ਪ੍ਰੀਤ ਪੱਤੀ
ਮੋਹਾਲੀ: ਅੱਜ ਤੀਆਂ ਦਾ ਤਿਉਹਾਰ ਮਿਸਿਜ ਪ੍ਰੀਤੀ ਸ਼ਰਮਾ, ਸਰਦਾਰਨੀ ਹਰਪ੍ਰੀਤ ਕੌਰ ਅਤੇ ਮਹਿਕ ਵੱਲੋਂ ਹੋਟਲ ਵੈਸਟਰਨ ਪ੍ਰੀਮਿਅਮ, ਮੋਹਾਲੀ ਵਿਖੇ ਮਨਾਇਆ ਗਿਆ। ਜਿਸ ਵਿੱਚ ਸਰਦਾਰਨੀ ਸੁਖਦੇਵ ਕੌਰ, ਸਰਦਾਰਨੀ ਸੁਰਜੀਤ ਕੌਰ ਅਤੇ ਸਰਦਾਰਨੀ ਗੁਰਜੀਤ ਕੌਰ ਜੱਜ ਦੇ ਰੂਪ ਵਿੱਚ ਸ਼ਾਮਿਲ ਹੋਏ। ਜਿਨ੍ਹਾਂ ਵੱਲੋਂ ਦੂਜੇ ਰਨਰਅਪ ਵਜੋਂ ਕਮਲਜੀਤ ਕੌਰ, ਅਤੇ ਪਹਿਲੇ ਰਨਰਅਪ ਵੱਜੋਂ ਰਜਨੀ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਰਦਾਰਨੀ ਸਰਪ੍ਰੀਤ ਕੌਰ ਨੂੰ ਮਿਸਿਜ "ਤੀਜ ਦੇ ਤਾਜ" ਨਾਲ ਸਨਮਾਨਿਤ ਕੀਤਾ ਗਿਆ। ਹਰਪ੍ਰੀਤ ਕੌਰ , ਮਹਿਕ ਅਤੇ ਪ੍ਰੀਤੀ ਸ਼ਰਮਾ ਵੱਲੋਂ ਕਿਹਾ ਗਿਆ ਕਿ ਤਿਆਂ ਦੇ ਤਿਉਹਾਰ ਨਾਲ ਹੀ ਸਾਰੇ ਤਿਉਹਾਰਾਂ ਦੀ ਸ਼ੁਰੂਆਤ ਹੁੰਦੀ ਹੈ। ਸਾਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਆਪਣੇ ਵਿਰਸੇ ਨਾਲ ਜੁੜੇ ਰਹਿਣ ਦਾ ਹਮੇਸ਼ਾ ਹੀ ਕੋਈ ਨਾ ਕੋਈ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ। ਡੀ ਜੇ ਸੰਗੀਤ, ਰਵਾਇਤੀ ਗਿੱਧਾ ਅਤੇ ਵੱਖ ਵੱਖ ਤਰ੍ਹਾਂ ਦੇ ਪੰਜਾਬੀ ਪਕਵਾਨਾਂ ਸਮੇਤ ਗਤੀਵਿਧੀਆ ਦੀ ਵਿਸ਼ਾਲ ਸ਼੍ਰੇਣੀ ਨੇ ਸਮਾਗਮ ਨੂੰ ਸਾਰੇ ਹਾਜ਼ਰੀਨ ਲਈ ਪੂਰੀ ਤਰ੍ਹਾਂ ਮਜੇਦਾਰ ਅਤੇ ਯਾਦਗਾਰੀ ਬਣਾਇਆ। ਪੰਜਾਬੀ ਵਿਰਸੇ ਦੀਆਂ ਲੋਕ ਬੋਲੀਆ ਨਾਲ ਇਕੱਠੀਆ ਔਰਤਾਂ ਨੇ ਗਿੱਧਾ ਪਾਇਆ।