Monday, July 27, 2026
BREAKING
ਸੂਰਿਆਵੰਸ਼ੀ ਦਾ ਤੂਫਾਨੀ ਅਰਧ ਸੈਂਕੜਾ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 193 ਦੌੜਾਂ ਦਾ ਟੀਚਾ 'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ IND vs ZIM 3rd T20I: 9 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 89/1 ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ 15 ਦਿਨਾਂ ਦਾ ਬਲਾਕ, ਕਈ ਰੇਲਗੱਡੀਆਂ ਹੋਣਗੀਆਂ ਪ੍ਰਭਾਵਿਤ

ਦੁਨੀਆਂ

ਬ੍ਰਿਟੇਨ ’ਚ ਭਾਰਤੀ ਕੰਪਨੀਆਂ ਦਾ ਵਧਿਆ ਦਬਦਬਾ, ਸਾਲ 2025 ’ਚ ਦਰਜ ਕੀਤਾ 23 ਫੀਸਦੀ ਵਾਧਾ

20 ਜੂਨ, 2025 07:51 PM

ਲੰਡਨ : ਬ੍ਰਿਟੇਨ ’ਚ ਕੰਮ ਕਰ ਰਹੀਆਂ ਭਾਰਤੀ ਮਾਲਕੀ ਵਾਲੀਆਂ ਕੰਪਨੀਆਂ ਦੀ ਗਿਣਤੀ 2025 ’ਚ ਸਾਲਾਨਾ ਆਧਾਰ ’ਤੇ 23 ਫੀਸਦੀ ਵਧ ਕੇ 1,197 ਹੋ ਗਈ ਹੈ। ਕਿਸੇ ਇਕ ਸਾਲ ’ਚ ਦਰਜ ਇਹ ਸਭ ਤੋਂ ਤੇਜ਼ ਵਾਧਾ ਹੈ।

ਕੌਮਾਂਤਰੀ ਵਿੱਤੀ ਸਲਾਹਕਾਰ ਕੰਪਨੀ ਗ੍ਰਾਂਟ ਥਾਰਨਟਨ ਵੱਲੋਂ ਉਦਯੋਗ ਬਾਡੀ ਸੀ. ਆਈ. ਆਈ. (ਭਾਰਤੀ ਉਦਯੋਗ ਸੰਘ) ਦੇ ਸਹਿਯੋਗ ਨਾਲ ਕੀਤੇ ਵਿਸ਼ਲੇਸ਼ਣ ‘ਇੰਡੀਆ ਮੀਟਸ ਬ੍ਰਿਟੇਨ ਟਰੈਕਰ’ ਅਨੁਸਾਰ ਬ੍ਰਿਟੇਨ ’ਚ ਭਾਰਤੀ ਮਾਲਕੀ ਵਾਲੀਆਂ ਕੰਪਨੀਆਂ ਵੱਲੋਂ ਦਰਜ ਕੀਤਾ ਸੰਯੁਕਤ ਮਾਲੀਆ 2024 ਦੇ 68.09 ਅਰਬ ਪਾਊਂਡ (ਜੀ. ਬੀ. ਪੀ.) ਤੋਂ ਵਧ ਕੇ 2025 ’ਚ 72.14 ਅਰਬ ਜੀ. ਬੀ. ਪੀ. ਹੋ ਗਿਆ। ਵਿਸ਼ਲੇਸ਼ਣ ਦੇ 12ਵੇਂ ਐਡੀਸ਼ਨ ’ਚ ਪਾਇਆ ਗਿਆ ਕਿ ਹੁਣ ਬ੍ਰਿਟੇਨ ’ਚ 1,197 ਭਾਰਤੀ ਮਾਲਕੀ ਵਾਲੀਆਂ ਕੰਪਨੀਆਂ ਕੰਮ ਕਰ ਰਹੀਆਂ ਹਨ, ਜੋ 2024 ਦੇ ਅੰਕੜਿਆਂ ਦੀ ਤੁਲਨਾ ’ਚ 23 ਫੀਸਦੀ ਜ਼ਿਆਦਾ ਹੈ।

‘ਇੰਡੀਆ ਮੀਟਸ ਬ੍ਰਿਟੇਨ ਟਰੈਕਰ’ ਨੂੰ ਲੰਡਨ ’ਚ ‘ਇੰਡੀਆ ਗਲੋਬਲ ਫੋਰਮ (ਆਈ. ਜੀ. ਐੱਫ.) ਯੂ. ਕੇ.-ਇੰਡੀਆ ਵੀਕ’ ਦੌਰਾਨ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਬ੍ਰਿਟੇਨ ਦੇ ਉਨ੍ਹਾਂ ਦੇ ਹਮਰੁਤਬਾ ਜੋਨਾਥਨ ਰੇਨਾਲਡਸ ਨੇ ਬੁੱਧਵਾਰ ਨੂੰ ਪੇਸ਼ ਕੀਤਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਬ੍ਰਿਟੇਨ ਅਤੇ ਭਾਰਤ ਵਿਚਾਲੇ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਦੇ ਲਾਗੂਕਰਨ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕਰਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹ ਦੇਣ ਦੇ ਤਰੀਕਿਆਂ ਦਾ ਪਤਾ ਲਾਉਣ ਲਈ 2 ਦਿਨਾ ਆਧਿਕਾਰਕ ਯਾਤਰਾ ’ਤੇ ਲੰਡਨ ’ਚ ਹਨ।

ਕੇਂਦਰੀ ਬੈਂਕ ਨੇ ਨੀਤੀਗਤ ਵਿਆਜ ਦਰ ਨੂੰ 4.25 ਫੀਸਦੀ ’ਤੇ ਸਥਿਰ ਰੱਖਿਆ
ਬ੍ਰਿਟੇਨ ਦੇ ਕੇਂਦਰੀ ਬੈਂਕ ਨੇ ਈਰਾਨ-ਇਜ਼ਰਾਈਲ ਸੰਘਰਸ਼ ਨਾਲ ਬੇਯਕੀਨੀ ਵਧਣ ਦੇ ਖਦਸ਼ੇ ’ਚ ਨੀਤੀਗਤ ਵਿਆਜ ਦਰ ਨੂੰ 2 ਸਾਲਾਂ ਦੇ ਹੇਠਲੇ ਪੱਧਰ 4.25 ਫੀਸਦੀ ’ਤੇ ਬਰਕਰਾਰ ਰੱਖਿਆ ਹੈ । ਬੈਂਕ ਆਫ ਇੰਗਲੈਂਡ ਦੀ ਕਰੰਸੀ ਨੀਤੀ ਕਮੇਟੀ ਨੇ ਬੈਠਕ ’ਚ ਪ੍ਰਮੁੱਖ ਵਿਆਜ ਦਰ ਨੂੰ ਜਿਉਂ ਦਾ ਤਿਉਂ ਰੱਖਣ ਦਾ ਫੈਸਲਾ ਕੀਤਾ। ਕਮੇਟੀ ਦੇ 9 ’ਚੋਂ 6 ਮੈਂਬਰਾਂ ਨੇ ਦਰ ਨੂੰ ਸਥਿਰ ਰੱਖਣ ਦੇ ਪੱਖ ’ਚ ਮਤ ਦਿੱਤਾ, ਜਦੋਂਕਿ 3 ਮੈਂਬਰ 0.25 ਫੀਸਦੀ ਦੀ ਕਟੌਤੀ ਦੇ ਪੱਖ ’ਚ ਸਨ।

ਬ੍ਰਿਟੇਨ ’ਚ ਪ੍ਰਚੂਨ ਮਹਿੰਗਾਈ 3.4 ਫੀਸਦੀ ਹੈ, ਜੋ ਹੁਣ ਵੀ ਕੇਂਦਰੀ ਬੈਂਕ ਦੇ 2 ਫੀਸਦੀ ਦੇ ਟੀਚੇ ਤੋਂ ਜ਼ਿਆਦਾ ਹੈ। ਅਜਿਹੇ ’ਚ ਨੀਤੀ-ਨਿਰਮਾਤਾਵਾਂ ਨੇ ਪੱਛਮ ਏਸ਼ੀਆ ’ਚ ਤਣਾਅ ਵਧਣ ਦੇ ਸੰਭਾਵੀ ਅਸਰ ਨੂੰ ਵੇਖਦੇ ਹੋਏ ਨੀਤੀਗਤ ਦਰ ’ਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ।

Have something to say? Post your comment

ਅਤੇ ਦੁਨੀਆਂ ਖਬਰਾਂ

ਹੂਤੀ ਬਾਗੀਆਂ ਦਾ ਸਾਊਦੀ ਅਰਬ ਦੀ ਰਿਫਾਈਨਰੀ ’ਤੇ ਮਿਜ਼ਾਈਲ ਹਮਲਾ

ਹੂਤੀ ਬਾਗੀਆਂ ਦਾ ਸਾਊਦੀ ਅਰਬ ਦੀ ਰਿਫਾਈਨਰੀ ’ਤੇ ਮਿਜ਼ਾਈਲ ਹਮਲਾ

ਅਮਰੀਕਾ 'ਚ ਵਿਦੇਸ਼ੀ ਏਜੰਟਾਂ ਦੀ ਹੁਣ ਖ਼ੈਰ ਨਹੀਂ! ਚੀਨ ਤੇ ਈਰਾਨ ਦੀਆਂ ਚਾਲਾਂ ਨੂੰ ਰੋਕਣ ਲਈ ਨਵਾਂ ਬਿੱਲ ਪੇਸ਼

ਅਮਰੀਕਾ 'ਚ ਵਿਦੇਸ਼ੀ ਏਜੰਟਾਂ ਦੀ ਹੁਣ ਖ਼ੈਰ ਨਹੀਂ! ਚੀਨ ਤੇ ਈਰਾਨ ਦੀਆਂ ਚਾਲਾਂ ਨੂੰ ਰੋਕਣ ਲਈ ਨਵਾਂ ਬਿੱਲ ਪੇਸ਼

ਯੂਰਪੀ ਦੇਸ਼ ਦਾ ਵੱਡਾ ਕਦਮ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਕਰ'ਤਾ ਬੈਨ

ਯੂਰਪੀ ਦੇਸ਼ ਦਾ ਵੱਡਾ ਕਦਮ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਕਰ'ਤਾ ਬੈਨ

ਚੀਨ ਲਈ ਵੱਡੀ ਚੁਣੌਤੀ: ਸਵੀਡਨ ਨੇ ਮਾਈਨਿੰਗ ਨੂੰ 'ਰਾਸ਼ਟਰੀ ਸੁਰੱਖਿਆ ਹਿੱਤ' ਐਲਾਨਿਆ

ਚੀਨ ਲਈ ਵੱਡੀ ਚੁਣੌਤੀ: ਸਵੀਡਨ ਨੇ ਮਾਈਨਿੰਗ ਨੂੰ 'ਰਾਸ਼ਟਰੀ ਸੁਰੱਖਿਆ ਹਿੱਤ' ਐਲਾਨਿਆ

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ;  72 ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਜਾਨ

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ; 72 ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਜਾਨ

ਜੇਕਰ ਟਰੰਪ ਨਵੇਂ ਟੈਰਿਫ ਲਗਾਉਂਦੇ ਹਨ ਤਾਂ ਕੈਨੇਡਾ ਜਵਾਬ ਦੇਣ ਲਈ ਤਿਆਰ: ਪ੍ਰਧਾਨ ਮੰਤਰੀ ਕਾਰਨੀ

ਜੇਕਰ ਟਰੰਪ ਨਵੇਂ ਟੈਰਿਫ ਲਗਾਉਂਦੇ ਹਨ ਤਾਂ ਕੈਨੇਡਾ ਜਵਾਬ ਦੇਣ ਲਈ ਤਿਆਰ: ਪ੍ਰਧਾਨ ਮੰਤਰੀ ਕਾਰਨੀ

EU ਦੀ Google 'ਤੇ ਸਖ਼ਤ ਕਾਰਵਾਈ, 1 ਅਰਬ ਡਾਲਰ ਦਾ ਲਗਾਇਆ ਜੁਰਮਾਨਾ, ਲੱਗੇ ਇਹ ਦੋਸ਼

EU ਦੀ Google 'ਤੇ ਸਖ਼ਤ ਕਾਰਵਾਈ, 1 ਅਰਬ ਡਾਲਰ ਦਾ ਲਗਾਇਆ ਜੁਰਮਾਨਾ, ਲੱਗੇ ਇਹ ਦੋਸ਼

ਸ਼੍ਰੀਲੰਕਾਈ ਜਲ ਸੈਨਾ ਨੇ ਨੌਂ ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਸ਼੍ਰੀਲੰਕਾਈ ਜਲ ਸੈਨਾ ਨੇ ਨੌਂ ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਪਾਕਿਸਤਾਨੀ PM ਨੇ ਸਾਊਦੀ ਟੈਂਕਰ 'ਤੇ ਹੂਤੀ ਬਾਗੀਆਂ ਦੇ ਹਮਲੇ ਦੀ ਕੀਤੀ ਨਿੰਦਾ

ਪਾਕਿਸਤਾਨੀ PM ਨੇ ਸਾਊਦੀ ਟੈਂਕਰ 'ਤੇ ਹੂਤੀ ਬਾਗੀਆਂ ਦੇ ਹਮਲੇ ਦੀ ਕੀਤੀ ਨਿੰਦਾ

ਅਮਰੀਕੀ ਫ਼ੌਜ ਨੇ 12ਵੀਂ ਰਾਤ ਈਰਾਨ 'ਤੇ ਵਰ੍ਹਾਏ ਬੰਬ, ਫ਼ੌਜੀ ਟਿਕਾਣਿਆਂ ਤੇ ਡਰੋਨ ਸਾਈਟਾਂ ਨੂੰ ਬਣਾਇਆ ਨਿਸ਼ਾਨਾ

ਅਮਰੀਕੀ ਫ਼ੌਜ ਨੇ 12ਵੀਂ ਰਾਤ ਈਰਾਨ 'ਤੇ ਵਰ੍ਹਾਏ ਬੰਬ, ਫ਼ੌਜੀ ਟਿਕਾਣਿਆਂ ਤੇ ਡਰੋਨ ਸਾਈਟਾਂ ਨੂੰ ਬਣਾਇਆ ਨਿਸ਼ਾਨਾ