ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਮੈਬਰ ਕੋਰ ਕਮੇਟੀ ਜਿਲਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਦੀ ਅਗੁਵਾਈ ਵਿੱਚ ਕਾਂਗਰਸ ਪਾਰਟੀ ਦਾ ਪੁੱਤਲਾ ਫੂਕਿਆ ਗਿਆ | ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਸ ਗੱਲ ਦੀ ਪੁਸ਼ਟੀ ਕਰਦਾ ਆ ਰਿਹਾ ਹੈ ਕਿ 2015 ਵਿੱਚ ਹੋਈ ਬੇਅਦਬੀ ਦੀ ਘਟਨਾ ਤੇ ਵਿਰੋਧੀ ਪਾਰਟੀਆ ਆਪਣੀ ਸਿਆਸੀ ਰੋਟੀਆ ਸੇਕਣ ਲਈ ਕੇਵਲ ਸਿਆਸਤ ਕਰਦੀਆ ਆ ਰਹੀਆ ਹਨ | ਇਸ ਗੱਲ ਦੀ ਪੁਸ਼ਟੀ ਕਰਦਿਆ ਪਿਛਲੇ ਦਿਨੀ ਕਾਂਗਰਸੀ ਨੇਤਾ ਪਰਗਟ ਸਿੰਘ ਨੇ ਵਿਧਾਨ ਸਭਾ ਵਿੱਚ ਖੁਦ ਮੰਨਿਆ ਕਿ ਕਿਵੇ ਕਾਗਰਸ ਪਾਰਟੀ ਨੇ ਬੇਅਦਬੀ ਦੇ ਮਾਮਲੇ ਵਿੱਚ ਸਿਆਸਤ ਕੀਤੀ ਤੇ ਹੁਣਇਸੇ ਹੀ ਰਾਹ ਤੇ ਚੱਲਦਿਆ ਆਪ ਸਰਕਾਰ ਵੀ ਬੇਅਦਬੀ ਦੇ ਮਾਮਲੇ ਤੇ ਸਿਆਸੀ ਚਾਲਾ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ | ਇਸ ਮੌਕੇ ਜਿਲਾ ਪ੍ਰਧਾਨ ਯੂਥ ਅਕਾਲੀ ਦਲ ਸੰਦੀਪ ਕੁਮਾਰ (ਹਨੀ ਟੌਸਾ ) ਨੇ ਕਿਹਾ ਕਿ ਕਿਵੇ ਕਾਗੰਰਸ ਦੇ ਇਕ ਧੜੇ ਵੱਲੋਂ ਇਸ ਮਸਲੇ ਨੂੰ ਲਟਕਾੳਣ ਲਈ ਮੰਨਣਾ ਕਾਂਗਰਸੀ ਨੇਤਾ ਪ੍ਰਗਟ ਸਿੰਘ ਵੱਲੋਂ ਕਬੂਲਿਆ ਕਿ ਉਸ ਸਮੇਂ ਦੀ ਕਾਂਗਰਸ ਅਤੇ ਲੀਡਰਸ਼ਿਪ ਦਾ ਚਿਹਰਾ ਜਨਤਾ ਸਾਹਮਣੇ ਨੰਗਾ ਕੀਤਾ ਇਸਦੇ ਵਿਰੋਧ ਵਿੱਚ ਜਿਲਾ ਸ਼੍ਰੋਮਣੀ ਅਕਾਲੀ ਦਲ ਦੀ ਸਮੁਹ ਲੀਡਰਸ਼ਿਪ ਨੇ ਕਾਗਰਸ ਦੇ ਦਫਤਰ ਦੇ ਬਾਹਰ ਪੁੱਤਲਾ ਫੂਕ ਕੇ ਰੋਸ਼ ਜਾਹਿਰ ਕੀਤਾ | ਇਸ ਮੌਕੇ ਰਮਨਦੀਪ ਸਿੰਘ ਥਿਆੜਾ ਨੇ ਕਿਹਾ ਕਿ ਕਾਗਰਸ ਦਾ ਅਸਲ ਚਿਹਰਾ ਲੋਕਾ ਦੇ ਸਾਹਮਣੇ ਆਇਆ ਹੈ | ਉਥੇ ਕਾਂਗਰਸ ਗੁਰੂ ਸਾਹਿਬ ਦੇ ਨਾਮ ਤੇ ਆਪਣੀਆ ਸਿਆਸੀ ਰੋਟੀਆ ਸੇਕ ਰਹੀ ਹੈ ਅਤੇ ਲੋਕਾ ਨੂੰ ਗੁੰਮਰਾਹ ਕਰ ਰਹੀ ਹੈਇਸ ਮੌਕੇ ਜਿਲਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ, ਪ੍ਰਧਾਨ ਦੁਆਬਾ ਜੋਨ ਭੁਪਿੰਦਰਪਾਲ ਸਿੰਘ ਜਾਡਲਾ ਜਿਲਾ ਪ੍ਰਧਾਨ ਬੀਸੀ ਵਿੰਗ ਸਚਿਨ ਕੁਮਾਰ ( ਰਾਜੂ ਸ਼ਾਹਪੁਰ) ਪਰਮ ਸਿੰਘ ਖਾਲਸਾ , ਨਵਦੀਪ ਸਿੰਘ ਅਨੋਖਰੋਵਾਲ, ਸ਼ੰਮੀ ਜਲਾਲਪੁਰ, ਧਰਮਿੰਦਰ ਮੰਢਾਲੀ, ਹਰਪ੍ਰੀਤ ਸਿੰਘ ਖਹਿਰਾ, ਬੱਬੂ ਬੂਥਗੜ, ਦੁੰਮਣ ਸਿੰਘ, ਓਕਾਰ ਸਿੰਘ, ਰਜਿੰਦਰ ਸਿੰਘ, ਜਰਨੈਲ ਸਿੰਘ, ਮਹਿੰਦਰ ਸਿੰਘ ਐਮਸੀ ਰਾਹੋ, ਭੁਪਿੰਦਰ ਸਿੰਬਲੀ, ਕੁਲਵਿੰਦਰ ਸਿੰਘ ਬੁਰਜ, ਹਰਕੀਰਤ , ਸੁਲਿੰਦਰ ਸਿੰਘ ਉੜਾਪੜ ,ਸੁਰਜੀਤ ਸਿੰਘ ਕੋਹਲੀ, ਨਿਰਮਲ ਸਿੰਘ , ਪਵਨ ਕੁਮਾਰ, ਮਨਜੀਤ ਸਿੰਘ, ਬੂਟਾ ਸਿੰਘ, ਕੁਲਵੀਰ ਸਿੰਘ, ਬਲਜਿੰਦਰ ਸਿੰਘ, ਗੁਰਦੀਪ ਸਿੰਘ ,ਮੇਜਰ ਸਿੰਘ, ਅਜਮੇਰ ਸਿੰਘ, ਗੁਰਦੀਪ ਸਿੰਘ, ਪਿਆਰਾ ਸਿੰਘ, ਤੇਜਾ ਸਿੰਘ, ਅਮਰੀਕ ਸਿੰਘ, ਮਨੋਹਰ ਸਿੰਘ, ਪ੍ਰਦੀਪ ਸਿੰਘ, ਸੁਰਿੰਦਰ ਸਿੰਘ, ਕੰਵਰਦੀਪ ਸਿੰਘ, ਕੁਲਵਿੰਦਰ ਸਿੰਘ, ਜਰਵੀਰ ਸਿੰਘ ਬਾਬੂ, ਰਣਜੀਤ ਸਿੰਘ, ਸਰਬਜੀਤ ਸਿੰਘ, ਸੰਤੋਖ ਸਿੰਘ, ਸੁਰਿੰਦਰ ਸਿੰਘ, ਜੋਗਿੰਦਰ ਸਿੰਘ, ਜੋਗਾ ਸਿੰਘ, ਮਨਦੀਪ ਸਿੰਘ, ਹਰਿੰਦਰ ਸਿੰਘ ਹਰਦਿਆਲਾ ਸਿੰਘ, ਹਰਮੇਲ ਸਿੰਘ, ਫਤੇਹ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਮਨਵੀਰ ਸਿੰਘ, ਸੁਖਦੇਵ ਸਿੰਘ, ਜੋਗਾ ਸਿੰਘ, ਦਲਜੀਤ ਸਿੰਘ, ਕੁਲਵਿੰਦਰ ਸਿੰਘ, ਕੁਲਵੀਰ ਸਿੰਘ ਮਾਨ ਆਦਿ ਮੌਜੂਦ ਰਹੇ |