Sunday, July 06, 2025
BREAKING
ਕੋਲਕਾਤਾ ਤੋਂ ਬੈਂਕਾਕ ਜਾਣ ਵਾਲੀ ਥਾਈ ਲਾਇਨ ਏਅਰ ਦੀ ਉਡਾਣ 'ਤਕਨੀਕੀ ਖ਼ਰਾਬੀ' ਕਾਰਨ ਰੱਦ ਸਪਾ ਮੁਖੀ 'ਤੇ ਇਤਰਾਜ਼ਯੋਗ ਟਿੱਪਣੀ ਕਰਨੀ ਪਈ ਭਾਰੀ, 6 ਪੁਲਸ ਮੁਲਾਜ਼ਮ ਹੋ ਗਏ ਸਸਪੈਂਡ US ਨੇ ਭਾਰਤ ਮੰਡਪਮ 'ਚ ਮਨਾਇਆ 249ਵਾਂ ਆਜ਼ਾਦੀ ਦਿਵਸ, ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕੀਤੀ ਖ਼ਾਸ ਸ਼ਿਰਕਤ ਕੀ ਰੂਸ ਮਗਰੋਂ ਭਾਰਤ ਵੀ ਅਫ਼ਗਾਨਿਸਤਾਨ 'ਚ ਤਾਲੀਬਾਨ ਸਰਕਾਰ ਨੂੰ ਦੇਵੇਗਾ ਮਾਨਤਾ ? ਨਦੀ 'ਚ ਡਿੱਗੀ ਯਾਤਰੀ ਬੱਸ, ਸੱਤ ਲੋਕਾਂ ਦੀ ਮੌਤ ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ! ਚੋਰ ਨਾਲ ਵਾਪਰੀ ਦਿਲਚਸਪ ਘਟਨਾ ''ਹਾਲੇ ਮੈਂ 30-40 ਸਾਲ ਹੋਰ ਜਿਊਂਗਾ...!'', ਦਲਾਈਲਾਮਾ ਦਾ ਵੱਡਾ ਬਿਆਨ ਅੱਧੀ ਰਾਤੀਂ ਹੋ ਗਿਆ ਵੱਡਾ ਐਨਕਾਊਂਟਰ ! ਪੁਲਸ ਤੇ ਬਦਮਾਸ਼ਾਂ ਵਿਚਾਲੇ ਤਾੜ-ਤਾੜ ਚੱਲ ਗਈਆਂ ਗੋਲ਼ੀਆਂ CM Maan ਵੱਲੋਂ ਅਖਾੜਾ ਪਿੰਡ ਦੇ ਬਾਇਓਗੈਸ ਪਲਾਂਟ ਦੇ ਮਸਲੇ ਦੇ ਹੱਲ ਲਈ ਸਾਂਝੀ ਕਮੇਟੀ ਬਣਾਉਣ ਦਾ ਐਲਾਨ CM ਮਾਨ ਵੱਲੋਂ ਪਵਿੱਤਰ ਨਗਰੀ ਦੇ ਵਸਨੀਕਾਂ ਨੂੰ ਲਗਪਗ 350 ਕਰੋੜ ਰੁਪਏ ਦਾ ਤੋਹਫ਼ਾ

ਦੁਨੀਆਂ

ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ! ਚੋਰ ਨਾਲ ਵਾਪਰੀ ਦਿਲਚਸਪ ਘਟਨਾ

05 ਜੁਲਾਈ, 2025 06:41 PM

ਵੈਨਕੂਵਰ - ‘ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ' ਵਾਲੀ ਪੰਜਾਬੀ ਦੀ ਪ੍ਰਸਿੱਧ ਕਹਾਵਤ ਪੁਲਸ ਵੱਲੋਂ ਕਾਬੂ ਕੀਤੇ ਗਏ ਇੱਕ ਵਿਅਕਤੀ ਨਾਲ ਹਾਲ ਹੀ 'ਚ ਵਾਪਰੀ ਦਿਲਚਸਪ ਘਟਨਾ 'ਤੇ ਢੁੱਕਦੀ ਜਾਪਦੀ ਹੈ। ਪ੍ਰਾਪਤ ਵੇਰਵਿਆਂ ਮੁਤਾਬਿਕ ਇੱਕ ਕੇਸ 'ਚ ਪੁਲਸ ਨੂੰ ਲੋੜੀਂਦਾ ਸੈਡਿਨ ਬਲੈਕਵੈਲ ਨਾਂ ਦਾ ਇੱਕ ਵਿਅਕਤੀ ਪੁਲਸ ਦੀ ਗ੍ਰਿਫਤ ਤੋਂ ਬਚਣ ਲਈ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਹੋਪ ਇਲਾਕੇ ਦੇ ਪਹਾੜੀ ਜੰਗਲ 'ਚ ਲੁਕਿਆ ਹੋਇਆ ਸੀ। 

ਇਸੇ ਦੌਰਾਨ ਜੰਗਲ ਨੂੰ ਅੱਗ ਲੱਗ ਗਈ, ਜਿਸ ਤੇ ਕਾਬੂ ਪਾਉਣ ਲਈ ਰੁਝੀਆਂ ਬਚਾਅ ਕਾਰਜ ਦੀਆਂ ਟੀਮਾਂ ਨੂੰ ਹੈਲੀਕਾਪਟਰ ਤੋਂ ਦੂਰਬੀਨ ਰਾਹੀਂ ਅੱਗ ਦੇ ਬਚਾਅ ਲਈ ਇੱਕ ਵਿਅਕਤੀ ਵੱਡੀ ਚਟਾਨ 'ਤੇ ਖੜਾ ਦਿਖਾਈ ਦਿੱਤਾ ਤਾਂ ਬਚਾਅ ਕਾਰਜ ਟੀਮਾਂ ਵੱਲੋਂ ਉਸ ਵਿਅਕਤੀ ਨੂੰ ਤੁਰੰਤ ਉਥੋਂ ਸੁਰੱਖਿਅਤ ਕੱਢਿਆ ਗਿਆ। ਜਦੋਂ ਉਸ ਦੀ ਡੁੰਘਾਈ ਨਾਲ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦੇ ਗ੍ਰਿਫਤਾਰ ਵਾਰੰਟ ਜਾਰੀ ਹੋਏ ਹਨ। ਜਿਸ ਮਗਰੋਂ ਪੁਲਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ।

Have something to say? Post your comment