ਇਕ ਪਾਸੇ ਸੋਨੇ-ਚਾਂਦੀ ਦੀਆਂ ਕੀਮਤਾਂ ਅੱਜ ਮੁੜ ਤੋਂ ਅਸਮਾਨੀ ਚੜ੍ਹ ਗਈਆਂ ਹਨ। ਅੱਜ ਇਕ ਵਾਰ ਫ਼ਿਰ ਤੋਂ ਦੇਸ਼ ਭਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਵਾਧਾ ਦੇਖਣ ਨੂੰ ਮਿਲਿਆ। ਮੰਗਲਵਾਰ ਵਾਲੇ ਦਿਨ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਕਾਰੋਬਾਰ ਸ਼ੁਰੂ ਹੁੰਦੇ ਹੀ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਘੱਟ ਹੋਣ ਤੋਂ ਬਾਅਦ ਫਿਰ ਤੋਂ ਵੱਧ ਗਈਆਂ ਹਨ।
ਖ਼ਬਰ ਲਿਖੇ ਜਾਣ ਤੱਕ MCX 'ਤੇ ਸੋਨੇ ਦੀ ਕੀਮਤ ਵਿਚ ਕਰੀਬ 5000 ਰੁਪਏ (3.49 ਫ਼ੀਸਦੀ) ਤੱਕ ਮਹਿੰਗਾ ਹੋ ਗਿਆ, ਜਦਕਿ ਚਾਂਦੀ ਦੀ ਕੀਮਤ ਕਰੀਬ 14,500 ਰੁਪਏ (6.27 ਫ਼ੀਸਦੀ) ਵੱਧ ਗਈ ਹੈ। ਕੀਮਤਾਂ ਵਿਚ ਵਾਧਾ ਹੋਣ ਨਾਲ ਚਾਂਦੀ ਦੀ ਕੀਮਤ 2,51,436 ਰੁਪਏ ਹੋ ਗਈ ਹੈ, ਜਦਕਿ ਸੋਨੇ ਦਾ ਭਾਅ 1.48,799 ਹੋ ਗਿਆ ਹੈ। ਬਾਜ਼ਾਰ ਮਾਹਿਰਾਂ ਦੇ ਅਨੁਸਾਰ, ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਇਹ ਮਜ਼ਬੂਤੀ ਵਿਸ਼ਵਵਿਆਪੀ ਆਰਥਿਕ ਅਨਿਸ਼ਚਿਤਤਾ, ਡਾਲਰ ਦੇ ਉਤਰਾਅ-ਚੜ੍ਹਾਅ ਅਤੇ ਸੁਰੱਖਿਅਤ ਨਿਵੇਸ਼ਾਂ ਦੀ ਵੱਧਦੀ ਮੰਗ ਕਾਰਨ ਹੋ ਰਹੀ ਹੈ। ਨਿਵੇਸ਼ਕ ਇੱਕ ਵਾਰ ਫਿਰ ਸੁਰੱਖਿਅਤ ਨਿਵੇਸ਼ ਵਿਕਲਪਾਂ ਵਜੋਂ ਸੋਨੇ ਅਤੇ ਚਾਂਦੀ ਵੱਲ ਮੁੜ ਰਹੇ ਹਨ।