Wednesday, December 17, 2025
BREAKING
ਦਿੱਲੀ ਵਾਸੀਆਂ ਲਈ ਜਾਨ ਦਾ ਖੌਅ ਬਣਿਆ ਪ੍ਰਦੂਸ਼ਣ, ਤੇਜ਼ੀ ਨਾਲ ਵੱਧ ਰਹੀ ਹੈ ਮਰੀਜ਼ਾਂ ਦੀ ਗਿਣਤੀ ਭਾਰਤ ਨਾਲ ਜੁੜੇ ਸਿਡਨੀ ਫਾਇਰਿੰਗ ਮਾਮਲੇ ਦੇ ਤਾਰ ! ਪੁਲਸ ਦੇ ਬਿਆਨ ਨੇ ਮਚਾ'ਤੀ ਵੱਡੀ ਹਲਚਲ ਰਾਣਾ ਬਲਾਚੌਰੀਆ ਕਤਲ ਕਾਂਡ ਵਿਚ ਹੈਰਾਨ ਕਰਨ ਵਾਲਾ ਖ਼ੁਲਾਸਾ ਪੰਜਾਬ ਅੰਦਰ ਚੱਲ ਰਹੇ ਇਨ੍ਹਾਂ ਵਾਹਨਾਂ 'ਤੇ ਹੋਣ ਜਾ ਰਹੀ ਵੱਡੀ ਕਾਰਵਾਈ, ਨਵੇਂ ਹੁਕਮ ਹੋਏ ਜਾਰੀ IPL 2026 Auction LIVE: 30 ਲੱਖ ਬੇਸ ਪ੍ਰਾਈਸ ਵਾਲੇ ਪਲੇਅਰ ਦੀ ਚਮਕੀ ਕਿਸਮਤ, 14.20 ਕਰੋੜ 'ਚ ਵਿਕਿਆ ਭਲਕੇ ਆਵੇਗਾ ਜ਼ਿਲ੍ਹਾ ਪ੍ਰਸ਼ੀਦ ਤੇ ਬਲਾਕ ਸੰਮਤੀ ਚੋਣਾਂ ਦਾ ਨਤੀਜਾ, ਵੋਟਾਂ ਦੀ ਗਿਣਤੀ ਲਈ ਪੁਖ਼ਤਾ ਪ੍ਰਬੰਧ ਸ਼ਹੀਦੀ ਸਭਾ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ, ਰਾਣਾ ਬਲਾਚੌਰੀਆ ਦੇ ਕਤਲ ਬਾਰੇ.. ਅੰਮ੍ਰਿਤਪਾਲ ਸਿੰਘ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਹਾਈਕੋਰਟ 'ਚ ਪੇਸ਼ੀ, ਜਾਣੋ ਕੀ ਹੋਇਆ ਵਿੰਟਰ ਸੀਜ਼ਨ 'ਚ ਭਾਰਤੀਆਂ ਦੀ ਪਹਿਲੀ ਪਸੰਦ ਬਣਿਆ ਸ੍ਰੀਲੰਕਾ, ਦਸੰਬਰ ਦੇ ਪਹਿਲੇ ਹਫ਼ਤੇ 5 ਲੱਖ ਯਾਤਰੀ ਪਹੁੰਚੇ ਇਜ਼ਰਾਈਲ ਪੁੱਜੇ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ, ਲੀਡਰਸ਼ਿਪ ਨਾਲ ਕਈ ਅਹਿਮ ਮੁੱਦਿਆਂ 'ਤੇ ਕਰਨਗੇ ਚਰਚਾ

ਬਾਜ਼ਾਰ

ਭਾਰਤ ਦੇ ਸਾਮਾਨ ਦੀ ਦੁਨੀਆ ’ਚ ਬੱਲੇ-ਬੱਲੇ, ਨਵੰਬਰ ’ਚ ਟੁੱਟਿਆ 10 ਸਾਲ ਦਾ ਰਿਕਾਰਡ

16 ਦਸੰਬਰ, 2025 06:26 PM

ਨਵੀਂ ਦਿੱਲੀ : ਭਾਵੇਂ ਭਾਰਤ ’ਤੇ ਅਮਰੀਕਾ ਨੇ 50 ਫੀਸਦੀ ਟੈਰਿਫ ਲਾ ਦਿੱਤਾ ਹੋਵੇ ਪਰ ਇਸਦੇ ਜਵਾਬ ’ਚ ਭਾਰਤ ਨੇ ਕਈ ਦੇਸ਼ਾਂ ਨਾਲ ਨਵੇਂ ਵਪਾਰ ਸਬੰਧ ਵੀ ਸਥਾਪਿਤ ਕੀਤੇ ਹਨ ਅਤੇ ਆਪਣੀ ਬਰਾਮਦ ’ਚ ਵਾਧਾ ਕੀਤਾ ਹੈ। ਇਸ ਦਾ ਅਸਰ ਨਵੰਬਰ ਦੇ ਅੰਕੜਿਆਂ ’ਚ ਵੀ ਦਿਖਾਈ ਦਿੱਤਾ। ਨਵੰਬਰ ਦੇ ਮਹੀਨੇ ’ਚ ਦੇਸ਼ ਦੀ ਬਰਾਮਦ ਨਾ ਸਿਰਫ ਰਿਕਾਰਡ ਪੱਧਰ ’ਤੇ ਪਹੁੰਚੀ, ਸਗੋਂ 10 ਸਾਲ ਦਾ ਰਿਕਾਰਡ ਵੀ ਟੁੱਟ ਗਿਆ।


ਉਥੇ ਹੀ ਦੂਜੇ ਪਾਸੇ ਨਵੰਬਰ ਮਹੀਨੇ ’ਚ ਦੇਸ਼ ਦੇ ਵਪਾਰ ਘਾਟੇ ’ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਵਪਾਰ ਘਾਟੇ ਦਾ ਅੰਦਾਜ਼ਾ 30 ਬਿਲੀਅਨ ਡਾਲਰ ਦਾ ਸੀ, ਜੋ ਕਿ ਅਸਲ ਵਪਾਰ ਘਾਟੇ ਦਾ ਅੰਕੜਾ 25 ਬਿਲੀਅਨ ਡਾਲਰ ਤੋਂ ਹੇਠਾਂ ਦੇਖਣ ਨੂੰ ਮਿਲਿਆ, ਜੋ ਕਿ 5 ਮਹੀਨੇ ’ਚ ਸਭ ਤੋਂ ਘੱਟ ਹੈ। ਇਸ ਤੋਂ ਇਲਾਵਾ ਅਮਰੀਕਾ ਨੂੰ ਹੋਈ ਬਰਾਮਦ ’ਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਨਵੰਬਰ ’ਚ ਭਾਰਤ ਦੀ ਬਰਾਮਦ 19.37 ਫੀਸਦੀ ਵਧ ਕੇ 38.13 ਅਰਬ ਅਮਰੀਕੀ ਡਾਲਰ ਹੋ ਗਈ, ਜਦੋਂ ਕਿ ਦਰਾਮਦ 1.88 ਫੀਸਦੀ ਘਟ ਕੇ 62.66 ਅਰਬ ਅਮਰੀਕੀ ਡਾਲਰ ਰਹਿ ਗਈ।


ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਕਿਹਾ ਕਿ ਨਵੰਬਰ ’ਚ ਹੋਈ ਬਰਾਮਦ ਨੇ ਇਸ ਸਾਲ ਅਕਤੂਬਰ ’ਚ ਹੋਏ ਨੁਕਸਾਨ ਦੀ ਪੂਰਤੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਨਵੰਬਰ ’ਚ 38.13 ਅਰਬ ਅਮਰੀਕੀ ਡਾਲਰ ਦੀ ਬਰਾਮਦ ਪਿਛਲੇ 10 ਸਾਲਾਂ ’ਚ ਸਭ ਤੋਂ ਵੱਧ ਹੈ, ਜਦੋਂ ਕਿ ਅਕਤੂਬਰ ਮਹੀਨੇ ’ਚ ਭਾਰਤ ਦੀ ਬਰਾਮਦ 34.38 ਬਿਲੀਅਨ ਡਾਲਰ ਸੀ, ਜਦੋਂਕਿ ਦਰਾਮਦ 76.06 ਬਿਲੀਅਨ ਡਾਲਰ ਦੇਖਣ ਨੂੰ ਮਿਲੀ ਸੀ। ਕੁਲ ਮਿਲਾ ਕੇ ਅਪ੍ਰੈਲ ਤੋਂ ਨਵੰਬਰ ਤੱਕ ਬਰਾਮਦ 2.62 ਫ਼ੀਸਦੀ ਵਧ ਕੇ 292.07 ਅਰਬ ਅਮਰੀਕੀ ਡਾਲਰ ਹੋ ਗਈ, ਜਦੋਂ ਕਿ 8 ਮਹੀਨਿਆਂ ਦੌਰਾਨ ਦਰਾਮਦ 5.59 ਫ਼ੀਸਦੀ ਵਧ ਕੇ 515. 21 ਅਰਬ ਅਮਰੀਕੀ ਡਾਲਰ ਹੋ ਗਈ।


ਵਪਾਰ ਘਾਟੇ ’ਚ ਵੀ ਆਈ ਕਮੀ
ਉਥੇ ਹੀ ਨਵੰਬਰ ਮਹੀਨੇ ’ਚ ਵਪਾਰ ਘਾਟੇ ਵਿਚ ਵੀ ਕਮੀ ਦੇਖਣ ਨੂੰ ਮਿਲੀ ਹੈ। 5 ਮਹੀਨਿਆਂ ’ਚ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲਿਆ ਹੈ, ਜਦੋਂ ਕਿ ਵਪਾਰ ਘਾਟੇ ’ਚ ਗਿਰਾਵਟ ਦੇਖਣ ਨੂੰ ਮਿਲੀ ਹੋਵੇ। ਅੰਕਡ਼ਿਆਂ ਨੂੰ ਦੇਖੀਏ ਤਾਂ ਨਵੰਬਰ ਮਹੀਨੇ ’ਚ ਦੇਸ਼ ਦਾ ਵਪਾਰ ਘਾਟਾ ਘੱਟ ਹੋ ਕੇ 24.53 ਅਰਬ ਅਮਰੀਕੀ ਡਾਲਰ ਰਿਹਾ। ਅਰਥਸ਼ਾਸਤਰੀਆਂ ਨੇ ਨਵੰਬਰ ’ਚ ਵਪਾਰ ਘਾਟੇ ਦੇ 32 ਅਰਬ ਡਾਲਰ ਰਹਿਣ ਦੀ ਉਮੀਦ ਪ੍ਰਗਟਾਈ ਸੀ, ਜਦੋਂ ਕਿ ਪਿਛਲੇ ਮਹੀਨੇ ਇਹ ਘਾਟਾ ਰਿਕਾਰਡ 41.68 ਅਰਬ ਡਾਲਰ ਦੇਖਣ ਨੂੰ ਮਿਲਿਆ ਸੀ। ਕੁਲ ਮਿਲਾ ਕੇ ਅਪ੍ਰੈਲ ਤੋਂ ਨਵੰਬਰ ਤੱਕ ਦੇਸ਼ ਦਾ ਵਪਾਰ ਘਾਟਾ 223.14 ਅਰਬ ਡਾਲਰ ਹੋ ਗਿਆ ਹੈ। ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਕਿਹਾ ਕਿ ਟੈਰਿਫ ਦੇ ਬਾਵਜੂਦ ਭਾਰਤ ਨੇ ਅਮਰੀਕਾ ਨਾਲੋਂ ਬਰਾਮਦ ਦੇ ਮਾਮਲੇ ’ਚ ਆਪਣੀ ਸਥਿਤੀ ਮਜ਼ਬੂਤ ਬਣਾਏ ਰੱਖੀ ਹੈ।


ਵਨਸਪਤੀ ਤੇਲ ਦਰਾਮਦ 28 ਫ਼ੀਸਦੀ ਡਿੱਗੀ
ਨਵੰਬਰ ’ਚ ਭਾਰਤ ਦੀ ਵਨਸਪਤੀ ਤੇਲ ਦਰਾਮਦ ਸਾਲਾਨਾ ਆਧਾਰ ’ਤੇ 28 ਫ਼ੀਸਦੀ ਘੱਟ ਕੇ 11.83 ਲੱਖ ਟਨ ਰਹਿ ਗਈ। ਇਹ ਗਿਰਾਵਟ ਮੁੱਖ ਤੌਰ ’ਤੇ ਰਿਫਾਈਂਡ ਪਾਮੋਲੀਨ ਦੀ ਦਰਾਮਦ ’ਚ ਭਾਰੀ ਕਮੀ ਕਾਰਨ ਆਈ। ਇੰਡਸਟਰੀ ਬਾਡੀ ਐੱਸ. ਈ. ਏ. ਅਨੁਸਾਰ ਕੁੱਲ ਪਾਮ ਤੇਲ ਦਰਾਮਦ 25 ਫ਼ੀਸਦੀ ਘੱਟ ਕੇ 6.32 ਲੱਖ ਟਨ ਰਹੀ। ਹਾਲਾਂਕਿ ਕੱਚੇ ਪਾਮ ਤੇਲ ਅਤੇ ਕੈਨੋਲਾ ਤੇਲ ਦੀ ਦਰਾਮਦ ’ਚ ਵਾਧਾ ਦਰਜ ਕੀਤਾ ਗਿਆ। ਇਸ ’ਚ ਹਾੜ੍ਹੀ ਤਿਲਹਨ ਫਸਲਾਂ ਦੀ ਬਿਜਾਈ 2.40 ਫ਼ੀਸਦੀ ਵਧ ਕੇ 84.14 ਲੱਖ ਹੈਕਟੇਅਰ ਹੋ ਗਈ, ਜਦੋਂ ਕਿ ਦੇਸ਼ ’ਚ ਖੁਰਾਕੀ ਤੇਲ ਦਾ ਭੰਡਾਰ ਘਟ ਕੇ 16.23 ਲੱਖ ਟਨ ਰਹਿ ਗਿਆ।


ਸੋਨੇ ਦੀ ਦਰਾਮਦ 59 ਫੀਸਦੀ ਘਟੀ, ਚਾਂਦੀ ’ਚ 125 ਫੀਸਦੀ ਦਾ ਵਾਧਾ
ਸੋਨੇ ਦੇ ਦਰਾਮਦ ਮੁੱਲ ’ਚ ਨਵੰਬਰ ’ਚ 59 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ ਚਾਂਦੀ ’ਚ 125 ਫ਼ੀਸਦੀ ਦਾ ਤੇਜ਼ ਵਾਧਾ ਰਿਹਾ। ਵਣਜ ਅਤੇ ਉਦਯੋਗ ਮੰਤਰਾਲਾ ਦੇ ਜਾਰੀ ਅੰਕੜਿਆਂ ਅਨੁਸਾਰ ਨਵੰਬਰ ’ਚ 402.1 ਕਰੋਡ਼ ਡਾਲਰ ਦਾ ਸੋਨਾ ਦਰਾਮਦ ਕੀਤਾ ਗਿਆ। ਪਿਛਲੇ ਸਾਲ ਨਵੰਬਰ ’ਚ ਸੋਨੇ ਦਾ ਦਰਾਮਦ ਮੁੱਲ 984.39 ਕਰੋਡ਼ ਡਾਲਰ ਰਿਹਾ ਸੀ। ਇਹ 59.15 ਫ਼ੀਸਦੀ ਦੀ ਗਿਰਾਵਟ ਦਰਸਾਉਂਦਾ ਹੈ। ਚਾਂਦੀ ਦੀ ਦਰਾਮਦ 125.40 ਫੀਸਦੀ ਵਧ ਕੇ 107.50 ਕਰੋਡ਼ ਡਾਲਰ ’ਤੇ ਪਹੁੰਚ ਗਈ। ਇਹ ਨਵੰਬਰ 2024 ’ਚ 47.69 ਕਰੋਡ਼ ਡਾਲਰ ਰਹੀ ਸੀ। ਅੰਕੜਿਆਂ ’ਚ ਦੱਸਿਆ ਗਿਆ ਹੈ ਕਿ ਚਾਲੂ ਵਿੱਤੀ ਸਾਲ ਦੇ ਪਹਿਲੇ 8 ਮਹੀਨਿਆਂ ’ਚ ਅਪ੍ਰੈਲ ਤੋਂ ਨਵੰਬਰ ਦੌਰਾਨ ਸੋਨੇ ਦੀ ਦਰਾਮਦ 3.33 ਫੀਸਦੀ ਵਧੀ ਹੈ ਅਤੇ 4525.98 ਕਰੋਡ਼ ਡਾਲਰ ’ਤੇ ਰਹੀ। ਉਥੇ ਹੀ 701.38 ਕਰੋਡ਼ ਡਾਲਰ ਦੀ ਚਾਂਦੀ ਦਰਾਮਦ ਕੀਤੀ ਗਈ।

 

Have something to say? Post your comment

ਅਤੇ ਬਾਜ਼ਾਰ ਖਬਰਾਂ

ਵੀਕਲੀ ਐਕਸਪਾਇਰੀ 'ਤੇ ਸ਼ੇਅਰ ਬਾਜ਼ਾਰ 'ਚ ਹਾਹਾਕਾਰ : ਸੈਂਸੈਕਸ 533 ਤੇ ਨਿਫਟੀ 167 ਅੰਕ ਟੁੱਟ ਕੇ ਹੋਏ ਬੰਦ

ਵੀਕਲੀ ਐਕਸਪਾਇਰੀ 'ਤੇ ਸ਼ੇਅਰ ਬਾਜ਼ਾਰ 'ਚ ਹਾਹਾਕਾਰ : ਸੈਂਸੈਕਸ 533 ਤੇ ਨਿਫਟੀ 167 ਅੰਕ ਟੁੱਟ ਕੇ ਹੋਏ ਬੰਦ

IndusInd ਦਾ ਇੰਨਾ ਹਿੱਸਾ ਖ਼ਰੀਦੇਗਾ HDFC ਬੈਂਕ, ਜਾਣੋ ਸ਼ੇਅਰਧਾਰਕਾਂ ਨੂੰ ਮਿਲੇਗਾ ਫਾਇਦਾ ਜਾਂ ਵਧੇਗਾ ਜੋਖ਼ਮ

IndusInd ਦਾ ਇੰਨਾ ਹਿੱਸਾ ਖ਼ਰੀਦੇਗਾ HDFC ਬੈਂਕ, ਜਾਣੋ ਸ਼ੇਅਰਧਾਰਕਾਂ ਨੂੰ ਮਿਲੇਗਾ ਫਾਇਦਾ ਜਾਂ ਵਧੇਗਾ ਜੋਖ਼ਮ

ਭਾਰਤੀ ਕਰੰਸੀ ਨੂੰ ਲੱਗਾ ਵੱਡਾ ਝਟਕਾ, ​​​​​​​ਡਾਲਰ ਮੁਕਾਬਲੇ ਨਵੇਂ ਹੇਠਲੇ ਪੱਧਰ 'ਤੇ ਪਹੁੰਚਿਆ ਰੁਪਿਆ

ਭਾਰਤੀ ਕਰੰਸੀ ਨੂੰ ਲੱਗਾ ਵੱਡਾ ਝਟਕਾ, ​​​​​​​ਡਾਲਰ ਮੁਕਾਬਲੇ ਨਵੇਂ ਹੇਠਲੇ ਪੱਧਰ 'ਤੇ ਪਹੁੰਚਿਆ ਰੁਪਿਆ

ਉਤਰਾਅ-ਚੜ੍ਹਾਅ ਦਰਮਿਆਨ ਬਾਜ਼ਾਰ ਗਿਰਾਵਟ ਲੈ ਕੇ ਹੋਏ ਬੰਦ, ਸੈਂਸੈਕਸ 85,213 ਅੰਕਾਂ 'ਤੇ ਹੋਇਆ ਕਲੋਜ਼

ਉਤਰਾਅ-ਚੜ੍ਹਾਅ ਦਰਮਿਆਨ ਬਾਜ਼ਾਰ ਗਿਰਾਵਟ ਲੈ ਕੇ ਹੋਏ ਬੰਦ, ਸੈਂਸੈਕਸ 85,213 ਅੰਕਾਂ 'ਤੇ ਹੋਇਆ ਕਲੋਜ਼

ਗਾਹਕਾਂ ਲਈ ਖੁਸ਼ਖਬਰੀ, ਅੱਜ ਤੋਂ ਸਸਤਾ ਹੋ ਗਿਆ SBI ਦਾ Home Loan

ਗਾਹਕਾਂ ਲਈ ਖੁਸ਼ਖਬਰੀ, ਅੱਜ ਤੋਂ ਸਸਤਾ ਹੋ ਗਿਆ SBI ਦਾ Home Loan

ਨਵੰਬਰ 'ਚ ਥੋਕ ਮਹਿੰਗਾਈ ਸਿਫ਼ਰ ਤੋਂ ਹੇਠਾਂ 0.32% ਤੱਕ ਪਹੁੰਚੀ

ਨਵੰਬਰ 'ਚ ਥੋਕ ਮਹਿੰਗਾਈ ਸਿਫ਼ਰ ਤੋਂ ਹੇਠਾਂ 0.32% ਤੱਕ ਪਹੁੰਚੀ

ਸੇਲ ਨੇ ਅਪ੍ਰੈਲ-ਨਵੰਬਰ ਦੌਰਾਨ ਵਿਕਰੀ ’ਚ 14 ਫ਼ੀਸਦੀ ਦੀ ਵਾਧਾ ਦਰਜ ਕੀਤਾ

ਸੇਲ ਨੇ ਅਪ੍ਰੈਲ-ਨਵੰਬਰ ਦੌਰਾਨ ਵਿਕਰੀ ’ਚ 14 ਫ਼ੀਸਦੀ ਦੀ ਵਾਧਾ ਦਰਜ ਕੀਤਾ

ਘਰ ਖਰੀਦਣ ਵਾਲਿਆਂ ਲਈ ਖੁਸ਼ਖ਼ਬਰੀ, ਭਲਕੇ ਤੋਂ SBI ਦੇ ਲੋਨ ਹੋਣਗੇ ਸਸਤੇ, ਬੈਂਕ ਨੇ ਘਟਾਈ ਵਿਆਜ ਦਰ

ਘਰ ਖਰੀਦਣ ਵਾਲਿਆਂ ਲਈ ਖੁਸ਼ਖ਼ਬਰੀ, ਭਲਕੇ ਤੋਂ SBI ਦੇ ਲੋਨ ਹੋਣਗੇ ਸਸਤੇ, ਬੈਂਕ ਨੇ ਘਟਾਈ ਵਿਆਜ ਦਰ

ਪ੍ਰਚੂਨ ਮਹਿੰਗਾਈ 'ਚ ਹੋਇਆ ਵਾਧਾ, 0.25 ਫ਼ੀਸਦੀ ਤੋਂ ਵਧ ਕੇ ਹੋਈ 0.71 ਫ਼ੀਸਦੀ

ਪ੍ਰਚੂਨ ਮਹਿੰਗਾਈ 'ਚ ਹੋਇਆ ਵਾਧਾ, 0.25 ਫ਼ੀਸਦੀ ਤੋਂ ਵਧ ਕੇ ਹੋਈ 0.71 ਫ਼ੀਸਦੀ

ਛਾਲਾਂ ਮਾਰਦੀ ਚਾਂਦੀ ਹੋਈ 2 ਲੱਖ ਦੇ ਪਾਰ, ਸੋਨੇ ਦੀ ਵੀ ਚਮਕ ਵਧੀ

ਛਾਲਾਂ ਮਾਰਦੀ ਚਾਂਦੀ ਹੋਈ 2 ਲੱਖ ਦੇ ਪਾਰ, ਸੋਨੇ ਦੀ ਵੀ ਚਮਕ ਵਧੀ