ਇਕ ਪਾਸੇ ਪਾਕਿਸਤਾਨ ਭਾਰਤ ਨਾਲ ਪੰਗੇ ਲੈਣ ਤੋਂ ਬਾਜ਼ ਨਹੀਂ ਆ ਰਿਹਾ, ਉੱਥੇ ਹੀ ਹੁਣ ਜਦੋਂ ਭਾਰਤ ਨੇ ਸਖ਼ਤ ਰੁਖ਼ ਅਪਣਾ ਲਿਆ ਹੈ ਤਾਂ ਹੁਣ ਪਾਕਿਸਤਾਨ ਨੂੰ ਭੱਜਣ ਨੂੰ ਰਾਹ ਨਹੀਂ ਲੱਭ ਰਿਹਾ। ਹੁਣ ਇਸ ਵਿਚਾਲੇ ਪਾਕਿਸਾਤਨੀ ਹਮਲਿਆਂ ਮਗਰੋਂ ਭਾਰਤ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਕੀਤੀ ਗਈ ਹੈ, ਜਿਸ ਕਾਰਨ ਪਾਕਿਸਤਾਨ ਨੂੰ ਕਾਫ਼ੀ ਵੱਡੇ ਪੱਧਰ 'ਤੇ ਨੁਕਸਾਨ ਉਠਾਉਣਾ ਪਿਆ ਹੈ।
ਇਸ ਨੁਕਸਾਨ ਕਾਰਨ ਹੁਣ ਜਦੋਂ ਪਾਕਿਸਤਾਨ ਨੂੰ ਅੰਦਾਜ਼ਾ ਹੋ ਗਿਆ ਹੈ ਕਿ ਉਹ ਭਾਰਤ ਨਾਲ ਮੁਕਾਬਲਾ ਨਹੀਂ ਕਰ ਸਕਦਾ ਤਾਂ ਉਸ ਨੇ ਆਪਣੇ ਸਾਥੀ ਮੁਲਕਾਂ ਤੋਂ ਕਰਜ਼ੇ ਦੀ ਗੁਹਾਰ ਲਗਾ ਦਿੱਤੀ ਹੈ। ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ਇਕ ਪੋਸਟ ਸਾਂਝੀ ਕਰਦਿਆਂ ਆਪਣੇ ਭਾਈਵਾਲ ਮੁਲਕਾਂ ਕੋਲੋਂ ਹੋਰ ਕਰਜ਼ਾ ਮੰਗਿਆ ਹੈ। ਉਨ੍ਹਾਂ ਕਿਹਾ ਕਿ ਦੁਸ਼ਮਣ ਦੇਸ਼ ਵੱਲੋਂ ਕੀਤੇ ਗਏ ਭਾਰੀ ਨੁਕਸਾਨ ਕਾਰਨ, ਪਾਕਿਸਤਾਨੀ ਸਰਕਾਰ ਆਪਣੇ ਭਾਈਵਾਲ ਦੇਸ਼ਾਂ ਕੋਲੋਂ ਹੋਰ ਕਰਜ਼ੇ ਦੀ ਮੰਗ ਕਰਦੀ ਹੈ।
ਪੋਸਟ 'ਚ ਅੱਗੇ ਲਿਖਿਆ ਗਿਆ ਹੈ ਕਿ ਅਸੀਂ ਬਾਕੀ ਮੁਲਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਇਸ ਤਣਾਅਪੂਰਨ ਸਥਿਤੀ ਨੂੰ ਕਾਬੂ ਕਰਨ 'ਚ ਮਦਦ ਕਰਨ।