ਗੁਆਂਗਜ਼ੂ : ਦੱਖਣੀ ਚੀਨ ਦੇ ਗੁਆਂਗਜ਼ੂ ਸੂਬੇ ਦੀ ਰਾਜਧਾਨੀ ਗੁਆਂਗਜ਼ੂ ਵਿੱਚ ਬੁੱਧਵਾਰ ਸਵੇਰੇ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਘਟਨਾ ਵਿਚ ਸੱਤ ਲੋਕ ਲਾਪਤਾ ਹੋ ਗਏ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਵੇਰੇ 8:30 ਵਜੇ ਜ਼ਮੀਨ ਖਿਸਕਣ ਕਾਰਨ ਬੇਯੂਨ ਜ਼ਿਲ੍ਹੇ ਦੇ ਦਾਯੁਆਨ ਪਿੰਡ ਵਿੱਚ ਕਈ ਘਰ ਢਹਿ ਗਏ ਅਤੇ ਕੁੱਲ 14 ਲੋਕ ਉੱਥੇ ਫਸ ਗਏ।
ਦੁਪਹਿਰ ਤੱਕ ਸੱਤ ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢ ਲਿਆ ਗਿਆ ਅਤੇ ਉਨ੍ਹਾਂ ਸਾਰਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਹਾਦਸੇ ਤੋਂ ਬਾਅਦ ਨੇੜਲੇ ਸਾਰੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਹੋਰ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।