ਮੁੰਬਈ : ਬਾਲੀਵੁੱਡ ਫਿਲਮ 'ਧੁਰੰਦਰ' ਵਿੱਚ ਆਪਣੇ ਸੁਪਰਹਿੱਟ ਗੀਤ ‘FA9LA’ ਨਾਲ ਤਹਿਲਕਾ ਮਚਾਉਣ ਵਾਲੇ ਮਸ਼ਹੂਰ ਬਹਿਰੀਨੀ ਰੈਪਰ ਫਲਿੱਪਰਾਚੀ (Flipperachi) ਹੁਣ ਭਾਰਤ ਵਿੱਚ ਆਪਣੀ ਪਹਿਲੀ ਪੇਸ਼ਕਾਰੀ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ। ਫਲਿੱਪਰਾਚੀ 13 ਮਾਰਚ, 2026 ਨੂੰ ਮੁੰਬਈ ਦੇ 'ਫੀਨਿਕਸ ਮਾਰਕੀਟ ਸਿਟੀ' ਵਿਖੇ ਇੱਕ ਵੱਡਾ ਲਾਈਵ ਸ਼ੋਅ ਕਰਨ ਜਾ ਰਹੇ ਹਨ।
ਮੁੰਬਈ ਲਈ ਫਲਿੱਪਰਾਚੀ ਦਾ ਉਤਸ਼ਾਹ
ਸ਼ੋਅ ਬਾਰੇ ਗੱਲ ਕਰਦਿਆਂ ਰੈਪਰ ਨੇ ਕਿਹਾ, "ਭਾਰਤ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ ਅਤੇ ਮੁੰਬਈ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਮੈਂ ਹਮੇਸ਼ਾ ਪ੍ਰਦਰਸ਼ਨ ਕਰਨਾ ਚਾਹੁੰਦਾ ਸੀ। ਇੱਥੋਂ ਦੀ ਊਰਜਾ, ਲੋਕ ਅਤੇ ਸੱਭਿਆਚਾਰ ਬਹੁਤ ਹੀ ਸ਼ਾਨਦਾਰ ਹੈ। ਇਹ ਸ਼ੋਅ ਬਹੁਤ ਹੀ ਯਾਦਗਾਰ ਹੋਣ ਵਾਲਾ ਹੈ।" ਇਸ ਈਵਾ ਲਾਈਵ (EVA Live) ਦੇ ਸੰਸਥਾਪਕ ਦੀਪਕ ਚੌਧਰੀ ਨੇ ਕਿਹਾ ਕਿ ਫਲਿੱਪਰਾਚੀ ਸਿਰਫ਼ ਇੱਕ ਕਲਾਕਾਰ ਨਹੀਂ ਸਗੋਂ ਇੱਕ ਲਹਿਰ ਹਨ ਅਤੇ ਮੁੰਬਈ ਵਿੱਚ ਉਨ੍ਹਾਂ ਦਾ ਡੈਬਿਊ ਸ਼ੋਅ ਕਰਵਾਉਣਾ ਸਾਡੇ ਲਈ ਖੁਸ਼ੀ ਦੀ ਗੱਲ ਹੈ। ਦੱਸ ਦੇਈਏ ਕਿ ਮੁੰਬਈ ਤੋਂ ਬਾਅਦ, ਫਲਿੱਪਰਾਚੀ 14 ਮਾਰਚ ਨੂੰ ਬੈਂਗਲੁਰੂ ਦੇ 'UN40 ਮਿਊਜ਼ਿਕ ਫੈਸਟੀਵਲ' ਵਿੱਚ ਵੀ ਆਪਣੀ ਕਲਾ ਦਾ ਜੌਹਰ ਦਿਖਾਉਣਗੇ।