Saturday, July 05, 2025
BREAKING
ਰੋਟਰੀ ਕਲੱਬ ਖਰੜ ਵੱਲੋਂ ਸਤਪਾਲ ਜਿੰਦਲ ਦੀ ਮੌਤ ਉਪਰੰਤ ਅੱਖਾਂ ਦਾਨ ਕਰਨ ਵਾਲੇ ਉਸਦੇ ਪਰਿਵਾਰ ਨੂੰ ਪੀ.ਜੀ.ਆਈ. ਚੰਡੀਗੜ੍ਹ ਦੇ ਅੱਖਾਂ ਦੇ ਵਿਭਾਗ ਵੱਲੋਂ ਸਰਟੀਫਿਕੇਟ ਤੇ ਰੋਟਰੀ ਕਲੱਬ ਦਾ ਸਨਮਾਨ ਪੱਤਰ ਦੇ ਕੇ ਨਵਾਜਿਆ ਗਿਆ 'ਦੁਨੀਆਂ ਅਮਰੀਕਾ ਤੋਂ ਬਿਨਾਂ ਵੀ ਅੱਗੇ ਵਧ ਸਕਦੀ ਐ...!' ਸ਼ੀ ਜਿਨਪਿੰਗ ਦੀ ਵੱਡੀ ਚਿਤਾਵਨੀ ਸਬਜ਼ੀਆਂ ਦੀਆਂ ਕੀਮਤਾਂ ਨੇ ਵਧਾਈ ਚਿੰਤਾ, ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੇ ਵੀ ਵਧੇ ਭਾਅ ''ਇੱਥੇ ਆਓ ਤੇ ਆ ਕੇ ਕਸ਼ਮੀਰ ਦੇਖੋ'', ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਲੋਕਾਂ ਨੂੰ ਕੀਤੀ ਅਪੀਲ ਪਾਕਿਸਤਾਨੀ ਸੁਰੱਖਿਆ ਬਲਾਂ ਨੇ 30 ਅੱਤਵਾਦੀ ਕੀਤੇ ਢੇਰ ਕਾਜੋਲ ਦੀ ਫਿਲਮ 'ਮਾਂ' ਨੇ ਪਹਿਲੇ ਹਫ਼ਤੇ 26 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਕਮਾਈ ਕੈਨੇਡਾ ਓਪਨ ਦੇ ਦੂਜੇ ਗੇੜ 'ਚ ਪੁੱਜਿਆ ਸ਼੍ਰੀਕਾਂਤ, ਹਮਵਤਨ ਰਾਜਾਵਤ ਨੂੰ ਹਰਾ ਕੇ ਬਣਾਈ ਜਗ੍ਹਾ ਗਿੱਲ ਦੀ ਰਣਨੀਤੀ ’ਚ ਵਿਸ਼ਵ ਪੱਧਰੀ ਖਿਡਾਰੀ ਦੇ ਲੱਛਣ : ਟ੍ਰਾਟ ਜਿੱਤ ਦੀ ਹੈਟ੍ਰਿਕ ਲਾ ਕੇ ਇੰਗਲੈਂਡ ਖਿਲਾਫ ਪਹਿਲੀ ਟੀ-20 ਲੜੀ ਜਿੱਤਣ ਉਤਰੇਗਾ ਭਾਰਤ ਜਲੰਧਰ ਦਾ ਸ਼ਾਹਕੋਟ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਕੇਂਦਰ ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ

ਭਾਰੀ ਮੀਂਹ ਨੇ ਤੋੜੇ ਸਾਰੇ ਪੁਰਾਣੇ ਰਿਕਾਰਡ, ਮੌਸਮ ਵਿਭਾਗ ਨੇ ਜੁਲਾਈ ਲਈ ਕੀਤੀ ਵੱਡੀ ਭਵਿੱਖਬਾਣੀ

01 ਜੁਲਾਈ, 2025 04:38 PM

ਚੰਡੀਗੜ੍ਹ : ਸ਼ਹਿਰ 'ਚ ਸੋਮਵਾਰ ਦੇਰ ਰਾਤ ਪੌਣੇ 2 ਘੰਟੇ 'ਚ ਹੋਈ ਅੱਤ ਦੀ 72.3 ਮਿ. ਮੀ. ਬਾਰਸ਼ ਨੇ ਚੰਡੀਗੜ੍ਹ ਦੇ ਇਤਿਹਾਸ 'ਚ ਜੂਨ ਦੇ ਮਹੀਨੇ 'ਚ ਹੋਈ ਬਾਰਸ਼ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ। ਇਸ ਤੋਂ ਪਹਿਲਾਂ ਸਾਲ 2013 ਦੇ ਜੂਨ ਮਹੀਨੇ 'ਚ ਸਭ ਤੋਂ ਜ਼ਿਆਦਾ ਬਾਰਸ਼ ਦਾ ਰਿਕਾਰਡ ਦਰਜ ਕੀਤਾ ਗਿਆ ਸੀ। ਜੂਨ 2013 'ਚ ਚੰਡੀਗੜ੍ਹ ਸ਼ਹਿਰ 'ਚ ਨਾ ਸਿਰਫ਼ ਸਭ ਤੋਂ ਜ਼ਿਆਦਾ ਬਾਰਸ਼ ਦਾ ਰਿਕਾਰਡ ਦਰਜ ਸੀ, ਸਗੋਂ ਅੱਜ ਤੱਕ ਸਭ ਤੋਂ ਜਲਦੀ ਮਾਨਸੂਨ ਵੀ 2013 'ਚ ਹੀ ਚੰਡੀਗੜ੍ਹ ਪਹੁੰਚਿਆ ਸੀ। ਹੁਣ ਪਿਛਲੇ ਤਿੰਨ ਦਿਨਾਂ ਤੋਂ ਹੀ ਬਾਰਸ਼ ਨੇ ਜੂਨ 2013 ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਜੂਨ 2013 'ਚ 251.5 ਮਿ. ਮੀ ਬਾਰਸ਼ ਹੋਈ ਸੀ ਪਰ ਇਸ ਵਾਰ ਜੂਨ 'ਚ 263.9 ਮਿ. ਮੀ. ਬਾਰਸ਼ ਹੋਈ ਹੈ। ਇਸ ਤਰ੍ਹਾਂ ਇਸ ਸਾਲ ਦੇ ਜੂਨ ਮਹੀਨੇ 'ਚ ਚੰਡੀਗੜ੍ਹ ਸ਼ਹਿਰ ਦੇ ਲੋਕਾਂ ਨੇ ਸਭ ਤੋਂ ਜ਼ਿਆਦਾ ਬਾਰਸ਼ ਦੇਖੀ। ਹੁਣ ਇਸ ਵਾਰ ਜੂਨ ਦਾ ਮਹੀਨਾ ਆਮ ਨਾਲੋਂ 68.6 ਫ਼ੀਸਦੀ ਜ਼ਿਆਦਾ ਬਾਰਸ਼ ਦਰਜ ਕਰਵਾ ਕੇ ਵਿਦਾ ਹੋਇਆ ਹੈ।

5 ਜੁਲਾਈ ਤੋਂ ਬਾਅਦ ਰੁਕੇਗੀ ਬਾਰਸ਼
27 ਜੂਨ ਤੋਂ ਬਾਅਦ 4 ਦਿਨਾਂ ਦੀ ਭਾਰੀ ਬਾਰਸ਼ ਤੋਂ ਬਾਅਦ ਹਾਲੇ ਕੁੱਝ ਦਿਨ ਹੋਰ ਬਾਰਸ਼ ਦੇ ਸਪੈੱਲ ਆਉਂਦੇ ਰਹਿਣਗੇ। ਅਜਿਹਾ ਇਸ ਲਈ ਹੈ ਕਿਉਂਕਿ ਬਾਰਸ਼ ਦੇ ਲਈ ਕਈ ਸਿਸਟਮ ਹਾਲੇ ਮਦਦਗਾਰ ਬਣੇ ਹੋਏ ਹਨ। ਬੰਗਾਲ ਦੀ ਖਾੜੀ ਤੋਂ ਆ ਰਹੀ ਨਮੀ ਦੇ ਨਾਲ ਅੱਪਰ ਏਅਰ ਸਾਈਕਲੋਨਿਕ ਸਰਕੁਲੇਸ਼ਨ ਦੇ ਨਾਲ ਬਣੇ ਲੋਅ ਪ੍ਰੈਸ਼ਰ ਏਰੀਆ ਬਾਰਸ਼ ਕਰਵਾਉਣ 'ਚ ਮਦਦ ਕਰਨਗੇ। ਇਨ੍ਹਾਂ ਸਾਰੇ ਕਾਰਨਾਂ ਦੀ ਮਦਦ ਨਾਲ ਇਕ ਜੁਲਾਈ ਤੋਂ 4 ਜੁਲਾਈ ਦੇ ਵਿਚਕਾਰ ਬਾਰਸ਼ ਦੇ ਚੰਗੇ ਸਪੈੱਲ ਆਉਂਦੇ ਰਹਿਣਗੇ। 5 ਜੁਲਾਈ ਤੋਂ ਬਾਅਦ ਬਾਰਸ਼ ਕੁੱਝ ਘੱਟ ਹੋ ਸਕਦੀ ਹੈ ਪਰ ਮਾਨਸੂਨ ਕਜ਼ਜੋਰ ਨਹੀਂ ਹੋਵੇਗਾ। ਚੰਡੀਗੜ੍ਹ ਸ਼ਹਿਰ 'ਚ ਜੁਲਾਈ ਦੇ ਮਹੀਨੇ ਹੋਣ ਵਾਲੀ ਬਾਰਸ਼ ਹੀ ਮਾਨਸੂਨ ਦੀ ਬਾਰਸ਼ ਦੀ 60 ਫ਼ੀਸਦੀ ਬਾਰਸ਼ ਕਰਦੀ ਹੈ। ਅਗਸਤ ਅਤੇ ਸਤੰਬਰ ਮਹੀਨੇ ਮਾਨਸੂਨ ਦੀ ਬਾਕੀ 40 ਫ਼ੀਸਦੀ ਬਾਰਸ਼ ਦੀ ਭਰਪਾਈ ਕਰਦੇ ਹਨ।

ਇਸ ਜੂਨ ਦੇ ਮਹੀਨੇ ਮੌਸਮ ਦਾ ਰੁਖ
ਇਸ ਸਾਲ ਸਭ ਤੋਂ ਵੱਧ ਤਾਪਮਾਨ 11 ਜੂਨ ਨੂੰ 43.9 ਡਿਗਰੀ ਦਰਜ ਕੀਤਾ ਗਿਆ ਸੀ।
ਇਸ ਜੂਨ ਦਾ ਸਭ ਤੋਂ ਘੱਟ ਤਾਪਮਾਨ 3 ਜੂਨ ਨੂੰ 21 ਡਿਗਰੀ ਦਰਜ ਕੀਤਾ ਗਿਆ ਸੀ।
ਇਸ ਵਾਰ ਜੂਨ 'ਚ ਔਸਤ ਵੱਧ ਤੋਂ ਵੱਧ ਤਾਪਮਾਨ 37.3 ਡਿਗਰੀ ਰਿਹਾ।
ਜੂਨ ਵਿਚ ਔਸਤਨ ਘੱਟੋ-ਘੱਟ ਤਾਪਮਾਨ 26.7 ਡਿਗਰੀ ਤੱਕ ਗਿਆ।

Have something to say? Post your comment

ਅਤੇ ਚੰਡੀਗੜ੍ਹ ਖਬਰਾਂ

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

2 ਤੋਂ 4 ਜੁਲਾਈ ਤੱਕ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਵਿਖੇ 3-ਦਿਨਾਂ ਟੈਕਸਪੇਅਰ ਹੱਬ ਦਾ ਆਯੋਜਨ

2 ਤੋਂ 4 ਜੁਲਾਈ ਤੱਕ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਵਿਖੇ 3-ਦਿਨਾਂ ਟੈਕਸਪੇਅਰ ਹੱਬ ਦਾ ਆਯੋਜਨ

ਚੰਡੀਗੜ੍ਹ ਦੇ ਹਸਪਤਾਲ ਨੂੰ ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ, ਖ਼ਬਰ 'ਚ ਪੜ੍ਹੋ ਪੂਰੀ DETAIL

ਚੰਡੀਗੜ੍ਹ ਦੇ ਹਸਪਤਾਲ ਨੂੰ ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ, ਖ਼ਬਰ 'ਚ ਪੜ੍ਹੋ ਪੂਰੀ DETAIL

ਖੋਲ੍ਹੇ ਜਾਣਗੇ ਸੁਖਨਾ ਝੀਲ ਦੇ ਫਲੱਡ ਗੇਟ! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਿਆ ਪਾਣੀ

ਖੋਲ੍ਹੇ ਜਾਣਗੇ ਸੁਖਨਾ ਝੀਲ ਦੇ ਫਲੱਡ ਗੇਟ! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਿਆ ਪਾਣੀ

ਨਵੇਂ ਕਾਨੂੰਨ ਲਾਗੂ ਕਰਨ ਵਾਲਾ ਚੰਡੀਗੜ੍ਹ ਭਾਰਤ ਦਾ ਪਹਿਲਾ ਸ਼ਹਿਰ

ਨਵੇਂ ਕਾਨੂੰਨ ਲਾਗੂ ਕਰਨ ਵਾਲਾ ਚੰਡੀਗੜ੍ਹ ਭਾਰਤ ਦਾ ਪਹਿਲਾ ਸ਼ਹਿਰ

Sukhna Lake 'ਤੇ ਘੁੰਮਣ ਵਾਲੇ ਸਾਵਧਾਨ! ਇਹ ਵੀਡੀਓ ਦੇਖ ਦਹਿਲ ਜਾਵੇਗਾ ਦਿਲ

Sukhna Lake 'ਤੇ ਘੁੰਮਣ ਵਾਲੇ ਸਾਵਧਾਨ! ਇਹ ਵੀਡੀਓ ਦੇਖ ਦਹਿਲ ਜਾਵੇਗਾ ਦਿਲ

ਬਜ਼ੁਰਗ ਭਲਾਈ ਮੁਹਿੰਮ ਰਾਹੀਂ ਅਯੋਗ ਪੈਨਸ਼ਨ ਖਾਤਿਆਂ ਤੋਂ 166 ਕਰੋੜ ਰੁਪਏ ਦੀ ਵਸੂਲੀ ਕੀਤੀ: ਡਾ. ਬਲਜੀਤ ਕੌਰ

ਬਜ਼ੁਰਗ ਭਲਾਈ ਮੁਹਿੰਮ ਰਾਹੀਂ ਅਯੋਗ ਪੈਨਸ਼ਨ ਖਾਤਿਆਂ ਤੋਂ 166 ਕਰੋੜ ਰੁਪਏ ਦੀ ਵਸੂਲੀ ਕੀਤੀ: ਡਾ. ਬਲਜੀਤ ਕੌਰ

ਹੈਰੋਇਨ, 1 ਕਿਲੋ ਅਫੀਮ, 1.2 ਲੱਖ ਰੁਪਏ ਦੀ ਡਰੱਗ ਮਨੀ ਸਮੇਤ 125 ਨਸ਼ਾ ਤਸਕਰ ਕਾਬੂ

ਹੈਰੋਇਨ, 1 ਕਿਲੋ ਅਫੀਮ, 1.2 ਲੱਖ ਰੁਪਏ ਦੀ ਡਰੱਗ ਮਨੀ ਸਮੇਤ 125 ਨਸ਼ਾ ਤਸਕਰ ਕਾਬੂ

ਕੇਂਦਰੀ ਸੰਚਾਰ ਬਿਊਰੋ ਚੰਡੀਗੜ੍ਹ ਵੱਲੋਂ ਐਨ.ਸੀ.ਸੀ. ਦੇ ਸਹਿਯੋਗ ਨਾਲ ਦੋ ਦਿਨਾਂ ਫੋਟੋ ਪ੍ਰਦਰਸ਼ਨੀ ਦਾ ਸਫਲਤਾਪੂਰਵਕ ਆਯੋਜਨ ਕੀਤਾ

ਕੇਂਦਰੀ ਸੰਚਾਰ ਬਿਊਰੋ ਚੰਡੀਗੜ੍ਹ ਵੱਲੋਂ ਐਨ.ਸੀ.ਸੀ. ਦੇ ਸਹਿਯੋਗ ਨਾਲ ਦੋ ਦਿਨਾਂ ਫੋਟੋ ਪ੍ਰਦਰਸ਼ਨੀ ਦਾ ਸਫਲਤਾਪੂਰਵਕ ਆਯੋਜਨ ਕੀਤਾ

ਸਰਕਾਰੀ ਕਾਲਜਾਂ ਨੂੰ ਛੇਤੀ ਹੀ ਮਿਲੇਗਾ ਪੱਕਾ ਸਟਾਫ, 324 ਅਸਾਮੀਆਂ 'ਤੇ ਹੋਵੇਗੀ ਰੈਗੂਲਰ ਭਰਤੀ

ਸਰਕਾਰੀ ਕਾਲਜਾਂ ਨੂੰ ਛੇਤੀ ਹੀ ਮਿਲੇਗਾ ਪੱਕਾ ਸਟਾਫ, 324 ਅਸਾਮੀਆਂ 'ਤੇ ਹੋਵੇਗੀ ਰੈਗੂਲਰ ਭਰਤੀ