ਸੁਣਾਮ (ਰਮੇਸ਼ ਗਰਗ) : ਬ੍ਰਹਮਾਕੁਮਾਰੀਜ਼ ਆਸ਼ਰਮ ਸੁਨਾਮ ਵਿੱਖੇ ਰੱਖੜੀ ਦਾ ਤਿਉਹਾਰ ਭਾਵਨਾਤਮਕ ਵਾਤਾਵਰਣ ਵਿੱਚ ਮਨਾਇਆ ਗਿਆ। ਇਸ ਮੌਕੇ ਆਸ਼ਰਮ ਦੀ ਕੇਂਦਰ ਸੰਚਾਲਿਕਾ ਬੀ.ਕੇ. ਮੀਰਾ ਦੀਦੀ ਦੀ ਅਗਵਾਈ ਹੇਠ ਆਯੋਜਿਤ ਸਮਾਰੋਹ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਸਰਕਾਰ ਵਿੱਚ ਕੈਬਿਨੈਟ ਮੰਤਰੀ ਸ੍ਰੀ ਅਮਨ ਅਰੋੜਾ ਖਾਸ ਤੌਰ 'ਤੇ ਪਹੁੰਚੇ।
ਬੀਕੇ ਮੀਰਾ ਦੀਦੀ ਨੇ ਰੱਖੜੀ ਦੇ ਆਧਿਆਤਮਿਕ ਅਤੇ ਸਮਾਜਿਕ ਮਹੱਤਵ 'ਤੇ ਚਾਨਣਾ ਪਾਇਆ ਅਤੇ ਹਾਜ਼ਰੀਨ ਨੂੰ ਇਸ ਦੇ ਗੂੜ੍ਹ ਅਰਥਾਂ ਨਾਲ ਰੂ-ਬ-ਰੂ ਕਰਵਾਇਆ।
ਮੰਤਰੀ ਅਮਨ ਅਰੋੜਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਬ੍ਰਹਮਾਕੁਮਾਰੀ ਸੰਸਥਾ ਦੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ ਅਤੇ ਸਭ ਨੂੰ ਭਰਾਵਾਂ ਵਾਲੀ ਭਾਵਨਾ, ਪਿਆਰ ਅਤੇ ਆਤਮਿਕ ਸਨੇਹ ਦੇ ਇਸ ਪਵਿੱਤਰ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ, ਚੇਅਰਮੈਨ ਮਨਪ੍ਰੀਤ ਬਾਂਸਲ, ਅਵਿਨਾਸ਼ ਰਾਣਾ (ਬਾਬਾ ਸਾਹਿਬ ਦਾਸ ਬਿਰਧ ਆਸ਼ਰਮ, ਘਰਾਚੋਂ), ਹਕੂਮਤ ਰਾਏ ਜਿੰਦਲ (ਸਾਬਕਾ ਪ੍ਰਧਾਨ ਅੱਗਰਵਾਲ ਸਭਾ), ਮਨੀਸ਼ ਸੋਨੀ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ), ਵਿਵੇਕ ਗੋਯਲ, ਨਰੇਸ਼ ਭੋਲਾ (ਪ੍ਰਧਾਨ ਵਪਾਰ ਮੰਡਲ), ਅਜਾਇਬ ਸਿੰਘ ਸੱਗੂ, ਬਿੱਟੂ ਪ੍ਰਾਪਰਟੀ ਡੀਲਰ, ਆਸ਼ੀਸ਼ ਜੈਨ, ਦੀਪਕ ਸਿੰਗਲਾ, ਸੁਭਿਸ਼ੇਕ ਮਦਾਨ, ਸ਼ਾਮ ਲਾਲ ਅਰੋੜਾ, ਕ੍ਰਿਸ਼ਨ ਸੰਦੋਹਾ ਅਤੇ ਰਾਜੀਵ ਸਮੇਤ ਕਈ ਹੋਰ ਵਿਸ਼ੇਸ਼ ਮਹਿਮਾਨ ਮੌਜੂਦ ਸਨ।
ਸਮਾਗਮ ਵਿੱਚ ਬ੍ਰਹਮਾਕੁਮਾਰੀਜ਼ ਦੀਆਂ ਬਹਿਨਾਂ ਵਿੱਚ ਬੀਕੇ ਮਾਧੁਰੀ ਦੀਦੀ, ਕਚਨ ਦੀਦੀ, ਰੀਤੂ ਦੀਦੀ, ਦੀੱਖਾ ਬਹਿਨ, ਹਿਮਾਂਸ਼ੀ ਬਹਿਨ, ਰੋਮੀ ਗਰਗ, ਬਿਮਲਾ ਦੇਵੀ, ਸੁਸ਼ਮਾ ਰਾਣੀ, ਵਿਜੇ ਰਾਣੀ, ਰਾਜਵੀਰ ਕੌਰ, ਪ੍ਰਿਅਲ ਰਾਣੀ, ਸੰਜਨਾ ਅਰੋੜਾ, ਨਿਰਮਲਾ ਰਾਣੀ ਅਤੇ ਵੀਨਾ ਰਾਣੀ ਨੇ ਹਾਜ਼ਰੀ ਭਰ ਕੇ ਸਮਾਰੋਹ ਦੀ ਸ਼ਾਨ ਵਧਾਈ।
ਪਵਿੱਤਰ ਰੱਖੜੀ ਬੰਨ੍ਹਣ ਦੀ ਰਸਮ ਨਾਲ ਸ਼ੁਰੂ ਹੋਇਆ ਇਹ ਸਮਾਰੋਹ ਪਿਆਰ, ਨੇੜਤਾ ਅਤੇ ਆਧਿਆਤਮਿਕ ਸੰਦੇਸ਼ਾਂ ਨਾਲ ਭਰਪੂਰ ਸੀ ਜੋ ਸ਼ਾਂਤੀ ਅਤੇ ਸੋਹਰਦ ਭਰੇ ਮਾਹੌਲ ਵਿੱਚ ਸਫਲਤਾਪੂਰਵਕ ਸਮਾਪਤ ਹੋਇਆ।