ਲਾਸ ਏਂਜਲਸ : ਮਸ਼ਹੂਰ ਅਮਰੀਕੀ ਗਾਇਕਾ ਕੋਨੀ ਫ੍ਰਾਂਸਿਸ, ਜੋ “Stupid Cupid”, “Pretty Little Baby” ਅਤੇ “Mama” ਵਰਗੇ ਹਿੱਟ ਗੀਤਾਂ ਲਈ ਜਾਣੀ ਜਾਂਦੀ ਸੀ, ਦਾ 87 ਸਾਲ ਦੀ ਉਮਰ ਵਿੱਚ 16 ਜੁਲਾਈ ਨੂੰ ਦੇਹਾਂਤ ਹੋ ਗਿਆ। ਉਹ ਹਾਲ ਹੀ ਵਿੱਚ "ਕਾਫ਼ੀ ਜ਼ਿਆਦਾ ਦਰਦ" ਕਾਰਨ ਹਸਪਤਾਲ 'ਚ ਦਾਖ਼ਲ ਹੋਈ ਸੀ।
ਉਹਨਾਂ ਦੇ ਦੋਸਤ ਰੌਨ ਰਾਬਰਟਸ ਨੇ ਇਹ ਦੁਖਦਾਈ ਖ਼ਬਰ ਫੇਸਬੁੱਕ 'ਤੇ ਸਾਂਝੀ ਕਰਦਿਆਂ ਲਿਖਿਆ, “ਭਾਰੀ ਮਨ ਨਾਲ ਮੈਂ ਤੁਹਾਨੂੰ ਆਪਣੀ ਪਿਆਰੀ ਦੋਸਤ ਕੋਨੀ ਫ੍ਰਾਂਸਿਸ ਦੇ ਦੇਹਾਂਤ ਦੀ ਸੂਚਨਾ ਦੇ ਰਿਹਾ ਹਾਂ। ਮੈਨੂੰ ਪੂਰਾ ਯਕੀਨ ਹੈ ਕਿ ਕੋਨੀ ਚਾਹੇਗੀ ਕਿ ਇਹ ਖ਼ਬਰ ਸਭ ਤੋਂ ਪਹਿਲਾਂ ਉਸ ਦੇ ਪ੍ਰਸ਼ੰਸਕਾਂ ਤੱਕ ਪਹੁੰਚੇ। ਹੋਰ ਜਾਣਕਾਰੀ ਜਲਦ ਦਿੱਤੀ ਜਾਵੇਗੀ।”
ਅੰਤਿਮ ਦਿਨਾਂ 'ਚ ਸਿਹਤ ਠੀਕ ਨਹੀਂ ਸੀ
2 ਜੁਲਾਈ ਨੂੰ ਕੋਨੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਬੇਹੱਦ ਦਰਦ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ, ਜੋ ਕਿ ਹਿੱਪ ਟਰੀਟਮੈਂਟ ਨਾਲ ਸੰਬੰਧਿਤ ਹੋ ਸਕਦਾ ਹੈ। ਇਸ ਕਾਰਨ ਉਹ 4 ਜੁਲਾਈ ਦੇ ਇੰਡੀਪੈਂਡੈਂਸ ਡੇਅ ਸ਼ੋਅ ਵਿਚ ਹਿੱਸਾ ਨਹੀਂ ਲੈ ਸਕੀ। ਉਨ੍ਹਾਂ ਨੇ ਆਪਣੀ ਆਖ਼ਰੀ Facebook ਪੋਸਟ 4 ਜੁਲਾਈ ਨੂੰ ਸਾਂਝੀ ਕਰਦਿਆਂ ਲਿਖਿਆ ਸੀ, "ਸਾਰਿਆਂ ਨੂੰ ਨਮਸਤੇ। ਅੱਜ ਇਕ ਚੰਗੀ ਰਾਤ ਤੋਂ ਬਾਅਦ ਮੈਂ ਕਾਫੀ ਬਿਹਤਰ ਮਹਿਸੂਸ ਕਰ ਰਹੀ ਹਾਂ। ਤੁਹਾਡੀਆਂ ਦੁਆਵਾਂ ਲਈ ਧੰਨਵਾਦ।"
ਸੰਗੀਤਕ ਕਰੀਅਰ ਦੀ ਝਲਕ
ਕੋਨੀ ਫ੍ਰਾਂਸਿਸ ਨੇ 1950 ਦੇ ਦਹਾਕੇ ਵਿੱਚ ਸ਼ੋਹਰਤ ਹਾਸਲ ਕੀਤੀ ਅਤੇ ਉਨ੍ਹਾਂ ਦੇ ਕਈ ਗੀਤ ਚਾਰਟ ਟਾਪਰ ਬਣੇ। ਉਹਨਾਂ ਦੇ ਮਸ਼ਹੂਰ ਗੀਤਾਂ ਵਿੱਚ ਸ਼ਾਮਲ ਹਨ- Stupid Cupid, Lipstick on Your Collar, Who's Sorry Now, Where the Boys Are।
ਲੇਖਿਕਾ ਦੇ ਤੌਰ 'ਤੇ ਵੀ ਪ੍ਰਸਿੱਧ
1984: ਆਪਣੇ ਜੀਵਨ ਉੱਤੇ ਆਧਾਰਿਤ ਆਤਮਕਥਾ "Who's Sorry Now?" ਜਾਰੀ ਕੀਤੀ
2017: ਆਪਣੀ ਦੂਜੀ ਕਿਤਾਬ "Among My Souvenirs" ਪਬਲਿਸ਼ ਕੀਤੀ
2018 ਤੋਂ ਬਾਅਦ ਉਨ੍ਹਾਂ ਨੇ ਜਨਤਕ ਜੀਵਨ ਤੋਂ ਹਟਕੇ ਰਹਿਣਾ ਸ਼ੁਰੂ ਕੀਤਾ
ਨਵੇਂ ਯੁੱਗ 'ਚ ਵੀ ਫੇਮਸ
ਕੋਨੀ ਫ੍ਰਾਂਸਿਸ ਦਾ 1962 ਵਿੱਚ ਆਇਆ ਗੀਤ “Pretty Little Baby” ਹਾਲ ਹੀ ਵਿੱਚ Instagram ਅਤੇ TikTok 'ਤੇ ਵਾਇਰਲ ਹੋਇਆ ਸੀ, ਜਿਸ ਨਾਲ ਉਹ ਨਵੀਂ ਪੀੜ੍ਹੀ 'ਚ ਵੀ ਮੁੜ ਪਸੰਦ ਕੀਤੀ ਜਾ ਰਹੀ ਸੀ।