆਪਣੇ 16 ਪੈਕ ਐਬਸ ਦਿਖਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਨੇ 12 ਕਿੱਲੋ ਭਾਰ ਘਟਾਇਆ ਹੈ, ਜਿਸ 'ਤੇ ਸਲਮਾਨ ਕਹਿੰਦੇ ਹਨ ਕਿ ਉਨ੍ਹਾਂ ਦਾ ਵੀ 16 ਕਿੱਲੋ ਭਾਰ ਘੱਟ ਗਿਆ ਹੈ। ਸਲਮਾਨ ਦੀ ਇਹ ਗੱਲ ਸੁਣ ਕੇ ਸਾਰੇ ਹੈਰਾਨ ਹੋ ਜਾਂਦੇ ਹਨ।
ਸਲਮਾਨ ਦੇ ਬਿਆਨ ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦੀ ਬਦਲੀ ਦਿੱਖ ਕਿਸੇ ਬਿਮਾਰੀ ਕਾਰਨ ਨਹੀਂ ਹੈ, ਸਗੋਂ ਉਨ੍ਹਾਂ ਦੀ ਫਿਟਨੈਸ ਜਰਨੀ ਦਾ ਹਿੱਸਾ ਹੈ। ਰਿਪੋਰਟਾਂ ਦੇ ਅਨੁਸਾਰ, ਸਲਮਾਨ ਖਾਨ ਨੇ ਆਪਣੇ ਆਉਣ ਵਾਲੇ ਐਕਸ਼ਨ ਪ੍ਰੋਜੈਕਟਾਂ ਅਤੇ ਫਿਲਮਾਂ ਦੀ ਤਿਆਰੀ ਲਈ ਭਾਰ ਘਟਾਇਆ ਹੈ। ਸਲਮਾਨ ਖਾਨ ਦੇ ਇਸ ਖੁਲਾਸੇ ਮਗਰੋਂ ਪ੍ਰਸ਼ੰਸਕਾਂ ਨੂੰ ਰਾਹਤ ਮਿਲੀ ਹੈ, ਜੋ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਪਰੇਸ਼ਾਨ ਸਨ।